Home Sutra: ਸਿਰਫ ਮਨੀ ਪਲਾਂਟ ਹੀ ਨਹੀਂ, ਇਹ ਬੂਟੇ ਵੀ ਲਿਆਉਂਦੇ ਹਨ ਘਰ 'ਚ Good Luck
1/22/2022 5:48:28 PM
ਨਵੀਂ ਦਿੱਲੀ - ਬੂਟੇ ਘਰ ਦੇ ਵਾਤਾਵਰਣ ਨੂੰ ਸ਼ੁੱਧ ਕਰਦੇ ਹਨ ਪਰ ਕੁਝ ਬੂਟੇ ਅਜਿਹੇ ਹਨ ਜੋ ਵਾਤਾਵਰਣ ਦੇ ਨਾਲ-ਨਾਲ ਤੁਹਾਡੀ ਕਿਸਮਤ ਨੂੰ ਵੀ ਚਮਕਦਾਰ ਬਣਾਉਣ ਵਿੱਚ ਮਦਦ ਕਰਦੇ ਹਨ। ਜੀ ਹਾਂ ਵਾਸਤੂ ਅਨੁਸਾਰ ਕੁਝ ਬੂਟੇ ਅਜਿਹੇ ਹਨ ਜੋ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਲਿਆਉਣ ਵਿੱਚ ਮਦਦ ਕਰਦੇ ਹਨ। ਇਹ ਬੂਟੇ ਨਾ ਸਿਰਫ ਤੁਹਾਡੀਆਂ ਆਰਥਿਕ ਸਮੱਸਿਆਵਾਂ ਨੂੰ ਦੂਰ ਕਰਦੇ ਹਨ ਸਗੋਂ ਤੁਹਾਡੀ ਸਿਹਤ ਅਤੇ ਭਵਿੱਖ ਲਈ ਵੀ ਫਾਇਦੇਮੰਦ ਹੁੰਦੇ ਹਨ। ਆਓ ਦੇਖੀਏ ਉਨ੍ਹਾਂ ਖਾਸ ਪੌਦਿਆਂ ਬਾਰੇ ਜਿਨ੍ਹਾਂ ਨੂੰ ਵਾਸਤੂ ਮੁਤਾਬਕ ਸ਼ੁਭ ਮੰਨਿਆ ਜਾਂਦਾ ਹੈ।
ਅਨਾਰ ਦਾ ਰੁੱਖ
ਵਾਸਤੂ ਅਨੁਸਾਰ ਜਿਸ ਘਰ 'ਚ ਅਨਾਰ ਦਾ ਦਰੱਖਤ ਹੁੰਦਾ ਹੈ, ਉਸ ਘਰ ਦੀ ਆਰਥਿਕ ਸਥਿਤੀ ਹਮੇਸ਼ਾ ਮਜ਼ਬੂਤ ਹੁੰਦੀ ਹੈ। ਘਰ ਵਿੱਚ ਅਨਾਰ ਦਾ ਬੂਟਾ ਲਗਾਉਣ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ, ਸਮਾਜ ਵਿੱਚ ਇੱਜ਼ਤ ਵਧਦੀ ਹੈ।
ਇਹ ਵੀ ਪੜ੍ਹੋ : Vastu Tips: ਆਰਥਿਕ ਤਰੱਕੀ 'ਚ ਰੁਕਾਵਟ ਬਣ ਸਕਦੀਆਂ ਹਨ ਘਰ 'ਚ ਰੱਖੀਆਂ ਇਹ ਚੀਜ਼ਾਂ
ਹਲਦੀ ਦਾ ਪੌਦਾ
ਇਹ ਪੌਦਾ ਘਰ ਨੂੰ ਨਕਾਰਾਤਮਕ ਊਰਜਾ ਤੋਂ ਦੂਰ ਰੱਖਦਾ ਹੈ। ਜਿਨ੍ਹਾਂ ਲੋਕਾਂ ਦੇ ਵਿਹੜੇ 'ਚ ਹਲਦੀ ਦਾ ਬੂਟਾ ਹੁੰਦਾ ਹੈ, ਉਹ ਮਾਨਸਿਕ ਅਤੇ ਸਰੀਰਕ ਤੌਰ 'ਤੇ ਬਹੁਤ ਮਜ਼ਬੂਤ ਹੁੰਦੇ ਹਨ।
ਨਾਰੀਅਲ ਦਾ ਰੁੱਖ
ਵਾਸਤੂ ਅਨੁਸਾਰ ਨਾਰੀਅਲ ਦਾ ਦਰੱਖਤ ਵੀ ਤੁਹਾਡੀ ਇੱਜ਼ਤ ਅਤੇ ਮਾਣ ਵਧਾਉਂਦਾ ਹੈ। ਜਿਸ ਘਰ 'ਚ ਨਾਰੀਅਲ ਦਾ ਦਰੱਖਤ ਹੋਵੇ, ਉਨ੍ਹਾਂ ਨੂੰ ਕੰਮ 'ਚ ਵੀ ਸਫਲਤਾ ਮਿਲਦੀ ਹੈ।
