ਭਰਾਵਾਂ ਦੀ ਲੰਮੀ ਉਮਰ ਲਈ ਭੈਣਾਂ ਰੱਖੜੀ ਵਾਲੇ ਦਿਨ ਇਸ ਸ਼ੁੱਭ ਮਹੂਰਤ ’ਤੇ ਬੰਨ੍ਹਣ ਰੱਖੜੀ

8/19/2024 10:22:50 AM

ਜਲੰਧਰ- ਰੱਖੜੀ ਭਾਰਤੀ ਸੰਸਕ੍ਰਿਤੀ ਦਾ ਇੱਕ ਮਹੱਤਵਪੂਰਨ ਅਤੇ ਮਨਮੋਹਕ ਤਿਉਹਾਰ ਹੈ, ਜੋ ਭਰਾ ਅਤੇ ਭੈਣ ਵਿਚਕਾਰ ਅਟੁੱਟ ਬੰਧਨ ਅਤੇ ਪਿਆਰ ਨੂੰ ਮਨਾਉਣ ਲਈ ਸਮਰਪਿਤ ਹੈ। ਇਹ ਤਿਉਹਾਰ ਹਰ ਸਾਲ ਸਾਉਣ ਮਹੀਨੇ ਦੀ ਪੁੰਨਿਆ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਰਾਹੀਂ ਭੈਣ-ਭਰਾ ਦੇ ਰਿਸ਼ਤੇ ਵਿੱਚ ਡੂੰਘੇ ਪਿਆਰ ਅਤੇ ਸੁਰੱਖਿਆ ਦੀ ਭਾਵਨਾ ਨੂੰ ਉਜਾਗਰ ਕੀਤਾ ਜਾਂਦਾ ਹੈ। ਇਸ ਵਾਰ ਰੱਖੜੀ ਦਾ ਤਿਉਹਾਰ 19 ਅਗਸਤ ਸੋਮਵਾਰ ਨੂੰ ਮਨਾਇਆ ਜਾਵੇਗਾ।

PunjabKesari

ਰੱਖੜੀ ਲਈ ਸ਼ੁਭ ਸਮਾਂ - ਸਾਉਣ ਪੁੰਨਿਆ ਤਿਥੀ 19 ਅਗਸਤ ਨੂੰ ਸਵੇਰੇ 3.04 ਵਜੇ ਸ਼ੁਰੂ ਹੋ ਰਹੀ ਹੈ ਅਤੇ 19 ਅਗਸਤ ਨੂੰ ਰਾਤ 11.55 ਵਜੇ ਤੱਕ ਪੁੰਨਿਆ ਤਿਥੀ ਰਹੇਗੀ। ਜਿਵੇਂ ਹੀ ਪੁੰਨਿਆ ਤਿਥੀ ਸ਼ੁਰੂ ਹੋਵੇਗੀ, ਭਦਰਾ ਦਾ ਪ੍ਰਭਾਵ ਪਾਤਾਲ ਵਿੱਚ ਹੋਵੇਗਾ ਅਤੇ ਭਦਰਾ ਦੀ ਸਮਾਪਤੀ ਦੁਪਹਿਰ 1:31 ਵਜੇ ਹੋਵੇਗੀ। ਇਸ ਸਾਲ ਪੁੰਨਿਆ ਵਾਲੇ ਦਿਨ ਸਵੇਰੇ ਰੱਖੜੀ ਨਹੀਂ ਬੰਨ੍ਹੀ ਜਾਵੇਗੀ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਆਦਿ ਖੇਤਰਾਂ ਵਿੱਚ ਰੱਖੜੀ ਬੰਨ੍ਹਣ ਦਾ ਸਮਾਂ ਦੁਪਹਿਰ 1:48 ਤੋਂ ਸ਼ਾਮ 4:25 ਤੱਕ ਹੋਵੇਗਾ।

