ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

10/1/2020 3:04:01 PM

ਜਲੰਧਰ (ਬਿਊਰੋ) - ਹਰ ਸਾਲ ਹਰ ਮਹੀਨੇ ਕੋਈ ਨਾ ਕੋਈ ਵਰਤ ਅਤੇ ਤਿਉਹਾਰ ਆਉਂਦਾ ਹੀ ਹੈ, ਜਿਨ੍ਹਾਂ ਨੂੰ ਲੋਕ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਉਂਦੇ ਹਨ। ਬਾਕੀ ਮਹੀਨਿਆਂ ਦੇ ਵਾਂਗ ਇਸ ਸਾਲ ਵੀ ਅਕਤੂਬਰ ਮਹੀਨੇ ਵਿਚ ਕਈ ਵਰਤ ਅਤੇ ਤਿਉਹਾਰ ਆਏ ਹਨ, ਜਿਨ੍ਹਾਂ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਅਤੇ ਤਿਉਹਾਰਾਂ ਬਾਰੇ ਦੱਸ ਰਹੇ ਹਾਂ....

1 ਅਕਤੂਬਰ : ਵੀਰਵਾਰ :-  ਸ਼੍ਰੀ ਸਤ ਨਾਰਾਇਣ ਵਰਤ, ਮੱਲ੍ਹ ਮਾਸ (ਅਧਿਕ ਮਾਸ) ਅੱਸੂ ਦੇ ਮਹੀਨੇ ਦੀ ਪੂਰਨਮਾਸ਼ੀ (ਇਸ਼ਨਾਨ ਦਾਨ ਆਦਿ ਦੀ ਪੁੰਨਿਆ)।

2 ਅਕਤੂਬਰ : ਸ਼ੁੱਕਰਵਾਰ :- ਦੂਸਰਾ (ਅਧਿਕ, ਮੱਲ੍ਹ ਮਾਸ ਦਾ) ਅੱਸੂ ਦਾ ਕ੍ਰਿਸ਼ਨ ਪੱਖ ਸ਼ੁਰੂ, ਮਹਾਤਮਾ ਗਾਂਧੀ ਜੀ ਦੀ ਜਯੰਤੀ, ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ ਦਿਹਾੜਾ-ਉਤਸਵ। 

3 ਅਕਤੂਬਰ :  ਸ਼ਨੀਵਾਰ :- ਸਵੇਰੇ 8 ਵੱਜ ਕੇ 51 ਮਿੰਟ 'ਤੇ ਪੰਚਕ ਸਮਾਪਤ। 

5 ਅਕਤੂਬਰ : ਸੋਮਵਾਰ :- ਸੰਕਟ ਨਾਸ਼ਕ ਸ਼੍ਰੀ ਗਣੇਸ਼ ਚੌਥ ਵਰਤ, ਚੰਦਰਮਾ ਰਾਤ 8 ਵੱਜ ਕੇ 17 ਮਿੰਟ 'ਤੇ ਉਦੇ ਹੋਵੇਗਾ। 

8 ਅਕਤੂਬਰ : ਵੀਰਵਾਰ :- ਵਾਯੂ ਸੈਨਾ ਦਿਵਸ, ਮੁਨਸ਼ੀ ਪ੍ਰੇਮ ਚੰਦ ਜੀ ਦੀ ਬਰਸੀ, ਚੇਹਲੁਮ (ਮੁਸਲਿਮ ਪੁਰਵ)।

10 ਅਕਤੂਬਰ: ਸ਼ਨੀਵਾਰ :- ਮਾਸਿਕ ਕਾਲ ਅਸ਼ਟਮੀ ਵਰਤ, ਸਤਿਗੁਰੂ ਸ਼੍ਰੀ ਹਰੀ ਸਿੰਘ ਜੀ ਦਾ ਪ੍ਰਕਾਸ਼ (ਜਨਮ) ਦਿਵਸ (ਨਾਮਧਾਰੀ ਪੁਰਵ)। 

13 ਅਕਤੂਬਰ : ਮੰਗਲਵਾਰ :- ਪਰਸ਼ੋਤਮਾ ਇਕਾਦਸ਼ੀ ਵਰਤ। 

14 ਅਕਤੂਬਰ : ਬੁੱਧਵਾਰ :- ਪ੍ਰਦੋਸ਼ ਵਰਤ, ਆਖਰੀ ਚਹਾਰ ਸ਼ੰਬਾ (ਮੁਸਲਿਮ ਪੁਰਵ)। 

15 ਅਕਤੂਬਰ : ਵੀਰਵਾਰ :- ਮਾਸਿਕ ਸ਼ਿਵਰਾਤਰੀ ਵਰਤ ਸ਼੍ਰੀ ਸੰਗਮੇਸ਼ਵਰ ਮਹਾਦੇਵ (ਅਰੁਣਾਏ, ਪਿਹੋਵਾ, ਹਰਿਆਣਾ ) ਦੇ ਸ਼ਿਵ ਤਰੋਦਸ਼ੀ ਪੁਰਵ ਦੀ ਤਿੱਥੀ। 

