ਪਿੱਤਰੂ ਪੱਖ ਸ਼ਰਾਧ 2022 : ਵੱਡੇ-ਵੱਡੇਰਿਆਂ ਦੇ ਸ਼ਰਾਧ ਕਰਦੇ ਸਮੇਂ ਕਦੇ ਵੀ ਨਾ ਕਰੋ ਇਹ ਗ਼ਲਤੀਆਂ
9/15/2022 11:27:47 AM
ਜਲੰਧਰ (ਬਿਊਰੋ) -ਪਿੱਤਰੂ ਪੱਖ ਸ਼ਰਾਧ 10 ਸਤੰਬਰ, 2022 ਤੋਂ ਸ਼ੁਰੂ ਹੋ ਚੁੱਕੇ ਹਨ, ਜੋ 25 ਸਤੰਬਰ ਤੱਕ ਜਾਰੀ ਰਹਿਣਗੇ। ਹਿੰਦੂ ਧਰਮ ਮੁਤਾਬਕ ਸ਼ਰਾਧਾਂ 'ਚ ਦਾਨ-ਪੁੰਨ ਕਰਨਾ ਕਾਫ਼ੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸ਼ਰਾਧ ਕਰਨ ਨਾਲ ਸਾਡੇ ਵੱਡੇ-ਵੱਡੇਰਿਆਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਭਾਰਤੀ ਧਰਮ ਸ਼ਾਸਤਰ ਅਤੇ ਰਸਮ ਅਨੁਸਾਰ ਪਿੱਤਰ ਦੇਵ (ਰੱਬ) ਦਾ ਸਵਰੂਪ ਹੁੰਦੇ ਹਨ। ਇਸ ਪੱਖ ਵਿੱਚ ਕਿਸੇ ਨੂੰ ਨਿਸ਼ਚਤ ਰੂਪ ਵਿੱਚ ਪੂਰਵਜਾਂ ਲਈ ਦਾਨ, ਤ੍ਰਿਪਣ ਅਤੇ ਸ਼ਰਧਾ ਦੇ ਰੂਪ ਵਿੱਚ ਸਤਿਕਾਰ ਦੇਣਾ ਚਾਹੀਦਾ ਹੈ। ਪਿੱਤਰੂ ਪੱਖ ਵਿਚ ਕੀਤੇ ਗਏ ਸ਼ਰਧਾ-ਕਰਮ ਸੰਸਾਰੀ ਜੀਵਨ ਨੂੰ ਖੁਸ਼ ਕਰਦੇ ਹੋਏ ਵੰਸ਼ ਨੂੰ ਵਧਾਉਂਦੇ ਹਨ।
ਪਿੱਤਰੂ ਪੱਖ ਸ਼ਰਾਧ ਕੀ ਹੈ
ਮਾਤਾ, ਪਿਤਾ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪੂਰਤੀ ਲਈ ਕੀਤੀ ਜਾਣ ਵਾਲਾ ਇਕ ਕਾਰਜ ਪਿੱਤਰੂ ਪੱਖ ਸ਼ਰਾਧ ਹੈ। ਮਾਨਤਾ ਹੈ ਕਿ ਪਿੱਤਰੂ ਪੱਖ ਦੇ 15 ਦਿਨਾਂ ਵਿਚ ਪੁਰਖੇ ਜੋ ਇਸ ਸੰਸਾਰ ਵਿਚ ਮੌਜੂਦ ਨਹੀਂ ਹਨ, ਲੋਕ ਭਲਾਈ ਲਈ ਧਰਤੀ ਵਿਚ ਬੈਠਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਭੋਜਨ ਅਤੇ ਪਾਣੀ ਭੇਟ ਕਰਦੇ ਹਾਂ। ਅਜਿਹੀ ਸਥਿਤੀ ਵਿਚ ਪਿੱਤਰਾਂ ਨੂੰ ਖੁਸ਼ ਕਰਨਾ ਜ਼ਰੂਰੀ ਹੈ, ਕਿਉਂਕਿ ਉਨ੍ਹਾਂ ਦੀਆਂ ਅਸੀਸਾਂ ਤਰੱਕੀ ਦਾ ਰਾਹ ਪੱਧਰਾਂ ਕਰਦੀਆਂ ਹਨ। ਕਈ ਵਾਰ ਅਣਜਾਣੇ ਵਿਚ ਸਾਡੇ ਕੋਲੋ ਕੁਝ ਅਜਿਹੀਆਂ ਗ਼ਲਤੀਆਂ ਹੁੰਦੀਆਂ ਹਨ, ਜਿਸ ਨਾਲ ਪਿੱਤਰ ਨਾਰਾਜ਼ ਹੋ ਜਾਂਦੇ ਹਨ।
ਪਿੱਤਰਾਂ ਨੂੰ ਖੁਸ਼ ਕਰਨ ਲਈ ਕਦੇ ਨਾ ਕਰੋ ਇਹ ਗ਼ਲਤੀਆਂ
ਨਵਾਂ ਸਮਾਨ ਨਾ ਖਰੀਦੋ
