ਮ੍ਰਿਤ ਹੀ ਨਹੀਂ, ਜਿਊਂਦੇ ‘ਪਿੱਤਰਾਂ’ ਦੀ ਵੀ ਸੇਵਾ ਕਰੋ
9/17/2024 4:58:18 PM
ਸਵ. ਮਾਤਾ-ਪਿਤਾ ਆਦਿ ਦੇ ਚਰਿੱਤਰ ਨੂੰ ਸ਼ਰਧਾਪੂਰਵਕ ਧਾਰਨ ਕਰ ਕੇ ਆਚਰਣ ਕਰਨਾ ਵੀ ਸਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ। ਪਿੱਤਰਾਂ ਦੀ ਸੇਵਾ-ਆਗਿਆ ਮੰਨਣਾ ਸਾਰਿਆਂ ਦਾ ਧਰਮ ਹੈ। ਜਦੋਂ ਵਿਅਕਤੀ ਸੇਵਾ ਕਰਨ ਨੂੰ ਤਤਪਰ ਹੋਵੇ ਅਤੇ ਬਿਨਾਂ ਕਹੇ ਹੀ ਉਨ੍ਹਾਂ ਦੀਆਂ ਸੁੱਖ ਸਹੂਲਤਾਂ ਨੂੰ ਪੂਰਾ ਕਰ ਕੇ ਤ੍ਰਿਪਤ ਕਰ ਦਿਓ, ਤਾਂ ਸਮਝੋ ‘ਪਿੱਤਰਤਰਪਣ’ ਹੋ ਰਿਹਾ ਹੈ। ਇਸੇ ਤਰ੍ਹਾਂ ਉਨ੍ਹਾਂ ਦੀ ਸ਼ਰਧਾ ਨਾਲ ਸੇਵਾ ਕਰਨਾ ਸਰਾਧ ਹੈ।
ਪੌਰਾਣਕ ਬੰਧੂ ਰੋਜ਼ਾਨਾ ਨਾ ਸਹੀ ਪਰ ਸਾਲ ’ਚ ਦੋ ਹਫਤੇ ਅੱਸੂ ਦੇ ਕ੍ਰਿਸ਼ਣ ਪੱਖ ਭਾਵ ਪਿੱਤਰਪੱਖ ਦੇ ਸਮੇਂ ਤਾਂ ਪਿਤਰਾਂ ’ਚ ਸ਼ਰਧਾ ਰੱਖਦੇ ਹੋਏ ਸਰਾਧ ਕਰਦੇ ਹਨ ਪਰ ਇਸ ’ਚ ਫਰਕ ਇਹ ਹੈ ਕਿ ਜਿਊਂਦੇ ਪਿਤਰਾਂ ਨੂੰ ਇਥੇ ਸਥਾਨ ਪ੍ਰਾਪਤ ਨਹੀਂ ਹੋ ਸਕਿਆ, ਭਾਵ ਇਹ ਪਿੱਤਰਪੱਖ ਸਿਰਫ ਮਿ੍ਰਤਕ ਪਿੱਤਰਾਂ ਦੀ ਸ਼ਰਧਾ ਤਕ ਹੀ ਸੀਮਤ ਬਣ ਕੇ ਰਹਿ ਗਿਆ ਹੈ। ਚੰਗਾ ਹੋਵੇ ਜੇਕਰ ਸਾਰੇ ਵਿਅਕਤੀ ਮਾੜਾ ਰਾਹ ਤਿਆਗ ਕੇ ਵੈਦਿਕ ਰਾਹ ਦੇ ਪੈਰੋਕਾਰ ਹੋ ਕੇ ਧਰਮ ਦੀ ਮੂਲ ਭਾਵਨਾ ਨੂੰ ਦਿਲ ’ਚ ਰੱਖ ਕੇ ਇਹ ਲੋਕ ਅਤੇ ਪਰਲੋਕ ਦੋਹਾਂ ਨੂੰ ਸਫਲ ਬਣਾਉਣ ਲਈ ਪਿੱਤਰ ਪੱਖ ਨਾਲ ਹੀ ਸਹੀ ਪਿਤਰਾਂ ਦੇ ਪੱਖ ’ਚ ਵਚਨ ਲੈਣ, ਭਾਵ ਕਦੇ ਵੱਡਿਆਂ ਦੀ ਸੇਵਾ ਤੋਂ ਮੁੱਖ ਨਾ ਮੋੜਨ।
—ਸੋਮ ਪ੍ਰਕਾਸ਼