ਵਾਸਤੂ ਮੁਤਾਬਕ ਜਾਣੋ ਘਰ ''ਚ ਤੋਤਾ ਪਾਲਣਾ ਸ਼ੁੱਭ ਹੁੰਦੈ ਜਾਂ ਅਸ਼ੁੱਭ

7/22/2024 1:03:47 PM

ਨਵੀਂ ਦਿੱਲੀ- ਜਾਨਵਰ ਅਤੇ ਪੰਛੀ ਸੱਚਮੁੱਚ ਇਸ ਸੰਸਾਰ ਦੇ ਸਭ ਤੋਂ ਸ਼ਾਨਦਾਰ ਪ੍ਰਾਣੀਆਂ 'ਚੋਂ ਇੱਕ ਹਨ ਅਤੇ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਅਜਿਹੇ ਪਾਲਤੂ ਜਾਨਵਰਾਂ ਨੂੰ ਰੱਖਣਾ ਪਸੰਦ ਕਰਦੇ ਹਾਂ ਜੋ ਸਾਨੂੰ ਪਿਆਰ ਦਾ ਮਾਹੌਲ ਪ੍ਰਦਾਨ ਕਰਦੇ ਹਨ। ਪਾਲਤੂ ਜਾਨਵਰ ਘਰ 'ਚ ਖੁਸ਼ਹਾਲ ਅਤੇ ਪਿਆਰਾ ਮਾਹੌਲ ਬਣਾਉਣ 'ਚ ਮਦਦ ਕਰਦੇ ਹਨ। ਜ਼ਿਆਦਾਤਰ ਲੋਕ ਆਪਣੇ ਘਰਾਂ 'ਚ ਪਾਲਤੂ ਜਾਨਵਰਾਂ ਅਤੇ ਪੰਛੀਆਂ ਨੂੰ ਰੱਖਦੇ ਹਨ। ਜਿਸ ਤਰ੍ਹਾਂ ਜਾਨਵਰਾਂ 'ਚ ਲੋਕਾਂ ਦਾ ਕੁੱਤਿਆਂ ਨਾਲ ਮੋਹ ਹੈ, ਉਸੇ ਤਰ੍ਹਾਂ ਪੰਛੀਆਂ 'ਚ ਤੋਤਿਆਂ ਨਾਲ ਲੋਕਾਂ ਦਾ ਮੋਹ ਹੈ। ਕਿਹਾ ਜਾਂਦਾ ਹੈ ਕਿ ਤੋਤੇ ਨੂੰ ਰੱਖਣਾ ਕਈਆਂ ਲਈ ਸ਼ੁੱਭ ਅਤੇ ਦੂਜਿਆਂ ਲਈ ਅਸ਼ੁੱਭ ਹੁੰਦਾ ਹੈ। ਆਓ ਜਾਣਦੇ ਹਾਂ ਤੋਤੇ ਨੂੰ ਰੱਖਣਾ ਸ਼ੁੱਭ ਹੈ ਜਾਂ ਅਸ਼ੁੱਭ।