PunjabKesari

ਹਾਲਾਂਕਿ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਵਿੱਚ, ਭਦਰਾ ਦੇ ਅਸ਼ੁਭ ਸਮੇਂ ਨੂੰ ਮੰਨਣ ਦੀ ਕੋਈ ਪਰੰਪਰਾ ਨਹੀਂ ਹੈ ਅਤੇ ਇਹਨਾਂ ਖੇਤਰਾਂ ਵਿੱਚ, ਭਦਰਾ ਹੋਣ ਦੇ ਬਾਵਜੂਦ, ਅਕਸਰ ਪੁੰਨਿਆ ਵਾਲੇ ਦਿਨ ਸਵੇਰੇ ਹੀ ਰੱਖੜੀ ਬੰਨ੍ਹਣ ਦਾ ਸ਼ੁਭ ਕਰਮ ਕੀਤਾ ਜਾਂਦਾ ਹੈ, ਪਰ ਇਹ ਸ਼ਾਸਤਰਾਂ ਦੇ ਅਨੁਸਾਰ ਨਹੀਂ ਹੈ। ਸ਼ਾਸਤਰਾਂ ਨੇ ਭਦਰਾ ਕਾਲ ਨੂੰ ਸ਼ੁਭ ਕਾਰਜਾਂ ਲਈ ਅਸ਼ੁਭ ਮੰਨਿਆ ਹੈ ਅਤੇ ਸ਼ਾਸਤਰਾਂ ਵਿੱਚ ਭਦਰਾ ਕਾਲ ਵਿੱਚ ਸ਼ੁਭ ਕਾਰਜ ਕਰਨ ਦੀ ਮਨਾਹੀ ਹੈ। ਪਰ ਇਸ ਦੇ ਬਾਵਜੂਦ ਜੇਕਰ ਕਿਸੇ ਨੂੰ ਵਿਸ਼ੇਸ਼ ਹਾਲਾਤਾਂ ਵਿੱਚ ਭਾਦਰ ਦੇ ਦੌਰਾਨ ਸ਼ੁਭ ਕੰਮ ਕਰਨੇ ਪੈਂਦੇ ਹਨ ਭਦਰਾ ਮੁਖ ਕਾਲ ਨੂੰ ਛਡ ਕੇ ਭਦਰਾ ਪੁਛ ਕਾਲ ਦੇ ਦੌਰਾਨ ਰੱਖੜੀ ਬੰਨ੍ਹਣ ਦਾ ਤਿਉਹਾਰ ਮਨਾਇਆ ਜਾ ਸਕਦਾ ਹੈ। ਭਵਿਸ਼ਯ ਪੁਰਾਣ ਵਿੱਚ ਦੱਸਿਆ ਗਿਆ ਹੈ ਕਿ ਭੂਦਰਾ ਪੁਛ ਕਾਲ ਵਿੱਚ ਕੀਤੇ ਗਏ ਸ਼ੁਭ ਕਾਰਜ ਸਫਲਤਾ ਅਤੇ ਜਿੱਤ ਵੱਲ ਲੈ ਜਾਂਦੇ ਹਨ ਜਦੋਂ ਕਿ ਭਾਦਰ ਮੁਖ ਕਾਲ ਵਿੱਚ ਕੀਤੇ ਗਏ ਕਾਰਜ ਵਿਨਾਸ਼ ਵੱਲ ਲੈ ਜਾਂਦੇ ਹਨ।

PunjabKesari

ਭਦਰਾ ਪੁਛ ਕਾਲ ਨੂੰ ਛੱਡ ਕੇ ਬਾਕੀ ਸਾਰੀ ਭਦਰਾ ਅਸ਼ੁਭ ਮੰਨੀ ਜਾਂਦੀ ਹੈ, ਇਸ ਲਈ ਇਸ ਸਾਰੇ ਸਮੇਂ ਦਾ ਤਿਆਗ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਆਰਮੀ ਡਿਊਟੀ ਜਾਂ ਐਮਰਜੈਂਸੀ ਇਲਾਜ ਲਈ ਡਾਕਟਰ ਕੋਲ ਜਾਣਾ ਪੈਂਦਾ ਹੈ, ਤਾਂ ਰੱਖੜੀ 19 ਅਗਸਤ ਨੂੰ ਸਵੇਰੇ 9:51 ਤੋਂ 10:54 ਤੱਕ ਭਾਦਰ ਪੁਛ ਦੇ ਸਮੇਂ ਦੌਰਾਨ ਬੰਨ੍ਹੀ ਜਾ ਸਕਦੀ ਹੈ। ਪਰ ਭਾਦਰ ਮੁਖ ਕਾਲ ਸਵੇਰੇ 10:54 ਤੋਂ 12:38 ਤੱਕ ਵਿਸ਼ੇਸ਼ ਤੌਰ 'ਤੇ ਪ੍ਰਹੇਜ਼ ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ ਪ੍ਰਦੋਸ਼ ਕਾਲ ਦਾ ਮੁਹੂਰਤਾ ਸ਼ਾਮ 6:56 ਤੋਂ ਰਾਤ 9:08 ਤੱਕ ਹੋਵੇਗਾ ਕਿਉਂਕਿ ਪੁੰਨਿਆ ਤਿਥੀ ਰਾਤ 11:55 ਵਜੇ ਤੱਕ ਹੋਵੇਗੀ। ਇਸ ਲਈ ਜੇਕਰ ਤੁਸੀਂ ਚਾਹੋ ਤਾਂ ਸ਼ਾਮ ਨੂੰ 2 ਘੰਟੇ 12 ਮਿੰਟ ਦੇ ਇਸ ਮੁਹੂਰਤ ਦੀ ਵਰਤੋਂ ਵੀ ਕਰ ਸਕਦੇ ਹੋ।

ਨਰੇਸ਼ ਕੁਮਾਰ
https://www.facebook.com/Astro-Naresh-115058279895728


Tarsem Singh

Content Editor Tarsem Singh