Raksha Bandhan ਤੋਂ ਕਿੰਨੇ ਦਿਨਾਂ ਬਾਅਦ ਉਤਾਰਨੀ ਚਾਹੀਦੀ ਹੈ ਰੱਖੜੀ, ਜਾਣੋ ਕੀ ਹੈ ਨਿਯਮ
8/11/2025 1:44:42 PM

ਵੈੱਬ ਡੈਸਕ- 9 ਅਗਸਤ 2025 ਨੂੰ ਦੇਸ਼ ਭਰ 'ਚ ਰੱਖੜੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ। ਇਹ ਦਿਨ ਭੈਣ-ਭਰਾ ਦੇ ਅਟੁੱਟ ਪਿਆਰ ਤੇ ਭਰੋਸੇ ਦੀ ਨਿਸ਼ਾਨੀ ਹੈ। ਇਸ ਮੌਕੇ ‘ਤੇ ਭੈਣ ਆਪਣੇ ਭਰਾ ਦੀ ਕਲਾਈ ‘ਤੇ ਰੱਖੜੀ ਬੰਨ੍ਹਦੀ ਹੈ ਅਤੇ ਭਰਾ ਉਸ ਦੀ ਸੁਰੱਖਿਆ ਦਾ ਵਚਨ ਦਿੰਦਾ ਹੈ। ਧਾਰਮਿਕ ਮਾਨਤਾ ਅਨੁਸਾਰ, ਰੱਖੜੀ ਸਿਰਫ਼ ਇਕ ਧਾਗਾ ਨਹੀਂ, ਸਗੋਂ ਭੈਣ-ਭਰਾ ਦੇ ਪਿਆਰ ਦੀ ਡੋਰ ਹੈ। ਇਸ ਦਾ ਅਪਮਾਨ ਕਰਨਾ ਪਾਪ ਮੰਨਿਆ ਜਾਂਦਾ ਹੈ ਅਤੇ ਰਿਸ਼ਤੇ 'ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ।
ਕਦੋਂ ਉਤਾਰਨੀ ਚਾਹੀਦੀ ਹੈ ਰੱਖੜੀ?
ਸ਼ਾਸਤਰਾਂ 'ਚ ਰੱਖੜੀ ਉਤਾਰਨ ਦਾ ਸਪੱਸ਼ਟ ਨਿਯਮ ਨਹੀਂ ਪਰ ਧਰਮ ਵਿਦਵਾਨ ਮੰਨਦੇ ਹਨ ਕਿ ਘੱਟ ਤੋਂ ਘੱਟ 24 ਘੰਟੇ ਕਲਾਈ 'ਤੇ ਰੱਖੜੀ ਬੰਨ੍ਹੀ ਰਹਿਣੀ ਚਾਹੀਦੀ ਹੈ। 24 ਘੰਟਿਆਂ ਤੋਂ ਬਾਅਦ ਕਿਸੇ ਵੀ ਸ਼ੁੱਭ ਸਮੇਂ ਇਸ ਨੂੰ ਉਤਾਰ ਸਕਦੇ ਹੋ। ਕੁਝ ਥਾਵਾਂ ‘ਤੇ ਕ੍ਰਿਸ਼ਨ ਜਨਮ ਅਸ਼ਟਮੀ ਜਾਂ ਦੁਸਹਿਰੇ ਦੇ ਦਿਨ ਰੱਖੜੀ ਉਤਾਰਨ ਦੀ ਪ੍ਰਥਾ ਹੈ, ਜਦਕਿ ਕੁਝ ਲੋਕ 15 ਦਿਨ ਜਾਂ ਪੂਰਾ ਸਾਲ ਵੀ ਰੱਖੜੀ ਕਲਾਈ 'ਤੇ ਰੱਖਦੇ ਹਨ। ਉੱਥੇ ਹੀ ਧਾਰਮਿਕ ਮਾਨਤਾਵਾਂ ਅਨੁਸਾਰ, ਰੱਖੜੀ ਘੱਟੋ-ਘੱਟ 7 ਦਿਨ ਤੱਕ ਕਲਾਈ 'ਤੇ ਬੱਝੀ ਰਹਿਣੀ ਚਾਹੀਦੀ ਹੈ। ਕੁਝ ਲੋਕ ਪੂਰੇ ਸਾਲ ਰੱਖੜੀ ਬੰਨ੍ਹ ਕੇ ਰੱਖਦੇ ਹਨ। ਰੱਖੜੀ ਦੇ ਦਿਨ ਬ੍ਰਹਮਾ ਮਹੂਰਤ 'ਚ ਪਹਿਲੇ ਉਹ ਪੁਰਾਣੀ ਰੱਖੜੀ ਨੂੰ ਉਤਾਰਦੇ ਹਨ ਅਤੇ ਫਿਰ ਸ਼ੁੱਭ ਮਹੂਰਤ 'ਚ ਭੈਣ ਤੋਂ ਨਵੀਂ ਰੱਖੜੀ ਬੰਨ੍ਹਵਾਉਂਦੇ ਹਨ। ਹਾਲਾਂਕਿ ਸ਼ਾਸਤਰਾਂ ਅਨੁਸਾਰ ਇੰਨੇ ਲੰਮੇਂ ਸਮੇਂ ਤੱਕ ਰੱਖੜੀ ਪਹਿਨਣਾ ਸ਼ੁੱਭ ਨਹੀਂ ਹੈ।
ਰੱਖੜੀ ਉਤਾਰਣ ਤੋਂ ਬਾਅਦ ਕੀ ਕਰੀਏ?
ਰੱਖੜੀ ਨੂੰ ਘਰ 'ਚ ਲੰਮੇ ਸਮੇਂ ਲਈ ਨਹੀਂ ਰੱਖਣਾ ਚਾਹੀਦਾ। ਇਸ ਨੂੰ ਵਗਦੇ ਪਾਣੀ 'ਚ ਵਿਸਰਜਿਤ ਕਰੋ ਜਾਂ ਕਿਸੇ ਰੁੱਖ ਨਾਲ 1 ਰੁਪਏ ਦੇ ਸਿੱਕੇ ਸਮੇਤ ਬੰਨ੍ਹ ਦਿਓ। ਜੇ ਰੱਖੜੀ ਟੁੱਟ ਜਾਵੇ ਤਾਂ ਇਸ ਨੂੰ ਤੁਲਸੀ ਦੇ ਪੌਦੇ 'ਚ ਰੱਖਿਆ ਜਾ ਸਕਦਾ ਹੈ। ਜੋ ਲੋਕ ਯਾਦਗਾਰ ਵਜੋਂ ਰੱਖੜੀ ਸੰਭਾਲਣਾ ਚਾਹੁੰਦੇ ਹਨ, ਉਹ ਇਸ ਨੂੰ ਲਾਲ ਕੱਪੜੇ ਦੀ ਪੋਟਲੀ 'ਚ ਬੰਨ੍ਹ ਕੇ ਘਰ ਦੇ ਮੰਦਰ ਜਾਂ ਭੈਣ ਦੀਆਂ ਚੀਜ਼ਾਂ ਨਾਲ ਰੱਖ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8