ਫਰਸ਼ 'ਤੇ ਡਿੱਗਿਆ ਨਮਕ ਬਣ ਸਕਦੈ ਤੁਹਾਡੀ ਕੰਗਾਲੀ ਦਾ ਕਾਰਨ ! ਵਰਤੋਂ ਸਾਵਧਾਨੀਆਂ

9/19/2026 9:23:03 AM

ਨਵੀਂ ਦਿੱਲੀ - ਹਿੰਦੂ ਧਰਮ 'ਚ ਦੇਖਿਆ ਜਾਵੇ ਤਾਂ ਘਰਾਂ 'ਚ, ਰੋਜ਼ਾਨਾ ਦੀਆਂ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਬਾਰੇ ਕੁਝ ਵਿਸ਼ਵਾਸ ਪੀੜ੍ਹੀਆਂ ਤੋਂ ਚੱਲਦੇ ਆ ਰਹੇ ਹਨ। ਇਨ੍ਹਾਂ 'ਚੋਂ ਹੀ ਇਕ ਹੈ ਨਮਕ ਦਾ ਡਿੱਗਣਾ। ਬਜ਼ੁਰਗ ਅਕਸਰ ਫਰਸ਼ 'ਤੇ ਡਿੱਗਣ ਵਾਲੇ ਨਮਕ ਨੂੰ ਅਸ਼ੁੱਭ ਸੰਕੇਤ ਮੰਨਦੇ ਹਨ ਪਰ ਅਜਿਹਾ ਕਿਉਂ ? ਤੁਹਾਨੂੰ ਦੱਸ ਦਈਏ ਕਿ ਇਸ ਪਿੱਛੇ ਕਈ ਵਾਸਤੂ ਤੇ ਜੋਤਿਸ਼ ਧਾਰਨਾਵਾਂ ਜੁੜੀਆਂ ਹੋਈਆਂ ਹਨ। ਆਓ ਇਨ੍ਹਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਦੇ ਹਾਂ ਕਿ ਜੇਕਰ ਨਮਕ ਫਰਸ਼ 'ਤੇ ਡਿੱਗ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ। 

ਨਮਕ ਨੂੰ ਕਿਉਂ ਮੰਨਿਆ ਜਾਂਦੈ ਖਾਸ 
ਹਿੰਦੂ ਧਰਮ 'ਚ ਨਮਕ ਨੂੰ ਬਹੁਤ ਹੀ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਨਮਕ ਦੀ ਵਰਤੋਂ ਜ਼ਿਆਦਾਤਰ ਨਜ਼ਰ ਦੋਸ਼ਾਂ ਨਾਲ ਜੁੜੇ ਉਪਾਵਾਂ ਲਈ ਕੀਤੀ ਜਾਂਧੀ ਹੈ। ਇਸ ਲਈ ਨਮਕ ਨੂੰ ਬਰਬਾਦ ਕਰਨਾ ਜਾਂ ਇਸ ਦਾ ਗਲਤੀ ਨਾਲ ਵੀ ਡਿੱਗਣਾ ਚੰਗਾ ਨਹੀਂ ਮੰਨਿਆ ਜਂਦਾ ਹੈ। ਘਰ ਦੇ ਵੱਡੇ ਹਮੇਸ਼ਾ ਨਮਕ ਨੂੰ ਸੰਭਾਲਣ ਦੀ ਸਲਾਹ ਦਿੰਦੇ ਹਨ। 

ਨਮਕ ਦਾ ਗ੍ਰਹਿਆਂ ਨਾਲ ਸਬੰਧ 
ਜੋਤਿਸ਼ ਤੇ ਵਾਸਤੂ ਅਨੁਸਾਰ ਨਮਕ ਦਾ ਸਬੰਧ ਚੰਦਰਮਾ ਤੇ ਸ਼ੁੱਕਰ ਗ੍ਰਹਿ ਨਾਲ ਜੋੜਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਨਮਕ ਦਾ ਸਫੇਦ ਰੰਗ ਤੇ ਉਸ ਦਾ ਸਵਾਦ ਇਨ੍ਹਾਂ ਗ੍ਰਹਿ ਨਾਲ ਜੁੜਿਆ ਹੁੰਦਦਾ ਹੈ। ਇਸ ਲਈ ਅਜਿਹੀ ਧਾਰਨਾ ਵਾਰ-ਵਾਰ ਆਉਂਦੀ ਹੈ ਕਿ ਜੇਕਰ ਨਮਕ ਡਿੱਗ ਜਾਵੇ ਤਾਂ ਤੁਹਾਨੂੰ ਮਾਨਸਿਕ, ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਨਾਲ ਤੁਹਾਡਾ ਸ਼ੁਕਰ ਤੇ ਚੰਦਰਮਾ ਨਾਲ ਜੁੜੇ ਸ਼ੁੱਭ ਪ੍ਰਭਾਵ ਵੀ ਕਮਜ਼ੋਰ ਹੋਣ ਲੱਗਦੇ ਹਨ। 

ਨਮਕ ਦਾ ਵਾਸਤੂ ਮਹੱਤਵ 
ਵਾਸਤੂ ਅਨੁਸਾਰ ਨਮਕ ਨੂੰ ਨਕਾਰਾਤਮਕਤਾ ਨੂੰ ਦੂਰ ਕਰਨ ਲਈ ਮੰਨਿਆ ਜਂਦਾ ਹੈ। ਇਸੇ ਯਕੀਨ ਕਾਰਨ ਕਈ ਲੋਕ ਘਰਾਂ ਦੇ ਅੰਦਰ ਕਿਸੇ ਕੋਨੇ 'ਚ ਇਕ ਕਟੋਰੀ ਨਮਕ ਰੱਖ ਦਿੰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ 'ਚ ਪਾਜ਼ੇਟੀਵਿਟੀ ਬਣੀ ਰਹਿੰਦੀ ਹੈ ਅਤੇ ਖਾਸ ਮੌਕਿਆਂ 'ਤੇ ਕਈ ਲੋਕ ਰਵਾਇਤੀ ਕੰਮਾਂ 'ਚ ਇਸ ਨਾਲ ਉਪਾਅ ਵੀ ਕਰਦੇ ਹਨ। 

ਸਾਵਧਾਨੀਆਂ :-
ਜੇਕਰ ਤੁਹਾਡੇ ਕੋਲੋਂ ਨਮਕ ਗਲਤੀ ਨਾਲ ਡਿੱਗ ਜਾਵੇ ਤਾਂ ਘਬਰਾਓ ਨਾ। ਇਸ ਕਾਰਨ ਤੁਸੀਂ ਬੇਲੋੜੀਆਂ ਚਿੰਤਾਵਾਂ ਨੂੰ ਆਪਣੇ ਦਿਮਾਗ 'ਚ ਨਾ ਰੱਖੋ। ਇਸ ਨੂੰ ਕਿਸੇ ਵੱਡੀ ਆਫ਼ਤ ਦਾ ਪੱਕਾ ਸੰਕੇਤ ਨਹੀਂ ਮੰਨਿਆ ਜਾ ਸਕਦਾ। ਮਾਨਤਾ ਅਨੁਸਾਰ, ਡਿੱਗੇ ਹੋਏ ਨਮਕ 'ਤੇ ਪੈਰ ਨਹੀਂ ਰੱਖਣਾ ਚਾਹੀਦਾ ਅਤੇ ਇਸਨੂੰ ਧਿਆਨ ਨਾਲ ਇਕੱਠਾ ਕਰਕੇ ਸਾਫ਼ ਕਰਨਾ ਚਾਹੀਦਾ ਹੈ।


Sunaina

Content Editor Sunaina