ਧਨਤੇਰਸ 2023 : ਧਨਤੇਰਸ 'ਤੇ ਲੋਕ ਗ਼ਲਤੀ ਨਾਲ ਕਦੇ ਨਾ ਕਰਨ ਇਹ ਕੰਮ, ਮਾਤਾ ਲਕਸ਼ਮੀ ਜੀ ਹੋ ਸਕਦੈ ਨਾਰਾਜ਼
11/9/2023 6:18:59 PM
ਜਲੰਧਰ (ਬਿਊਰੋ) : ਕੱਤਕ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਤ੍ਰਿਓਦਸ਼ੀ ਤਰੀਕ ਨੂੰ ਧਨ ਤ੍ਰਿਓਦਸ਼ੀ ਜਾਂ ਧਨਤੇਰਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵਿਸ਼ਵ ਪ੍ਰਸਿੱਧ ਤਿਉਹਾਰ ਦੀਵਾਈ ਦੀ ਸ਼ੁਰੂਆਤ ਧਨਤੇਰਸ ਤੋਂ ਹੀ ਹੁੰਦੀ ਹੈ। ਧਨਤੇਰਸ ਦੇ ਦਿਨ ਮਾਤਾ ਲਕਸ਼ਮੀ ਜੀ, ਕੁਬੇਰ ਅਤੇ ਦੇਵਤਿਆਂ ਦੇ ਵੈਦ ਭਗਵਾਨ ਧਨਵੰਤਰੀ ਦੀ ਪੂਜਾ ਵਿਧੀ ਵਿਧਾਨ ਨਾਲ ਕੀਤੀ ਜਾਂਦੀ ਹੈ। ਇਸ ਸਾਲ ਧਨਤੇਰਸ ਦਾ ਤਿਉਹਾਰ 10 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਲੋਕ ਸੋਨਾ, ਚਾਂਦੀ, ਗਹਿਣੇ, ਵਾਹਨ, ਘਰ ਪਲਾਟ ਆਦਿ ਦੀ ਖ਼ਰੀਦਦਾਰੀ ਕਰਦੇ ਹਨ। ਧਨਤੇਰਸ 'ਤੇ ਕੁਝ ਅਜਿਹੇ ਕੰਮ ਵੀ ਹੁੰਦੇ ਹਨ, ਜਿਨ੍ਹਾਂ ਨੂੰ ਕਰਨ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਸੀਂ ਗਲ਼ਤੀ ਨਾਲ ਉਹ ਕੰਮ ਕਰਦੇ ਹੋ ਤਾਂ ਤੁਹਾਡੇ 'ਤੇ ਮਾਤਾ ਲਕਸ਼ਮੀ ਜੀ ਦੀ ਕ੍ਰਿਪਾ ਨਹੀਂ ਹੋਵੇਗੀ ਅਤੇ ਮਾਤਾ ਜੀ ਨਾਰਾਜ਼ ਹੋ ਜਾਣਗੇ।
ਧਨਤੇਰਸ 'ਤੇ ਨਾ ਕਰੋ ਇਹ ਕੰਮ
1. ਕੱਚ ਜਾਂ ਅਜਿਹੀ ਮੂਰਤੀ ਦੀ ਪੂਜਾ ਨਾ ਕਰੋ
ਧਨਤੇਰਸ ਦੇ ਦਿਨ ਲੋਕ ਮਾਤਾ ਲਕਸ਼ਮੀ ਜੀ, ਕੁਬੇਰ ਅਤੇ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਤੁਹਾਨੂੰ ਧਿਆਨ ਰੱਖਣਾ ਹੈ ਕਿ ਤੁਸੀਂ ਕੱਚ ਜਾਂ ਪਲਾਸਟਰ ਆਫ ਪੈਰਿਸ ਨਾਲ ਬਣੀਆਂ ਹੋਈਆਂ ਮੂਰਤੀਆਂ ਦਾ ਪੂਜਨ ਕਦੇ ਨਾ ਕਰੋ।
