Rakhi 2022: ਰੱਖੜੀ ਦੇ ਤਿਉਹਾਰ ’ਤੇ ਭੈਣਾਂ ਰਾਸ਼ੀ ਦੇ ਹਿਸਾਬ ਨਾਲ ਆਪਣੇ ਭਰਾਵਾਂ ਨੂੰ ਬੰਨ੍ਹਣ ਰੱਖੜੀਆਂ, ਹੋਵੇਗਾ ਸ਼ੁੱਭ

8/10/2022 8:56:36 AM

ਜਲੰਧਰ (ਬਿਊਰੋ) - ਰੱਖੜੀ ਦਾ ਤਿਉਹਾਰ ਭਰਾ-ਭੈਣ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ, ਜੋ ਬੜੇ ਚਾਅ ਨਾਲ ਮਨਾਇਆ ਜਾਂਦਾ ਹੈ। ਰੱਖੜੀ ਸਾਉਣ ਮਹੀਨੇ ਦੀ ਪੁੰਨਿਆ ਨੂੰ ਬੜੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਇਸ ਤਿਉਹਾਰ ਦੀ ਉਡੀਕ ਹਰੇਕ ਸ਼ਖਸ ਨੂੰ ਹੁੰਦੀ ਹੈ। ਇਸ ਸਾਲ ਰੱਖੜੀ ਦਾ ਤਿਉਹਾਰ 11 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਕੱਚੇ ਧਾਗੇ ਜਾਂ ਰੇਸ਼ਮ ਦੇ ਧਾਗੇ ਨਾਲ ਬਣੀ ਰੱਖੜੀ ਨੂੰ ਸੁਰੱਖਿਆ ਕੱਵਚ ਮੰਨਿਆ ਜਾਂਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਰਾਸ਼ੀ ਦੇ ਹਿਸਾਬ ਨਾਲ ਭੈਣਾਂ ਨੂੰ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀ ਬੰਨ੍ਹਣੀ ਚਾਹੀਦੀ ਹੈ, ਜੋ ਸ਼ੁੱਭ ਹੁੰਦੀ ਹੈ...

ਮੇਖ
ਮੇਖ ਰਾਸ਼ੀ ਦਾ ਸੁਆਮੀ ਮੰਗਲ ਹੁੰਦਾ ਹੈ। ਇਸ ਰਾਸ਼ੀ ਵਾਲੇ ਲੋਕ ਆਪਣੇ ਭਰਾਵਾਂ ਨੂੰ ਲਾਲ ਰੰਗ ਦੀ ਰੱਖੜੀ ਬੰਨ੍ਹ ਸਕਦੇ ਹਨ, ਜੋ ਉਨ੍ਹਾਂ ਲਈ ਸ਼ੁੱਭ ਹੁੰਦੀ ਹੈ। ਇਸ ਨਾਲ ਉਨ੍ਹਾਂ ਦੀ ਜ਼ਿੰਦਗੀ 'ਚ ਭਰਪੂਰ ਊਰਜਾ ਬਣੀ ਰਹਿੰਦੀ ਹੈ।

ਬ੍ਰਿਖ
ਬ੍ਰਿਖ ਰਾਸ਼ੀ ਵਾਲੇ ਲੋਕਾਂ ਦਾ ਸਵਾਮੀ ਸ਼ੁੱਕਰ ਹੁੰਦਾ ਹੈ। ਇਸ ਰਾਸ਼ੀ ਵਾਲੇ ਲੋਕਾਂ ਨੂੰ ਨੀਲੇ ਰੰਗ ਦੀ ਰੱਖੜੀ ਖ਼ਰੀਦ ਕੇ ਭਰਾ ਦੇ ਗੁੱਟ ’ਤੇ ਬੰਨ੍ਹਣੀ ਚਾਹੀਦੀ ਹੈ, ਜੋ ਸ਼ੁੱਭ ਹੁੰਦੀ ਹੈ। ਇਸ ਨਾਲ ਉਨ੍ਹਾਂ ਨੂੰ ਹਰ ਖੇਤਰ ਵਿੱਚ ਵਧੀਆ ਨਤੀਜੇ ਮਿਲਣਗੇ।

