ਮੋਰ ਪੰਖ ਬਦਲ ਦੇਵੇਗਾ ਤੁਹਾਡੀ ਜ਼ਿੰਦਗੀ ! ਘਰ 'ਚ ਆਵੇਗੀ ਸੁੱਖ-ਸ਼ਾਂਤੀ ਅਤੇ ਬਰਕਤ, ਬਸ ਕਰ ਲਓ ਇਹ ਕੰਮ

4/8/2026 12:33:57 PM

ਵੈੱਬ ਡੈਸਕ - ਵਾਸਤੂ ਸ਼ਾਸਤਰ 'ਚ ਮੋਰ ਦੇ ਖੰਭ ਨੂੰ ਬਹੁਤ ਹੀ ਸ਼ੁਭ ਅਤੇ ਊਰਜਾ ਨਾਲ ਭਰਪੂਰ ਵਸਤੂ ਮੰਨਿਆ ਗਿਆ ਹੈ। ਮਾਹਿਰਾਂ ਅਨੁਸਾਰ, ਮੋਰ ਦਾ ਖੰਭ ਬ੍ਰਹਿਮੰਡੀ ਊਰਜਾ ਨੂੰ ਖਿੱਚਣ ਵਾਲਾ ਇਕ ਸ਼ੁੱਧ ਚੁੰਬਕ ਹੈ, ਜਿਸ ਦੀਆਂ ਸੂਖਮ ਸਰਪਿਲ ਆਕ੍ਰਿਤੀਆਂ ਘਰ 'ਚ ਪ੍ਰਾਣਿਕ ਊਰਜਾ ਦਾ ਸੰਚਾਰ ਕਰਦੀਆਂ ਹਨ। ਜੇਕਰ ਤੁਹਾਡਾ ਕੰਮ-ਕਾਰ ਜਾਂ ਦੁਕਾਨ ਠੀਕ ਨਹੀਂ ਚੱਲ ਰਹੀ, ਤਾਂ ਮੋਰ ਪੰਖ ਰੱਖਣ ਨਾਲ ਉੱਥੇ ਰੁਕੀ ਹੋਈ ਊਰਜਾ ਮੁੜ ਸਰਗਰਮ ਹੋ ਜਾਂਦੀ ਹੈ।

ਤਿੰਨ ਰੰਗਾਂ ਦਾ ਅਦਭੁਤ ਸੰਗਮ
ਮੋਰ ਦੇ ਖੰਭ 'ਚ ਤਿੰਨ ਪ੍ਰਮੁੱਖ ਰੰਗ ਜੋ ਕਿ ਨੀਲਾ (ਆਕਾਸ਼), ਹਰਾ (ਧਰਤੀ) ਅਤੇ ਸੁਨਹਿਰੀ (ਸੂਰਜ) ਹੁੰਦੇ ਹਨ। ਇਹ ਰੰਗ ਕ੍ਰਮਵਾਰ ਸਵਰਗ ਲੋਕ, ਮ੍ਰਿਤੂ ਲੋਕ ਅਤੇ ਪਾਤਾਲ ਲੋਕ ਨਾਲ ਜੁੜੇ ਹੋਏ ਹਨ, ਜੋ ਘਰ 'ਚ ਤਿੰਨਾਂ ਲੋਕਾਂ ਦੀ ਊਰਜਾ ਨੂੰ ਸੰਤੁਲਿਤ ਕਰਕੇ ਇਕ ਸ਼ੁੱਧ ਖੇਤਰ ਬਣਾਉਂਦੇ ਹਨ।

ਬੁਰੀ ਨਜ਼ਰ ਅਤੇ ਤਾਂਤਰਿਕ ਦੋਸ਼ਾਂ ਤੋਂ ਮੁਕਤੀ
ਪ੍ਰਾਚੀਨ ਗ੍ਰੰਥਾਂ ਮੁਤਾਬਕ ਮੋਰ ਦੇ ਖੰਭ ਦੀ ਅੱਖ ਵਰਗੀ ਸ਼ਕਲ 'ਦਿਵਿਆ ਚਕਸ਼ੂ' ਦਾ ਪ੍ਰਤੀਕ ਹੈ। ਇਸ ਨੂੰ ਘਰ 'ਚ ਰੱਖਣ ਨਾਲ ਨਜ਼ਰ ਦੋਸ਼, ਤਾਂਤਰਿਕ ਹਮਲੇ ਅਤੇ ਅਕਾਲ ਮੌਤ ਦਾ ਡਰ ਖ਼ਤਮ ਹੋ ਜਾਂਦਾ ਹੈ। ਇਹ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਮੁਕਟ ਦਾ ਸ਼ਿੰਗਾਰ ਵੀ ਹੈ, ਜੋ ਪ੍ਰੇਮ ਅਤੇ ਸ਼ਕਤੀ ਦੇ ਸੰਤੁਲਨ ਨੂੰ ਦਰਸਾਉਂਦਾ ਹੈ ਅਤੇ ਪਰਿਵਾਰਕ ਸਬੰਧਾਂ 'ਚ ਮਿਠਾਸ ਵਧਾਉਂਦਾ ਹੈ।