16 ਅਕਤੂਬਰ : ਸ਼ੁੱਕਰਵਾਰ :- ਦੂਜਾ (ਅਧਿਕ ਮੱਲ੍ਹ ਮਾਸ) ਦੇ ਅੱਸੂ ਮਹੀਨੇ ਦੀ ਇਸ਼ਨਾਨ ਦਾਨ ਆਦਿ ਦੀ ਮੱਸਿਆ, ਪੁਰਸ਼ੋਤਮ (ਅਧਿਕ-ਮੱਲ੍ਹ ਮਾਸ) ਸਮਾਪਤ, ਸ਼ਹਾਦਤ-ਏ- ਈਮਾਮ ਹਸਨ ਜੀ (ਮੁਸਲਿਮ ਪੁਰਵ)। 

17 ਅਕਤੂਬਰ : ਸ਼ਨੀਵਾਰ :- ਸਰਦ (ਸਰਦੀਆਂ ਦੇ) ਅੱਸੂ ਦੇ ਨਰਾਤੇ (ਨਵਰਾਤ੍ਰੇ) ਸ਼ੁਰੂ, ਸ਼੍ਰੀ ਦੁਰਗਾ ਪੂਜਾ (ਕੰਜਕਾਂ,ਕੰਨਿਆ) ਪੂਜਨ ਸ਼ੁਰੂ, ਘਟ (ਕਲਸ਼) ਸਥਾਪਨ,ਸ਼੍ਰੀ ਰਾਮਾਇਣ ਮਹਾ ਯੱਗਿਆ-ਮੇਲਾ ਦੁਸਹਿਰਾ ਅਤੇ ਮੇਲਾ ਸ਼੍ਰੀ ਰਾਮ ਲੀਲਾ ਸ਼ੁਰੂ, ਸਵੇਰੇ 7 ਵੱਜ ਕੇ 5 ਮਿੰਟ 'ਤੇ ਸੂਰਜ ਤੁਲਾ ਰਾਸ਼ੀ ਵਿਚ ਪ੍ਰਵੇਸ਼ ਕਰੇਗਾ, ਸੂਰਜ ਦੀ ਤੁਲਾ ਸੰਗਰਾਂਦ ਅਤੇ ਕੱਤਕ ਦਾ ਮਹੀਨਾ ਸ਼ੁਰੂ,ਕੱਤਕ ਸੰਗਰਾਂਦ ਦਾ ਪੁੰਨ ਸਮਾਂ ਦੁਪਹਿਰ 1 ਵੱਜ ਕੇ 29 ਮਿੰਟ ਤੱਕ ਹੈ, ਅੱਸੂ ਸ਼ੁੱਕਲ ਪੱਖ ਸ਼ੁਰੂ, ਮੇਲਾ ਮਾਤਾ ਸ਼੍ਰੀ ਜਵਾਲਾ ਮੁਖੀ ਜੀ-ਮੇਲਾ ਮਾਤਾ ਸ਼੍ਰੀ ਚਾਮੁੰਡਾ ਦੇਵੀ ਜੀ ਅਤੇ ਮਾਤਾ ਸ਼੍ਰੀ ਬਗੁਲਾ ਮੁਖੀ ਜੀ ਵਣਖੰਡੀ (ਕਾਂਗੜਾ) ਹਿਮਾਚਲ ਸ਼ੁਰੂ, ਮੇਲਾ ਮਾਤਾ ਸ਼੍ਰੀ ਆਸ਼ਾਪੁਰਨੀ ਜੀ (ਪਠਾਨਕੋਟ, ਪੰਜਾਬ), ਮਹਾਰਾਜਾ ਅਗਰਸੇਨ ਜੀ ਦੀ  ਜਯੰਤੀ। 

18 ਅਕਤੂਬਰ : ਐਤਵਾਰ :- ਚੰਦਰ ਦਰਸ਼ਨ, ਪਰਵਤ ਮੇਲਾ (ਮੰਡੀ) ਹਿਮਾਚਲ? 

