ਜਾਣੋ ਸਿੰਧੂਰ ਲਗਾਉਣ ਦੇ ਧਾਰਮਿਕ ਅਤੇ ਵਿਗਿਆਨਕ ਫ਼ਾਇਦਿਆਂ ਬਾਰੇ
12/6/2022 11:38:49 AM
ਨਵੀਂ ਦਿੱਲੀ - ਵਿਆਹੁਤਾ ਔਰਤ ਦੀ ਮਾਂਗ 'ਚ ਸਿੰਦੂਰ ਸਿਰਫ ਸਜਾਉਣ ਅਤੇ ਪੂਜਾ ਕਰਨ 'ਚ ਹੀ ਫਾਇਦੇਮੰਦ ਨਹੀਂ ਹੈ, ਸਗੋਂ ਇਸ ਦੇ ਹੋਰ ਵੀ ਕਈ ਫਾਇਦੇ ਹਨ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਮਹਾਰਿਸ਼ੀਆਂ ਨੇ ਇਸ ਨੂੰ ਸੌਭਾਗਿਆ ਦਾ ਪ੍ਰਤੀਕ ਕਹਿ ਕੇ ਇਸ ਦੀ ਮਹੱਤਤਾ ਸਮਝਾਈ ਹੈ। ਹਿੰਦੂ ਧਰਮ ਦੇ ਸਾਰੇ ਧਾਰਮਿਕ ਪ੍ਰੋਗਰਾਮਾਂ ਵਿੱਚ ਸਿੰਦੂਰ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਸ ਤੋਂ ਬਿਨਾਂ ਪੂਜਾ ਅਧੂਰੀ ਮੰਨੀ ਜਾਂਦੀ ਹੈ। ਜਿੱਥੇ ਸਿੰਦੂਰ ਚੰਗੀ ਕਿਸਮਤ ਦਾ ਪ੍ਰਤੀਕ ਹੈ, ਉੱਥੇ ਇਹ ਸਿਹਤ ਲਈ ਵੀ ਫਾਇਦੇਮੰਦ ਹੈ। ਆਓ ਜਾਣਦੇ ਹਾਂ ਸਿੰਦੂਰ ਦੇ ਫਾਇਦਿਆਂ ਬਾਰੇ...
ਵਿਆਹ ਦੇ ਸਮੇਂ ਫੇਰੇ ਲੈਣ ਤੋਂ ਬਾਅਦ ਲਾੜੇ ਵਲੋਂ ਲਾੜੀ ਦੀ ਮਾਂਗ ਵਿਚ ਸਿੰਧੂਰ ਭਰਨ ਦਾ ਸੰਸਕਾਰ 'ਸੁਮੰਗਲੀ ਕਿਰਿਆ' ਕਹਾਉਂਦਾ ਹੈ। ਇਸ ਤੋਂ ਬਾਅਦ ਵਿਆਹੁਤਾ ਔਰਤ ਆਪਣੇ ਪਤੀ ਦੀ ਲੰਮੀ ਉਮਰ ਦੀ ਇੱਛਾ ਰੱਖਦੇ ਹੋਏ ਪੂਰੀ ਜ਼ਿੰਦਗੀ ਸਿੰਧੂਰ ਲਗਾਉਂਦੀ ਹੈ। ਹਿੰਦੂ ਧਰਮ ਦੀ ਪਰੰਪਰਾ ਮੁਤਾਬਕ ਸਿੰਧੂਰ ਭਰਨਾ ਸੁਹਾਗਣ ਹੋਣ ਦੀ ਨਿਸ਼ਾਨੀ ਹੁੰਦੀ ਹੈ।
ਇਹ ਵੀ ਪੜ੍ਹੋ : Vastu Tips : ਮੋਰਪੰਖੀ ਬੂਟਾ ਘਰ 'ਚ ਲਿਆਵੇਗਾ ਖੁਸ਼ਹਾਲੀ, ਕਦੇ ਵੀ ਨਹੀਂ ਹੋਵੇਗੀ ਪੈਸੇ ਦੀ ਘਾਟ
