Ganesh Chaturthi ਦੇ ਮੌਕੇ ਬਣਾਓ ਭਗਵਾਨ ਗਣੇਸ਼ ਦੇ ਮਨਪਸੰਦ ਮੋਦਕ

9/1/2024 6:36:17 PM

ਨਵੀਂ ਦਿੱਲੀ- ਸਾਡੇ ਦੇਸ਼ ਵਿੱਚ ਗਣੇਸ਼ ਚਤੁਰਥੀ ਦਾ ਤਿਉਹਾਰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਹ ਤਿਉਹਾਰ ਹਰ ਸਾਲ 10 ਦਿਨਾਂ ਤੱਕ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਭਗਵਾਨ ਗਣੇਸ਼ ਦੇ ਜਨਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਤਿਉਹਾਰ ਦਾ ਸਾਰੇ ਸ਼ਰਧਾਲੂ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਗਣੇਸ਼ ਉਤਸਵ ਭਾਦਰਪਦ ਦੇ ਸ਼ੁਕਲ ਪੱਖ ਦੀ ਚਤੁਰਥੀ ਤਰੀਕ ਨੂੰ ਸ਼ੁਰੂ ਹੁੰਦਾ ਹੈ। ਗਣੇਸ਼ ਚਤੁਰਥੀ ‘ਤੇ ਬੱਪਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਭੇਟ ਕਰਨ ਲਈ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਪੂਜਾ ਦੇ ਸਮੇਂ ਤੁਸੀਂ ਭਗਵਾਨ ਗਣੇਸ਼ ਦਾ ਮਨਪਸੰਦ ਮੋਦਕ ਬਣਾ ਕੇ ਉਨ੍ਹਾਂ ਨੂੰ ਚੜ੍ਹਾ ਸਕਦੇ ਹੋ। ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਘਰ ‘ਚ ਮੋਦਕ ਬਣਾ ਸਕਦੇ ਹੋ। ਜੇਕਰ ਤੁਸੀਂ ਬੱਪਾ ਦੇ ਮਨਪਸੰਦ ਮੋਦਕ ਬਣਾਉਣਾ ਚਾਹੁੰਦੇ ਹੋ ਤਾਂ ਹੇਠ ਲਿੱਖੀ ਰੈਸਿਪੀ ਫਾਲੋ ਕਰ ਸਕਦੇ ਹੋ।

ਮੋਦਕ ਬਣਾਉਣ ਲਈ ਸਮੱਗਰੀ
ਪੀਸਿਆ ਹੋਇਆ ਨਾਰੀਅਲ - 1 ਕੱਪ
ਗੁੜ - ਇੱਕ ਕੱਪ
ਚੌਲਾਂ ਦਾ ਆਟਾ - ਇੱਕ ਕੱਪ
ਕੇਸਰ - 1 ਚਮਚ
ਘਿਓ- ਮੋਦਕ ਤਲਣ ਲਈ
ਲੂਣ - ਇੱਕ ਚੂੰਡੀ
ਜਾਇਫਲ - ਇੱਕ ਚੂੰਡੀ

ਮੋਦਕ ਬਣਾਉਣ ਦੀ ਵਿਧੀ : ਮੋਦਕ ਬਣਾਉਣ ਲਈ ਪਹਿਲਾਂ ਸਟਫਿੰਗ ਤਿਆਰ ਕਰੋ। ਇਸ ਲਈ ਪਹਿਲਾਂ ਨਾਰੀਅਲ ਨੂੰ ਪੀਸ ਲਓ। ਗੁੜ ਨੂੰ ਬਾਰੀਕ ਪੀਸ ਲਓ। ਪੈਨ ਨੂੰ ਗੈਸ ‘ਤੇ ਰੱਖੋ ਅਤੇ ਇਸ ‘ਚ ਨਾਰੀਅਲ ਅਤੇ ਗੁੜ ਪਾਓ ਅਤੇ ਘੱਟ ਸੇਕ ‘ਤੇ ਭੁੰਨ ਲਓ। 5 ਮਿੰਟ ਬਾਅਦ ਇਸ ‘ਚ ਅਖਰੋਟ ਅਤੇ ਕੇਸਰ ਪਾਓ ਅਤੇ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਭੁੰਨ ਲਓ। ਸੇਕ ਨੂੰ ਘੱਟ ਰੱਖੋ ਨਹੀਂ ਤਾਂ ਨਾਰੀਅਲ ਪੈਨ ਦੇ ਹੇਠਾਂ ਚਿਪਕ ਸਕਦਾ ਹੈ। ਹੁਣ ਗੈਸ ਬੰਦ ਕਰ ਦਿਓ ਅਤੇ ਇਸ ਮਿਸ਼ਰਣ ਨੂੰ ਠੰਡਾ ਹੋਣ ਦਿਓ।

ਚੌਲਾਂ ਨੂੰ ਮਿਕਸਰ ‘ਚ ਪਾ ਕੇ ਆਟੇ ਦੀ ਤਰ੍ਹਾਂ ਪੀਸ ਲਓ। ਇਸ ਵਿਚ ਥੋੜ੍ਹਾ ਜਿਹਾ ਨਮਕ ਵੀ ਮਿਲਾਓ। ਇਸ ਨੂੰ ਇਕ ਕਟੋਰੀ ‘ਚ ਕੱਢ ਲਓ ਅਤੇ 1-2 ਚੱਮਚ ਘਿਓ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਵਿਚ ਕੋਸਾ ਪਾਣੀ ਪਾ ਕੇ ਗੁਨ੍ਹੋ। ਇਸ ਨੂੰ ਕੁਝ ਦੇਰ ਤੱਕ ਢੱਕ ਕੇ ਰੱਖੋ ਤਾਂ ਕਿ ਆਟੇ ਦੇ ਛੋਟੇ-ਛੋਟੇ ਪੇੜੇ ਬਣਾ ਲਓ। ਆਟੇ ਦੇ ਅੰਦਰ ਨਾਰੀਅਲ ਦੇ ਮਿਸ਼ਰਣ ਨੂੰ ਭਰੋ ਅਤੇ ਇਸ ਨੂੰ ਚਾਰੇ ਪਾਸੇ ਤੋਂ ਫੋਲਡ ਕਰੋ ਅਤੇ ਉੱਪਰ ਤੋਂ ਬੰਦ ਕਰੋ। ਤੁਸੀਂ ਇਸ ਨੂੰ ਕੋਈ ਵੀ ਸ਼ਕਲ ਦੇ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ। ਪੈਨ ਨੂੰ ਗਰਮ ਕਰੋ ਅਤੇ ਇਸ ਵਿਚ ਘਿਓ ਪਾਓ। ਜਦੋਂ ਘਿਓ ਗਰਮ ਹੋ ਜਾਵੇ ਤਾਂ ਇੱਕ ਵਾਰ ਵਿੱਚ 4-5 ਮੋਦਕ ਪਾ ਕੇ ਤਲ ਲਓ। ਜਦੋਂ ਇਹ ਗੋਲਡਨ ਬਰਾਊਨ ਹੋ ਜਾਵੇ ਤਾਂ ਇਸ ਨੂੰ ਪਲੇਟ ‘ਚ ਕੱਢ ਲਓ। ਭਗਵਾਨ ਗਣੇਸ਼ ਨੂੰ ਚੜ੍ਹਾਉਣ ਲਈ ਸੁਆਦੀ ਮੋਦਕ ਤਿਆਰ ਹੈ।


Tarsem Singh

Content Editor Tarsem Singh