Vastu Tips : ਆਰਥਿਕ ਲਾਭ ਲਈ ਘਰ ਦੀ ਇਸ ਦਿਸ਼ਾ ਚ ਲਗਾਓ ਮਨੀ ਪਲਾਂਟ, ਨਹੀਂ ਹੋਵੇਗੀ ਪੈਸੇ ਦੀ ਕਮੀ

9/23/2021 5:16:17 PM

ਨਵੀਂ ਦਿੱਲੀ — ਘਰ ਦੇ ਵਿਹੜੇ 'ਚ ਲੱਗੇ ਪੌਦੇ ਚੰਗੇ ਲੱਗਦੇ ਹਨ। ਹਰ ਕੋਈ ਆਪਣੇ ਘਰ 'ਚ ਮਨੀ ਪਲਾਂਟ ਤਾਂ ਜ਼ਰੂਰ ਲਗਾਉਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਨਾਲ-ਨਾਲ ਵਾਸਤੂ ਦੋਸ਼ ਨੂੰ ਵੀ ਦੂਰ ਕਰਦਾ ਹੈ ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਪਸ਼ੱਟ ਹੋ ਜਾਂਦਾ ਹੈ ਕਿ ਮਨੀ ਪਲਾਂਟ ਦਾ ਅਰਥ ਹੀ ਹੈ ਆਰਥਿਕ ਖੁਸ਼ਹਾਲੀ ਦਾ ਆਉਣਾ। ਇਸ ਦੇ ਪੌਦੇ ਦਾ ਸਹੀ ਤਰੀਕੇ ਨਾਲ ਲਾਭ ਉਠਾਉਣ ਲਈ ਜ਼ਰੂਰੀ ਹੈ ਕਿ ਇਸ ਨੂੰ ਸਹੀਂ ਦਿਸ਼ਾ 'ਚ ਲਗਾਇਆ ਜਾਵੇ। ਲੋਕ ਇਸ ਨੂੰ ਘਰ 'ਚ ਲਗਾ ਤਾਂ ਲੈਂਦੇ ਹਨ ਪਰ ਸਹੀ ਜਾਣਕਾਰੀ ਨਾ ਹੋਣ ਕਾਰਨ ਇਸ ਦਾ ਪੂਰਾ ਫਾਇਦਾ ਨਹੀਂ ਉਠਾ ਪਾਉਂਦੇ। ਤੁਹਾਡੇ ਘਰ 'ਚ ਵੀ ਮਨੀ ਪਲਾਂਟ ਹੈ ਜਾਂ ਫਿਰ ਇਸ ਨੂੰ ਘਰ ਦੇ ਵਿਹੜੇ 'ਚ ਲਗਾਉਣ ਦੇ ਬਾਰੇ ਸੋਚ ਰਹੇ ਹੋ ਤਾਂ ਜਾਣ ਲਓ ਕਿ ਇਸ ਨੂੰ ਲਗਾਉਣ ਦੇ ਸਹੀ ਤਰੀਕੇ। ਤਾਂ ਆਓ ਜਾਣਦੇ ਹਾਂ ਇਸ ਨੂੰ ਲਗਾਉਣ ਦੀ ਸਹੀਂ ਦਿਸ਼ਾ ਬਾਰੇ...

1. ਕਦੇ ਵੀ ਘਰ ਦੀ ਇਸ ਦਿਸ਼ਾ 'ਚ ਨਾ ਲਗਾਓ ਮਨੀ ਪਲਾਂਟ

ਕਦੇਂ ਵੀ ਘਰ ਦੀ ਉੱਤਰ ਦਿਸ਼ਾ ਵੱਲ ਮਨੀ ਪਲਾਂਟ ਨਾ ਲਗਾਓ। ਇਸ ਦਿਸ਼ਾ ਨੂੰ ਨੇਗੇਟਿਵ ਮੰਨਿਆ ਜਾਂਦਾ ਹੈ। ਵਾਸਤੂ ਦੇ ਹਿਸਾਬ ਨਾਲ ਇਸ ਦਿਸ਼ਾਂ 'ਚ ਮਨੀ ਪਲਾਂਟ ਲਗਾਉਣ ਨਾਲ ਪਤੀ-ਪਤਨੀ 'ਚ ਤਣਾਅ ਰਹਿੰਦਾ ਹੈ। ਇਸ ਨੂੰ ਨਕਾਰਾਤਮਕ ਊਰਜਾ ਦੇ ਪ੍ਰਭਾਵ ਦੀ ਦਿਸ਼ਾ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਸਵੇਰ ਦੇ ਸਮੇਂ ਪੈਰਾਂ ਸਮੇਤ ਸਰੀਰ ਦੇ ਇਨ੍ਹਾਂ ਹਿੱਸਿਆਂ 'ਤੇ ਖ਼ਾਰਸ਼ ਹੋਣਾ ਹੁੰਦਾ ਹੈ ਸ਼ੁਭ, ਜਾਣੋ ਇਸ ਦੇ ਅਰਥ

