ਅੱਜ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਕਾਰਤਿਕ ਪੂਰਨਿਮਾ 'ਤੇ ਬਣ ਰਿਹੈ ਵਿਲੱਖਣ ਸੰਯੋਗ

11/5/2025 12:40:39 PM

ਵੈੱਬ ਡੈਸਕ- ਅੱਜ ਯਾਨੀ 5 ਨਵੰਬਰ ਨੂੰ ਦੇਸ਼ ਭਰ 'ਚ ਕਾਰਤਿਕ ਪੂਰਨਿਮਾ ਦਾ ਪਾਵਨ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਧਾਰਮਿਕ ਮਾਨਤਾ ਅਨੁਸਾਰ ਕਾਰਤਿਕ ਪੂਰਨਿਮਾ ਨੂੰ ਬਹੁਤ ਹੀ ਸ਼ੁੱਭ ਦਿਨ ਮੰਨਿਆ ਜਾਂਦਾ ਹੈ, ਪਰ ਇਸ ਸਾਲ ਗ੍ਰਹਿ ਅਤੇ ਨਕਸ਼ਤਰੀ ਯੋਗਾਂ ਦੇ ਨਜ਼ਰੀਏ ਤੋਂ ਇਹ ਪੂਰਨਿਮਾ ਵਿਲੱਖਣ ਮੰਨੀ ਜਾ ਰਹੀ ਹੈ। ਇਸ ਵਾਰ ਦੇ ਗ੍ਰਹਿ ਸੰਯੋਗ ਅਨੁਸਾਰ ਸ਼ਨੀ ਮੀਨ ਰਾਸ਼ੀ 'ਚ ਵਕਰੀ ਹਨ, ਚੰਦਰਮਾ ਮੇਸ਼ ਰਾਸ਼ੀ 'ਚ ਤੇ ਸ਼ੁਕਰ ਆਪਣੀ ਸਵਰਾਸ਼ੀ ਤੁਲਾ 'ਚ ਸਥਿਤ ਹਨ। ਇਹ ਖਾਸ ਸਥਿਤੀ ਚੰਦਰਮਾ-ਸ਼ੁਕਰ ਸਮਸਪਤਕ ਯੋਗ ਦਾ ਨਿਰਮਾਣ ਕਰ ਰਹੀ ਹੈ — ਜਿਸ 'ਚ ਦੋਵੇਂ ਗ੍ਰਹਿ ਇਕ ਦੂਜੇ ਤੋਂ ਸੱਤਵੇਂ ਭਾਵ 'ਚ ਵਿਰਾਜਮਾਨ ਹੁੰਦੇ ਹਨ। ਇਸ ਤੋਂ ਇਲਾਵਾ ਅੱਜ ਦੇ ਦਿਨ ਸਰਵਾਰਥ ਸਿੱਧੀ ਯੋਗ, ਅੰਮ੍ਰਿਤ ਸਿੱਧੀ ਯੋਗ, ਸਿੱਧੀ ਯੋਗ ਅਤੇ ਰਵੀ ਯੋਗ ਦਾ ਸੁੰਦਰ ਸੰਯੋਗ ਵੀ ਬਣ ਰਿਹਾ ਹੈ — ਜੋ ਦਿਨ ਦੀ ਸ਼ਕਤੀ ਨੂੰ ਹੋਰ ਵਧਾ ਦਿੰਦਾ ਹੈ।

ਚਲੋ ਜਾਣੀਏ ਕਿ ਇਹ ਵਿਸ਼ੇਸ਼ ਗ੍ਰਹਿ ਯੋਗ ਕਿਹੜੀਆਂ ਚਾਰ ਰਾਸ਼ੀਆਂ ਲਈ ਖੁਸ਼ਕਿਸਮਤੀ ਦੇ ਸੰਕੇਤ ਲਿਆ ਰਿਹਾ ਹੈ:

ਇਹ ਵੀ ਪੜ੍ਹੋ : ਵਿਆਹਾਂ ਦੇ ਸੀਜ਼ਨ 'ਚ 10, 20, 50 ਦੇ ਨਵੇਂ ਨੋਟਾਂ ਦੀ ਲੋੜ ! ਬਿਨਾਂ ਕਿਸੇ ਸਿਫਾਰਿਸ਼ ਤੋਂ ਇੰਝ ਕਰੋ ਹਾਸਲ

ਮੇਸ਼ ਰਾਸ਼ੀ (Aries)

