ਅਕਤੂਬਰ ਸ਼ੁਰੂ ਹੁੰਦੇ ਹੀ ਇਨ੍ਹਾਂ ਰਾਸ਼ੀਆਂ ਦੀ ਬਦਲੇਗੀ ਕਿਸਮਤ, ਖੁੱਲਣਗੇ ਤਰੱਕੀਆਂ ਦੇ ਰਾਹ
9/17/2025 11:12:13 AM

ਵੈੱਬ ਡੈਸਕ- ਅਕਤੂਬਰ ਮਹੀਨੇ ਦੀ ਸ਼ੁਰੂਆਤ 'ਚ ਬੁੱਧ ਗ੍ਰਹਿ ਦੀ ਚਾਲ ਬਦਲ ਰਹੀ ਹੈ, ਜੋ ਕਈ ਰਾਸ਼ੀਆਂ ਲਈ ਬਹੁਤ ਹੀ ਸ਼ੁੱਭ ਸਾਬਿਤ ਹੋਵੇਗੀ। 2 ਅਕਤੂਬਰ ਨੂੰ ਬੁੱਧ ਦਾ ਕੰਨਿਆ ਰਾਸ਼ੀ 'ਚ ਉਦਯ ਹੋਵੇਗਾ ਅਤੇ ਅਗਲੇ ਹੀ ਦਿਨ 3 ਅਕਤੂਬਰ ਨੂੰ ਬੁੱਧ ਤੁਲਾ ਰਾਸ਼ੀ 'ਚ ਗੋਚਰ ਕਰਨਗੇ। ਕੰਨਿਆ (ਬੁੱਧ ਦੀ ਆਪਣੀ ਰਾਸ਼ੀ) 'ਚ ਉਦਯ ਅਤੇ ਫਿਰ ਸ਼ੁਕਰ ਦੀ ਰਾਸ਼ੀ ਤੁਲਾ 'ਚ ਪ੍ਰਵੇਸ਼ ਕਰਨਾ ਧਨ, ਸੁੱਖ ਅਤੇ ਤਰੱਕੀ ਦੇ ਯੋਗ ਬਣਾਏਗਾ।
ਇਹ ਵੀ ਪੜ੍ਹੋ : 9 ਜਾਂ 10 ਅਕਤੂਬਰ, ਕਦੋਂ ਹੈ ਕਰਵਾ ਚੌਥ? ਦੂਰ ਹੋਈ Confusion
ਮੇਸ਼ ਰਾਸ਼ੀ
ਬੁੱਧ ਦੀ ਇਹ ਚਾਲ ਮੇਸ਼ ਰਾਸ਼ੀ ਦੇ ਲੋਕਾਂ ਲਈ ਖਾਸ ਤੌਰ 'ਤੇ ਲਾਭਕਾਰੀ ਰਹੇਗੀ। ਰੁਕਿਆ ਹੋਇਆ ਪੈਸਾ ਮਿਲ ਸਕਦਾ ਹੈ। ਜੋ ਲੋਕ ਸਿੰਗਲ ਹਨ, ਉਨ੍ਹਾਂ ਦਾ ਵਿਆਹ ਤੈਅ ਹੋ ਸਕਦਾ ਹੈ। ਵਪਾਰੀ ਵਰਗ ਲਈ ਤਿਉਹਾਰੀ ਮੌਸਮ 'ਚ ਬੰਪਰ ਲਾਭ ਦੇ ਸੰਕੇਤ ਹਨ।
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਲੋਕਾਂ ਲਈ ਵੀ ਅਕਤੂਬਰ ਦੀ ਸ਼ੁਰੂਆਤ ਚੰਗੀ ਰਹੇਗੀ। ਕਰੀਅਰ 'ਚ ਅਚਾਨਕ ਤਰੱਕੀ ਮਿਲ ਸਕਦੀ ਹੈ। ਨਵੇਂ ਸਰੋਤਾਂ ਤੋਂ ਪੈਸਾ ਆਵੇਗਾ। ਸੰਤਾਨ ਤਰੱਕੀ ਕਰੇਗੀ ਅਤੇ ਕੀਤੇ ਨਿਵੇਸ਼ ਤੋਂ ਫਾਇਦਾ ਮਿਲੇਗਾ।
ਤੁਲਾ ਰਾਸ਼ੀ
ਤੁਲਾ ਰਾਸ਼ੀ ਵਾਲਿਆਂ ਲਈ ਤਾਂ ਇਹ ਗੋਚਰ ਬੇਹੱਦ ਸ਼ੁਭ ਹੈ। ਹਰ ਕੰਮ ਸਫਲ ਹੋਵੇਗਾ। ਕਈ ਇੱਛਾਵਾਂ ਪੂਰੀਆਂ ਹੋਣਗੀਆਂ। ਵਿਰੋਧੀ ਹਾਰ ਮੰਨਣਗੇ ਅਤੇ ਦੁਸ਼ਮਣ ਵੀ ਪ੍ਰਭਾਵਿਤ ਹੋਣਗੇ। ਵਪਾਰ ਤੇਜ਼ੀ ਨਾਲ ਚੱਲੇਗਾ। ਜੀਵਨ ਸਾਥੀ ਨਾਲ ਰਿਸ਼ਤਾ ਮਜ਼ਬੂਤ ਹੋਵੇਗਾ। ਕਰੀਅਰ 'ਚ ਸੁਨਹਿਰੇ ਮੌਕੇ ਮਿਲਣਗੇ।
ਇਹ ਵੀ ਪੜ੍ਹੋ : Airtel ਨੇ ਲਾਂਚ ਕੀਤਾ ਸਭ ਤੋਂ ਜੁਗਾੜੂ ਪਲਾਨ, 16 ਰੁਪਏ 'ਚ ਰੋਜ਼ ਮਿਲੇਗਾ 4GB ਡਾਟਾ ਤੇ...
ਬ੍ਰਿਖ ਰਾਸ਼ੀ
ਬੁੱਧ ਉਦਯ ਅਤੇ ਗੋਚਰ ਬ੍ਰਿਖ ਰਾਸ਼ੀ ਲਈ ਵੀ ਲਾਭਦਾਇਕ ਰਹੇਗਾ। ਕੰਮ ਬਨਣ ਲੱਗਣਗੇ। ਕਰੀਅਰ 'ਚ ਆ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ। ਨਵੀਆਂ ਤਬਦੀਲੀਆਂ ਸੰਭਵ ਹਨ। ਲਵ ਲਾਈਫ ਅਤੇ ਵਿਆਹੁਤਾ ਜੀਵਨ ਸੁਖਮਈ ਰਹੇਗਾ। ਆਰਥਿਕ ਸਥਿਤੀ ਮਜ਼ਬੂਤ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8