ਬੁੱਧ-ਸ਼ੁੱਕਰ ਦੇ ਸੰਯੋਗ ਨਾਲ ਇਨ੍ਹਾਂ ਰਾਸ਼ੀ ਵਾਲੇ ਲੋਕਾਂ ''ਤੇ ਵਰ੍ਹੇਗਾ ਪੈਸਿਆਂ ਦਾ ਮੀਂਹ ! ਖੁੱਲ੍ਹਣਗੇ ਤਰੱਕੀ ਦੇ ਬੰਦ ਦਰਵਾਜ਼ੇ
12/1/2025 10:44:53 AM
ਵੈੱਬ ਡੈਸਕ- ਬ੍ਰਿਸ਼ਚਕ ਰਾਸ਼ੀ 'ਚ ਬੁੱਧ ਅਤੇ ਸ਼ੁੱਕਰ ਦੇ ਇਕੱਠੇ ਮੌਜੂਦ ਰਹਿਣ ਨਾਲ 6 ਦਸੰਬਰ ਤੋਂ 20 ਦਸੰਬਰ ਤੱਕ ਲਕਸ਼ਮੀ-ਨਾਰਾਇਣ ਯੋਗ ਬਣਿਆ ਰਹੇਗਾ। ਜੋਤਿਸ਼ ਅਨੁਸਾਰ ਇਹ 15 ਦਿਨਾਂ ਦਾ ਸ਼ੁੱਭ ਯੋਗ ਧਨ-ਦੌਲਤ 'ਚ ਵਾਧਾ, ਸੁੱਖ-ਸ਼ਾਂਤੀ ਅਤੇ ਹਰ ਪੱਖੋਂ ਚੰਗੀਆਂ ਖ਼ਬਰਾਂ ਲਿਆਉਂਦਾ ਹੈ। ਇਹ ਯੋਗ ਵਿਅਕਤੀ ਦੀ ਕਿਸਮਤ ਬਦਲਣ ਦੀ ਸਮਰੱਥਾ ਰੱਖਦਾ ਹੈ ਅਤੇ ਜੀਵਨ ਦੇ ਕਈ ਦੁੱਖ-ਕਲੇਸ਼ ਦੂਰ ਕਰਦਾ ਹੈ। ਆਓ ਵੇਖੀਏ ਕਿ ਇਹ ਖ਼ਾਸ ਯੋਗ ਕਿਹੜੀਆਂ ਰਾਸ਼ੀਆਂ ਲਈ ਖ਼ਾਸ ਤੌਰ 'ਤੇ ਲਾਭਦਾਇਕ ਰਹੇਗਾ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
ਮੇਸ਼ ਰਾਸ਼ੀ
ਮੇਸ਼ ਰਾਸ਼ੀ ਵਾਲਿਆਂ ਲਈ ਇਹ ਸਮਾਂ ਬੇਹੱਦ ਫ਼ਾਇਦੇਮੰਦ ਸਾਬਤ ਹੋਵੇਗਾ। ਆਰਥਿਕ ਹਾਲਤ 'ਚ ਸੁਧਾਰ ਆਵੇਗਾ ਅਤੇ ਜਿਸ ਕੰਮ ਨੂੰ ਹੱਥ ਲਗਾਉਣਗੇ, ਉਸ 'ਚ ਸਫ਼ਲਤਾ ਮਿਲਣ ਦੀ ਪੂਰੀ ਸੰਭਾਵਨਾ ਹੈ। ਨਵੀਂ ਨੌਕਰੀ ਦੇ ਮੌਕੇ ਵੀ ਮਿਲ ਸਕਦੇ ਹਨ। ਕਾਰੋਬਾਰ 'ਚ ਤਗੜਾ ਫ਼ਾਇਦਾ ਹੋਵੇਗਾ ਅਤੇ ਘਰ-ਪਰਿਵਾਰ 'ਚ ਸੁੱਖ-ਸ਼ਾਂਤੀ ਰਹੇਗੀ। ਹਾਲਾਂਕਿ ਕਿਸੇ ਵੀ ਕੰਮ 'ਚ ਬੇਵਜ੍ਹਾ ਜਲਦੀ ਕਰਨ ਤੋਂ ਬਚਣਾ ਹੋਵੇਗਾ।
