Vastu Tips : Areca Palm Plant ਲਗਾਉਣ ਨਾਲ ਵਧੇਗੀ ਘਰ ਦੀ ਸੁੰਦਰਤਾ, ਤਣਾਅ ਵੀ ਹੋਵੇਗਾ ਦੂਰ

11/26/2021 5:56:45 PM

ਨਵੀਂ ਦਿੱਲੀ - ਲੋਕ ਆਪਣੇ ਘਰਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਉਂਦੇ ਹਨ। ਇਸ ਨਾਲ ਘਰ ਦੀ ਖੂਬਸੂਰਤੀ ਵਧਦੀ ਹੈ। ਇਸ ਦੇ ਨਾਲ ਹੀ ਕੁਝ ਲੋਕ ਵਾਸਤੂ ਅਨੁਸਾਰ ਰੁੱਖ ਲਗਾਉਣਾ ਚੰਗਾ ਸਮਝਦੇ ਹਨ। ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਆਉਂਦੀ ਹੈ। ਪਰ ਕਈ ਪੌਦੇ ਘਰ ਦੀ ਸਜਾਵਟ ਦੇ ਨਾਲ-ਨਾਲ ਸਿਹਤ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦੇ ਹਨ। ਇਹਨਾਂ ਵਿੱਚੋਂ ਇੱਕ ਅਰੇਕਾ ਪਾਮ ਪਲਾਂਟ ਹੈ। ਇਸ ਪੌਦੇ ਦੇ ਖੰਭਾਂ ਵਾਂਗ ਫੈਲੇ ਪਤਲੇ, ਲੰਬੇ ਪੱਤੇ ਘਰ ਦੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਸਿਹਤ ਨੂੰ ਵੀ ਕਈ ਫਾਇਦੇ ਪਹੁੰਚਾਉਂਦੇ ਹਨ। ਆਓ ਜਾਣਦੇ ਹਾਂ ਇਸ ਬਾਰੇ...

ਘਰ ਦੇ ਅੰਦਰ ਜਾਂ ਬਾਹਰ ਕਿਤੇ ਵੀ ਰੱਖੋ

ਤੁਸੀਂ ਅਰੇਕਾ ਪਾਮ ਪਲਾਂਟ ਨੂੰ ਘਰ ਦੇ ਅੰਦਰ ਅਤੇ ਬਾਹਰ ਦੋਵੇਂ ਪਾਸੇ ਰੱਖ ਸਕਦੇ ਹੋ। ਪਰ ਜੇਕਰ ਤੁਸੀਂ ਇਸ ਨੂੰ ਘਰ ਦੇ ਅੰਦਰ ਲਗਾ ਰਹੇ ਹੋ ਤਾਂ ਇਸ ਦੀ ਉਚਾਈ 5-6 ਫੁੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਘਰ ਦੇ ਬਾਹਰ ਤੁਸੀਂ ਇਸ ਦੀ ਉਚਾਈ 7-10 ਫੁੱਟ ਤੱਕ ਰੱਖ ਸਕਦੇ ਹੋ।

ਇਹ ਵੀ ਪੜ੍ਹੋ : ਮੱਘਰ ਮਹੀਨਾ : ਭਗਵਾਨ ਵਿਸ਼ਨੂੰ ਦੀ ਇਸ ਢੰਗ ਨਾਲ ਕਰੋ ਪੂਜਾ, ਹਰ ਇੱਛਾ ਹੋਵੇਗੀ ਪੂਰੀ

