3 ਰਾਸ਼ੀਆਂ ਵਾਲੇ ਲੋਕ ਬਣਨਗੇ ''ਕਰੋੜਪਤੀ'' ! ਗੁਰੂ ਪੁਸ਼ਯ ਯੋਗ ਨਾਲ ਹੋਵੇਗੀ ਪੈਸਿਆਂ ਦੀ ਬਾਰਿਸ਼

4/23/2026 9:33:22 AM

ਨਵੀਂ ਦਿੱਲੀ - ਜੋਤਿਸ਼ ਸ਼ਾਸਤਰ ਵਿਚ ਸਭ ਤੋਂ ਸ਼ੁਭ ਮੰਨੇ ਜਾਣ ਵਾਲੇ ਗੁਰੂ ਪੁਸ਼ਯ ਯੋਗ ਦਾ ਮਹਾਂਸੰਯੋਗ ਸਾਲ 2026 ਵਿਚ ਬਣਨ ਜਾ ਰਿਹਾ ਹੈ। ਜਦੋਂ ਪੁਸ਼ਯ ਨਕਸ਼ਤਰ ਵੀਰਵਾਰ ਦੇ ਦਿਨ ਪੈਂਦਾ ਹੈ, ਤਾਂ ਉਸਨੂੰ ਗੁਰੂ ਪੁਸ਼ਯ ਯੋਗ ਕਿਹਾ ਜਾਂਦਾ ਹੈ। ਸਾਲ 2026 ਵਿਚ ਇਹ ਦੁਰਲੱਭ ਸੰਯੋਗ 23 ਅਪ੍ਰੈਲ, 21 ਮਈ ਅਤੇ 18 ਜੂਨ ਨੂੰ ਬਣੇਗਾ। ਮੰਨਿਆ ਜਾਂਦਾ ਹੈ ਕਿ ਇਸ ਦਿਨ ਕੀਤੇ ਗਏ ਸ਼ੁਭ ਕੰਮਾਂ ਦਾ ਫਲ ਸੌ ਗੁਣਾ ਵੱਧ ਮਿਲਦਾ ਹੈ ਅਤੇ ਖਰੀਦੀਆਂ ਗਈਆਂ ਵਸਤੂਆਂ ਸਥਾਈ ਲਾਭ ਦਿੰਦੀਆਂ ਹਨ।

ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ :-

ਧਨੁ 
- ਇਸ ਰਾਸ਼ੀ ਦੇ ਸੁਆਮੀ ਗੁਰੂ ਬ੍ਰਹਿਸਪਤੀ ਹਨ। ਇਹ ਯੋਗ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਲੰਬੇ ਸਮੇਂ ਤੋਂ ਰੁਕੇ ਹੋਏ ਕੰਮਾਂ ਨੂੰ ਗਤੀ ਮਿਲੇਗੀ ਅਤੇ ਅਚਾਨਕ ਧਨ ਲਾਭ ਦੇ ਯੋਗ ਬਣਨਗੇ।

ਸਿੰਘ ਰਾਸ਼ੀ
- ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਵਾਲੀਆਂ ਹਨ। ਸਮਾਜਿਕ ਮਾਣ-ਸਤਿਕਾਰ ਵਧੇਗਾ ਅਤੇ ਸਰਕਾਰੀ ਨੌਕਰੀ, ਤਰੱਕੀ ਜਾਂ ਤਨਖਾਹ ਵਿਚ ਵਾਧੇ ਦੇ ਪ੍ਰਬਲ ਸੰਕੇਤ ਹਨ। ਵਪਾਰੀਆਂ ਨੂੰ ਵੀ ਚੰਗਾ ਮੁਨਾਫਾ ਮਿਲੇਗਾ।

ਕਰਕ 
- ਕਰਕ ਰਾਸ਼ੀ ਵਾਲਿਆਂ ਨੂੰ ਇਸ ਯੋਗ ਤੋਂ ਚੁਫੇਰੇ ਲਾਭ ਮਿਲੇਗਾ। ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਵੱਡੀ ਸਫਲਤਾ ਮਿਲੇਗੀ।

ਪੂਜਾ ਵਿਧੀ ਅਤੇ ਮਹੱਤਵ :- 

ਗੁਰੂ ਪੁਸ਼ਯ ਯੋਗ ਦੌਰਾਨ ਸ਼੍ਰੀ ਲਕਸ਼ਮੀ-ਨਾਰਾਇਣ ਦੀ ਪੂਜਾ ਕਰਨਾ ਸਭ ਤੋਂ ਉੱਤਮ ਮੰਨਿਆ ਗਿਆ ਹੈ। ਪੂਜਾ ਵਿਚ ਪੀਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਭਗਵਾਨ ਨੂੰ ਕੇਸਰ, ਗੈਂਦੇ ਦੇ ਫੁੱਲ ਅਤੇ ਬੇਸਣ ਦੇ ਲੱਡੂਆਂ ਦਾ ਭੋਗ ਲਗਾਉਣਾ ਚਾਹੀਦਾ ਹੈ। ਪੂਜਾ ਦੌਰਾਨ "ਸ਼੍ਰੀਂ ਸਤਯਲੋਕਪਾਲਕਾਯ ਨਮਹ" ਮੰਤਰ ਦਾ ਜਾਪ ਕਰਨਾ ਸੁਖ-ਸਮ੍ਰਿਧੀ ਅਤੇ ਐਸ਼ਵਰਿਆ ਪ੍ਰਦਾਨ ਕਰਦਾ ਹੈ। ਇਹ ਯੋਗ ਭਾਈ-ਭੈਣ ਦੇ ਰਿਸ਼ਤਿਆਂ ਵਿਚ ਕਲੇਸ਼ ਨੂੰ ਖਤਮ ਕਰਨ ਵਿੱਚ ਵੀ ਸਹਾਈ ਹੁੰਦਾ ਹੈ।


Sunaina

Content Editor Sunaina