ਜਨਮ ਅਸ਼ਟਮੀ ਇਸ ਵਾਰ ਹੈ ਬੇਹੱਦ ਮੰਗਲਕਾਰੀ, ਜਾਣੋ ਸ਼ੁੱਭ ਮਹੂਰਤ

8/21/2019 2:34:20 PM

ਜਲੰਧਰ (ਬਿਊਰੋ) — ਹਿੰਦੂਆਂ ਲਈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਮਹੱਤਵ ਰੱਖਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸ੍ਰਿਸ਼ਟੀ ਦੇ ਪਾਲਣਹਾਰ ਸ਼੍ਰੀ ਹਰਿ ਵਿਸ਼ਣੂ ਨੇ ਸ਼੍ਰੀ ਕ੍ਰਿਸ਼ਨ ਦੇ ਰੂਪ 'ਚ ਅੱਠਵਾਂ ਅਵਤਾਰ ਧਾਰਨ ਕੀਤਾ ਸੀ। ਇਸ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਹੋਇਆ ਸੀ। ਹਿੰਦੂ ਗ੍ਰੰਥਾਂ ਮੁਤਾਬਕ, ਹਰ ਸਾਲ ਭਾਦਰਪਦ ਦੀ ਅਸ਼ਟਮੀ 'ਤੇ ਕਾਨ੍ਹਾ ਦਾ ਜਨਮਦਿਨ ਮਨਾਇਆ ਜਾਂਦਾ ਹੈ। ਜੋਤਿਸ਼ਾਂ ਮੁਤਾਬਕ, ਇਸ ਵਾਰ ਬਹੁਤ ਹੀ ਸ਼ੁੱਭ ਸੰਯੋਗ ਬਣ ਰਿਹਾ ਹੈ। ਇਸ ਵਾਰ ਜਨਮ ਅਸ਼ਟਮੀ 23 ਅਗਸਤ ਤੇ 24 ਅਗਸਤ ਦੋਵੇਂ ਦਿਨ ਹੈ। ਰੋਹਿਣੀ ਨਕਸ਼ੱਤਰ ਜਿਸ 'ਚ ਭਗਵਾਨ ਕ੍ਰਿਸ਼ਨ ਦਾ ਜਨਮ ਹੋਇਆ ਸੀ।

PunjabKesari

ਜਨਮ ਅਸ਼ਟਮੀ ਸ਼ੁੱਭ ਸੰਯੋਗ
ਜੋਤਿਸ਼ਾਂ ਮੁਤਾਬਕ, ਇਸ ਵਾਰ ਜਨਮ ਅਸ਼ਟਮੀ ਦਾ ਸੰਯੋਗ ਦਵਾਪਰ ਯੁੱਗ ਵਰਗਾ ਬਣ ਗਿਆ ਹੈ। ਇਸ ਦੇ ਨਾਲ ਹੀ ਭਾਦਰਪਦ ਦੀ ਅਸ਼ਟਮੀ 'ਤੇ ਰੋਹਿਣੀ ਨਕਸ਼ੱਤਰ 'ਚ ਸੂਰਜ ਤੇ ਚੰਦਰਮਾ ਆਪਣੇ ਉੱਚ ਭਾਵ 'ਚ ਰਹਿਣਗੇ। ਇਸ ਸ਼ੁੱਭ ਸੰਯੋਗ ਨਾਲ ਭਗਵਾਨ ਕ੍ਰਿਸ਼ਨ ਦੀ ਆਰਾਧਨਾ (ਪੂਜਾ) ਕਰਨ 'ਤੇ ਵਿਸ਼ੇਸ਼ ਫਲ ਦੀ ਪ੍ਰਾਪਤੀ ਹੋਵੇਗੀ। ਕਾਨ੍ਹਾ ਦੇ ਜਨਮ ਭਾਦਰਪਦ 'ਚ ਰੋਹਿਣੀ ਨਕਸ਼ੱਤਰ 'ਚ ਹੋਇਆ ਸੀ। ਇਸ ਵਾਰ ਵੀ ਅਸ਼ਟਮੀ 'ਤੇ ਰੋਹਿਣੀ ਨਕਸ਼ੱਤਰ ਦਾ ਸ਼ੁੱਭ ਸੰਯੋਗ, ਸੂਰਜ ਤੇ ਚੰਦਰਮਾ ਦਾ ਉੱਚ ਰਾਸ਼ੀ 'ਚ ਰਹਿਣਾ ਬਹੁਤ ਹੀ ਮੰਗਲਕਾਰੀ ਹੋਵੇਗਾ। ਅਜਿਹੇ ਹੀ ਸ਼ੁੱਭ ਸੰਯੋਗ 'ਚ ਭਗਵਾਨ ਕ੍ਰਿਸ਼ਨ ਦਾ ਜਨਮ ਹੋਇਆ ਸੀ।

PunjabKesari

ਜਨਮ ਅਸ਼ਟਮੀ ਸ਼ੁੱਭ ਆਰੰਭ
ਅਸ਼ਟਮੀ ਦਾ ਸ਼ੁੱਭ ਆਰੰਭ — 23 ਅਗਸਤ 2019 ਨੂੰ ਸਵੇਰੇ 8.09 ਮਿੰਟ ਤੱਕ
ਅਸ਼ਟਮੀ ਦੀ ਸਮਾਪਤੀ — 24 ਅਗਸਤ 2019 ਨੂੰ ਸਵੇਰੇ 8.32 ਮਿੰਟ 'ਤੇ
ਅਭਿਜੀਤ ਮੂਹਰਤ — ਦੁਪਿਹਰ 12.04 ਤੋਂ 12.55 ਵਜੇ ਤੱਕ
ਪੂਜਾ ਦਾ ਸਮਾਂ — ਅੱਧੀ ਰਾਤ 12.09 ਤੋਂ 12.47 ਵਜੇ ਤੱਕ

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।