ਖਾਸ ਉਪਾਅ ਜੋ ਬਦਲ ਦੇਣਗੇ ਜ਼ਿੰਦਗੀ :-

ਕਾਰੋਬਾਰ 'ਚ ਵਾਧੇ ਲਈ
- ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਮੋਰ ਦੇ ਖੰਭ ਨੂੰ ਦੁਕਾਨ ਦੇ ਮੁੱਖ ਦਰਵਾਜ਼ੇ ਦੇ ਉੱਪਰ ਅੰਦਰਲੇ ਪਾਸੇ ਲਗਾਓ।

ਸੰਤਾਨ ਪ੍ਰਾਪਤੀ ਲਈ
- ਬੈੱਡਰੂਮ ਦੇ ਦੱਖਣ-ਪੱਛਮੀ ਕੋਨੇ 'ਚ ਤਾਂਬੇ ਦੇ ਭਾਂਡੇ 'ਚ ਚੌਲਾਂ ਦੇ ਨਾਲ ਮੋਰ ਪੰਖ ਰੱਖਣਾ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ।

ਡਰਾਉਣੇ ਸੁਪਨਿਆਂ ਤੋਂ ਛੁਟਕਾਰਾ
- ਜਿਨ੍ਹਾਂ ਬੱਚਿਆਂ ਜਾਂ ਵੱਡਿਆਂ ਨੂੰ ਰਾਤ ਨੂੰ ਡਰ ਲੱਗਦਾ ਹੈ, ਉਹ ਆਪਣੇ ਸਿਰਹਾਣੇ ਹੇਠ 3 ਮੋਰ ਪੰਖ ਰੱਖਣ।

ਪਿੱਤਰ ਦੋਸ਼ ਲਈ
- ਪੂਰਬ ਦਿਸ਼ਾ 'ਚ ਮੋਰ ਪੰਖ ਰੱਖਣ ਨਾਲ ਪਿੱਤਰ ਦੋਸ਼ ਸ਼ਾਂਤ ਹੁੰਦੇ ਹਨ, ਖਾਸ ਕਰਕੇ ਮੱਸਿਆ ਦੀ ਰਾਤ ਨੂੰ ਇਸ ਨੂੰ ਦੀਵੇ ਨਾਲ ਰੱਖਣਾ ਸ਼ੁਭ ਹੁੰਦਾ ਹੈ।

ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ :-

ਮੋਰ ਦੇ ਖੰਭ ਰੱਖਣ ਸਮੇਂ ਕੁਝ ਸਾਵਧਾਨੀਆਂ ਵੀ ਜ਼ਰੂਰੀ ਹਨ। ਕਦੇ ਵੀ ਕੱਟੇ-ਫੱਟੇ ਮੋਰ ਪੰਖ ਘਰ 'ਚ ਨਾ ਰੱਖੋ, ਕਿਉਂਕਿ ਇਹ ਊਰਜਾ 'ਚ ਰੁਕਾਵਟ ਪਾਉਂਦੇ ਹਨ। ਇਸ ਤੋਂ ਇਲਾਵਾ, ਮੋਰ ਪੰਖ ਨੂੰ ਕਦੇ ਵੀ ਬਾਥਰੂਮ ਜਾਂ ਰਸੋਈ 'ਚ ਨਹੀਂ ਰੱਖਣਾ ਚਾਹੀਦਾ। ਜੇਕਰ ਤੁਸੀਂ ਘਰ ਅਤੇ ਦੁਕਾਨ ਦੋਵਾਂ ਥਾਵਾਂ 'ਤੇ ਮੋਰ ਪੰਖ ਰੱਖੇ ਹਨ, ਤਾਂ ਹਫ਼ਤੇ 'ਚ ਇਕ ਵਾਰ ਉਨ੍ਹਾਂ ਨੂੰ ਇੱਕ ਥਾਂ ਇਕੱਠੇ ਕਰਕੇ ਊਰਜਾ ਦਾ ਸੰਤੁਲਨ ਜ਼ਰੂਰ ਕਰੋ।


Sunaina

Content Editor Sunaina