ਆਓ ਜਾਣਦੇ ਹਾਂ ਘਰ 'ਚ ਅਰੇਕਾ ਪਾਮ ਦਾ ਪੌਦਾ ਲਗਾਉਣ ਦੇ ਅਣਗਿਣਤ ਫਾਇਦਿਆਂ ਬਾਰੇ।

ਹਵਾ ਦੀ ਨਮੀ ਨੂੰ ਨਿਯੰਤਰਿਤ ਕਰਨ ਵਿੱਚ ਪ੍ਰਭਾਵਸ਼ਾਲੀ

ਸੁੱਕੀ ਹਵਾ ਵਿੱਚ ਸਾਹ ਲੈਣ ਨਾਲ ਅੱਖਾਂ ਵਿੱਚ ਜਲਣ, ਚਮੜੀ ਵਿੱਚ ਖੁਜਲੀ, ਜਲਨ, ਖੁਸ਼ਕੀ, ਗਲਾ ਖਰਾਬ ਹੋਣਾ ਆਦਿ ਦਾ ਕਾਰਨ ਬਣਦਾ ਹੈ। ਇਸ ਦੇ ਨਾਲ ਹੀ ਜੋੜਾਂ ਦੇ ਆਲੇ-ਦੁਆਲੇ ਅਕੜਾਅ ਅਤੇ ਦਰਦ ਦੀ ਸਮੱਸਿਆ ਵੀ ਹੁੰਦੀ ਹੈ। ਇਸ ਤੋਂ ਇਲਾਵਾ ਸਮੇਂ ਤੋਂ ਪਹਿਲਾਂ ਹੀ ਚਿਹਰੇ 'ਤੇ ਝੁਰੜੀਆਂ ਅਤੇ ਫਾਈਨ ਲਾਈਨਜ਼ ਪੈਣ ਲੱਗਦੀਆਂ ਹਨ। ਅਜਿਹੀ ਸਥਿਤੀ ਵਿੱਚ, ਘਰ ਵਿੱਚ ਅਰੇਕਾ ਪਾਮ ਦਾ ਪੌਦਾ ਲਗਾਉਣਾ ਸਭ ਤੋਂ ਵਧੀਆ ਵਿਕਲਪ ਹੈ। ਇਹ ਹਵਾ ਨੂੰ ਸ਼ੁੱਧ ਕਰਨ ਵਿੱਚ ਕਾਰਗਰ ਮੰਨਿਆ ਜਾਂਦਾ ਹੈ। ਖਾਸ ਤੌਰ 'ਤੇ ਸਾਹ ਦੀਆਂ ਬੀਮਾਰੀਆਂ ਜਿਵੇਂ ਕਿ ਸਾਈਨੋਸਾਇਟਿਸ, ਅਸਥਮਾ, ਬ੍ਰੌਨਕਾਈਟਿਸ ਤੋਂ ਪੀੜਤ ਲੋਕਾਂ ਨੂੰ ਖੁਸ਼ਕ ਹਵਾ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਹੀਟਰ ਅਤੇ ਏਅਰ ਕੰਡੀਸ਼ਨਰ ਦਾ ਇਸਤੇਮਾਲ ਕਰਨ ਨਾਲ ਵੀ ਹਵਾ ਵਿਚ ਨਮੀ ਦੀ ਘਾਟ ਹੋਣ ਲਗਦੀ ਹੈ। ਅਜਿਹੀ ਸਥਿਤੀ ਵਿਚ ਅਰੇਕਾ ਪਲਾਂਟ ਲਗਾਉਣਾ ਵਧੀਆ ਵਿਕਲਪ ਮੰਨਿਆ ਜਾਂਦਾ ਹੈ। ਇਹ ਆਸਪਾਸ ਦੀ ਨਮੀ ਨੂੰ ਬਣਾ ਕੇ ਮੌਸਮ ਨੂੰ ਸਿਹਤ ਦੇ ਅਨੁਕੂਲ ਬਣਾਉਣ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ : ਘਰ 'ਚ ਕਿਥੇ ਲਟਕਾਉਣੀ ਚਾਹੀਦੀ ਹੈ ਵਿੰਡ ਚਾਈਮ, Feng Shui ਮੁਤਾਬਕ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ ਲਾਜ਼ਮੀ

ਹਵਾ ਪ੍ਰਦੂਸ਼ਕਾਂ ਨੂੰ ਜਜ਼ਬ ਕਰਨ ਵਿੱਚ ਮਦਦਗਾਰ

ਇੱਕ ਅਧਿਐਨ ਅਨੁਸਾਰ, ਅਰੇਕਾ ਪਾਮ ਐਸੀਟੋਨ, ਜ਼ਾਇਲੀਨ, ਫਾਰਮਲਡੀਹਾਈਡ, ਟੋਲਿਊਨ, ਆਦਿ ਵਰਗੇ ਮਿਸ਼ਰਣਾਂ ਨੂੰ ਤੋੜ ਕੇ ਅੰਦਰੂਨੀ ਪ੍ਰਦੂਸ਼ਣ ਨੂੰ ਘਟਾਉਂਦਾ ਹੈ। ਇਸ ਨਾਲ ਘਰ ਦਾ ਮਾਹੌਲ ਸ਼ੁੱਧ ਹੋ ਜਾਂਦਾ ਹੈ।