ਇਹ ਵੀ ਪੜ੍ਹੋ : ਭੁੱਲ ਕੇ ਵੀ ਸ਼ਮਸ਼ਾਨਘਾਟ ਨਾ ਜਾਣ ਇਹ ਲੋਕ ! ਸਸਕਾਰ ਤੋਂ ਵੀ ਰਹਿਣ ਦੂਰ
ਕਰਕ ਰਾਸ਼ੀ
ਕਰਕ ਰਾਸ਼ੀ ਵਾਲਿਆਂ ਲਈ ਲਕਸ਼ਮੀ-ਨਾਰਾਇਣ ਯੋਗ ਖ਼ਾਸ ਤੌਰ 'ਤੇ ਲਾਭਦਾਇਕ ਰਹੇਗਾ। ਪੁਰਾਣੇ ਅਟਕੇ ਹੋਏ ਕੰਮ ਬਣਨੇ ਸ਼ੁਰੂ ਹੋਣਗੇ ਅਤੇ ਮਨਚਾਹੀ ਨੌਕਰੀ ਮਿਲ ਸਕਦੀ ਹੈ। ਬਿਜ਼ਨੈੱਸ 'ਚ ਵਾਧੂ ਮੁਨਾਫ਼ਾ ਮਿਲੇਗਾ ਅਤੇ ਆਰਥਿਕ ਹਾਲਤ ਮਜ਼ਬੂਤ ਹੋਵੇਗੀ। ਪਰਿਵਾਰ 'ਚ ਸ਼ੁੱਭ ਕੰਮ ਹੋ ਸਕਦਾ ਹੈ ਅਤੇ ਵਿਦੇਸ਼ ਯਾਤਰਾ ਦੇ ਯੋਗ ਵੀ ਬਣ ਰਹੇ ਹਨ। ਵਾਦ-ਵਿਵਾਦਾਂ ਤੋਂ ਮੁਕਤੀ ਮਿਲੇਗੀ।
ਤੁਲਾ ਰਾਸ਼ੀ
ਤੁਲਾ ਰਾਸ਼ੀ ਵਾਲਿਆਂ ਦੀ ਕਿਸਮਤ ਇਸ ਦੌਰਾਨ ਖਿੜ ਉੱਠੇਗੀ। ਲਕਸ਼ਮੀ ਨਾਰਾਇਣ ਯੋਗ ਤੁਹਾਡੀਆਂ ਲੰਮੇ ਸਮੇਂ ਤੋਂ ਅਧੂਰੀਆਂ ਇੱਛਾਵਾਂ ਪੂਰੀਆਂ ਕਰ ਸਕਦਾ ਹੈ। ਅਟਕੇ ਹੋਏ ਕੰਮ ਸਿਰੇ ਚੜ੍ਹਣਗੇ ਅਤੇ ਕਾਰੋਬਾਰ 'ਚ ਹੋਇਆ ਨੁਕਸਾਨ ਵੱਧ ਮਾਲੀ ਲਾਭ 'ਚ ਬਦਲ ਸਕਦਾ ਹੈ। ਕਿਸੇ ਮਹੱਤਵਪੂਰਨ ਵਿਅਕਤੀ ਨਾਲ ਮੁਲਾਕਾਤ ਤੁਹਾਡੇ ਕਰੀਅਰ ਲਈ ਨਵਾਂ ਰਸਤਾ ਖੋਲ੍ਹ ਸਕਦੀ ਹੈ। ਨਵੇਂ ਕੰਮ ਦੀ ਸ਼ੁਰੂਆਤ ਲਈ ਵੀ ਇਹ ਸਮਾਂ ਬਹੁਤ ਸ਼ੁੱਭ ਹੈ। ਕਾਨੂੰਨੀ ਮਾਮਲਿਆਂ 'ਚ ਵੀ ਰਾਹਤ ਮਿਲੇਗੀ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
