9ਵੇਂ ਸ਼ਰਾਧ ਦਾ ਮਹੱਤਵ, ਪੂਜਾ ਵਿਧੀ ਤੇ ਮਹੂਰਤ, ਜਾਣੋ ਸਭ ਕੁਝ

9/15/2025 10:56:05 AM

ਵੈੱਬ ਡੈਸਕ- ਪਿੱਤਰ ਪੱਖ ਦੌਰਾਨ ਹਰ ਤਰੀਕ ਦਾ ਆਪਣਾ ਵੱਖਰਾ ਮਹੱਤਵ ਹੁੰਦਾ ਹੈ। 9ਵਾਂ ਸ਼ਰਾਧ ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਦੇ ਸ਼ਰਾਧ ਲਈ ਕੀਤਾ ਜਾਂਦਾ ਹੈ, ਜਿਨ੍ਹਾਂ ਦੀ ਮੌਤ ਕਿਸੇ ਵੀ ਮਹੀਨੇ ਦੀ ਨਵਮੀ ਨੂੰ ਹੋਈ ਹੋਵੇ। ਇਸ ਦੇ ਨਾਲ ਹੀ ਇਹ ਤਾਰੀਖ ਮਾਤਾ ਦੇ ਸ਼ਰਾਧ ਲਈ ਵੀ ਸ਼ੁੱਭ ਮੰਨੀ ਜਾਂਦੀ ਹੈ, ਇਸ ਕਰਕੇ ਇਸ ਨੂੰ ਮਾਤ੍ਰ ਨਵਮੀ ਵੀ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਸ਼ਰਾਧ ਕਰਨ ਨਾਲ ਪਰਿਵਾਰ ਦੀਆਂ ਮ੍ਰਿਤਕ ਔਰਤਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਮਿਲਦੀ ਹੈ।

ਨਵਮੀ ਸ਼ਰਾਧ 2025 ਕਦੋਂ ਹੈ?

ਤਾਰੀਖ: 15 ਸਤੰਬਰ 2025 (ਸੋਮਵਾਰ)
ਕੁਤੁਪ ਮੁਹੂਰਤ: 11:51-12:41 ਵਜੇ (49 ਮਿੰਟ)
ਰੌਹਿਣ ਮੁਹੂਰਤ: 12:41 ਵਜੇ- 01:30 ਵਜੇ (49 ਮਿੰਟ)
ਦੁਪਹਿਰ ਕਾਲ: 01:30 ਵਜੇ-03:58 ਵਜੇ (2 ਘੰਟੇ 28 ਮਿੰਟ)
ਤਰੀਕ ਸ਼ੁਰੂ: 15 ਸਤੰਬਰ 2025 ਨੂੰ ਸਵੇਰੇ 3:06 ਵਜੇ
ਨਵਮੀ ਤਿਥੀ ਸਮਾਪਤ: 16 ਸਤੰਬਰ 2025 ਨੂੰ ਰਾਤ 1:31 ਵਜੇ

ਨਵਮੀ ਸ਼ਰਾਧ ਦੀ ਵਿਧੀ

  • ਸ਼ਰਾਧ ਵਾਲੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਘਰ 'ਚ ਗੰਗਾਜਲ ਅਤੇ ਗੋਮੂਤਰ ਛਿੜਕੋ।
  • ਦੱਖਣ ਦਿਸ਼ਾ ਵੱਲ ਮੂੰਹ ਕਰਕੇ ਬੈਠੋ।
  • ਤਾਂਬੇ ਦੇ ਪਾਤਰੇ 'ਚ ਕਾਲੇ ਤਿੱਲ, ਗਾਂ ਦਾ ਕੱਚਾ ਦੁੱਧ ਅਤੇ ਗੰਗਾਜਲ ਮਿਲਾਓ।
  • ਇਸ ਜਲ ਨੂੰ ਹੱਥਾਂ 'ਚ ਭਰ ਕੇ ਸਿੱਧੇ ਹੱਥ ਦੇ ਅੰਗੂਠੇ ਨਾਲ ਭਾਂਡੇ 'ਚ ਹੀ ਵਾਪਸ 11 ਵਾਰ ਛੱਡੋ– ਇਹੀ ਤ੍ਰਿਪਿੰਡ ਤਰਪਣ ਹੈ।
  • ਇਸ ਤੋਂ ਬਾਅਦ ਪਿੱਤਰਾਂ ਲਈ ਭੋਜਨ ਤਿਆਰ ਕਰੋ ਅਤੇ ਬ੍ਰਾਹਮਣ ਨੂੰ ਘਰ ਬੁਲਾਕੇ ਭੋਜਨ ਕਰਵਾਓ।
  • ਅਗਨੀ 'ਚ ਤਿਆਰ ਕੀਤਾ ਖਾਣਾ ਪਿੱਤਰਾਂ ਨੂੰ ਅਰਪਿਤ ਕਰੋ।
  • ਅੰਤ 'ਚ ਗਾਂ, ਕੁੱਤੇ ਅਤੇ ਕਾਂਵਾਂ ਲਈ ਭੋਜਨ ਜ਼ਰੂਰ ਕੱਢੋ।

DIsha

Content Editor DIsha