ਸ਼ਨੀਵਾਰ ਤੋਂ ਚਮਕ ਜਾਵੇਗੀ ਇਨ੍ਹਾਂ 3 ਰਾਸ਼ੀਆਂ ਦੀ ਕਿਸਮਤ, ਬਣਨਗੇ ਸਾਰੇ ਵਿਗੜੇ ਕੰਮ

4/8/2026 11:12:43 PM

ਨਵੀਂ ਦਿੱਲੀ: ਜੋਤਿਸ਼ ਸ਼ਾਸਤਰ ਦੇ ਨਜ਼ਰੀਏ ਤੋਂ 11 ਅਪ੍ਰੈਲ 2026 ਦਾ ਦਿਨ ਬੇਹੱਦ ਖਾਸ ਹੋਣ ਵਾਲਾ ਹੈ। ਇਸ ਦਿਨ ਗ੍ਰਹਿਆਂ ਦੇ ਰਾਜਕੁਮਾਰ ਬੁੱਧ ਮੀਨ ਰਾਸ਼ੀ ਵਿੱਚ ਗੋਚਰ ਕਰਨਗੇ, ਜਿੱਥੇ ਨਿਆਂ ਦੇ ਦੇਵਤਾ ਸ਼ਨੀ ਪਹਿਲਾਂ ਹੀ ਬਿਰਾਜਮਾਨ ਹਨ। ਇਨ੍ਹਾਂ ਦੋਵਾਂ ਗ੍ਰਹਿਆਂ ਦੀ ਇਹ ਦੁਰਲੱਭ ਯੁਤੀ 11 ਅਪ੍ਰੈਲ ਤੋਂ ਸ਼ੁਰੂ ਹੋ ਕੇ 30 ਮਈ ਤੱਕ ਰਹੇਗੀ। ਜੋਤਿਸ਼ ਮਾਹਿਰਾਂ ਅਨੁਸਾਰ, ਇਸ ਦਾ ਸਭ ਤੋਂ ਵੱਧ ਸਕਾਰਾਤਮਕ ਪ੍ਰਭਾਵ ਤਿੰਨ ਖਾਸ ਰਾਸ਼ੀਆਂ 'ਤੇ ਦੇਖਣ ਨੂੰ ਮਿਲੇਗਾ, ਜਿਨ੍ਹਾਂ ਦੀ ਕਿਸਮਤ ਪੂਰੀ ਤਰ੍ਹਾਂ ਬਦਲ ਸਕਦੀ ਹੈ।

1. ਬ੍ਰਿਖ ਰਾਸ਼ੀ (Taurus)
ਇਸ ਰਾਸ਼ੀ ਦੇ ਜਾਤਕਾਂ ਲਈ ਕਰੀਅਰ ਵਿੱਚ ਤਰੱਕੀ ਦੇ ਨਵੇਂ ਰਸਤੇ ਖੁੱਲ੍ਹਣਗੇ। ਨੌਕਰੀ ਵਿੱਚ ਤਬਦੀਲੀ ਜਾਂ ਤਰੱਕੀ (Promotion) ਦੇ ਮਜ਼ਬੂਤ ਸੰਕੇਤ ਹਨ ਤੇ ਆਮਦਨ ਦੇ ਨਵੇਂ ਸਾਧਨ ਪੈਦਾ ਹੋਣਗੇ। ਖਰਚਿਆਂ 'ਤੇ ਕੰਟਰੋਲ ਰਹੇਗਾ ਅਤੇ ਪੈਸੇ ਦੀ ਬਚਤ ਹੋਵੇਗੀ। ਪਰਿਵਾਰਕ ਜੀਵਨ 'ਚ ਮਿਠਾਸ ਰਹੇਗੀ ਤੇ ਕੋਈ ਸੁਖਦ ਖ਼ਬਰ ਮਿਲ ਸਕਦੀ ਹੈ। ਸਿਹਤ ਵਿੱਚ ਸੁਧਾਰ ਹੋਵੇਗਾ ਤੇ ਅਦਾਲਤੀ ਮਾਮਲਿਆਂ 'ਚ ਵੀ ਸਫਲਤਾ ਮਿਲੇਗੀ।

