ਫਟੇ-ਪੁਰਾਣੇ ਕੱਪੜੇ ਬਣ ਸਕਦੇ ਹਨ ਤੁਹਾਡੀ ਬਦਕਿਸਮਤੀ ਦਾ ਕਾਰਨ! ਅੱਜ ਹੀ ਕਰੋ ਇਹ ਬਦਲਾਅ

5/28/2026 2:01:15 PM

ਨਵੀਂ ਦਿੱਲੀ - ਸਾਡੇ ਜੀਵਨ 'ਚ ਵਾਸਤੂ ਸ਼ਾਸਤਰ ਦਾ ਬਹੁਤ ਖ਼ਾਸ ਮਹੱਤਵ ਹੈ ਅਤੇ ਭਾਰਤੀ ਪਰੰਪਰਾਵਾਂ 'ਚ ਜੀਵਨ ਨਾਲ ਜੁੜੀਆਂ ਛੋਟੀਆਂ-ਛੋਟੀਆਂ ਆਦਤਾਂ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਜਾਣੇ-ਅਣਜਾਣੇ 'ਚ ਫਟੇ-ਪੁਰਾਣੇ ਕੱਪੜੇ ਪਹਿਨ ਲੈਂਦੇ ਹਨ ਪਰ ਵਾਸਤੂ ਅਨੁਸਾਰ ਇਸ ਦਾ ਪ੍ਰਭਾਵ ਵਿਅਕਤੀ ਦੀ ਸਿਰਫ਼ ਦਿਖ 'ਤੇ ਹੀ ਨਹੀਂ, ਸਗੋਂ ਉਸ ਦੀ ਮਾਨਸਿਕ ਊਰਜਾ ਅਤੇ ਆਲੇ-ਦੁਆਲੇ ਦੇ ਵਾਤਾਵਰਣ 'ਤੇ ਵੀ ਪੈਂਦਾ ਹੈ।

ਆਰਥਿਕ ਅਤੇ ਮਾਨਸਿਕ ਸਥਿਤੀ 'ਤੇ ਅਸਰ
ਵਾਸਤੂ ਸ਼ਾਸਤਰ ਦੇ ਅਨੁਸਾਰ, ਫਟੇ-ਪੁਰਾਣੇ ਕੱਪੜੇ ਪਹਿਨਣੇ ਅਸ਼ੁਭ ਮੰਨੇ ਜਾਂਦੇ ਹਨ ਕਿਉਂਕਿ ਇਹ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦੇ ਹਨ। ਇਸ ਨਾਲ ਵਿਅਕਤੀ ਦੀ ਆਰਥਿਕ ਸਥਿਤੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਜੀਵਨ 'ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੋਤਿਸ਼ ਅਨੁਸਾਰ ਸਾਡਾ ਪਹਿਰਾਵਾ ਸਾਡੇ ਮਨ ਅਤੇ ਵਿਵਹਾਰ ਨੂੰ ਪ੍ਰਭਾਵਿਤ ਕਰਦਾ ਹੈ। ਜਿੱਥੇ ਸਾਫ਼-ਸੁਥਰੇ ਕੱਪੜੇ ਆਤਮ-ਵਿਸ਼ਵਾਸ ਵਧਾਉਂਦੇ ਹਨ, ਉੱਥੇ ਹੀ ਫਟੇ ਹੋਏ ਕੱਪੜੇ ਮਾਨਸਿਕ ਪਰੇਸ਼ਾਨੀਆਂ ਨੂੰ ਜਨਮ ਦੇ ਸਕਦੇ ਹਨ।

ਰਿਸ਼ਤਿਆਂ 'ਚ ਆ ਸਕਦੀ ਹੈ ਖਟਾਸ
ਫਟੇ-ਪੁਰਾਣੇ ਕੱਪੜਿਆਂ ਦਾ ਅਸਰ ਸਿਰਫ਼ ਵਿਅਕਤੀ ਤੱਕ ਹੀ ਸੀਮਤ ਨਹੀਂ ਰਹਿੰਦਾ, ਸਗੋਂ ਇਹ ਘਰ ਦੇ ਵਾਤਾਵਰਣ 'ਚ ਤਣਾਅ ਅਤੇ ਅਸੰਤੁਲਨ ਵੀ ਪੈਦਾ ਕਰ ਸਕਦੇ ਹਨ। ਇਸ ਨਾਲ ਜੀਵਨ 'ਚ ਨਿਰਾਸ਼ਾ ਵਧਣ ਲੱਗਦੀ ਹੈ ਅਤੇ ਹੌਲੀ-ਹੌਲੀ ਪਰਿਵਾਰਕ ਰਿਸ਼ਤਿਆਂ 'ਚ ਵੀ ਖਟਾਸ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਕੀ ਹੈ ਵਾਸਤੂ ਦੀ ਸਲਾਹ?
ਵਾਸਤੂ ਸ਼ਾਸਤਰ 'ਚ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਸ਼ੁਭ ਜਾਂ ਮੰਗਲ ਕੰਮ ਨੂੰ ਕਰਦੇ ਸਮੇਂ ਹਮੇਸ਼ਾ ਸਾਫ਼-ਸੁਥਰੇ ਅਤੇ ਚੰਗੇ ਕੱਪੜੇ ਹੀ ਪਹਿਨਣੇ ਚਾਹੀਦੇ ਹਨ। ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਵਾਸਤੂ ਦੇ ਨਿਯਮਾਂ ਦਾ ਧਿਆਨ ਰੱਖਣਾ ਜੀਵਨ 'ਚ ਸਕਾਰਾਤਮਕਤਾ ਅਤੇ ਤਰੱਕੀ ਦੇ ਰਾਹ ਖੋਲ੍ਹ ਸਕਦਾ ਹੈ।


Sunaina

Content Editor Sunaina