ਇਨ੍ਹਾਂ ਰਾਸ਼ੀਆਂ ਲਈ ਬਣ ਰਿਹੈ ਦੁਰਲੱਭ ਰਾਜਯੋਗ ! ਮਾਂ ਲਕਸ਼ਮੀ ਦੀ ਕਿਰਪਾ ਨਾਲ ਹੋ ਜਾਏਗਾ ਪੈਸਾ ਹੀ ਪੈਸਾ

8/10/2026 11:03:52 AM

ਵੈੱਬ ਡੈਸਕ- ਜੋਤਿਸ਼ ਸ਼ਾਸਤਰ ਅਨੁਸਾਰ ਅਗਸਤ 2026 'ਚ ਬਹੁਤ ਹੀ ਦੁਰਲੱਭ ਅਤੇ ਸ਼ੁੱਭ 'ਮਹਾਲਕਸ਼ਮੀ ਰਾਜਯੋਗ' ਬਣ ਰਿਹਾ ਹੈ। ਇਹ ਰਾਜਯੋਗ ਖਾਸ ਤੌਰ 'ਤੇ ਚਾਰ ਰਾਸ਼ੀਆਂ ਲਈ ਕਿਸਮਤ ਦੇ ਬੂਹੇ ਖੋਲ੍ਹਣ ਵਾਲਾ ਸਾਬਤ ਹੋਵੇਗਾ। ਇਹ ਯੋਗ ਮੰਗਲ ਅਤੇ ਚੰਦਰਮਾ ਦੀ ਯੁਤੀ (ਮਿਲਾਪ) ਕਾਰਨ ਬਣ ਰਿਹਾ ਹੈ, ਜੋ ਆਰਥਿਕ ਪੱਖੋਂ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।

ਆਓ ਜਾਣਦੇ ਹਾਂ ਕਿਹੜੀਆਂ ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ:

1. ਮਿਥੁਨ ਰਾਸ਼ੀ (Gemini)

ਮੰਗਲ ਅਤੇ ਚੰਦਰਮਾ ਦਾ ਇਹ ਮਿਲਾਪ ਮਿਥੁਨ ਰਾਸ਼ੀ 'ਚ ਹੋਣ ਜਾ ਰਿਹਾ ਹੈ, ਜੋ ਤੁਹਾਡੇ ਲਈ ਸਭ ਤੋਂ ਵੱਧ ਫਲਦਾਇਕ ਰਹੇਗਾ। ਇਸ ਦੌਰਾਨ ਆਮਦਨ ਦੇ ਨਵੇਂ ਸਰੋਤ ਪੈਦਾ ਹੋਣਗੇ ਅਤੇ ਲੰਬੇ ਸਮੇਂ ਤੋਂ ਫਸਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ। ਵਪਾਰ 'ਚ ਲਏ ਗਏ ਫੈਸਲੇ ਵੱਡਾ ਮੁਨਾਫਾ ਦੇਣਗੇ ਅਤੇ ਸਮਾਜ 'ਚ ਤੁਹਾਡਾ ਮਾਣ-ਸਤਿਕਾਰ ਵਧੇਗਾ।

2. ਸਿੰਘ ਰਾਸ਼ੀ (Leo)

ਸਿੰਘ ਰਾਸ਼ੀ ਵਾਲਿਆਂ ਲਈ ਇਹ ਰਾਜਯੋਗ ਏਕਾਦਸ਼ ਯਾਨੀ 'ਲਾਭ' ਭਾਵ 'ਚ ਬਣਨ ਜਾ ਰਿਹਾ ਹੈ।  ਇਸ ਨਾਲ ਤੁਹਾਡੀ ਆਮਦਨ 'ਚ ਕਈ ਗੁਣਾ ਵਾਧਾ ਹੋਣ ਦੀ ਉਮੀਦ ਹੈ। ਖਾਸ ਕਰਕੇ ਜੋ ਲੋਕ ਸ਼ੇਅਰ ਬਾਜ਼ਾਰ ਜਾਂ ਪ੍ਰਾਪਰਟੀ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਭਾਰੀ ਮੁਨਾਫਾ ਹੋ ਸਕਦਾ ਹੈ। ਨੌਕਰੀਪੇਸ਼ਾ ਲੋਕਾਂ ਨੂੰ ਤਰੱਕੀ ਜਾਂ ਤਨਖਾਹ 'ਚ ਵਾਧੇ ਦੀ ਖੁਸ਼ਖਬਰੀ ਮਿਲ ਸਕਦੀ ਹੈ।