ਇਹ ਵੀ ਪੜ੍ਹੋ : Vastu Tips : ਔਰਤਾਂ ਸੌਣ ਤੋਂ ਪਹਿਲਾਂ ਜ਼ਰੂਰ ਕਰਨ ਇਹ ਕੰਮ, ਘਰ 'ਚ ਆਵੇਗੀ ਖੁਸ਼ਹਾਲੀ ਤੇ ਸੁੱਖ-ਸ਼ਾਂਤੀ
ਕ੍ਰਿਸ਼ਨਾ ਕਾਂਤਾ ਦਾ ਬੂਟਾ
ਕ੍ਰਿਸ਼ਨਕਾਂਤਾ ਦੇ ਫੁੱਲਾਂ ਨੂੰ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਇਹ ਪੌਦਾ ਘਰ ਦੀ ਆਰਥਿਕ ਸਥਿਤੀ ਨੂੰ ਵੀ ਮਜ਼ਬੂਤ ਕਰਦਾ ਹੈ। ਨਾਲ ਹੀ, ਇਸ ਦੀ ਖੁਸ਼ਬੂ ਘਰ ਨੂੰ ਹਮੇਸ਼ਾ ਮਹਿਕ ਦਿੰਦੀ ਹੈ।
ਅਸ਼ੋਕ ਦਾ ਰੁੱਖ
ਇਹ ਰੁੱਖ ਬੱਚਿਆਂ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿੱਚ ਅਸ਼ੋਕ ਦਾ ਦਰੱਖਤ ਹੁੰਦਾ ਹੈ, ਉੱਥੇ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਬਹੁਤ ਵਧੀਆ ਹੁੰਦਾ ਹੈ।
ਇਹ ਵੀ ਪੜ੍ਹੋ : Vastu Tips: ਜਾਣੋ ਘਰ ਦੀ ਸੁੱਖ-ਸ਼ਾਂਤੀ ਲਈ ਕਿੱਥੇ ਲਗਾਉਣਾ ਚਾਹੀਦਾ ਹੈ ਨਵੇਂ ਸਾਲ ਦਾ ਕੈਲੰਡਰ
ਆਂਵਲਾ
ਹਿੰਦੂ ਧਰਮ ਵਿੱਚ ਆਂਵਲੇ ਦੇ ਪੌਦੇ ਨੂੰ ਸ਼ੁੱਧ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਆਂਵਲੇ ਦੇ ਬੂਟੇ ਨੂੰ ਘਰ 'ਚ ਰੱਖਣ ਨਾਲ ਵਿਅਕਤੀ ਦੀ ਸਿਹਤ ਹਮੇਸ਼ਾ ਠੀਕ ਰਹਿੰਦੀ ਹੈ ਅਤੇ ਇਸ ਨਾਲ ਸਕਾਰਾਤਮਕ ਊਰਜਾ ਵੀ ਮਿਲਦੀ ਹੈ।
ਮੈਰੀਗੋਲਡ(ਗੇਂਦਾ)
ਜੋਤਿਸ਼ ਸ਼ਾਸਤਰ ਅਨੁਸਾਰ ਘਰ ਵਿੱਚ ਮੈਰੀਗੋਲਡ ਦਾ ਬੂਟਾ ਲਗਾਉਣ ਨਾਲ ਤੁਹਾਡਾ ਜੁਪੀਟਰ ਮਜ਼ਬੂਤ ਹੁੰਦਾ ਹੈ, ਜੋ ਤੁਹਾਡੇ ਵਿਆਹੁਤਾ ਜੀਵਨ ਨੂੰ ਹੋਰ ਖੁਸ਼ਹਾਲ ਬਣਾਉਣ ਵਿੱਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ : Vastu Tips: ਘਰ ਦੇ ਮੰਦਰ 'ਚ ਰੱਖੋ ਇਹ ਚੀਜ਼ਾਂ, ਨਹੀਂ ਹੋਵੇਗੀ ਸੁੱਖ-ਸ਼ਾਂਤੀ ਤੇ ਪੈਸੇ ਦੀ ਕਮੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।