ਅੱਜ ਹੈ 8ਵਾਂ ਸ਼ਰਾਧ, ਜਾਣੋ ਵਿਧੀ, ਨਿਯਮ ਤੇ ਸਾਵਧਾਨੀਆਂ
9/14/2025 11:31:49 AM

ਵੈੱਬ ਡੈਸਕ- ਅੱਜ ਪਿੱਤਰ ਪੱਖ ਦੀ 8ਵਾਂ ਸ਼ਰਾਧ ਹੈ। ਇਸ ਦਿਨ ਉਨ੍ਹਾਂ ਪਿੱਤਰਾਂ ਦਾ ਸ਼ਰਾਧ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਮੌਤ ਕਿਸੇ ਵੀ ਮਹੀਨੇ ਦੀ ਅਸ਼ਟਮੀ ਤਰੀਕ ਨੂੰ ਹੋਈ ਹੋਵੇ। ਇਸ ਸਮੇਂ ਦੌਰਾਨ ਕੀਤੇ ਗਏ ਸ਼ਰਾਧ, ਪਿੰਡਦਾਨ ਅਤੇ ਤਰਪਣ ਨਾਲ ਪਿੱਤਰਾਂ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ।
ਵਿਧੀ
- ਸ਼ਰਾਧ ਕਰਨ ਵਾਲੇ ਵਿਅਕਤੀ ਨੂੰ ਸਵੇਰੇ ਇਸ਼ਨਾਨ ਕਰਕੇ ਸਵੱਛ ਕੱਪੜੇ ਧਾਰਨ ਕਰਨੇ ਚਾਹੀਦੇ ਹਨ।
- ਪਿੱਤਰਾਂ ਦੀ ਤਰੀਕ ਦੇ ਅਨੁਸਾਰ ਆਸਨ ਦੀ ਸਥਾਪਨਾ ਕਰਕੇ, ਉਸ 'ਤੇ ਕੁਸ਼ਾ ਜਾਂ ਚੌਲ ਵਿਛਾ ਕੇ ਦੱਖਣ ਵੱਲ ਮੂੰਹ ਕਰ ਕੇ ਬੈਠਣਾ ਚਾਹੀਦਾ ਹੈ।
- ਜਲ, ਕਾਲੇ ਤਿੱਲ, ਚੌਲ ਅਤੇ ਕੁਸ਼ਾ ਨਾਲ ਤਰਪਣ ਕੀਤਾ ਜਾਂਦਾ ਹੈ। ਜਲ 'ਚ ਤਿੱਲ ਮਿਲਾ ਕੇ ਪਿੱਤਰਾਂ ਦੇ ਨਾਮ ਦਾ ਉਚਾਰਨ ਕਰਕੇ ਤਿੰਨ ਵਾਰ ਤਰਪਣ ਕਰਨਾ ਚਾਹੀਦਾ ਹੈ।
- ਚੌਲ, ਜੌ ਦਾ ਆਟਾ, ਦੁੱਧ ਅਤੇ ਘਿਓ ਨਾਲ ਪਿੰਡ ਤਿਆਰ ਕਰਕੇ ਪਿੰਡਦਾਨ ਕੀਤਾ ਜਾਂਦਾ ਹੈ।
- ਸ਼ਰਾਧ ਪੂਰਾ ਹੋਣ 'ਤੇ ਬ੍ਰਾਹਮਣਾਂ ਨੂੰ ਭੋਜਨ ਕਰਵਾ ਕੇ, ਅਨਾਜ ਅਤੇ ਕੱਪੜੇ ਦਾਨ ਕਰਨੇ ਚਾਹੀਦੇ ਹਨ।
- ਭਗਵਾਨ ਵਿਸ਼ਨੂੰ ਦੇ ਗੋਵਿੰਦ ਸਰੂਪ ਦੀ ਪੂਜਾ ਕਰੋ।
ਸ਼ਰਾਧ ਦੇ ਨਿਯਮ
ਇਸ ਦਿਨ ਤਿਆਰ ਕੀਤਾ ਗਿਆ ਭੋਜਨ ਬਹੁਤ ਪਵਿੱਤਰ ਮੰਨਿਆ ਗਿਆ ਹੈ। ਵਿਸ਼ੇਸ਼ ਤੌਰ 'ਤੇ ਲੌਕੀ ਦੀ ਖੀਰ, ਪਾਲਕ ਦੀ ਸਬਜ਼ੀ, ਪੂੜੀ, ਫਲ, ਮਠਿਆਈ, ਲੌਂਗ, ਇਲਾਇਚੀ ਅਤੇ ਮਿਸ਼ਰੀ ਸ਼ਰਾਧ ਭੋਜਨ 'ਚ ਸ਼ਾਮਲ ਹੋਣੇ ਚਾਹੀਦੇ ਹਨ।
ਭੋਜਨ ਅਰਪਣ ਕਰਨ ਤੋਂ ਬਾਅਦ ਅੱਠਮੀ ਪਿੱਤਰ ਮੰਤਰ ਦਾ ਜਾਪ ਕਰਨਾ ਜਰੂਰੀ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਪਿੱਤਰ ਪ੍ਰਸੰਨ ਹੋ ਕੇ ਵੰਸ਼ਜਾਂ ਨੂੰ ਆਸ਼ੀਰਵਾਦ ਦਿੰਦੇ ਹਨ, ਜਿਸ ਨਾਲ ਪਰਿਵਾਰ 'ਚ ਸੁਖ, ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ।
ਧਿਆਨ ਰੱਖਣ ਵਾਲੀਆਂ ਗੱਲਾਂ
- ਇਸ ਦਿਨ ਮਾਸ, ਮੱਛੀ, ਆਂਡਾ, ਪਿਆਜ਼ ਅਤੇ ਲਸਣ ਵਰਗੀਆਂ ਤਾਮਸਿਕ ਚੀਜ਼ਾਂ ਦਾ ਸੇਵਨ ਮਨ੍ਹਾਂ ਹੈ। ਸਿਰਫ਼ ਸਾਤਵਿਕ ਭੋਜਨ ਹੀ ਕਰਨਾ ਚਾਹੀਦਾ ਹੈ।
- ਸ਼ਰਾਧ ਪੱਖ 'ਚ, ਵਿਸ਼ੇਸ਼ ਤੌਰ 'ਤੇ 8ਵੇਂ ਦਿਨ, ਕੋਈ ਵੀ ਨਵਾਂ ਕੰਮ, ਸ਼ੁਭ ਆਯੋਜਨ ਜਾਂ ਵੱਡੀ ਖਰੀਦਦਾਰੀ ਨਹੀਂ ਕਰਨੀ ਚਾਹੀਦੀ। ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8