ਇਨ੍ਹਾਂ 3 ਰਾਸ਼ੀਆਂ ਵਾਲਿਆਂ ਲਈ ਵਧਣਗੀਆਂ ਮੁਸ਼ਕਲਾਂ ! ਸ਼ੁੱਕਰ ਬਦਲ ਰਿਹਾ ਹੈ ਆਪਣੀ ਚਾਲ
3/24/2026 7:12:50 PM
ਨੈਸ਼ਨਲ ਡੈਸਕ : ਜੋਤਿਸ਼ ਸ਼ਾਸਤਰ ਅਨੁਸਾਰ ਧਨ, ਵੈਭਵ ਅਤੇ ਸੁੱਖਾਂ ਦੇ ਕਾਰਕ ਮੰਨੇ ਜਾਣ ਵਾਲੇ ਸ਼ੁੱਕਰ ਦੇਵ 26 ਮਾਰਚ 2026 ਨੂੰ ਮੇਸ਼ ਰਾਸ਼ੀ ਵਿੱਚ ਗੋਚਰ (ਪ੍ਰਵੇਸ਼) ਕਰਨ ਜਾ ਰਹੇ ਹਨ। ਸ਼ੁੱਕਰ ਦੇਵ 19 ਅਪ੍ਰੈਲ ਤੱਕ ਇਸੇ ਰਾਸ਼ੀ ਵਿੱਚ ਬਿਰਾਜਮਾਨ ਰਹਿਣਗੇ। ਕਿਉਂਕਿ ਮੇਖ ਰਾਸ਼ੀ ਦਾ ਸੁਆਮੀ ਮੰਗਲ ਹੈ, ਇਸ ਲਈ ਮੰਗਲ ਦੀ ਰਾਸ਼ੀ 'ਚ ਸ਼ੁੱਕਰ ਦਾ ਪ੍ਰਵੇਸ਼ ਕੁਝ ਰਾਸ਼ੀਆਂ ਲਈ ਪਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ। ਜੋਤਿਸ਼ ਵਿਗਿਆਨੀਆਂ ਅਨੁਸਾਰ ਇਸ ਗੋਚਰ ਦਾ ਅਸਰ ਸਿਹਤ, ਮਾਨ-ਸੰਮਾਨ ਅਤੇ ਧਨ-ਸੰਪੱਤੀ 'ਤੇ ਪੈ ਸਕਦਾ ਹੈ। ਖਾਸ ਤੌਰ 'ਤੇ ਹੇਠ ਲਿਖੀਆਂ ਤਿੰਨ ਰਾਸ਼ੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ:
1. ਬ੍ਰਿਖ ਰਾਸ਼ੀ (Taurus): ਇਸ ਰਾਸ਼ੀ ਵਾਲਿਆਂ ਦੇ ਖਰਚਿਆਂ 'ਚ ਅਚਾਨਕ ਵਾਧਾ ਹੋ ਸਕਦਾ ਹੈ, ਖਾਸ ਕਰ ਕੇ ਲਗਜ਼ਰੀ ਚੀਜ਼ਾਂ 'ਤੇ। ਪੈਸਾ ਕਮਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪਵੇਗੀ। ਸਿਹਤ ਪੱਖੋਂ ਅੱਖਾਂ ਨਾਲ ਸਬੰਧਤ ਰੋਗ ਪਰੇਸ਼ਾਨ ਕਰ ਸਕਦੇ ਹਨ ਅਤੇ ਕਾਨੂੰਨੀ ਜਾਂ ਕੋਰਟ-ਕਚਹਿਰੀ ਦੇ ਮਾਮਲਿਆਂ ਵਿੱਚ ਨੁਕਸਾਨ ਝੱਲਣਾ ਪੈ ਸਕਦਾ ਹੈ।
2. ਕੰਨਿਆ ਰਾਸ਼ੀ (Virgo): ਇਨ੍ਹਾਂ ਲੋਕਾਂ ਲਈ ਸਮਾਂ ਥੋੜ੍ਹਾ ਔਖਾ ਰਹਿ ਸਕਦਾ ਹੈ ਅਤੇ ਸਮਾਜ 'ਚ ਅਕਸ ਖਰਾਬ ਹੋਣ ਦਾ ਡਰ ਹੈ। ਆਮਦਨ 'ਚ ਗਿਰਾਵਟ ਆ ਸਕਦੀ ਹੈ ਅਤੇ ਪੈਸਾ ਜੋੜਨਾ ਮੁਸ਼ਕਲ ਹੋਵੇਗਾ। ਪ੍ਰਾਪਰਟੀ ਦੇ ਲੈਣ-ਦੇਣ ਜਾਂ ਉਧਾਰ ਦੇ ਕੰਮਾਂ ਲਈ ਇਹ ਸਮਾਂ ਠੀਕ ਨਹੀਂ ਹੈ ਅਤੇ ਪੁਰਖੀ ਜਾਇਦਾਦ ਦੇ ਮਾਮਲੇ ਵਿੱਚ ਵੀ ਨੁਕਸਾਨ ਹੋ ਸਕਦਾ ਹੈ।
3. ਬ੍ਰਿਸ਼ਚਿਕ ਰਾਸ਼ੀ (Scorpio): ਇਸ ਰਾਸ਼ੀ ਦੇ ਲੋਕਾਂ ਨੂੰ ਆਪਣੇ ਕਰੀਬੀ ਦੋਸਤਾਂ ਜਾਂ ਰਿਸ਼ਤੇਦਾਰਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਨੁਕਸਾਨ ਪਹੁੰਚਾ ਸਕਦੇ ਹਨ। ਸਰਕਾਰੀ ਕੰਮਾਂ ਵਿੱਚ ਰੁਕਾਵਟਾਂ ਆ ਸਕਦੀਆਂ ਹਨ ਅਤੇ ਨਵਾਂ ਘਰ ਜਾਂ ਵਾਹਨ ਖਰੀਦਣ ਦੀ ਯੋਜਨਾ ਲਟਕ ਸਕਦੀ ਹੈ। ਦਿਆਰਥੀਆਂ ਦੀ ਪੜ੍ਹਾਈ ਵਿੱਚ ਇਕਾਗਰਤਾ ਭੰਗ ਹੋ ਸਕਦੀ ਹੈ ਅਤੇ ਕਰੀਅਰ ਵਿੱਚ ਸਫਲਤਾ ਲਈ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਪਵੇਗੀ
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