ਘਰ 'ਚ ਤੋਤਾ ਪਾਲਨਾ ਸ਼ੁੱਭ ਕਿਉਂ
-ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੀ ਉੱਤਰ ਦਿਸ਼ਾ 'ਚ ਤੋਤਾ ਰੱਖਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਬੱਚੇ ਦਾ ਪੜ੍ਹਾਈ 'ਚ ਮਨ ਲੱਗਦਾ ਹੈ ਅਤੇ ਉਨ੍ਹਾਂ ਦੀ ਯਾਦ ਸ਼ਕਤੀ ਵਧਦੀ ਹੈ।
-ਜੇਕਰ ਕੋਈ ਵਿਅਕਤੀ ਆਪਣੇ ਘਰ 'ਚ ਤੋਤਾ ਪਾਲਦਾ ਹੈ ਤਾਂ ਇਸ ਨਾਲ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ ਅਤੇ ਲੋਕਾਂ ਦੇ ਮਨ 'ਚ ਨਿਰਾਸ਼ਾ ਵੀ ਘੱਟ ਹੁੰਦੀ ਹੈ।
-ਜੇਕਰ ਤੁਸੀਂ ਘਰ 'ਚ ਤੋਤਾ ਪਾਲਦੇ ਹੋ ਜਾਂ ਉਸ ਦੀ ਤਸਵੀਰ ਨੂੰ ਲਗਾਉਂਦੇ ਹੋ ਤਾਂ ਇਸ ਨਾਲ ਰਾਹੂ ਕੇਤੂ ਅਤੇ ਸ਼ਨੀ ਦੀ ਬੁਰੀ ਨਜ਼ਰ ਤੁਹਾਡੇ ਘਰ 'ਤੇ ਨਹੀਂ ਪੈਂਦੀ। ਇਸ ਨੂੰ ਪਾਲਨ ਨਾਲ ਕਿਸੇ ਦੀ ਅਚਨਚੇਤੀ ਮੌਤ ਨਹੀਂ ਹੁੰਦੀ ਹੈ।
-ਜੇਕਰ ਤੋਤੇ ਨੂੰ ਘਰ 'ਚ ਪਿੰਜਰੇ 'ਚ ਰੱਖਿਆ ਜਾਵੇ ਤਾਂ ਉਸ ਦਾ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਜੇਕਰ ਤੋਤਾ ਗੁੱਸੇ ਹੋ ਜਾਵੇ ਤਾਂ ਉਹ ਤੁਹਾਡੇ ਘਰ ਨੂੰ ਸਰਾਪ ਦੇ ਸਕਦਾ ਹੈ, ਜਿਸ ਨਾਲ ਤੁਹਾਡੀ ਜ਼ਿੰਦਗੀ 'ਤੇ ਮਾੜਾ ਅਸਰ ਪੈ ਸਕਦਾ ਹੈ।
-ਤੋਤਾ ਰੱਖਣ ਨਾਲ ਪਤੀ-ਪਤਨੀ ਦੇ ਰਿਸ਼ਤੇ 'ਚ ਸੁਧਾਰ ਹੁੰਦਾ ਹੈ। ਇਸ ਦੇ ਨਾਲ ਵਾਤਾਵਰਣ 'ਚ ਸਕਾਰਾਤਮਕਤਾ ਵਧਦੀ ਹੈ।

ਤੋਤਾ ਪਾਲਣਾ ਅਸ਼ੁੱਭ ਕਿਉਂ
-ਜੇਕਰ ਕਿਸੇ ਦੀ ਕੁੰਡਲੀ 'ਚ ਤੋਤੇ ਦਾ ਯੋਗ ਨਹੀਂ ਹੈ ਅਤੇ ਉਹ ਤੋਤਾ ਰੱਖਦਾ ਹੈ ਤਾਂ ਇਹ ਫਜ਼ੂਲਖਰਚੀ ਦਾ ਕਾਰਨ ਹੋ ਸਕਦਾ ਹੈ।
-ਅਜਿਹਾ ਵੀ ਕਿਹਾ ਜਾਂਦਾ ਹੈ ਕਿ ਜੇਕਰ ਤੋਤਾ ਖੁਸ਼ ਨਹੀਂ ਹੁੰਦਾ ਤਾਂ ਉਹ ਆਪਣੇ ਮਾਲਕਾਂ ਨੂੰ ਬਦ-ਅਸੀਸਾਂ ਦਿੰਦਾ ਹੈ। ਕਿਸੇ ਜੀਵ ਜਾਂ ਪੰਛੀ ਨੂੰ ਬੰਧਕ ਬਣਾ ਕੇ ਰੱਖਣਾ ਠੀਕ ਨਹੀਂ ਹੈ।
-ਜੇ ਕਿਸੇ ਦੇ ਘਰ ਲੜਾਈ-ਝਗੜੇ ਦਾ ਮਾਹੌਲ ਹੋਵੇ ਤਾਂ ਤੋਤਾ ਉਨ੍ਹਾਂ ਗੱਲਾਂ ਨੂੰ ਸੁਣਦਾ ਹੈ ਅਤੇ ਫਿਰ ਦੁਹਰਾਉਂਦਾ ਹੈ। ਅਜਿਹੇ ਤੋਤੇ ਦਾ ਫਲ ਸ਼ੁੱਭ ਨਹੀਂ ਹੁੰਦਾ।


Tarsem Singh

Content Editor Tarsem Singh