3. ਤੁਲਾ ਰਾਸ਼ੀ (Libra)

ਤੁਲਾ ਰਾਸ਼ੀ ਵਾਲਿਆਂ ਲਈ ਇਹ ਯੋਗ ਨਵਮ ਯਾਨੀ ਕਿਸਮਤ ਭਾਵ 'ਚ ਬਣ ਰਿਹਾ ਹੈ, ਜਿਸ ਨਾਲ ਤੁਹਾਡੀ ਸੁੱਤੀ ਹੋਈ ਕਿਸਮਤ ਜਾਗ ਉੱਠੇਗੀ। ਤੁਹਾਡੇ ਸਾਰੇ ਰੁਕੇ ਹੋਏ ਕੰਮ ਆਸਾਨੀ ਨਾਲ ਬਣਨੇ ਸ਼ੁਰੂ ਹੋ ਜਾਣਗੇ। ਕੰਮ ਦੇ ਸਿਲਸਿਲੇ 'ਚ ਕੀਤੀਆਂ ਯਾਤਰਾਵਾਂ ਬਹੁਤ ਲਾਭਦਾਇਕ ਰਹਿਣਗੀਆਂ ਅਤੇ ਨਵਾਂ ਵਾਹਨ ਜਾਂ ਮਕਾਨ ਖਰੀਦਣ ਦੀ ਤੁਹਾਡੀ ਯੋਜਨਾ ਸਫਲ ਹੋ ਸਕਦੀ ਹੈ।

4. ਕੁੰਭ ਰਾਸ਼ੀ (Aquarius)

ਇਸ ਤੋਂ ਇਲਾਵਾ ਕੁੰਭ ਰਾਸ਼ੀ 'ਤੇ ਵੀ ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਰਹਿਣ ਵਾਲੀ ਹੈ। ਪੁਰਾਣੇ ਨਿਵੇਸ਼ 'ਚ ਬਿਹਤਰੀਨ ਰਿਟਰਨ ਮਿਲੇਗਾ ਅਤੇ ਆਰਥਿਕ ਸਥਿਤੀ ਪਹਿਲਾਂ ਤੋਂ ਕਾਫ਼ੀ ਮਜ਼ਬੂਤ ਹੋਵੇਗੀ। ਜੇਕਰ ਤੁਸੀਂ ਨਵੀਂ ਨੌਕਰੀ ਦੀ ਭਾਲ 'ਚ ਹੋ ਤਾਂ ਕੋਈ ਵੱਡਾ ਆਫ਼ਰ ਮਿਲ ਸਕਦਾ ਹੈ। ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ 'ਚ ਸਫ਼ਲਤਾ ਮਿਲੇਗਾ ਅਤੇ ਮਨ ਪ੍ਰਸੰਨ ਰਹੇਗਾ। 

ਇਸ ਸ਼ੁੱਭ ਸਮੇਂ ਦੌਰਾਨ ਮਾਂ ਲਕਸ਼ਮੀ ਨੂੰ ਪ੍ਰਸੰਨ ਕਰਨ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ:

  • ਸ਼ਾਮ ਦੇ ਸਮੇਂ ਮਾਂ ਲਕਸ਼ਮੀ ਦੇ ਸਾਹਮਣੇ ਸ਼ੁੱਧ ਦੇਸੀ ਘਿਓ ਦਾ ਦੀਵਾ ਜਗਾਓ ਅਤੇ 'ਸ਼੍ਰੀ ਸੂਕਤ' ਦਾ ਪਾਠ ਕਰੋ।
  • ਮਾਂ ਲਕਸ਼ਮੀ ਨੂੰ ਖੀਰ ਜਾਂ ਚਿੱਟੀ ਮਠਿਆਈ ਦਾ ਭੋਗ ਲਗਾਓ।
  • 'ਓਮ ਮਹਾਲਕਸ਼ਮਯੈ ਨਮਹ' ਮੰਤਰ ਦਾ 108 ਵਾਰ ਜਾਪ ਕਰੋ।

ਨੋਟ :- ਇਹ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਜੋਤਿਸ਼ ਵਿਗਿਆਨ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


DIsha

Content Editor DIsha