ਮਿਥੁਨ
ਮਿਥੁਨ ਰਾਸ਼ੀ ਦਾ ਸੁਆਮੀ ਬੁੱਧ ਹੁੰਦਾ ਹੈ। ਇਸ ਰਾਸ਼ੀ ਅਨੁਸਾਰ ਭੈਣਾਂ ਆਪਣੇ ਭਰਾ ਲਈ ਹਰੇ ਰੰਗ ਦੀ ਰੱਖੜੀ ਖ਼ਰੀਦ ਸਕਦੀਆਂ ਹਨ ਅਤੇ ਉਨ੍ਹਾਂ ਦੇ ਬੰਨ੍ਹ ਸਕਦੀਆਂ ਹਨ। ਇਸ ਨਾਲ ਘਰ ਅਤੇ ਜੀਵਨ ਵਿੱਚ ਖੁਸ਼ਹਾਲੀ ਅਤੇ ਸੁੱਖ-ਸ਼ਾਂਤੀ ਆਉਂਦੀ ਹੈ।

ਕਰਕ
ਕਰਕ ਰਾਸ਼ੀ ਦਾ ਸੁਆਮੀ ਚੰਦਰਮਾ ਹੁੰਦਾ ਹੈ। ਅਜਿਹੇ ਲੋਕ ਪੀਲੇ ਜਾਂ ਸਫੇਦ ਰੰਗ ਦੀ ਰੱਖੜੀ ਖਰੀਦ ਸਕਦੇ ਹਨ, ਜੋ ਉਨ੍ਹਾਂ ਦੇ ਭਰਾ ਲਈ ਸ਼ੁੱਭ ਹੋਵੇਗੀ। ਇਹ ਰੰਗ ਉਨ੍ਹਾਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇਗਾ।

ਸਿੰਘ
ਸਿੰਘ ਰਾਸ਼ੀ ਦਾ ਸੁਆਮੀ ਸੂਰਜ ਹੁੰਦਾ ਹੈ। ਇਸ ਰਾਸ਼ੀ ਵਾਲੇ ਲੋਕਾਂ ਨੂੰ ਪੀਲੇ ਅਤੇ ਲਾਲ ਰੰਗ ਦੀ ਰੱਖੜੀ ਖਰੀਦਣੀ ਚਾਹੀਦੀ ਹੈ। ਇਸ ਨਾਲ ਭਰਾ ਦੇ ਜੀਵਨ ਵਿੱਚ ਤਰੱਕੀ ਦਾ ਰਾਹ ਖੁੱਲ੍ਹਦਾ ਹੈ।

ਕੰਨਿਆ
ਕੰਨਿਆ ਰਾਸ਼ੀ ਦਾ ਸੁਆਮੀ ਬੁੱਧ ਹੁੰਦਾ ਹੈ। ਭਰਾ ਨੂੰ ਆਪਣੀ ਭੈਣ ਤੋਂ ਹਰੇ ਰੰਗ ਦੀ ਰੱਖੜੀ ਬਣਾਉਣੀ ਚਾਹੀਦੀ ਹੈ। ਇਸ ਨਾਲ ਹਰ ਤਰ੍ਹਾਂ ਦੇ ਗ੍ਰਹਿ ਦੋਸ਼ ਦੂਰ ਹੋ ਜਾਂਦੇ ਹਨ ਅਤੇ ਭੈਣ-ਭਰਾ ਵਿਚਕਾਰ ਪਿਆਰ ਬਣਿਆ ਰਹਿੰਦਾ ਹੈ।

ਤੁਲਾ
ਤੁਲਾ ਰਾਸ਼ੀ ਦਾ ਸੁਆਮੀ ਸ਼ੁੱਕਰ ਹੁੰਦਾ ਹੈ। ਇਸ ਰਾਸ਼ੀ ਵਾਲੇ ਲੋਕ ਨੀਲੇ ਜਾਂ ਸਫ਼ੈਦ ਰੰਗ ਦੀ ਰੱਖੜੀ ਖ਼ਰੀਦ ਕੇ ਆਪਣੇ ਭਰਾਵਾਂ ਨੂੰ ਬੰਨ੍ਹ ਸਕਦੇ ਹਨ। ਇਸ ਨਾਲ ਰਿਸ਼ਤਿਆਂ ਵਿੱਚ ਮਿਠਾਸ ਆਉਂਦੀ ਹੈ।

