ਵਾਸਤੂ ਦੋਸ਼ ਦੂਰ ਕਰਨ ਲਈ ਘਰ ਦੀ ਸਹੀ ਦਿਸ਼ਾ ''ਚ ਰੱਖੋ ਪਿਰਾਮਿਡ

10/27/2022 5:45:06 PM

ਨਵੀਂ ਦਿੱਲੀ- ਵਾਸਤੂ ਅਨੁਸਾਰ ਘਰ ਵਿੱਚ ਵਾਸਤੂ ਦੋਸ਼ ਹੋਣ ਕਾਰਨ ਨਕਾਰਾਤਮਕ ਊਰਜਾ ਆਉਂਦੀ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸ਼ੁਰੂ ਹੋਣ ਲੱਗਦੀਆਂ ਹਨ, ਇਨ੍ਹਾਂ ਦੋਸ਼ਾਂ ਨੂੰ ਦੂਰ ਕਰਨ ਲਈ ਕਈ ਉਪਾਅ ਦੱਸੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਪਿਰਾਮਿਡ। ਵਾਸਤੂ ਪਿਰਾਮਿਡ ਤੁਹਾਡੇ ਘਰ ਵਿੱਚ ਨਕਾਰਾਤਮਕਤਾ ਨੂੰ ਦੂਰ ਕਰਨ ਵਿੱਚ ਪ੍ਰਭਾਵੀ ਭੂਮਿਕਾ ਨਿਭਾਉਂਦੇ ਹਨ। ਉਹ ਲਗਾਤਾਰ ਇੱਕ ਤੱਤ ਦੇ ਰੂਪ ਵਿੱਚ ਕੰਮ ਕਰਦੇ ਹਨ ਜੋ ਤੁਹਾਡੇ ਸਥਾਨ ਦੇ ਹਰੇਕ ਨਕਾਰਾਤਮਕ ਤੱਤ ਨੂੰ ਜਜ਼ਬ ਕਰ ਲੈਂਦਾ ਹੈ। ਅਜਿਹੇ ਕਈ ਘਰ ਹਨ ਜੋ ਖੁਸ਼ਹਾਲੀ ਅਤੇ ਸੁੱਖ ਦੀ ਕਮੀ ਦਾ ਅਨੁਭਵ ਕਰਦੇ ਹਨ ਅਤੇ ਇਹ ਮੁੱਖ ਤੌਰ 'ਤੇ ਵਾਸਤੂ ਉਪਾਵਾਂ ਦਾ ਪਾਲਣ ਨਾ ਕਰਨ ਦੇ ਕਾਰਨ ਹੁੰਦਾ ਹੈ। ਇੱਥੇ ਵਾਸਤੂ ਪਿਰਾਮਿਡ ਸ਼ਾਸਤਰ ਕੰਮ ਕਰਦਾ ਹੈ। ਵਾਸਤੂ ਪਿਰਾਮਿਡ ਨੂੰ ਘਰ ਵਿੱਚ ਰੱਖਣ ਨਾਲ ਵਾਸਤੂ ਦੋਸ਼ ਅਤੇ ਹੋਰ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਤਾਂ ਆਓ ਜਾਣਦੇ ਹਾਂ ਘਰ ਵਿੱਚ ਵਾਸਤੂ ਪਿਰਾਮਿਡ ਰੱਖਣ ਨਾਲ ਹੋਣ ਵਾਲੇ ਫ਼ਾਇਦਿਆਂ ਦੇ ਬਾਰੇ 'ਚ।
-ਵਾਸਤੂ ਦੇ ਅਨੁਸਾਰ ਧਾਤੂ ਜਾਂ ਲੱਕੜ ਦਾ ਬਣਿਆ ਘਰ ਵਿੱਚ ਪਿਰਾਮਿਡ ਰੱਖਣ ਨਾਲ ਘਰ ਦੇ ਵਾਸਤੂ ਦੋਸ਼ ਦੂਰ ਹੁੰਦੇ ਹਨ, ਵਾਸਤੂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ।