2. ਤੁਲਾ ਰਾਸ਼ੀ (Libra)
ਤੁਲਾ ਰਾਸ਼ੀ ਵਾਲਿਆਂ ਲਈ ਇਹ ਸਮਾਂ ਰਾਹਤ ਤੇ ਤਰੱਕੀ ਲੈ ਕੇ ਆਵੇਗਾ। ਲੰਬੇ ਸਮੇਂ ਤੋਂ ਅਟਕੇ ਹੋਏ ਕੰਮਾਂ 'ਚ ਤੇਜ਼ੀ ਆਵੇਗੀ। ਵਪਾਰੀਆਂ ਨੂੰ ਵੱਡਾ ਮੁਨਾਫਾ ਹੋ ਸਕਦਾ ਹੈ ਅਤੇ ਪੁਰਾਣੇ ਨਿਵੇਸ਼ਾਂ ਤੋਂ ਹੋਇਆ ਨੁਕਸਾਨ ਵੀ ਰਿਕਵਰ ਹੋਣ ਦੀ ਉਮੀਦ ਹੈ। ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਪਰਿਵਾਰ ਵਿੱਚ ਤਾਲਮੇਲ ਵਧੀਆ ਰਹੇਗਾ। ਜੋ ਲੋਕ ਲੰਬੇ ਸਮੇਂ ਤੋਂ ਬਿਮਾਰ ਸਨ, ਉਨ੍ਹਾਂ ਨੂੰ ਸਿਹਤ 'ਚ ਸੁਧਾਰ ਮਿਲੇਗਾ।

3. ਮੀਨ ਰਾਸ਼ੀ (Pisces)
ਕਿਉਂਕਿ ਇਹ ਯੁਤੀ ਮੀਨ ਰਾਸ਼ੀ ਵਿੱਚ ਹੀ ਹੋ ਰਹੀ ਹੈ, ਇਸ ਲਈ ਇਸ ਰਾਸ਼ੀ ਦੇ ਜਾਤਕਾਂ ਦੀਆਂ ਵੱਡੀਆਂ ਮੁਸ਼ਕਲਾਂ ਹੱਲ ਹੋਣਗੀਆਂ। ਸ਼ਨੀ ਅਤੇ ਬੁੱਧ ਦੀ ਜੋੜੀ ਤੁਹਾਡੇ ਕਿਸੇ ਵੱਡੇ ਕੰਮ ਨੂੰ ਸਫਲ ਬਣਾਵੇਗੀ। ਸਮਾਜ ਵਿੱਚ ਮਾਣ-ਸਤਿਕਾਰ ਵਧੇਗਾ ਅਤੇ ਧਨ ਦੀ ਸਥਿਤੀ ਮਜ਼ਬੂਤ ਰਹੇਗੀ। ਕਰੀਅਰ ਦੇ ਮੋਰਚੇ 'ਤੇ ਕਿਸੇ ਖਾਸ ਵਿਅਕਤੀ ਦੀ ਮਦਦ ਮਿਲ ਸਕਦੀ ਹੈ, ਜੋ ਭਵਿੱਖ ਲਈ ਲਾਹੇਵੰਦ ਸਾਬਤ ਹੋਵੇਗੀ। ਜੋਤਿਸ਼ ਵਿਗਿਆਨ ਅਨੁਸਾਰ ਇਹ ਯੁਤੀ ਇਨ੍ਹਾਂ ਰਾਸ਼ੀਆਂ ਲਈ ਕਰੀਬ ਤਿੰਨ ਹਫ਼ਤਿਆਂ ਤੱਕ ਬਹੁਤ ਹੀ ਸ਼ੁਭ ਫਲ ਦੇਣ ਵਾਲੀ ਸਾਬਤ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


Baljit Singh

Content Editor Baljit Singh