ਸਿੰਧੂਰ ਭਰਨ ਨਾਲ ਵਿਆਹੁਤਾ ਦੇ ਸੁਹੱਪਣ ਵਿਚ ਵਾਧਾ ਹੁੰਦਾ ਹੈ। ਇਸ ਲਈ ਇਹ ਔਰਤ ਦੇ ਸ਼ਿੰਗਾਰ ਦਾ ਮਹੱਤਵਪੂਰਨ ਹਿੱਸਾ ਹਿੱਸਾ ਹੁੰਦਾ ਹੈ। ਇਸ ਤੋਂ ਇਲਾਵਾ ਸਿੰਧੂਰ ਮੰਗਲਸੂਚਕ ਵੀ ਹੁੰਦਾ ਹੈ।
ਸਰੀਰ ਵਿਗਿਆਨ ਮੁਤਾਬਕ ਮਾਂਗ ਵਿਚ ਜਿਸ ਥਾਂ 'ਤੇ ਸਿੰਧੂਰ ਭਰਿਆ ਜਾਂਦਾ ਹੈਂ ਇਹ ਸਥਾਨ ਆਦਮੀ ਦੇ ਮੁਕਾਬਲੇ ਔਰਤ ਵਿਚ ਜ਼ਿਆਦਾ ਨਾਜ਼ੁਕ ਹੁੰਦਾ ਹੈ।
ਸਿੰਧੂਰ ਵਿਚ ਪਾਰੇ ਵਰਗੀ ਧਾਤੂ ਜ਼ਿਆਦਾ ਹੋਣ ਕਾਰਨ ਚਿਹਰੇ ਉੱਤੇ ਜਲਦੀ ਝੁਰੜੀਆਂ ਨਹੀਂ ਪੈਂਦੀਆਂ।
ਇਸ ਨਾਲ ਔਰਤ ਦੀ ਉਤੇਜਨਾ ਨਿਯੰਤਰਿਤ ਰਹਿੰਦੀ ਹੈ।
ਇਹ ਬਾਹਰੀ ਮਾੜੇ ਪ੍ਰਭਾਵਾਂ ਤੋਂ ਬਚਾਉਂਦਾ ਹੈ।
ਇਹ ਵੀ ਪੜ੍ਹੋ : ਤੁਹਾਡੀ ਜੇਬ 'ਚ ਰੱਖਿਆ ਰੁਮਾਲ ਤੁਹਾਨੂੰ ਕਰ ਸਕਦਾ ਹੈ ਆਬਾਦ ਜਾਂ ਫਿਰ ਬਰਬਾਦ
ਸਮੁੰਦਰ ਸ਼ਾਸਤਰ ਵਿੱਚ ਲਿਖਿਆ ਗਿਆ ਹੈ ਕਿ ਸਿੰਧੂਰ ਕਿਸਮਤ ਦੇ ਨਵੇਂ ਦਰਵਾਜ਼ੇ ਖੋਲ੍ਹਦਾ ਹੈ ਅਤੇ ਇਹ ਸਾਰੇ ਦੋਸ਼ ਦੂਰ ਕਰਦਾ ਹੈ।
ਛਠ ਵਰਗੇ ਤਿਉਹਾਰਾਂ ਵਿੱਚ ਨੱਕ ਤੱਕ ਸਿੰਦੂਰ ਲਗਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਿੰਨਾ ਲੰਬਾ ਸਿੰਦੂਰ ਹੁੰਦਾ ਹੈ, ਪਤੀ ਦੀ ਉਮਰ ਵੀ ਉਨੀ ਹੀ ਲੰਬੀ ਹੁੰਦੀ ਹੈ।
ਇਸ ਦੇ ਨਾਲ ਹੀ ਮੱਥੇ ਦੇ ਵਿਚਕਾਰੋਂ ਇੱਕ ਨਾੜੀ ਲੰਘਦੀ ਹੈ ਜੋ ਖੋਪੜੀ ਦੇ ਸਿਰੇ ਤੱਕ ਰਹਿੰਦੀ ਹੈ, ਇਹ ਨਾੜੀ ਖੂਨ ਦੀ ਸਪਲਾਈ ਕਰਨ ਅਤੇ ਮਾਸਪੇਸ਼ੀਆਂ ਨੂੰ ਸਰਗਰਮ ਕਰਨ ਦਾ ਕੰਮ ਕਰਦੀ ਹੈ। ਇਸ 'ਤੇ ਸਿੰਦੂਰ ਲਗਾਉਣ ਨਾਲ ਸਰੀਰ 'ਚ ਊਰਜਾ ਬਣੀ ਰਹਿੰਦੀ ਹੈ।