ਮੇਸ਼ ਰਾਸ਼ੀ ਵਾਲਿਆਂ ਲਈ ਇਹ ਸਮਸਪਤਕ ਯੋਗ ਬਹੁਤ ਸ਼ੁੱਭ ਹੈ। ਜੀਵਨ 'ਚ ਸਥਿਰਤਾ ਅਤੇ ਤਰੱਕੀ ਦੇ ਸੰਕੇਤ ਹਨ। ਲੰਬੇ ਸਮੇਂ ਤੋਂ ਅਟਕੇ ਕੰਮ ਹੁਣ ਪੂਰੇ ਹੋਣਗੇ। ਨੌਕਰੀ 'ਚ ਤਰੱਕੀ ਜਾਂ ਨਵਾਂ ਮੌਕਾ ਮਿਲ ਸਕਦਾ ਹੈ। ਵਪਾਰੀਆਂ ਲਈ ਧਨ ਲਾਭ ਅਤੇ ਨਵੀਂ ਸਾਂਝੇਦਾਰੀ (partnership) ਫ਼ਾਇਦੇਮੰਦ ਰਹੇਗੀ। ਪਰਿਵਾਰਕ ਸਦਭਾਵਨਾ ਅਤੇ ਇੱਜ਼ਤ 'ਚ ਵਾਧਾ ਹੋਵੇਗਾ।

ਮਿਥੁਨ ਰਾਸ਼ੀ (Gemini)

ਮਿਥੁਨ ਰਾਸ਼ੀ 'ਤੇ ਇਸ ਯੋਗ ਦਾ ਸਭ ਤੋਂ ਸਕਾਰਾਤਮਕ ਪ੍ਰਭਾਵ ਪਵੇਗਾ। ਕਰੀਅਰ 'ਚ ਨਵੀਆਂ ਉੱਚਾਈਆਂ ਹਾਸਲ ਹੋ ਸਕਦੀਆਂ ਹਨ। ਧਨ-ਸੰਪਤੀ ਨਾਲ ਜੁੜੀਆਂ ਯੋਜਨਾਵਾਂ ਸਫ਼ਲ ਹੋਣ ਦੇ ਯੋਗ ਹਨ। ਅਧਿਕਾਰੀਆਂ ਦਾ ਸਹਿਯੋਗ ਤੇ ਸਮਾਜਿਕ ਮਾਨ-ਸਨਮਾਨ ਵਧੇਗਾ। ਸਿਹਤ ਅਤੇ ਰਿਸ਼ਤਿਆਂ 'ਚ ਵੀ ਸੁਧਾਰ ਦੇ ਸੰਕੇਤ ਹਨ।

ਇਹ ਵੀ ਪੜ੍ਹੋ : ਸਾਲ 2026 'ਚ ਅਮੀਰ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ! ਬਾਬਾ ਵੇਂਗਾ ਨੇ ਕਰ ਦਿੱਤੀ ਭਵਿੱਖਬਾਣੀ

ਤੁਲਾ ਰਾਸ਼ੀ (Libra)

ਤੁਲਾ ਰਾਸ਼ੀ ਵਾਲਿਆਂ ਲਈ ਇਹ ਸਮਾਂ ਭਾਗ ਦੇ ਦਰਵਾਜ਼ੇ ਖੋਲ੍ਹਣ ਵਾਲਾ ਸਾਬਤ ਹੋ ਸਕਦਾ ਹੈ। ਨਵੀਂ ਦਿਸ਼ਾ 'ਚ ਕੰਮ ਕਰਨ ਦੇ ਮੌਕੇ ਮਿਲਣਗੇ ਜਿਸ ਨਾਲ ਪਛਾਣ ਅਤੇ ਪ੍ਰਤਿਸ਼ਠਾ ਦੋਵੇਂ ਵਧਣਗੀਆਂ। ਸਮਾਜਿਕ ਤੇ ਪੇਸ਼ੇਵਰ ਦਾਅਰੇ 'ਚ ਪ੍ਰਭਾਵ ਵਧੇਗਾ। ਰੁਕੇ ਹੋਏ ਕੰਮ ਪੂਰੇ ਹੋਣਗੇ ਅਤੇ ਯਾਤਰਾ ਲਾਭਦਾਇਕ ਰਹੇਗੀ।

ਧਨੁ ਰਾਸ਼ੀ (Sagittarius)

ਧਨੁ ਰਾਸ਼ੀ ਵਾਲਿਆਂ ਲਈ ਇਹ ਯੋਗ ਆਤਮਵਿਸ਼ਵਾਸ ਵਧਾਉਣ ਵਾਲਾ ਹੈ। ਤੁਹਾਡੇ ਲੀਡਰਸ਼ਿਪ ਵਾਲੇ ਗੁਣ ਉਭਰ ਕੇ ਸਾਹਮਣੇ ਆਉਣਗੇ। ਕਰੀਅਰ ਜਾਂ ਸਮਾਜਿਕ ਜੀਵਨ 'ਚ ਨਵੀਂ ਪਛਾਣ ਬਣ ਸਕਦੀ ਹੈ। ਕਿਸੇ ਪੁਰਾਣੇ ਪ੍ਰਾਜੈਕਟ ਤੋਂ ਲਾਭ ਹੋਵੇਗਾ। ਪ੍ਰੇਮ-ਸੰਬੰਧਾਂ 'ਚ ਸੁਖਦ ਬਦਲਾਅ ਅਤੇ ਪਰਿਵਾਰਕ ਖੁਸ਼ਹਾਲੀ ਦੇ ਸੰਕੇਤ ਹਨ।

ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor DIsha