ਇਨ੍ਹਾਂ ਰਾਸ਼ੀਆਂ ਦਾ Golden Time ਸ਼ੁਰੂ, ਛਠੀ ਮਈਆ ਦੀ ਖੂਬ ਵਰ੍ਹੇਗੀ ਕਿਰਪਾ

10/25/2025 10:10:00 AM

ਵੈੱਬ ਡੈਸਕ- ਛੱਠ ਪੂਜਾ ਤੋਂ ਠੀਕ ਪਹਿਲਾਂ ਇਕ ਵੱਡੀ ਖਗੋਲੀ ਘਟਨਾ ਵਾਪਰੀ ਹੈ। 24 ਅਕਤੂਬਰ, ਸ਼ੁੱਕਰਵਾਰ ਸਵੇਰੇ 6:48 ਵਜੇ ਸੂਰਜ ਦੇਵ ਰਾਹੁ ਦੇ ਨਕਸ਼ਤਰ ‘ਚ ਪ੍ਰਵੇਸ਼ ਕਰ ਗਏ ਹਨ। ਜੋਤਿਸ਼ ਵਿਗਿਆਨ ਅਨੁਸਾਰ, ਇਹ ਯੋਗ ਜੀਵਨ ‘ਚ ਅਚਾਨਕ ਬਦਲਾਅ ਅਤੇ ਨਵੇਂ ਮੌਕੇ ਲਿਆਉਂਦਾ ਹੈ। ਇਹ ਸਮਾਂ ਵਿਅਕਤੀ ਦੀ ਕਰਮ ਊਰਜਾ ਨੂੰ ਸਰਗਰਮ ਕਰਦਾ ਹੈ ਅਤੇ ਜੇਕਰ ਸਹੀ ਦਿਸ਼ਾ ‘ਚ ਯਤਨ ਕੀਤੇ ਜਾਣ, ਤਾਂ ਧਨ ਤੇ ਸਫਲਤਾ ਦੋਵੇਂ ਪ੍ਰਾਪਤ ਹੋ ਸਕਦੇ ਹਨ।

ਆਓ ਜਾਣੀਏ, ਇਹ ਖਗੋਲੀ ਸੰਯੋਗ ਕਿਹੜੀਆਂ ਤਿੰਨ ਰਾਸ਼ੀਆਂ ਲਈ ਵਿਸ਼ੇਸ਼ ਫਾਇਦਾਮੰਦ ਸਾਬਤ ਹੋਵੇਗਾ:-

ਕੁੰਭ ਰਾਸ਼ੀ: ਸਰਕਾਰੀ ਕੰਮਾਂ ‘ਚ ਮਿਲੇਗਾ ਫਲ ਤੇ ਵੱਡਾ ਲਾਭ

ਸੂਰਜ ਦੇ ਰਾਹੁ ਨਕਸ਼ਤਰ 'ਚ ਜਾਣ ਨਾਲ ਕੁੰਭ ਰਾਸ਼ੀ ਵਾਲਿਆਂ ਦੇ ਰੁਕੇ ਹੋਏ ਕੰਮ ਪੂਰੇ ਹੋਣਗੇ। ਨਿਵੇਸ਼ ਤੋਂ ਵੱਡਾ ਮੁਨਾਫਾ ਹੋ ਸਕਦਾ ਹੈ। ਸਰਕਾਰੀ ਜਾਂ ਉੱਚ ਅਧਿਕਾਰੀਆਂ ਨਾਲ ਸੰਬੰਧਿਤ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ। 

ਇਹ ਵੀ ਪੜ੍ਹੋ : 2026 'ਚ Gold ਦੀਆਂ ਕੀਮਤਾਂ 'ਚ ਆਏਗਾ ਤੂਫਾਨ! ਬਾਬਾ ਵੇਂਗਾ ਦੀ ਭਵਿੱਖਬਾਣੀ ਸੁਣ ਤੁਸੀਂ ਰਹਿ ਜਾਓਗੇ ਹੈਰਾਨ

ਧਨੁ ਰਾਸ਼ੀ: ਅਚਾਨਕ ਧਨ ਲਾਭ ਦੇ ਯੋਗ

ਸੂਰਜ ਦੇ ਸਵਾਤੀ ਨਕਸ਼ਤਰ 'ਚ ਪ੍ਰਵੇਸ਼ ਕਰਨ ਨਾਲ ਧਨੁ ਰਾਸ਼ੀ ਵਾਲਿਆਂ ਨੂੰ ਵੀ ਵੱਡਾ ਲਾਭ ਹੋ ਸਕਦਾ ਹੈ। ਕੋਈ ਅਚਾਨਕ ਧਨ ਪ੍ਰਾਪਤੀ ਜਾਂ ਪੁਰਾਣਾ ਅਟਕਿਆ ਪੈਸਾ ਮਿਲਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਕੀਤੇ ਨਵੇਂ ਕਾਰੋਬਾਰੀ ਫੈਸਲੇ ਲਾਭਦਾਇਕ ਰਹਿਣਗੇ।

ਤੁਲਾ ਰਾਸ਼ੀ: ਆਰਥਿਕ ਸਥਿਤੀ ਮਜ਼ਬੂਤ, ਨਵੇਂ ਮੌਕੇ ਮਿਲਣਗੇ

ਤੁਲਾ ਰਾਸ਼ੀ ਲਈ ਇਹ ਗ੍ਰਹਿ ਪਰਿਵਰਤਨ ਖਾਸ ਤੌਰ ‘ਤੇ ਸ਼ੁੱਭ ਮੰਨਿਆ ਜਾ ਰਿਹਾ ਹੈ। ਆਰਥਿਕ ਹਾਲਾਤ ਮਜ਼ਬੂਤ ਹੋਣਗੇ, ਪੁਰਾਣੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਕਾਰੋਬਾਰ 'ਚ ਕਿਸਮਤ ਦਾ ਸਾਥ ਰਹੇਗਾ ਤੇ ਕੋਈ ਵੱਡਾ ਪ੍ਰਾਜੈਕਟ ਜਾਂ ਵਿਦੇਸ਼ੀ ਸੌਦਾ ਮਿਲ ਸਕਦਾ ਹੈ।

ਛੱਠ ਪੂਜਾ ਤੋਂ ਪਹਿਲਾਂ ਹੋਇਆ ਇਹ ਗ੍ਰਹਿ ਗੋਚਰ ਇਨ੍ਹਾਂ ਤਿੰਨ ਰਾਸ਼ੀਆਂ ਲਈ ਬਹੁਤ ਸ਼ੁੱਭ ਸੰਕੇਤ ਲੈ ਕੇ ਆਇਆ ਹੈ। ਆਉਣ ਵਾਲੇ ਦਿਨਾਂ ‘ਚ ਇਨ੍ਹਾਂ ਰਾਸ਼ੀਆਂ ਨੂੰ ਆਰਥਿਕ ਤਰੱਕੀ, ਸਫਲਤਾ ਅਤੇ ਮਾਣ-ਸਨਮਾਨ ਪ੍ਰਾਪਤ ਹੋਣ ਦੇ ਯੋਗ ਬਣ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor DIsha