-ਜੇਕਰ ਦੁਸ਼ਮਣਾਂ ਤੋਂ ਕੋਈ ਸਮੱਸਿਆ ਹੈ ਤਾਂ ਪਿਰਾਮਿਡ ਨੂੰ ਘਰ 'ਚ ਦੱਖਣ ਦਿਸ਼ਾ 'ਚ ਰੱਖਣ ਨਾਲ ਸਮੱਸਿਆ ਜਲਦੀ ਖਤਮ ਹੋ ਜਾਂਦੀ ਹੈ। ਜੇਕਰ ਤੁਹਾਡਾ ਕੋਈ ਕਾਨੂੰਨੀ ਕੰਮ ਲੰਬੇ ਸਮੇਂ ਤੋਂ ਰੁਕਿਆ ਹੋਇਆ ਹੈ ਤਾਂ ਪਿਰਾਮਿਡ ਨੂੰ ਦੱਖਣ ਦਿਸ਼ਾ 'ਚ ਰੱਖਣ ਨਾਲ ਉਹ ਵੀ ਜਲਦੀ ਖਤਮ ਹੋ ਜਾਵੇਗਾ।
-ਵਾਸਤੂ ਸ਼ਾਸਤਰ ਦੇ ਅਨੁਸਾਰ ਪਿਰਾਮਿਡ ਨੂੰ ਉੱਤਰ ਦਿਸ਼ਾ ਵਿੱਚ ਰੱਖਣ ਨਾਲ ਧਨ ਲਾਭ ਅਤੇ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਹੁੰਦਾ ਹੈ। ਇਸ ਨਾਲ ਮਾਨਸਿਕ ਤਣਾਅ ਵੀ ਦੂਰ ਹੁੰਦਾ ਹੈ।
-ਪਿਰਾਮਿਡ ਵਾਸਤੂ ਸ਼ਾਸਤਰ ਦੇ ਅਨੁਸਾਰ ਪਿਰਾਮਿਡ ਸਰੀਰ ਵਿੱਚ ਇੱਕ ਨਵੀਂ ਊਰਜਾ ਪ੍ਰਦਾਨ ਕਰਦਾ ਹੈ। ਬੱਚਿਆਂ ਦੇ ਸਟੱਡੀ ਟੇਬਲ 'ਤੇ ਕ੍ਰਿਸਟਲ ਦਾ ਪਿਰਾਮਿਡ ਰੱਖ ਸਕਦੇ ਹਨ। ਇਸ ਨਾਲ ਬੱਚਿਆਂ ਦੀ ਇਕਾਗਰਤਾ ਵਧਦੀ ਹੈ ਅਤੇ ਉਹ ਮਨ ਲਗਾ ਕੇ ਪੜ੍ਹਾਈ ਕਰ ਪਾਉਂਦੇ ਹਨ।
-ਵਾਸਤੂ ਅਨੁਸਾਰ ਜੇਕਰ ਤੁਸੀਂ ਮਾਣ ਪਾਉਣਾ ਚਾਹੁੰਦੇ ਹੋ ਤਾਂ ਪਿਰਾਮਿਡ ਨੂੰ ਘਰ ਦੀ ਪੂਰਬ ਦਿਸ਼ਾ ਵਿੱਚ ਰੱਖੋ ਇਸ ਨਾਲ ਤੁਹਾਡੇ ਸਨਮਾਨ 'ਚ ਵਾਧਾ ਹੋਵੇਗਾ।
- ਉਂਝ ਤਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਚਾਂਦੀ, ਪਿੱਤਲ ਜਾਂ ਤਾਂਬੇ ਦਾ ਪਿਰਾਮਿਡ ਘਰ ਵਿੱਚ ਰੱਖਣਾ ਚੰਗਾ ਮੰਨਿਆ ਜਾਂਦਾ ਹੈ ਪਰ ਜੇਕਰ ਅਜਿਹਾ ਸੰਭਵ ਨਹੀਂ ਹੈ, ਤਾਂ ਤੁਸੀਂ ਲੱਕੜੀ ਦਾ ਪਿਰਾਮਿਡ ਰੱਖ ਸਕਦੇ ਹੋ। ਪਰ ਕਦੇ ਵੀ ਲੋਹੇ, ਐਲੂਮੀਨੀਅਮ ਜਾਂ ਪਲਾਸਟਿਕ ਦਾ ਪਿਰਾਮਿਡ ਨਾ ਰੱਖੋ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor Aarti dhillon