Navratri 2023: 15 ਅਕਤੂਬਰ ਤੋਂ ਸ਼ੁਰੂ ਹੋ ਰਹੇ ਹਨ 'ਨਰਾਤੇ', ਜਾਣੋ ਪੂਜਾ ਦੀ ਵਿਧੀ ਅਤੇ ਸਮੱਗਰੀ

10/13/2023 5:21:56 PM

ਜਲੰਧਰ (ਬਿਊਰੋ) - ਹਿੰਦੂ ਧਰਮ ਵਿੱਚ ਨਰਾਤਿਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਹਿੰਦੂ ਧਰਮ ਦੇ ਲੋਕ ਨਰਾਤੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਉਂਦੇ ਹਨ। ਨਰਾਤਿਆਂ ਦੇ 9 ਦਿਨਾਂ ਦੌਰਾਨ ਮਾਂ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਸ਼ਰਧਾਲੂ ਮਾਂ ਨੂੰ ਖੁਸ਼ ਕਰਨ ਲਈ ਵਰਤ ਵੀ ਰੱਖਦੇ ਹਨ। ਇਸ ਵਾਰ ਨਰਾਤੇ 15 ਅਕਤੂਬਰ, 2023 ਤੋਂ ਸ਼ੁਰੂ ਹੋ ਰਹੇ ਹਨ, ਜੋ 23 ਅਕਤੂਬਰ ਤੱਕ ਜਾਰੀ ਰਹਿਣਗੇ। ਧਾਰਮਿਕ ਮਾਨਤਾਵਾਂ ਅਨੁਸਾਰ ਨਰਾਤਿਆਂ ਦੌਰਾਨ ਦੁਰਗਾ ਦੀ ਪੂਜਾ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।

ਕਿਉਂ ਮਨਾਏ ਜਾਂਦੇ ਹਨ ਨਰਾਤੇ
ਹਿੰਦੂਆਂ ਮਾਨਤਾਵਾਂ ਅਨੁਸਾਰ ਸ਼ਾਰਦੀਯ ਨਰਾਤਿਆਂ ਦਾ ਸਬੰਧ ਭਗਵਾਨ ਸ਼੍ਰੀ ਰਾਮ ਜੀ ਨਾਲ ਹੈ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਨਰਾਤਿਆਂ ਦੀ ਸ਼ੁਰੂਆਤ ਰਾਮ ਜੀ ਨੇ ਕੀਤੀ ਸੀ। ਭਗਵਾਨ ਸ਼੍ਰੀ ਰਾਮ ਜੀ ਨੇ ਸਭ ਤੋਂ ਪਹਿਲਾਂ ਸਮੁੰਦਰ ਦੇ ਕਿਨਾਰੇ ਸ਼ਾਰਦੀਯ ਨਰਾਤਰਿਆਂ ਦੀ ਪੂਜਾ ਕਰਨੀ ਸ਼ੁਰੂ ਕੀਤੀ ਸੀ। ਸ਼੍ਰੀ ਰਾਮ ਨੇ ਪੂਰੇ ਰੀਤੀ-ਰਿਵਾਜਾਂ ਨਾਲ ਇਹ ਪੂਜਾ ਲਗਾਤਾਰ 9 ਦਿਨ ਕੀਤੀ। ਇਸ ਤੋਂ ਬਾਅਦ 10ਵੇਂ ਦਿਨ ਭਗਵਾਨ ਸ਼੍ਰੀ ਰਾਮ ਨੇ ਰਾਵਣ ਨੂੰ ਮਾਰਿਆ ਸੀ। ਇਹੀ ਕਾਰਨ ਹੈ ਕਿ ਸ਼ਾਰਦੀਯ ਨਰਾਤਿਆਂ 'ਚ 9 ਦਿਨਾਂ ਤੱਕ ਦੁਰਗਾ ਮਾਂ ਦੀ ਪੂਜਾ ਕਰਨ ਤੋਂ ਬਾਅਦ 10ਵੇਂ ਦਿਨ ਦੇਸ਼ ਭਰ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ।