2. ਘਰ ਦੇ ਬਾਹਰ ਨਹੀਂ ਅੰਦਰ ਲਗਾਓ ਮਨੀ ਪਲਾਂਟ

ਮਨੀ ਪਲਾਂਟ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ ਪਰ ਇਸ ਨੂੰ ਘਰ ਦੇ ਬਾਹਰ ਨਹੀਂ ਸਗੋਂ ਅੰਦਰ ਲਗਾਓ। ਬਾਹਰ ਲਗਾਉਣ ਨਾਲ ਇਸ ਦਾ ਪ੍ਰਭਾਵ ਨਹੀਂ ਪੈਂਦਾ।

3. ਮਨੀ ਪਲਾਂਟ ਲਗਾਉਣ ਲਈ ਇਹ ਦਿਸ਼ਾ ਹੈ ਬੈਸਟ

ਵਾਸਤੂ ਸ਼ਾਸਤਰ ਅਨੁਸਾਰ ਮਨੀ ਪਲਾਂਟ ਦੇ ਪੌਦੇ ਨੂੰ ਘਰ ਦੀ ਅਗਨੇਯ ਦਿਸ਼ਾ ਵਿਚ ਲਗਾਉਣਾ ਚਾਹੀਦੈ। ਇਹ ਸ਼ੁੱਭ ਦਿਸ਼ਾ ਮੰਨੀ ਜਾਂਦੀ ਹੈ। ਇਸ ਨੂੰ ਇਸ ਦਿਸ਼ਾ ਵਿਚ ਲਗਾਉਣ ਨਾਲ ਘਰ 'ਚ ਸਕਾਰਾਤਮਕ ਊਰਜਾ ਆਉਂਦੀ ਹੈ ਤੇ ਆਰਥਿਕ ਸਥਿਤੀ 'ਚ ਸੁਧਾਰ ਹੁੰਦਾ ਹੈ। ਘਰ ਦੀ ਦੱਖਣ-ਪੂਰਬ ਦਿਸ਼ਾ 'ਚ ਮਨੀ ਪਲਾਂਟ ਲਗਾਓ। ਇਸ ਨਾਲ ਸੁੱਖ-ਸਮਰਿੱਧੀ ਵਧੇਗੀ। ਹੈ। ਮਾਨਤਾਵਾਂ ਅਨੁਸਾਰ ਸਾਊਥ-ਈਸਟ ਦਿਸ਼ਾ ਭਗਵਾਨ ਗਣੇਸ਼ ਦੀ ਦਿਸ਼ਾ ਹੁੰਦੀ ਹੈ। ਮਨੀ ਪਲਾਂਟ ਦਾ ਪੌਦਾ ਚੰਗੀ ਕਿਸਮਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਨੂੰ ਘਰ ਦੇ ਇਸ ਕੋਨੇ 'ਚ ਰੱਖਣ ਨਾਲ ਵਿਅਕਤੀ ਦੀ ਕਿਸਮਤ ਖੁੱਲ੍ਹ ਜਾਂਦੀ ਹੈ। ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਇੱਥੇ ਧੁੱਪ ਜ਼ਿਆਦਾ ਨਾ ਪਵੇ। ਇਸ ਨਾਲ ਇਹ ਪਲਾਂਟ ਸੁੱਕਣ ਲੱਗਦਾ ਹੈ।

ਇਹ ਵੀ ਪੜ੍ਹੋ : Vastu Tips : ਆਰਥਿਕ ਮੰਦੀ ਅਤੇ ਗ੍ਰਹਿਆਂ ਦੇ ਅਸ਼ੁੱਭ ਪ੍ਰਭਾਵਾਂ ਨੂੰ ਦੂਰ ਕਰਨ ਲਈ ਕਰੋ ਇਹ ਉਪਾਅ

