ਮੋਰ ਦੇ ਖੰਭ ਖੋਲ੍ਹਣਗੇ ਬੰਦ ਕਿਸਮਤ ਦੇ ਤਾਲੇ, ਘਰ ਦਾ ਕਲੇਸ਼ ਤੇ ਵਾਸਤੂ ਦੋਸ਼ ਵੀ ਹੋਣਗੇ ਦੂਰ
6/3/2023 5:06:07 PM
ਨਵੀਂ ਦਿੱਲੀ - ਵਾਸਤੂ ਸ਼ਾਸਤਰ ਵਿੱਚ ਘਰ ਦੀ ਖੁਸ਼ਹਾਲੀ ਅਤੇ ਸ਼ਾਂਤੀ ਬਣਾਈ ਰੱਖਣ ਅਤੇ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਕਈ ਉਪਾਅ ਦੱਸੇ ਗਏ ਹਨ। ਉਨ੍ਹਾਂ ਉਪਾਅ ਵਿੱਚੋਂ ਇੱਕ ਹੈ ਮੋਰ ਦੇ ਖੰਭ। ਘਰ 'ਚ ਮੋਰ ਦਾ ਖੰਭ ਰੱਖਣ ਨਾਲ ਵਾਸਤੂ ਦੋਸ਼ ਦੂਰ ਹੋ ਜਾਂਦੇ ਹਨ, ਉਥੇ ਹੀ ਜੇਕਰ ਇਸ ਨੂੰ ਸਹੀ ਦਿਸ਼ਾ 'ਚ ਲਗਾਇਆ ਜਾਵੇ ਤਾਂ ਘਰ 'ਚ ਕਦੇ ਵੀ ਧਨ-ਦੌਲਤ ਦੀ ਘਾਟ ਨਹੀਂ ਰਹਿੰਦੀ। ਇਸ ਤੋਂ ਇਲਾਵਾ ਇਹ ਤਰੱਕੀ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਵੀ ਦੂਰ ਕਰਦਾ ਹੈ। ਪਰ ਵਾਸਤੂ ਨਿਯਮਾਂ ਅਨੁਸਾਰ ਇਸ ਨੂੰ ਕਿਸ ਦਿਸ਼ਾ 'ਚ ਲਗਾਉਣਾ ਚਾਹੀਦਾ ਹੈ ਇਸ ਨੂੰ ਲੈ ਕੇ ਨਿਯਮ ਦੱਸੇ ਗਏ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸ ਦਿਸ਼ਾ ਵਿੱਚ ਮੋਰ ਦਾ ਖੰਭ ਲਗਾਉਣ ਨਾਲ ਤੁਹਾਨੂੰ ਲਾਭ ਮਿਲੇਗਾ।
ਧਨ ਲਾਭ ਹੋਵੇਗਾ
ਇਸ ਨੂੰ ਘਰ ਦੀ ਦੱਖਣ-ਪੂਰਬ ਦਿਸ਼ਾ 'ਚ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਸੂਰਜ ਅਤੇ ਇੰਦਰ ਦੇਵ ਨੂੰ ਪੂਰਬ ਦਿਸ਼ਾ ਦੇ ਸੁਆਮੀ ਮੰਨਿਆ ਜਾਂਦਾ ਹੈ। ਅਜਿਹੇ 'ਚ ਇਸ ਦਿਸ਼ਾ 'ਚ ਮੋਰ ਦੇ ਖੰਭ ਲਗਾਉਣ ਨਾਲ ਤੁਹਾਨੂੰ ਘਰ 'ਚ ਕਦੇ ਵੀ ਧਨ ਦੀ ਘਾਟ ਨਹੀਂ ਆਵੇਗੀ।
ਇਹ ਵੀ ਪੜ੍ਹੋ : ਘਰ 'ਚ ਕਦੇ ਵੀ ਨਹੀਂ ਹੋਵੇਗੀ ਪੈਸੇ ਦੀ ਘਾਟ, ਬਸ ਧਿਆਨ ਰੱਖੋ ਵਾਸਤੂ ਸ਼ਾਸਤਰ ਦੇ ਇਹ ਟਿਪਸ
ਘਰ ਵਿੱਚ ਹੋਵੇਗੀ ਬਰਕਤ