19 ਅਕਤੂਬਰ : ਸੋਮਵਾਰ :- ਮੁਸਲਮਾਨੀ ਮਹੀਨਾ ਰੱਬੀ-ਉਲ ਅੱਵਲ ਸ਼ੁਰੂ। 

20 ਅਕਤੂਬਰ : ਮੰਗਲਵਾਰ :- ਸ਼੍ਰੀ ਉਪਾਂਗ ਲਲਿਤਾ ਪੰਚਮੀ ਵਰਤ, ਸਿੱਧੀ ਵਿਨਾਇਕ ਸ਼੍ਰੀ ਗਣੇਸ਼ ਚੌਥ ਵਰਤ। 

21 ਅਕਤੂਬਰ : ਬੁੱਧਵਾਰ :- ਸ਼੍ਰੀ ਸਰਸਵਤੀ ਦੇਵੀ ਜੀ ਦਾ ਆਵਾਹਨ, ਆਜ਼ਾਦ ਹਿੰਦ ਫੌਜ ਸਥਾਪਨਾ ਦਿਵਸ। 

22 ਅਕਤੂਬਰ :ਵੀਰਵਾਰ :- ਸ਼੍ਰੀ ਸਰਸਵਤੀ ਦੇਵੀ ਜੀ ਦਾ ਪੂਜਨ, ਸੂਰਜ 'ਸਾਇਣ' ਬ੍ਰਿਸ਼ਚਕ ਰਾਸ਼ੀ ਵਿਚ  ਪ੍ਰਵੇਸ਼ ਕਰੇਗਾ, ਹੇਮੰਤ ਰੁੱਤ ਸ਼ੁਰੂ, ਸੁਆਮੀ ਸ਼੍ਰੀ ਰਾਮ ਤੀਰਥ ਜੀ ਦਾ ਜਨਮ ਦਿਹਾੜਾ- ਉਤਸਵ। 

23 ਅਕਤੂਬਰ : ਸ਼ੁੱਕਰਵਾਰ :- ਸ਼੍ਰੀ ਦੁਰਗਾ ਅਸ਼ਟਮੀ (ਮਹਾ ਅਸ਼ਟਮੀ) ਸਵੇਰੇ 6 ਵੱਜ ਕੇ 57 ਮਿੰਟ ਤੋਂ ਬਾਅਦ), ਸ਼੍ਰੀ ਭਦਰਕਾਲੀ ਜੀ ਦੀ ਜਯੰਤੀ, ਸ਼੍ਰੀ ਸਰਸਵਤੀ ਦੇਵੀ ਜੀ -ਸ਼ੀਤਲਾ ਮਾਤਾ ਮਾਤਾ ਜੀ (ਮੱਛ-ਭਵਨ) ਕਾਂਗੜਾ, ਮੇਲਾ ਮਾਤਾ ਸ਼੍ਰੀ ਤਾਰਾ ਦੇਵੀ ਜੀ ਸ਼ਿਮਲਾ (ਹਿ.ਪ੍ਰ.) ਰਾਸ਼ਟਰੀ ਮਹੀਨਾ ਕੱਤਕ ਸ਼ੁਰੂ। 

24 ਅਕਤੂਬਰ : ਸ਼ਨੀਵਾਰ :- ਸ਼੍ਰੀ ਦੁਰਗਾ ਨੌਮੀ-ਮਹਾ ਨੌਮੀ (ਸਵੇਰੇ 6 ਵੱਜ ਕੇ 59 ਮਿੰਟ ਤੋਂ ਬਾਅਦ), ਸ਼੍ਰੀ ਸਰਸਵਤੀ ਦੇਵੀ ਜੀ ਦਾ ਵਿਸਰਜਨ, ਦੇਵੀ ਮੇਲਾ ਹੱਥੀਰਾ (ਥਾਨੇਸਰ, ਕੁਰੂਕਸ਼ੇਤਰ, ਹਰਿਆਣਾ), ਮੇਲਾ ਮਾਤਾ ਸ਼੍ਰੀ ਆਸ਼ਾਪੁਰਨੀ ਜੀ (ਪਠਾਨਕੋਟ, ਪੰਜਾਬ), ਮੇਲਾ ਮਾਤਾ ਸ਼੍ਰੀ ਜਵਾਲਾ ਮੁਖੀ ਜੀ ਅਤੇ ਮੇਲਾ ਮਾਤਾ ਸ਼੍ਰੀ ਤਾਰਾਦੇਵੀ ਜੀ (ਸ਼ਿਮਲਾ, ਹਿਮਾਚਲ)। 

