ਇਨ੍ਹਾਂ ਰਾਸ਼ੀਆਂ ਲਈ ਬੇਹੱਤ ਸ਼ੁੱਭ ਹਨ 22 ਸਤੰਬਰ ਤੋਂ ਸ਼ੁਰੂ ਹੋ ਰਹੇ ਨਰਾਤੇ, ਹੋ ਜਾਣਗੇ ਮਾਲਾ-ਮਾਲ
9/20/2025 10:54:27 AM

ਵੈੱਬ ਡੈਸਕ- 22 ਸਤੰਬਰ ਤੋਂ ਮਾਂ ਦੁਰਗਾ ਦੇ ਪਵਿੱਤਰ ਦਿਨਾਂ ਦੀ ਸ਼ੁਰੂਆਤ ਹੋ ਰਹੀ ਹੈ, ਜਿਸ ਨੂੰ ਸ਼ਾਰਦੀਯ ਨਰਾਤੇ ਕਿਹਾ ਜਾਂਦਾ ਹੈ। ਇਹ ਦਿਨ ਸ਼ਕਤੀ ਦੀ ਉਪਾਸਨਾ ਨੂੰ ਸਮਰਪਿਤ ਮੰਨੇ ਜਾਂਦੇ ਹਨ। ਨਰਾਤਿਆਂ ਦੌਰਾਨ ਭਗਤ ਵਰਤ ਰੱਖਦੇ ਹਨ। 9 ਦਿਨਾਂ ਤੱਕ ਮੰਦਰਾਂ ਅਤੇ ਘਰਾਂ 'ਚ ਮਾਂ ਦੀ ਚੌਕੀ ਸਜਾਈ ਜਾਂਦੀ ਹੈ, ਭਜਨ-ਕੀਰਤਨ ਹੁੰਦੇ ਹਨ ਅਤੇ ਹਵਨ-ਜਪ ਕਰਕੇ ਮਾਂ ਨੂੰ ਪ੍ਰਸੰਨ ਕਰਨ ਦਾ ਯਤਨ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਨਰਾਤਿਆਂ ਦੌਰਾਨ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਨਾਰਾਜ਼ ਹੋ ਜਾਵੇਗੀ ਮਾਂ ਦੁਰਗਾ
ਜੋਤਿਸ਼ਾਂ ਅਨੁਸਾਰ ਨਰਾਤਿਆਂ ਦਾ ਹਰ ਦਿਨ ਸਾਰੇ ਲੋਕਾਂ ਲਈ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਨਾਲ ਹੀ ਇਸ ਸਾਲ ਸ਼ਾਰਦੀਯ ਨਰਾਤਿਆਂ ਦੀ ਸ਼ੁਰੂਆਤ ਕੁਝ ਖ਼ਾਸ ਸ਼ੁੱਭ ਯੋਗ ਨਾਲ ਹੋਣ ਵਾਲੀ ਹੈ। ਇਹ ਵਿਸ਼ੇਸ਼ ਯੋਗ ਸਿਰਫ਼ ਧਾਰਮਿਕ ਹੀ ਨਹੀਂ, ਸਗੋਂ ਕਰੀਅਰ, ਧਨ ਅਤੇ ਨਿੱਜੀ ਜੀਵਨ 'ਚ ਵੀ ਚੰਗੇ ਨਤੀਜੇ ਲਿਆ ਸਕਦੇ ਹਨ। ਖਾਸ ਕਰਕੇ ਕੁਝ ਰਾਸ਼ੀਆਂ ਲਈ ਇਹ ਨਰਾਤੇ ਬਹੁਤ ਹੀ ਸ਼ੁੱਭ ਰਹਿਣਗੇ।
ਇਹ ਵੀ ਪੜ੍ਹੋ : 9 ਜਾਂ 10 ਅਕਤੂਬਰ, ਕਦੋਂ ਹੈ ਕਰਵਾ ਚੌਥ? ਦੂਰ ਹੋਈ Confusion
ਮੇਸ਼ ਰਾਸ਼ੀ
ਮੇਸ਼ ਰਾਸ਼ੀ ਵਾਲਿਆਂ ਲਈ ਇਹ ਸਮਾਂ ਆਤਮਵਿਸ਼ਵਾਸ ਅਤੇ ਊਰਜਾ ਵਧਾਉਣ ਵਾਲਾ ਸਾਬਿਤ ਹੋਵੇਗਾ। ਲੰਮੇ ਸਮੇਂ ਤੋਂ ਰੁਕੇ ਹੋਏ ਕੰਮ ਤੇਜ਼ੀ ਨਾਲ ਪੂਰੇ ਹੋਣਗੇ। ਕਰੀਅਰ 'ਚ ਨਵੇਂ ਮੌਕੇ ਮਿਲ ਸਕਦੇ ਹਨ ਅਤੇ ਵਪਾਰ 'ਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਮਾਂ ਦੁਰਗਾ ਦੀ ਕਿਰਪਾ ਨਾਲ ਪਰਿਵਾਰ 'ਚ ਸੁਖ-ਸ਼ਾਂਤੀ ਵਧੇਗੀ।
ਇਹ ਵੀ ਪੜ੍ਹੋ : ਸਾਲ ਦਾ ਆਖ਼ਰੀ ਸੂਰਜ ਗ੍ਰਹਿਣ, ਇਸ ਰਾਸ਼ੀ ਦੇ ਲੋਕਾਂ ਨੂੰ ਹੋ ਸਕਦੀ ਹੈ ਧਨ ਦੀ ਹਾਨੀ
ਸਿੰਘ ਰਾਸ਼ੀ
ਸਿੰਘ ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ ਹੋ ਜਾਵੇਗਾ। ਕਿਸਮਤ ਦਾ ਸਾਥ ਮਿਲੇਗਾ ਅਤੇ ਧਨ-ਜਾਇਦਾਦ ਨਾਲ ਸਬੰਧਤ ਮਾਮਲਿਆਂ 'ਚ ਲਾਭ ਸੰਭਵ ਹੈ। ਪਰਿਵਾਰਕ ਰਿਸ਼ਤਿਆਂ 'ਚ ਪਿਆਰ ਤੇ ਸਮਝ ਵਧੇਗੀ। ਵਿਆਹਤਾ ਜੀਵਨ ਖੁਸ਼ਹਾਲ ਹੋਵੇਗਾ ਅਤੇ ਪ੍ਰੇਮ ਸੰਬੰਧ ਮਜ਼ਬੂਤ ਹੋਣਗੇ।
ਧਨੁ ਰਾਸ਼ੀ
ਧਨੁ ਰਾਸ਼ੀ ਵਾਲਿਆਂ ਲਈ ਇਹ ਸਮਾਂ ਆਰਥਿਕ ਤਰੱਕੀ ਦਾ ਰਹੇਗਾ। ਧਨ-ਸੰਪਤੀ ਦੇ ਨਵੇਂ ਸਰੋਤ ਬਨਣਗੇ। ਨੌਕਰੀ ਕਰਦੇ ਲੋਕਾਂ ਨੂੰ ਪ੍ਰਮੋਸ਼ਨ ਮਿਲ ਸਕਦਾ ਹੈ। ਵਿਦਿਆਰਥੀਆਂ ਲਈ ਵੀ ਇਹ ਸਮਾਂ ਕਾਮਯਾਬੀ ਲਿਆਉਣ ਵਾਲਾ ਹੋਵੇਗਾ। ਸਿਹਤ 'ਚ ਸੁਧਾਰ ਤੇ ਮਨ 'ਚ ਸ਼ਾਂਤੀ ਮਿਲੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8