PunjabKesari

ਇਸ ਦਿਨ ਤੋਂ ਸ਼ੁਰੂ ਹੋ ਰਹੇ ਨੇ ਸ਼ਾਰਦੀਯ ਨਰਾਤੇ

ਪਹਿਲਾਂ ਨਰਾਤਾ - 15 ਅਕਤੂਬਰ 2023 - ਮਾਂ ਸ਼ੈਲਪੁਤਰੀ - ਐਤਵਾਰ
ਦੂਜਾ ਨਰਾਤਾ -16 ਅਕਤੂਬਰ 2023 - ਮਾਂ ਬ੍ਰਹਮਚਾਰਿਣੀ - ਸੋਮਵਾਰ
ਤੀਜਾ ਨਰਾਤਾ -17 ਅਕਤੂਬਰ 2023 - ਮਾਂ ਚੰਦਰਘੰਟਾ - ਮੰਗਲਵਾਰ
ਚੌਥਾ ਨਰਾਤਾ - 18 ਅਕਤੂਬਰ 2023 - ਮਾਂ ਕੁਸ਼ਮਾਂਡਾ - ਬੁੱਧਵਾਰ
ਪੰਜਵਾਂ ਨਰਾਤਾ - 19 ਅਕਤੂਬਰ 2023 - ਮਾਂ ਸਕੰਦਮਾਤਾ - ਵੀਰਵਾਰ
ਛੇਵਾਂ ਨਰਾਤਾ - 20 ਅਕਤੂਬਰ, 2023 - ਮਾਂ ਕਾਤਯਾਨੀ - ਸ਼ੁੱਕਰਵਾਰ
ਸੱਤਵਾਂ ਨਰਾਤਾ - 21 ਅਕਤੂਬਰ, 2023 - ਮਾਂ ਕਾਲਰਾਤਰੀ - ਸ਼ਨੀਵਾਰ
ਅੱਠਵਾਂ ਨਰਾਤਾ -22 ਅਕਤੂਬਰ, 2023 - ਮਾਂ ਮਹਾਗੌਰੀ - ਐਤਵਾਰ
ਨੌਵਾਂ ਨਰਾਤਾ - 23 ਅਕਤੂਬਰ, 2023 - ਮਾਤਾ ਸਿੱਧੀਦਾਤਰੀ - ਸੋਮਵਾਰ

PunjabKesari

ਨਰਾਤਿਆਂ ਦੀ ਪੂਜਾ ਵਿਧੀ

. ਨਰਾਤਿਆਂ ਦੇ ਦਿਨਾਂ ’ਚ ਸਵੇਰੇ ਉੱਠ ਕੇ ਇਸ਼ਨਾਨ ਕਰੋ। ਫਿਰ ਪੂਜਾ ਸਥਾਨ ਨੂੰ ਗੰਗਾ ਜਲ ਪਾ ਕੇ ਸ਼ੁੱਧ ਕਰੋ।
. ਘਰ ਦੇ ਮੰਦਰ 'ਚ ਦੀਵਾ ਜਗਾਓ।
. ਗੰਗਾ ਜਲ ਨਾਲ ਮਾਂ ਦੁਰਗਾ ਦਾ ਅਭਿਸ਼ੇਕ।
. ਮਾਂ ਨੂੰ ਅਕਸ਼ਤ, ਸਿੰਦੂਰ ਅਤੇ ਲਾਲ ਫੁੱਲ ਚੜ੍ਹਾਓ, ਪ੍ਰਸ਼ਾਦ ਵਜੋਂ ਫਲ ਅਤੇ ਮਠਿਆਈਆਂ ਚੜ੍ਹਾਓ।
. ਧੂਪ ਅਤੇ ਦੀਵੇ ਜਗਾ ਕੇ ਦੁਰਗਾ ਚਾਲੀਸਾ ਦਾ ਪਾਠ ਕਰੋ ਅਤੇ ਫਿਰ ਮਾਂ ਦੀ ਆਰਤੀ ਕਰੋ।
. ਮਾਂ ਨੂੰ ਵੀ ਭੋਜਨ ਚੜ੍ਹਾਓ। ਧਿਆਨ ਰੱਖੋ ਕਿ ਸਾਤਵਿਕ ਚੀਜ਼ਾਂ ਹੀ ਭਗਵਾਨ ਨੂੰ ਭੇਟ ਕੀਤੀਆਂ ਜਾਂਦੀਆਂ ਹਨ।

PunjabKesari

ਪੂਜਾ ਸਮੱਗਰੀ ਦੀ ਪੂਰੀ ਸੂਚੀ
ਸ਼ਾਰਦੀਯ ਨਰਾਤੇ 15 ਅਕਤੂਬਰ, 2023 ਨੂੰ ਸ਼ੁਰੂ ਹੋ ਰਹੇ ਹਨ। ਨਰਾਤਿਆਂ ਦੇ ਦਿਨਾਂ ’ਚ ਮਾਤਾ ਦੇ 9 ਰੂਪਾਂ ਦੀ ਪੂਜਾ ਕਰਨ ਲਈ ਖ਼ਾਸ ਪੂਜਾ ਸਮੱਗਰੀ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਪੂਜਾ ਕਰਨ ਵਾਲੀ ਥਾਲੀ ਵਿੱਚ ਲਾਲ ਚੁੰਨੀ, ਲਾਲ ਪਹਿਰਾਵਾ, ਮੌਲੀ, ਮੇਕਅਪ ਉਪਕਰਣ, ਦੀਵਾ, ਘਿਓ/ਤੇਲ, ਧੁੱਪ, ਨਾਰੀਅਲ, ਸਾਫ਼ ਚੌਲ, ਕੁਮਕੁਮ, ਫੁੱਲ, ਦੇਵੀ ਦੀ ਤਸਵੀਰ, ਪਾਨ, ਸੁਪਾਰੀ, ਲੌਂਗ, ਇਲਾਇਚੀ, ਬਤਾਸ਼ੇ ਜਾਂ ਮਿਸਰੀ, ਕਪੂਰ, ਫਲ, ਮਿਠਆਈ, ਕਲਾਵਾ ਆਦਿ ਸਮੱਗਰੀ ਦੀ ਲੋੜ ਹੁੰਦੀ ਹੈ।


rajwinder kaur

Content Editor rajwinder kaur