ਪਿੱਤਰ ਪੱਖ ਸ਼ਰਾਧਾ ਵਿਚ ਕੋਈ ਵੀ ਨਵਾਂ ਸਮਾਨ ਨਹੀਂ ਖਰੀਦਣਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਇਹ ਤੁਹਾਡੇ ਪੁਰਖਿਆਂ ਨੂੰ ਯਾਦ ਕਰਨ ਦਾ ਸਮਾਂ ਹੈ, ਇਸ ਲਈ ਉਨ੍ਹਾਂ ਦੀਆਂ ਯਾਦਾਂ ਵਿਚ ਸੋਗ ਪ੍ਰਗਟ ਕਰਨ ਸਮਾਂ ਹੈ। ਅਜਿਹੀ ਸਥਿਤੀ ਵਿੱਚ ਨਵੀਆਂ ਚੀਜ਼ਾਂ ਦੀ ਖਰੀਦਦਾਰੀ ਪਿੱਤਰਾਂ ਨੂੰ ਨਰਾਜ ਕਰ ਸਕਦੀ ਹੈ।
ਵਲ ਨਾ ਕੱਟੋ
ਜਿਹੜੇ ਲੋਕ ਆਪਣੇ ਪੁਰਖਿਆਂ ਨੂੰ ਸ਼ਰਾਧ ਜਾਂ ਤ੍ਰਿਪਣ ਕਰਦੇ ਹਨ, ਉਨ੍ਹਾਂ ਨੂੰ 15 ਦਿਨ ਤੱਕ ਵਾਲ ਕਟਵਾਉਣੇ ਚਾਹੀਦੇ। ਅਜਿਹਾ ਕਰਨ ਨਾਲ ਪੁਰਖੇ ਨਾਰਾਜ਼ ਹੋ ਸਕਦੇ ਹਨ।
ਭੀਖ ਮੰਗਣ ਵਾਲਿਆਂ ਨੂੰ ਭੀਖ ਦੇਣ ਤੋਂ ਇਨਕਾਰ
ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਮਹਿਮਾਨ ਦੇਵ ਦਾ ਰੂਪ ਹੈ ਪਰ ਪਿੱਤਰ ਪੱਖ ਵਿਚ ਕਿਸੇ ਵੀ ਮੰਗਤੇ ਨੂੰ ਭੀਖ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ। ਕਿਉਂਕਿ ਹੋ ਸਕਦਾ ਹੈ ਕਿ ਤੁਹਾਡੇ ਕੋਲ ਇੱਕ ਭਿਖਾਰੀ ਦੇ ਰੂਪ ਵਿਚ ਪੁਰਖੇ ਹੋਣ ਅਤੇ ਭੀਖ ਦੇਣ ਤੋਂ ਇਨਕਾਰ ਕਰਨਾ ਉਨ੍ਹਾਂ ਦਾ ਅਪਮਾਨ ਹੋ ਸਕਦਾ ਹੈ। ਇਨ੍ਹਾਂ ਦਿਨਾਂ ਵਿਚ ਕੀਤੇ ਦਾਨ ਪੁਰਖਿਆਂ ਨੂੰ ਪੂਰਤੀ ਦਿੰਦੇ ਹਨ।
ਲੋਹੇ ਦੇ ਬਰਤਨਾਂ ਦੀ ਵਰਤੋਂ ਵਰਜਿਤ
ਪਿੱਤਰ ਪੱਖ ਦੇ ਦੌਰਾਨ ਪਿੱਤਲ, ਫੁੱਲਾਂ ਜਾਂ ਤਾਂਬੇ ਦੇ ਭਾਂਡਿਆਂ ਵਿੱਚ ਪਿੱਤਰਾਂ ਨੂੰ ਜਲ ਦਿੱਤਾ ਜਾਂਦਾ ਹੈ। ਇਸ ਲਈ ਹਮੇਸ਼ਾ ਇਨ੍ਹਾਂ ਭਾਂਡਿਆਂ ਨੂੰ ਤਰਪਨ ਲਈ ਇਸਤੇਮਾਲ ਕਰੋ। ਪਿਤਰਾਂ ਦੀ ਪੂਜਾ ਲਈ ਲੋਹੇ ਦੇ ਬਰਤਨਾਂ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਵਰਜਿਤ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਪਿੱਤਰ ਗੁੱਸੇ ਹੋ ਜਾਂਦੇ ਹਨ।
ਕਿਸੇ ਹੋਰ ਦੇ ਘਰ ਖਾਣ ਤੋਂ ਪਰਹੇਜ਼ ਕਰੋ
ਮਾਨਤਾ ਹੈ ਕਿ ਜੋ ਲੋਕ ਪਿੱਤਰਾਂ ਨੂੰ ਤਰਪਣ ਕਰਦੇ ਹਨ ਉਨ੍ਹਾਂ ਨੂੰ 15 ਦਿਨਾਂ ਤੱਕ ਕਿਸੇ ਹੋਰ ਘਰ ਦਾ ਭੋਜਨ ਨਹੀਂ ਖਾਣਾ ਚਾਹੀਦਾ। ਕਿਸੇ ਹੋਰ ਦਾ ਭੋਜਨ ਖਾਣ ਨਾਲ ਪਿਤਰ ਗੁੱਸੇ ਹੋ ਸਕਦੇ ਹਨ। ਪਿੱਤਰਾਂ ਨੂੰ ਖੁਸ਼ ਕਰਨ ਦਾ ਇਹ ਸਭ ਤੋਂ ਉੱਤਮ ਸਮਾਂ ਹੈ। ਇਸ ਲਈ ਉਪਰੋਕਤ ਗੱਲਾਂ ਦਾ ਧਿਆਨ ਰੱਖਣ ਤੋਂ ਬਾਅਦ ਪਿੱਤਰਾਂ ਦੀ ਪੂਜਾ ਕਰਨਾ ਲਾਭਕਾਰੀ ਹੋ ਸਕਦਾ ਹੈ।