ਹਾਲਾਂਕਿ ਮੋਰ ਦੇ ਖੰਭ ਨੂੰ ਉੱਤਰ-ਪੱਛਮ ਦਿਸ਼ਾ ਵਿੱਚ ਰੱਖਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ, ਪਰ ਜੇਕਰ ਤੁਹਾਡੀ ਕੁੰਡਲੀ ਵਿੱਚ ਰਾਹੂ ਦੋਸ਼ ਹੈ, ਤਾਂ ਤੁਸੀਂ ਇਸਨੂੰ ਘਰ ਦੀ ਇਸ ਦਿਸ਼ਾ ਵਿੱਚ ਰੱਖ ਸਕਦੇ ਹੋ। ਇਸ ਨਾਲ ਰਾਹੂ ਦਾ ਨੁਕਸ ਵੀ ਦੂਰ ਹੋਵੇਗਾ ਅਤੇ ਘਰ 'ਚ ਬਰਕਤ ਵੀ ਆਵੇਗੀ।
ਪੜ੍ਹਾਈ ਵਿੱਚ ਲੱਗੇਗਾ ਮਨ
ਵਿਦਿਆਰਥੀਆਂ ਲਈ ਮੋਰ ਨੂੰ ਬਹੁਤ ਖਾਸ ਮੰਨਿਆ ਜਾਂਦਾ ਹੈ। ਜੇਕਰ ਵਿਦਿਆਰਥੀ ਇਸ ਨੂੰ ਆਪਣੀ ਕਿਤਾਬ ਦੇ ਵਿਚਕਾਰ ਜਾਂ ਸਟੱਡੀ ਟੇਬਲ 'ਤੇ ਰੱਖਦੇ ਹਨ, ਤਾਂ ਇਹ ਉਨ੍ਹਾਂ ਦਾ ਮਨ ਪੜ੍ਹਾਈ ਵਿਚ ਲਗਣਾ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ : ਪਤੀ-ਪਤਨੀ ਦਰਮਿਆਨ ਰੋਜ਼ਾਨਾ ਹੁੰਦੀ ਹੈ ਲੜਾਈ , ਤਾਂ ਇਹ ਵਾਸਤੂ ਉਪਾਅ ਲਿਆ ਸਕਦੇ ਹਨ ਤੁਹਾਡੇ ਰਿਸ਼ਤੇ 'ਚ ਸੁਧਾਰ
ਲਿਵਿੰਗ ਰੂਮ ਵਿੱਚ
ਜੇਕਰ ਤੁਹਾਡੇ ਘਰ 'ਚ ਹਰ ਸਮੇਂ ਝਗੜਾ ਰਹਿੰਦਾ ਹੈ ਤਾਂ ਤੁਹਾਨੂੰ ਘਰ ਦੀ ਪੂਰਬੀ ਕੰਧ 'ਤੇ ਸੱਤ ਮੋਰ ਦੇ ਖੰਭ ਜ਼ਰੂਰ ਰੱਖਣੇ ਚਾਹੀਦੇ ਹਨ। ਇਸ ਨਾਲ ਮਤਭੇਦ ਦੂਰ ਹੋਣਗੇ ਅਤੇ ਤੁਹਾਡੀਆਂ ਪਰੇਸ਼ਾਨੀਆਂ ਤੋਂ ਵੀ ਛੁਟਕਾਰਾ ਮਿਲੇਗਾ।
ਵਿਆਹੁਤਾ ਜੀਵਨ ਵਿੱਚ ਆਵੇਗੀ ਮਿਠਾਸ
ਜੇਕਰ ਤੁਹਾਡਾ ਵਿਆਹੁਤਾ ਜੀਵਨ ਠੀਕ ਨਹੀਂ ਚੱਲ ਰਿਹਾ ਹੈ ਤਾਂ ਆਪਣੇ ਬਿਸਤਰੇ 'ਤੇ ਦੋ ਮੋਰ ਦੇ ਖੰਭ ਰੱਖੋ। ਇਸ ਨਾਲ ਤੁਹਾਡੇ ਜੀਵਨ ਦੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਅਤੇ ਤੁਹਾਨੂੰ ਕਲੇਸ਼ ਤੋਂ ਵੀ ਛੁਟਕਾਰਾ ਮਿਲੇਗਾ।
ਇਹ ਵੀ ਪੜ੍ਹੋ : 2000 ਨਹੀਂ 500 ਰੁਪਏ ਦੇ ਨਕਲੀ ਨੋਟ ਬਣੇ RBI ਲਈ ਮੁਸੀਬਤ, ਸਾਲਾਨਾ ਰਿਪੋਰਟ 'ਚ ਹੋਇਆ ਖ਼ੁਲਾਸਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸ਼ਾਮਲ ਕਰੋ।