ਬ੍ਰਿਸ਼ਚਕ
ਬ੍ਰਿਸ਼ਚਕ ਰਾਸ਼ੀ ਵਾਲੇ ਲੋਕਾਂ ਆਪਣੇ ਭਰਾ ਨੂੰ ਗੁਲਾਬੀ ਰੰਗ ਦੀ ਰੱਖੜੀ ਬੰਨ੍ਹ ਸਕਦੇ ਹਨ। ਇਸ ਨਾਲ ਉਨ੍ਹਾਂ ਦੀ ਕੁੰਡਲੀ ਦੇ ਸਾਰੇ ਦੋਸ਼ ਦੂਰ ਹੋ ਜਾਣਗੇ।

ਧਨ
ਧਨ ਰਾਸ਼ੀ ਦੇ ਲੋਕਾਂ ਦਾ ਸੁਆਮੀ ਬ੍ਰਹਿਸਪਤੀ ਹੁੰਦਾ ਹੈ। ਅਜਿਹੇ ਲੋਕ ਆਪਣੇ ਭਰਾ ਲਈ ਸੁਨਹਿਰੀ ਜਾਂ ਪੀਲੇ ਰੰਗ ਦੀ ਰੱਖੜੀ ਖ਼ਰੀਦ ਕੇ ਉਨ੍ਹਾਂ ਦੇ ਗੁੱਟ ’ਤੇ ਬੰਨ੍ਹਣੀ ਚਾਹੀਦੀ ਹੈ।

ਮਕਰ
ਮਕਰ ਰਾਸ਼ੀ ਦਾ ਸੁਆਮੀ ਸ਼ਨੀਦੇਵ ਹੁੰਦਾ ਹੈ। ਇਸ ਲਈ ਮਕਰ ਰਾਸ਼ੀ ਵਾਲੇ ਲੋਕ ਆਪਣੇ ਭਰਾ ਲਈ ਨੀਲੇ ਰੰਗ ਦੀ ਰੱਖੜੀ ਬੰਨ੍ਹਣ। ਇਸ ਰੰਗ ਦੀ ਰੱਖੜੀ ਬੰਨ੍ਹਣ ਨਾਲ ਭੈਣ-ਭਣ ਦਾ ਅਟੂਟ ਰਿਸ਼ਤਾ ਬਣਿਆ ਰਹਿੰਦਾ ਹੈ।

ਕੁੰਭ
ਕੁੰਭ ਰਾਸ਼ੀ ਦਾ ਸੁਆਮੀ ਸ਼ਨੀ ਨੂੰ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ 'ਚ ਰੱਖੜੀ ਵਾਲੇ ਦਿਨ ਗੂੜ੍ਹੇ ਹਰੇ ਰੰਗ ਦੀ ਰੁਦਰਾਕਸ਼ ਦੀ ਮਾਲਾ ਪਹਿਨਣੀ ਚਾਹੀਦੀ ਹੈ।

ਮੀਨ
ਮੀਨ ਰਾਸ਼ੀ ਵਾਲੇ ਲੋਕਾਂ ਨੂੰ ਆਪਣੇ ਭਰਾ ਦੇ ਗੁੱਟ ਲਈ ਪੀਲੇ ਰੰਗ ਦੀ ਰੱਖੜੀ ਖਰੀਦ ਕੇ ਬੰਨ੍ਹਣੀ ਚਾਹੀਦੀ ਹੈ, ਕਿਉਂਕਿ ਇਹ ਰੰਗ ਉਨ੍ਹਾਂ ਲਈ ਸ਼ੁੱਭ ਹੈ। ਇਸ ਨਾਲ ਜੀਵਨ ’ਤੇ ਚੰਗਾ ਪ੍ਰਭਾਵ ਪਵੇਗਾ।


rajwinder kaur

Content Editor rajwinder kaur