2. ਸੌਣਾ ਹੁੰਦਾ ਹੈ ਮਨ੍ਹਾ
ਧਾਰਮਿਕ ਮਾਨਤਾਵਾਂ ਅਨੁਸਾਰ, ਵਿਅਕਤੀ ਨੂੰ ਦਿਨ ਸਮੇਂ ਸੌਣਾ ਨਹੀਂ ਚਾਹੀਦਾ। ਧਨਤੇਰਸ ਅਤੇ ਦੀਵਾਲੀ ਨੂੰ ਦਿਨ ਵਾਲੇ ਦਿਨ ਸੌਣ ਨਾਲ ਆਲਸ ਨਕਾਰਾਤਮਕਤਾ ਆਉਂਦੀ ਹੈ। ਇਸ ਦਿਨ ਪਰਿਵਾਰ ਦੇ ਮੈਂਬਰਾਂ ਨੂੰ ਪ੍ਰੇਮ ਅਤੇ ਪਿਆਰ ਨਾਲ ਰਹਿਣਾ ਚਾਹੀਦਾ ਹੈ। ਘਰ 'ਚ ਕਲੇਸ਼ ਅਤੇ ਝਗੜੇ ਤੋਂ ਬਚੋ।
3. ਉਧਾਰ ਨਾ ਦਿਓ
ਅਜਿਹੀ ਮਾਨਤਾ ਹੈ ਕਿ ਦੀਵਾਲੀ ਅਤੇ ਧਨਤੇਰਸ ਦੇ ਦਿਨ ਕਿਸੇ ਨੂੰ ਵੀ ਰੁਪਏ ਉਧਾਰ ਨਹੀਂ ਦੇਣੇ ਚਾਹੀਦੇ। ਲੋਕ ਮਾਨਤਾ ਹੈ ਕਿ ਅਜਿਹਾ ਕਰਨ ਨਾਲ ਤੁਹਾਡੀ ਲਕਸ਼ਮੀ ਜੀ ਦੂਸਰੇ ਕੋਲ ਚਲੀ ਜਾਂਦੀ ਹੈ। ਹਾਲਾਂਕਿ ਜ਼ਰੂਰਤਮੰਦ ਦੀ ਮਦਦ ਕਰਨਾ ਵੀ ਪੁੰਨ ਦਾ ਕੰਮ ਹੁੰਦਾ ਹੈ।
4. ਨਾ ਰੱਖੋ ਕੂੜਾ ਅਤੇ ਗੰਦਗੀ
ਕਿਹਾ ਜਾਂਦਾ ਹੈ ਕਿ ਮਾਤਾ ਲਕਸ਼ਮੀ ਉਸ ਸਥਾਨ 'ਤੇ ਹੀ ਨਿਵਾਸ ਕਰਦੀ ਹੈ, ਜੋ ਸਾਫ਼-ਸੁਥਰੀ ਅਤੇ ਸਕਾਰਾਤਮਕਤਾ ਵਾਤਾਵਰਨ ਵਾਲੀ ਹੋਵੇ। ਅਜਿਹੇ 'ਚ ਤੁਹਾਨੂੰ ਵੀ ਦੀਵਾਲੀ ਅਤੇ ਧਨਤੇਰਸ 'ਤੇ ਘਰ ਦੀ ਚੰਗੀ ਤਰ੍ਹਾਂ ਸਾਫ਼-ਸਫ਼ਾਈ ਕਰਨੀ ਚਾਹੀਦੀ ਹੈ। ਧਨਤੇਰਸ ਦੇ ਦਿਨ ਜੇਕਰ ਘਰ 'ਚ ਕੂੜੀ-ਕਬਾੜ ਜਾਂ ਖ਼ਰਾਬ ਸਾਮਾਨ ਪਿਆ ਹੋਇਆ ਹੈ ਤਾਂ ਘਰ 'ਚ ਸਕਾਰਾਤਮਕ ਊਰਜਾ ਪ੍ਰਵੇਸ਼ ਨਹੀਂ ਕਰੇਗੀ। ਧਨਤੇਰਸ ਤੋਂ ਪਹਿਲਾ ਹੀ ਅਜਿਹਾ ਸਾਮਾਨ ਬਾਹਰ ਕੱਢ ਦੇਣਾ ਚਾਹੀਦਾ ਹੈ।
5. ਜੁੱਤੀਆਂ-ਚੱਪਲ
