ਘਰ ਦੀ ਇਸ ਦਿਸ਼ਾ 'ਚ Family Photo ਲਗਾਉਣ ਨਾਲ ਪਰਿਵਾਰ ਨਾਲ ਰਿਸ਼ਤਾ ਹੋਵੇਗਾ ਮਜ਼ਬੂਤ ​​

3/28/2023 7:24:17 PM

ਨਵੀਂ ਦਿੱਲੀ - ਹਰ ਕੋਈ ਆਪਣੇ ਪਰਿਵਾਰ ਦੀਆਂ ਫੋਟੋਆਂ ਘਰ ਵਿੱਚ ਲਗਾਉਣਾ ਪਸੰਦ ਕਰਦਾ ਹੈ। ਖਾਸ ਤੌਰ 'ਤੇ ਘਰ ਦੀਆਂ ਕੰਧਾਂ 'ਤੇ ਅਜਿਹੀਆਂ ਤਸਵੀਰਾਂ ਲਗਾਉਣ ਨਾਲ ਰਿਸ਼ਤੇ ਹੋਰ ਵੀ ਮਜ਼ਬੂਤ ​​ਹੁੰਦੇ ਹਨ। ਪਰ ਵਾਸਤੂ ਸ਼ਾਸਤਰ ਅਨੁਸਾਰ ਪਰਿਵਾਰ ਦੀ ਤਸਵੀਰ ਲਗਾਉਣ ਲਈ ਕੁਝ ਨਿਯਮ ਦੱਸੇ ਗਏ ਹਨ। ਉਨ੍ਹਾਂ ਨਿਯਮਾਂ ਮੁਤਾਬਕ ਘਰ ਦੀ ਇਸ ਦਿਸ਼ਾ 'ਚ ਤਸਵੀਰ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...

ਦੱਖਣ-ਪੱਛਮੀ ਕੰਧ

ਵਾਸਤੂ ਮਾਨਤਾਵਾਂ ਅਨੁਸਾਰ, ਦੱਖਣ-ਪੱਛਮ ਦੀ ਕੰਧ ਨੂੰ ਪਰਿਵਾਰਕ ਫੋਟੋਆਂ ਲਗਾਉਣ ਲਈ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਸ਼ਾ ਵਿਚ ਪਰਿਵਾਰਕ ਤਸਵੀਰ ਲਗਾਉਣ ਨਾਲ ਘਰ ਦੇ ਮੈਂਬਰਾਂ ਵਿਚ ਆਪਸੀ ਪਿਆਰ ਵਧਦਾ ਹੈ ਅਤੇ ਰਿਸ਼ਤੇ ਵੀ ਚੰਗੇ ਬਣਦੇ ਹਨ।

ਇਹ ਵੀ ਪੜ੍ਹੋ : Fengshui Vastu: ਘਰ 'ਚ ਰੱਖੀਆਂ ਹੋਈਆਂ ਇਹ ਚੀਜ਼ਾਂ ਬਣ ਸਕਦੀਆਂ ਹਨ ਮੁਸੀਬਤ ਦਾ ਕਾਰਨ

 ਮੰਦਰ ਵਿੱਚ ਨਹੀਂ ਲਗਾਉਣੀ ਚਾਹੀਦੀ ਇਹ ਤਸਵੀਰ

ਮੰਦਰ ਵਿੱਚ ਪੂਰਵਜਾਂ ਦੀ ਤਸਵੀਰ ਕਦੇ ਵੀ ਨਹੀਂ ਲਗਾਉਣੀ ਚਾਹੀਦੀ। ਅਜਿਹਾ ਮੰਨਿਆ ਜਾਂਦਾ ਹੈ ਕਿ ਇੱਥੇ ਪੂਰਵਜਾਂ ਦੀ ਤਸਵੀਰ ਲਗਾਉਣ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਦਾ ਸੰਚਾਰ ਵਧਦਾ ਹੈ।

ਨਵੇਂ ਵਿਆਹੇ ਜੋੜੇ ਦੀ ਫੋਟੋ

ਜੇਕਰ ਤੁਹਾਡਾ ਹੁਣੇ-ਹੁਣੇ ਵਿਆਹ ਹੋਇਆ ਹੈ ਤਾਂ ਬੈੱਡਰੂਮ 'ਚ ਫੋਟੋਆਂ ਲਗਾਉਣਾ ਬਹੁਤ ਸ਼ੁਭ ਹੋਵੇਗਾ। ਤੁਸੀਂ ਵਿਆਹ ਦੀ ਤਸਵੀਰ ਨੂੰ ਬੈੱਡ ਦੇ ਪਿੱਛੇ ਲਗਾ ਸਕਦੇ ਹੋ।

ਬੈੱਡਰੂਮ 'ਚ ਅਜਿਹੀ ਤਸਵੀਰ ਲਗਾਓ

ਕਈ ਵਾਰ ਪਰਿਵਾਰ ਦੀ ਤਸਵੀਰ ਵਿੱਚ ਅਜਿਹੇ ਲੋਕ ਹੁੰਦੇ ਹਨ ਜੋ ਇਸ ਦੁਨੀਆਂ ਵਿੱਚ ਨਹੀਂ ਹਨ। ਮਾਨਤਾਵਾਂ ਮੁਤਾਬਕ ਅਜਿਹੀ ਤਸਵੀਰ ਕਦੇ ਵੀ ਬੈੱਡਰੂਮ 'ਚ ਨਹੀਂ ਲਗਾਉਣੀ ਚਾਹੀਦੀ। ਤੁਸੀਂ ਲਾਬੀ ਵਿੱਚ ਅਜਿਹੀ ਤਸਵੀਰ ਲਗਾ ਸਕਦੇ ਹੋ।

ਦੋ ਹੰਸ ਦੀ ਤਸਵੀਰ

ਜੇਕਰ ਤੁਸੀਂ ਘਰ 'ਚ ਜਾਨਵਰਾਂ ਅਤੇ ਪੰਛੀਆਂ ਦੀਆਂ ਤਸਵੀਰਾਂ ਲਗਾਉਣ ਜਾ ਰਹੇ ਹੋ ਤਾਂ ਹੰਸ ਦੀਆਂ ਤਸਵੀਰਾਂ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਮਾਨਤਾਵਾਂ ਅਨੁਸਾਰ, ਅਜਿਹੀ ਤਸਵੀਰ ਘਰ ਵਿੱਚ ਲਗਾਉਣ ਨਾਲ ਰਿਸ਼ਤੇ ਮਜ਼ਬੂਤ ​​ਹੁੰਦੇ ਹਨ ਅਤੇ ਹਰ ਕੰਮ ਵਿੱਚ ਸਫਲਤਾ ਮਿਲਦੀ ਹੈ।

ਇਹ ਵੀ ਪੜ੍ਹੋ : ਇਨ੍ਹਾਂ ਵਾਸਤੂ ਨਿਯਮਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਘਰ ਤਾਂ ਕਦੇ ਵੀ ਨਹੀਂ ਹੋਵੇਗੀ ਪੈਸੇ ਦੀ ਘਾਟ!

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor Harinder Kaur