ਸਿੰਧੂਰ ਉਨਿੰਦਰਾ, ਸਿਰਦਰਦ, ਯਾਦਦਾਸ਼ਤ ਦੀ ਕਮੀ, ਮਨ ਦੀ ਪਰੇਸ਼ਾਨੀ ਨੂੰ ਠੀਕ ਕਰਦਾ ਹੈ ਅਤੇ ਚਿਹਰੇ 'ਤੇ ਝੁਰੜੀਆਂ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ।
ਇਹ ਬਲੱਡ ਪ੍ਰੈਸ਼ਰ ਅਤੇ ਪਿਟਿਊਟਰੀ ਗਲੈਂਡ ਨੂੰ ਵੀ ਕੰਟਰੋਲ ਕਰਦਾ ਹੈ। ਜਿਸ ਕਾਰਨ ਇਸ ਵਿੱਚ ਇੱਕ ਭੌਤਿਕ ਮਹੱਤਵ ਵੀ ਸ਼ਾਮਿਲ ਹੈ। ਇਸ ਨਾਲ ਚਿੜਚਿੜਾਪਨ ਘੱਟ ਹੁੰਦਾ ਹੈ।
ਨੋਟ - ਅਸਲ ਵਿੱਚ ਸਿੰਧੂਰ ਇੱਕ ਵਿਸ਼ੇਸ਼ ਪੌਦੇ ਕਮੀਲਾ ਦੇ ਬੀਜਾਂ ਤੋਂ ਤਿਆਰ ਕੀਤਾ ਜਾਂਦਾ ਹੈ, ਜਿਸਦਾ ਜ਼ਿਕਰ ਧਾਰਮਿਕ ਗ੍ਰੰਥਾਂ ਵਿੱਚ ਕੀਤਾ ਗਿਆ ਹੈ ਅਤੇ ਇਸ ਤੋਂ ਬਣੇ ਸਿੰਧੂਰ ਨਾਲ ਉਪਾਅ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਨੂੰ ਲਗਾਉਣ ਨਾਲ ਖੁਸ਼ਹਾਲੀ ਅਤੇ ਚੰਗੀ ਕਿਸਮਤ ਮਿਲਦੀ ਹੈ। ਇਸ ਨੂੰ ਆਰਗੈਨਿਕ ਸਿੰਧੂਰ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜੰਗਲ ਪਰਵਾਸ ਦੌਰਾਨ ਮਾਤਾ ਸੀਤਾ ਇਸ ਬੀਜ ਦੇ ਪਰਾਗ ਨੂੰ ਆਪਣੀ ਮੰਗ ਵਿਚ ਲਗਾਉਂਦੀ ਸੀ। ਮਹਾਬਲੀ ਹਨੂੰਮਾਨ ਇਸ ਦੇ ਲੇਪ ਨੂੰ ਆਪਣੇ ਸਰੀਰ 'ਤੇ ਲਗਾਉਂਦੇ ਸਨ।
ਇਹ ਵੀ ਪੜ੍ਹੋ : Vastu Tips : ਤੁਹਾਡੇ ਮੂਡ ਨੂੰ ਬੂਸਟ ਕਰੇਗਾ Spider Plant, ਜਾਣੋ ਇਸਦੇ ਹੋਰ ਵੀ ਫਾਇਦੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।