ਚਾਂਦੀ ਗਿਫਟ ਕਰਨ ਵਾਲੇ ਰੱਖਣ ਇਨ੍ਹਾਂ ਗੱਲਾਂ ਦਾ ਖਾਸ ਧਿਆਨ

10/8/2019 10:48:39 AM

ਜਲੰਧਰ (ਬਿਊਰੋ) — ਕੁੰਡਲੀ 'ਚ ਚੰਦਰ ਅਸ਼ੁੱਭ ਪ੍ਰਭਾਵ ਦੇ ਰਿਹਾ ਹੋਵੇ ਤਾਂ ਮਾਨਸਿਕ ਪ੍ਰੇਸ਼ਾਨੀਆਂ ਪਿੱਛਾ ਨਹੀਂ ਛੱਡਦੀਆਂ, ਬਣਦੇ ਹੋਏ ਕੰਮ ਵੀ ਵਿਗੜ ਜਾਂਦੇ ਹਨ। ਚੰਦਰ ਦੀ ਸ਼ੁੱਭਦਾ ਲਈ ਚਾਂਦੀ ਤੋਂ ਬਣੀ ਕੋਈ ਵੀ ਵਸਤੂ ਨਾ ਤਾਂ ਤੋਹਫੇ 'ਚ ਦਿਓ ਅਤੇ ਨਾ ਹੀ ਲਓ ਕਿਉਂਕਿ ਚਾਂਦੀ ਦੀ ਧਾਤੂ 'ਤੇ ਚੰਦਰ ਦਾ ਸਵਾਮਿਤਵ ਸਥਾਪਤ ਹੈ। ਚਾਂਦੀ ਦੇ ਆਦਾਨ-ਪ੍ਰਦਾਨ ਨਾਲ ਚੰਦਰ ਅਸ਼ੁੱਭ ਪ੍ਰਭਾਵ ਦੇਣ ਲੱਗਦਾ ਹੈ, ਜਿਸ ਨਾਲ ਚੰਗੇ ਦਿਨ ਬੁਰੇ ਦਿਨਾਂ 'ਚ ਬਦਲ ਜਾਂਦੇ ਹਨ। ਕਰਕ, ਬ੍ਰਹਿਚਕ ਅਤੇ ਮੀਨ ਰਾਸ਼ੀ ਵਾਲਿਆਂ ਲਈ ਚਾਂਦੀ ਸਭ ਤੋਂ ਵਧੀਆ ਧਾਤੂ ਹੈ। ਮੇਖ, ਸਿੰਘ ਅਤੇ ਧਨ ਰਾਸ਼ੀ ਵਾਲਿਆਂ ਲਈ ਚਾਂਦੀ ਨਾ ਤਾਂ ਸ਼ੁੱਭ ਪ੍ਰਭਾਵ ਦਿੰਦੀ ਹੈ ਅਤੇ ਨਾ ਹੀ ਅਸ਼ੁੱਭ। ਹੋਰ ਰਾਸ਼ੀਆਂ ਲਈ ਇਹ ਠੀਕ-ਠਾਕ ਨਤੀਜੇ ਦਿੰਦੀ ਹੈ।

ਚਾਂਦੀ ਦੀ ਵਰਤੋਂ ਕਰਨ ਨਾਲ ਮਨ ਮਜ਼ਬੂਤ ਅਤੇ ਬੁੱਧੀ ਠੀਕ ਹੁੰਦੀ ਹੈ। ਜਿਹੜੇ ਘਰ 'ਚ ਚਾਂਦੀ ਦੇ ਬਣੇ ਗਹਿਣੇ, ਸਿੱਕੇ, ਮੂਰਤੀਆਂ, ਬਰਤਨ ਆਦਿ ਜਿੰਨ੍ਹੇ ਜ਼ਿਆਦਾ ਹੁੰਦੇ ਹਨ, ਸ਼ਾਂਤੀ ਅਤੇ ਖੁਸ਼ਹਾਲੀ ਓਨ੍ਹੀਂ ਜ਼ਿਆਦਾ ਹੁੰਦੀ ਹੈ। ਚਾਂਦੀ ਦੇ ਬਰਤਨ ਇਸਤੇਮਾਲ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ ਕਰ ਲਓ। ਇਸ ਵਿਧੀ ਨਾਲ ਕਰੋ ਚਾਂਦੀ ਦਾ ਪ੍ਰਯੋਗ, ਕਦੀ ਨਹੀਂ ਆਵੇਗੀ ਤੁਹਾਡੇ ਭਰੋਸੇਯੋਗਤਾ 'ਤੇ ਅਸਫਲਤਾ :-

ਸੱਜੇ ਹੱਥ ਦੀ ਸਭ ਤੋਂ ਛੋਟੀ ਉਂਗਲੀ 'ਚ ਚਾਂਦੀ ਦਾ ਛੱਲਾ ਪਾਉਣ ਨਾਲ ਮਨ ਖੁਸ਼ ਰਹਿੰਦਾ ਹੈ ਅਤੇ ਚੰਦਰਮਾ ਮਜ਼ਬੂਤ ਹੁੰਦਾ ਹੈ।
ਚਾਂਦੀ ਦੀ ਚੇਨ ਪਾਉਣ ਨਾਲ ਭਾਸ਼ਾ ਸ਼ੁੱਧ ਹੁੰਦੀ ਹੈ।
ਚਾਂਦੀ ਦਾ ਕੜ੍ਹਾ ਪਾਉਣ ਵਾਲਿਆਂ ਦਾ ਕਫ ਅਤੇ ਪਿੱਤ ਕੰਟਰੋਲ 'ਚ ਰਹਿੰਦਾ ਹੈ।
ਪਾਣੀ ਪੀਣ ਲਈ ਚਾਂਦੀ ਦੇ ਗਿਲਾਸ ਦਾ ਇਸਤੇਮਾਲ ਕਰੋ। ਅਜਿਹਾ ਕਰਨ ਨਾਲ ਸਰਦੀ-ਜ਼ੁਕਾਮ ਦੀ ਸਮੱਸਿਆ ਦੂਰ ਹੋਵੇਗੀ।