25 ਅਕਤੂਬਰ :  ਐਤਵਾਰ :- ਮਹਾਨੌਮੀ (ਸਵੇਰੇ 7 ਵੱਜ ਕੇ 42 ਮਿੰਟ ਤੱਕ) ਬਾਅਦ ਵਿਚ ਵਿਜੇ ਦਸਮੀ-ਦੁਸਹਿਰਾ ਮਹਾਪੁਰਵ, ਸ਼ਸਤਰ (ਆਯੁੱਧ) ਪੂਜਾ, ਸੀਮਾ-ਉਲੰਘਣ, ਅਪਰਾਜਿਤਾ ਪੂਜਾ, ਰਾਵਨ-ਦਾਹ (ਸ਼ਾਮ ਸਮੇਂ), ਨਰਾਤੇ (ਨਵਰਾਤਰੇ) ਵਰਤ ਦਾ ਪਾਰਣਾ ਸ਼ਾਮ 3 ਵੱਜ ਕੇ 26 ਮਿੰਟ 'ਤੇ ਪੰਚਕ ਸ਼ੁਰੂ, ਸਾਈਂ ਬਾਬਾ ਜੀ ਪੁੰਨ ਤਿੱਥੀ (ਸਮਾਧੀ ਦਿਵਸ) ਸ਼ਿਰੜੀ- (ਮਹਾਰਾਸ਼ਟਰਾ), ਸ਼੍ਰੀ ਨੀਲਕੰਠ ਦਰਸ਼ਨ, ਸ਼੍ਰੀ ਬੌਧ ਅਵਤਾਰ ਦਿਵਸ, (10 ਦਿਨਾਂ ਦਾ) ਮੇਲਾ ਦੁਸਹਿਰਾ (ਕੁੱਲੂ,ਹਿਮਾਚਲ) ਸ਼ੁਰੂ, ਅੱਸੂ ਦੇ (ਸਰਦ) ਸਰਦੀਆਂ ਦੇ ਨਰਾਤੇ ਸਮਾਪਤ। 

26 ਅਕਤੂਬਰ : ਸੋਮਵਾਰ :- ਸ਼੍ਰੀ ਰਾਮ-ਭਰਤ ਮਿਲਾਪ, ਸਵਾਮੀ ਸ਼੍ਰੀ ਮਾਧਵ ਆਚਾਰੀਆ ਜੀ ਦੀ ਜਯੰਤੀ, ਸ਼੍ਰੀ ਗਣੇਸ਼ ਸ਼ੰਕਰ ਵਿਦਿਆਰਥੀ ਜੀ ਦਾ ਜਨਮ-ਉਤਸਵ। 

30 ਅਕਤੂਬਰ :- ਸ਼ੁੱਕਰਵਾਰ ਕੋਜਾਗਰ ਪੂਰਨਮਾਸ਼ੀ ਵਰਤ, ਕੋਜਾਗਰੀ ਵਰਤ, ਲਕਸ਼ਮੀ,ਕੁਬੇਰ-ਇੰਦਰ ਪੂਜਾ, ਮੇਲਾ ਮਾਤਾ ਸ਼੍ਰੀ ਸ਼ਾਕੰਭਰੀ ਦੇਵੀ ਜੀ (ਉੱਤਰ ਪ੍ਰਦੇਸ਼), ਦੇਵੀ ਮੇਲਾ ਹੱਥੀਹਰਾ (ਕੁਰੂਕਸ਼ੇਤਰ ਹਰਿਆਣਾ) ਬਾ. ਦੁਪਹਿਰ 2 ਵੱਜ ਕੇ 57 ਮਿੰਟ 'ਤੇ ਪੰਚਕ ਸਮਾਪਤ, ਈਦ-ਏ-ਮਿਲਾਦ (ਮੁਸਲਿਮ ਪੁਰਵ)।

31 ਅਕਤੂਬਰ : ਸ਼ਨੀਵਾਰ :- ਸ਼੍ਰੀ ਸਤਨਾਰਾਇਣ ਵਰਤ, ਇਸ਼ਨਾਨ ਦਾਨ ਆਦਿ ਦੀ (ਸ਼ੁੱਧ) ਅੱਸੂ ਦੇ ਮਹੀਨੇ ਦੀ ਪੂਰਨਮਾਸ਼ੀ, ਸ਼ਰਤ (ਸ਼ਰਦ) ਪੁੰਨਿਆ, ਮਹਾਰਿਸ਼ੀ ਵਾਲਮੀਕਿ ਜੀ ਦੀ ਜਯੰਤੀ, ਕੱਤਕ ਇਸ਼ਨਾਨ-ਨੇਮ ਆਦਿ ਸ਼ੁਰੂ, ਕੱਤਕ ਮਹੀਨੇ ਵਿਚ ਤੁਲਸੀਦਲ ਦੇ ਨਾਲ ਸ਼੍ਰੀ ਹਰੀ ਸ਼੍ਰੀ ਵਿਸ਼ਨੂੰ ਜੀ ਦੀ ਪੂਜਾ ਅਤੇ ਤੁਲਸੀ ਨੂੰ ਦੀਪ ਦਾਨ ਕਰਨਾ ਚਾਹੀਦਾ ਹੈ, ਲੋਹਪੁਰਸ਼ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਜਯੰਤੀ।

ਪੰਡਿਤ ਕੁਲਦੀਪ ਸ਼ਰਮਾ ਜੋਤਿਸ਼ੀ


rajwinder kaur

Content Editor rajwinder kaur