ਵਾਸਤੂ ਸ਼ਾਸਤਰ 'ਚ ਘਰ ਦੇ ਮੁੱਖ ਦਰਵਾਜ਼ੇ ਦਾ ਕਾਫੀ ਮਹੱਤਵ ਹੁੰਦਾ ਹੈ। ਉਸ ਨੂੰ ਸਕਾਰਾਤਮਕਤਾ ਦਾ ਵਾਹਕ ਮੰਨਿਆ ਜਾਂਦਾ ਹੈ। ਘਰ ਦੇ ਮੁੱਖ ਦਰਵਾਜ਼ੇ ਦੇ ਠੀਕ ਸਾਹਮਣੇ ਕੋਈ ਦਰੱਖਤ, ਬੀਮ ਜਾਂ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਪ੍ਰਵੇਸ਼ ਆਸਾਨ ਹੋਣਾ ਚਾਹੀਦਾ ਹੈ। ਘਰ ਦੇ ਮੁੱਖ ਦੁਆਰ ਨੂੰ ਸਜਾ ਕੇ ਰੱਖੋ ਅਤੇ ਉਥੇ ਜੁੱਤੀਆਂ-ਚੱਪਲ ਨਾ ਰੱਖੋ। ਧਨਤੇਰਸ ਅਤੇ ਦੀਵਾਲੀ ਦੇ ਦਿਨ ਮਾਤਾ ਲਕਸ਼ਮੀ ਜੀ ਦਾ ਆਗਮਨ ਮੁੱਖ ਦੁਆਰ ਤੋਂ ਹੀ ਹੋਵੇਗਾ। ਅਜਿਹੇ 'ਚ ਉਸ ਨੂੰ ਸਾਫ, ਸੁਥਰਾ ਤੇ ਸੁੰਦਰ ਰੱਖੋ।
6. ਘਰ ਦੇ ਮੁੱਖ ਦਰਵਾਜ਼ੇ ਕੋਲ ਨਾ ਰੱਖੋ ਇਹ ਚੀਜ਼ਾਂ
ਧਨਤੇਰਨ ਵਾਲੇ ਦਿਨ ਘਰ ਦੇ ਮੁੱਖ ਦਰਵਾਜ਼ੇ ਕੋਲ ਬੇਕਾਰ ਚੀਜ਼ਾਂ ਕਦੇ ਨਾ ਰੱਖੋ। ਤਿਉਹਾਰਾਂ ਦੇ ਮੌਕੇ ਮੁੱਖ ਦਰਵਾਜ਼ੇ ਨੂੰ ਨਵੇਂ ਮੌਕਿਆਂ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਘਰ ਦੇ ਮੁੱਖ ਦਰਵਾਜ਼ੇ ਤੋਂ ਹੀ ਲਕਸ਼ਮੀ ਮਾਂ ਪ੍ਰਵੇਸ਼ ਕਰਦੀ ਹੈ, ਇਸ ਲਈ ਇਹ ਸਥਾਨ ਹਮੇਸ਼ਾ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ।
7. ਸਿਰਫ਼ ਕੁਬੇਰ ਦੀ ਪੂਜਾ ਕਰਨ ਨਾ ਕਰੋ
ਜੇਕਰ ਤੁਸੀਂ ਧਨਤੇਰਸ 'ਤੇ ਸਿਰਫ਼ ਕੁਬੇਰ ਦੀ ਪੂਜਾ ਕਰਨ ਵਾਲੇ ਹੋ ਤਾਂ ਇਹ ਗ਼ਲਤੀ ਨਾ ਕਰੋ। ਕੁਬੇਰ ਦੇ ਨਾਲ-ਨਾਲ ਤੁਸੀਂ ਮਾਤਾ ਲਕਸ਼ਮੀ ਜੀ ਤੇ ਭਗਵਾਨ ਧਨਵੰਤਰੀ ਦੀ ਵੀ ਪੂਜਾ ਜ਼ਰੂਰ ਕਰੋ। ਅਜਿਹਾ ਨਾ ਕਰਨ 'ਤੇ ਤੁਸੀਂ ਪੂਰੇ ਸਾਲ ਬੀਮਾਰ ਰਹੋਗੇ।
8. ਸ਼ੀਸ਼ੇ ਦੇ ਬਰਤਨ ਨਾ ਖਰੀਦੋ
ਧਨਤੇਰਨ ਵਾਲੇ ਦਿਨ ਕੋਈ ਨਾ ਕੋਈ ਚੀਜ਼ ਜ਼ਰੂਰ ਖਰੀਦੀ ਜਾਂਦੀ ਹੈ। ਇਸ ਦਿਨ ਲੋਕਾਂ ਨੂੰ ਸ਼ੀਸ਼ੇ ਦੇ ਬਰਤਨ ਕਦੇ ਵੀ ਨਹੀ ਖਰੀਦਣੇ ਚਾਹੀਦੇ। ਧਨਤੇਰਸ ਦੇ ਦਿਨ ਸੋਨੇ-ਚਾਂਦੀ ਦੀਆਂ ਚੀਜ਼ਾਂ ਜਾਂ ਗਹਿਣੇ ਖ਼ਰੀਦਣੇ ਸ਼ੁੱਭ ਮੰਨੇ ਜਾਂਦੇ ਹਨ।