4. ਮੁਰਝਾਈ ਹੋਈਆਂ ਪੱਤੀਆਂ ਨੂੰ ਛਾਂਟ ਦਿਓ

ਸਮੇਂ-ਸਮੇਂ 'ਤੇ ਮਨੀ ਪਲਾਂਟ ਦੀਆਂ ਪੱਤੀਆਂ ਛਾਂਟਦੇ ਰਹੋ। ਇਸ ਦੀ ਵਧਦੀ ਵੇਲ ਨੂੰ ਜਮੀਨ 'ਤੇ ਨਾ ਡਿੱਗਣ ਦਿਓ। ਵਾਸਤੂ ਅਨੁਸਾਰ ਜੇਕਰ ਮਨੀ ਪਲਾਂਟ ਦੀ ਬੇਲ ਜ਼ਮੀਨ ਛੂਹਣ ਲੱਗੇ ਤਾਂ ਇਹ ਅਸ਼ੁੱਭ ਸੰਕੇਤ ਹੁੰਦੇ ਹਨ। ਜ਼ਮੀਨ ਛੂਹੰਦੀਆਂ ਪੱਤੀਆਂ ਸੁੱਖ-ਖੁਸ਼ਹਾਲੀ 'ਚ ਰੁਕਾਵਟ ਲਿਆਉਂਦੀਆਂ ਹਨ। ਇਸ ਲਈ ਇਸ ਦੇ ਬੇਲ ਉੱਪਰ ਵੱਲ ਲਗਾਉਣੀ ਚਾਹੁੰਦੀ ਹੈ।

5. ਇਸ ਦਿਸ਼ਾ ਕਦੇ ਨਾ ਲਗਾਓ ਮਨੀ ਪਲਾਂਟ

ਘਰ ਦੀ ਪੂਰਬੀ ਜਾਂ ਪੱਛਮੀ ਦਿਸ਼ਾ ਵਿਚ ਮਨੀ ਪਲਾਂਟ ਲਗਾਉਣ ਨਾਲ ਇਹ ਮਾਨਸਿਕ ਤਣਾਅ ਦੇ ਸਕਦਾ ਹੈ, ਇਸ ਲਈ ਇਸ ਦਿਸ਼ਾ ਵਿਚ ਮਨੀ ਪਲਾਂਟ ਲਗਾਉਣ ਤੋਂ ਬਚਣਾ ਚਾਹੀਦਾ ਹੈ। ਨਾਲ ਹੀ ਇਹ ਰਿਸ਼ਤਿਆਂ 'ਚ ਵੀ ਮਤਭੇਦ ਪੈਦਾ ਕਰ ਸਕਦਾ ਹੈ। ਪੂਰਬੀ ਤੇ ਪੱਛਮੀ ਦਿਸ਼ਾ ਮਨੀ ਪਲਾਂਟ ਨਹੀਂ ਠੀਕ ਨਹੀਂ ਹੈ। ਦਿਸ਼ਾ ਵਿਚ ਮਨੀ ਪਲਾਂਟ ਦਾ ਪੌਦਾ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਇਸ ਨੂੰ ਇਸ ਦਿਸ਼ਾ ਵਿਚ ਰੱਖਿਆ ਜਾਵੇ ਤਾਂ ਸਿਹਤ 'ਤੇ ਨਕਾਰਾਤਮਕ ਅਸਰ ਪੈਂਦਾ ਹੈ। ਵਾਸਤੂ ਅਨੁਸਾਰ ਇਸ ਦਿਸ਼ਾ ਦੀ ਨੁਮਾਇੰਦਗੀ ਦੇਵਗੁਰੂ ਬ੍ਰਹਿਸਪਤੀ ਕਰਦੇ ਹਨ। ਸ਼ੁੱਕਰ ਅਤੇ ਬ੍ਰਹਿਸਪਤੀ ਇਕ ਦੂਸਰੇ ਦੇ ਵਿਰੋਧੀ ਹਨ, ਇਸ ਲਈ ਇਸ ਨੂੰ ਨਾਰਥ-ਈਸਟ ਦਿਸ਼ਾ ਵਿਚ ਲਗਾਉਣਾ ਹਾਨੀਕਾਰਕ ਹੋ ਸਕਦਾ ਹੈ।

ਇਹ ਵੀ ਪੜ੍ਹੋ : Shani trayodashi : ਸੂਰਜ ਡੁੱਬਣ ਤੋਂ ਬਾਅਦ ਕਰੋ ਇਹ ਕੰਮ, ਸ਼ਨੀ ਦਾ ਕ੍ਰੋਧ ਹੋਵੇਗਾ ਸ਼ਾਂਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor Harinder Kaur