ਆਕਸੀਜਨ ਦਾ ਸੰਚਾਰ

ਮਾਹਿਰਾਂ ਅਨੁਸਾਰ ਪੱਤਿਆਂ ਦੀ ਸਤ੍ਹਾ ਦੇ ਜ਼ਿਆਦਾ ਖੇਤਰ ਵਾਲੇ ਪੌਦੇ ਜ਼ਿਆਦਾ ਆਕਸੀਜਨ ਪੈਦਾ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਘਰ ਵਿੱਚ ਆਕਸੀਜਨ ਦੇ ਪੱਧਰ ਨੂੰ ਵਧਾਉਣ ਲਈ ਅਰੇਕਾ ਦਾ ਪੌਦਾ ਲਗਾ ਸਕਦੇ ਹੋ। ਇਸੇ ਲਈ  ਅਰੇਕਾ ਪਾਮ ਪਲਾਂਟ ਨੂੰ ਇਨਡੋਰ ਪੌਦਿਆਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ। ਆਪਣੀ ਆਕਸੀਜਨ ਦੀ ਸਪਲਾਈ ਵਧਾਉਣ ਲਈ ਘਰ ਦੇ 100 ਵਰਗ ਫੁੱਟ ਖ਼ੇਤਰ ਵਿਚ ਅਰੇਕਾ ਦਾ ਪਲਾਂਟ ਲਗਾ ਸਕਦੇ ਹੋ।

ਇਹ ਵੀ ਪੜ੍ਹੋ : ਫਰਨੀਚਰ ਨਾਲ ਸਬੰਧਤ ਫੇਂਗਸ਼ੂਈ ਦੇ ਅਪਣਾਓ ਇਹ 5 ਟਿਪਸ, ਕਦੇ ਵੀ ਨਹੀਂ ਹੋਵੇਗੀ ਪੈਸੇ ਦੀ ਘਾਟ

ਤਣਾਅ ਨੂੰ ਘਟਾਏ

ਅਰੇਕਾ ਪਾਮ ਪੌਦਾ ਤਣਾਅ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ। ਇਕ ਖੋਜ ਮੁਤਾਬਕ ਇਸ ਨੂੰ ਘਰ 'ਚ ਲਗਾਉਣ ਨਾਲ ਤਣਾਅ ਅਤੇ ਮਾਨਸਿਕ ਚਿੰਤਾ ਨੂੰ 37 ਫੀਸਦੀ, ਡਿਪ੍ਰੈਸ਼ਨ ਨੂੰ 58 ਫੀਸਦੀ ਅਤੇ ਥਕਾਵਟ ਨੂੰ 38 ਫੀਸਦੀ ਤੱਕ ਘੱਟ ਕਰਨ 'ਚ ਮਦਦ ਮਿਲਦੀ ਹੈ। ਇਸ ਨਾਲ ਵਾਤਾਵਰਨ ਵਿਚ ਸਕਾਰਾਤਮਕ ਊਰਜਾ ਦੇ ਸੰਚਾਰ ਦੇ ਨਾਲ-ਨਾਲ ਇਕਾਗਰਤਾ ਸ਼ਕਤੀ ਵੀ ਵਧਦੀ ਹੈ।

ਛੋਟੇ ਬੱਚਿਆਂ ਅਤੇ ਪਾਲਤੂ ਜਾਨਵਰਾਂ ਲਈ ਸੁਰੱਖਿਅਤ

ਬਹੁਤ ਸਾਰੇ ਪੌਦੇ ਛੋਟੇ ਬੱਚਿਆਂ ਅਤੇ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਜੇਕਰ ਤੁਹਾਡੇ ਘਰ ਵਿੱਚ ਛੋਟੇ ਬੱਚੇ ਜਾਂ ਜਾਨਵਰ ਹਨ, ਤਾਂ ਵੀ ਤੁਸੀਂ ਅਰੇਕਾ ਦਾ ਪੌਦਾ ਲਗਾ ਸਕਦੇ ਹੋ। ਅਸਲ ਵਿੱਚ ਅਰੇਕਾ ਪਾਮ ਪਲਾਂਟ ਨੂੰ ਬੱਚਿਆਂ ਅਤੇ ਜਾਨਵਰਾਂ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਦੀਆਂ ਪੱਤੀਆਂ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਉਂਦੀਆਂ।

ਇਹ ਵੀ ਪੜ੍ਹੋ : Vastu Tips : ਭੁੱਲ ਕੇ ਵੀ ਤੋਹਫ਼ੇ 'ਚ ਨਾ ਦਿਓ ਇਹ ਚੀਜ਼ਾਂ, ਨਹੀਂ ਤਾਂ ਟੁੱਟ ਸਕਦੀ ਹੈ ਦੋਸਤੀ

ਆਸਾਨੀ ਨਾਲ ਹੋ ਸਕੇਗੀ ਦੇਖਭਾਲ

ਤੁਸੀਂ ਬਿਨਾਂ ਕਿਸੇ ਸਮੱਸਿਆ ਦੇ ਘਰ 'ਚ ਅਰੇਕਾ ਪਾਮ ਰੱਖ ਸਕਦੇ ਹੋ। ਅਸਲ ਵਿੱਚ ਇਸ ਨੂੰ ਬਹੁਤ ਜ਼ਿਆਦਾ ਦੇਖਭਾਲ ਦੀ ਲੋੜ ਨਹੀਂ ਹੈ। ਜਦੋਂ ਇਸਨੂੰ ਘਰ ਵਿੱਚ ਲਗਾਇਆ ਜਾਂਦਾ ਹੈ, ਤਾਂ ਇਸ ਵਿੱਚ ਜ਼ਿਆਦਾ ਪਾਣੀ ਭਰਨ ਦਾ ਧਿਆਨ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਜੇਕਰ ਤੁਸੀਂ ਇਸ ਦੇ ਆਕਾਰ ਨੂੰ ਸਹੀ ਰੱਖਣਾ ਚਾਹੁੰਦੇ ਹੋ ਤਾਂ ਇਸਦੇ ਪੱਤਿਆਂ ਨੂੰ ਕੱਟ ਵੀ ਸਕਦੇ ਹੋ । ਪਰ ਅਰੇਕਾ ਪਾਮ ਦੇ ਪੌਦੇ ਨੂੰ ਥੋੜ੍ਹੀ ਜਿਹੀ ਧੁੱਪ ਦੀ ਲੋੜ ਹੁੰਦੀ ਹੈ। ਅਜਿਹੇ 'ਚ ਇਸ ਨੂੰ ਘਰ 'ਚ ਅਜਿਹੀ ਜਗ੍ਹਾ 'ਤੇ ਰੱਖੋ ਜਿੱਥੋਂ ਪੌਦੇ ਨੂੰ ਧੁੱਪ ਮਿਲ ਸਕੇ।

ਘਰ ਦੀ ਸੁੰਦਰਤਾ ਨੂੰ ਵਧਾਓ

ਅਰੇਕਾ ਪਾਮ ਦਾ ਪੌਦਾ ਥੋੜੀ ਜਿਹੀ ਦੇਖਭਾਲ ਦੇ ਬਾਵਜੂਦ ਵੀ ਬਹੁਤ ਹਰਾ ਰਹਿੰਦਾ ਹੈ। ਸੁੰਦਰ ਦਿਖਾਈ ਦੇਣ ਕਾਰਨ ਤੁਸੀਂ ਇਸ ਬੂਟੇ ਨੂੰ ਕਿਸੇ ਵੀ ਕਮਰੇ ਵਿਚ ਰੱਖ ਸਕਦੇ ਹੋ। ਇਹ ਤੁਹਾਡੇ ਘਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਦੇਵੇਗਾ।। ਇਸ ਦੇ ਨਾਲ ਹੀ ਫੈਂਗਸ਼ੁਈ ਤਹਿਤ ਵੀ ਇਸ ਪੌਦੇ ਨੂੰ ਘਰ ਵਿਚ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਵਿਚ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਦਾ ਵਾਸ ਹੁੰਦਾ ਹੈ ਅਤੇ ਘਰ ਵਿਚ ਸਕਾਰਾਤਮਕ ਊਰਦਾ ਦਾ ਸੰਚਾਰ ਹੁੰਦਾ ਹੈ।

ਇਹ ਵੀ ਪੜ੍ਹੋ : Vastu Shastra ਮੁਤਾਬਕ ਘਰ 'ਚ ਰੱਖੋ ਇਹ ਸ਼ੁੱਭ ਚੀਜ਼ਾਂ, GoodLuck 'ਚ ਬਦਲ ਜਾਵੇਗੀ BadLuck

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur