Navratri 2025: ਕਦੋਂ ਕੀਤਾ ਜਾਵੇਗਾ ਕੰਜਕ ਪੂਜਨ, ਜਾਣੋ ਸ਼ੁੱਭ ਮਹੂਰਤ ਅਤੇ ਨਿਯਮ
9/28/2025 12:35:58 PM

ਵੈੱਬ ਡੈਸਕ- ਨਰਾਤਿਆਂ ਦੇ ਅਖੀਰਲੇ ਦਿਨ ਕੰਜਕ ਪੂਜਨ ਕਰਨ ਦੀ ਬਹੁਤ ਖ਼ਾਸ ਮਹੱਤਤਾ ਮੰਨੀ ਜਾਂਦੀ ਹੈ। ਇਸ ਦਿਨ ਮਾਂ ਦੁਰਗਾ ਦੀ ਪੂਜਾ ਕਰਕੇ 9 ਕੰਜਕਾਂ ਨੂੰ ਭੋਜਨ ਕਰਵਾ ਕੇ ਵਰਤ ਦਾ ਪਾਰਣ ਕੀਤਾ ਜਾਂਦਾ ਹੈ। ਮਾਨਤਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਭਗਤ ਨੂੰ ਮਾਂ ਦੁਰਗਾ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ ਅਤੇ ਜੀਵਨ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਇਸ ਵਾਰ ਨਰਾਤੇ 22 ਸਤੰਬਰ ਤੋਂ ਸ਼ੁਰੂ ਹੋਈ ਹੈ। ਤ੍ਰਿਤੀਆ ਤਿਥੀ 2 ਦਿਨ ਹੋਣ ਕਰਕੇ ਅਸ਼ਟਮੀ 30 ਸਤੰਬਰ ਤੇ ਨੌਮੀ 1 ਅਕਤੂਬਰ ਨੂੰ ਪੈ ਰਹੀ ਹੈ। ਕੁਝ ਭਗਤ ਅਸ਼ਟਮੀ ਨੂੰ ਵਰਤ ਪਾਰਣ ਕਰਦੇ ਹਨ, ਜਦਕਿ ਕੁਝ ਨੌਮੀ ਨੂੰ। ਇਸ ਲਈ ਨਰਾਤਿਆਂ ਦੇ ਇਹ 2 ਦਿਨ ਸਭ ਤੋਂ ਖ਼ਾਸ ਮੰਨੇ ਜਾਂਦੇ ਹਨ।
ਇਹ ਵੀ ਪੜ੍ਹੋ : 20 ਜਾਂ 21 ਅਕਤੂਬਰ... ਕਦੋ ਹੈ ਦੀਵਾਲੀ? ਜਾਣੋ ਸਹੀ ਤਰੀਕ ਤੇ ਸ਼ੁੱਭ ਮਹੂਰਤ
ਕੰਜਕ ਪੂਜਨ ਦੇ ਨਿਯਮ
- ਆਮ ਤੌਰ ’ਤੇ ਅਸ਼ਟਮੀ ਅਤੇ ਨੌਮੀ ਨੂੰ ਕੰਜਕ ਪੂਜਨ ਕਰਕੇ ਵਰਤ ਦਾ ਪਾਰਣ ਕੀਤਾ ਜਾਂਦਾ ਹੈ।
- ਜੇ 9 ਕੰਜਕਾਂ ਇਕੱਠੀਆਂ ਨਾ ਹੋਣ ਤਾਂ 3, 5 ਜਾਂ 7 ਕੰਜਕਾਂ ਨੂੰ ਭੋਜਨ ਕਰਵਾਇਆ ਜਾ ਸਕਦਾ ਹੈ।
- ਇਕ ਲੜਕੇ (ਬਟੁਕ ਭੈਰਵ) ਨੂੰ ਵੀ ਨਾਲ ਬਿਠਾ ਕੇ ਭੋਜਨ ਕਰਵਾਉਣਾ ਚਾਹੀਦਾ ਹੈ।
- ਕੰਜਕਾਂ ਦੀ ਉਮਰ 2 ਤੋਂ 10 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
- ਮਾਨਤਾ ਹੈ ਕਿ ਇਸ ਨਾਲ ਹਰ ਕਿਸਮ ਦੇ ਦੋਸ਼ ਦੂਰ ਹੁੰਦੇ ਹਨ ਅਤੇ ਮਾਂ ਦੁਰਗਾ ਦੀ ਕਿਰਪਾ ਬਣੀ ਰਹਿੰਦੀ ਹੈ।
ਕਨਿਆ ਪੂਜਨ 2025 ਵਿਧੀ
- ਸਭ ਤੋਂ ਪਹਿਲਾਂ ਕੰਜਕਾਂ ਦੇ ਪੈਰ ਧੋ ਕੇ ਉਨ੍ਹਾਂ ਨੂੰ ਆਸਨ ’ਤੇ ਬਿਠਾਓ।
- ਉਨ੍ਹਾਂ ਨੂੰ ਤਿਲਕ ਲਗਾਓ ਅਤੇ ਭੋਜਨ ਕਰਵਾਓ।
- ਤੋਹਫ਼ੇ ਵਜੋਂ ਲਾਲ ਰੰਗ ਦੇ ਕੱਪੜੇ, ਚੁੰਨੀ ਜਾਂ ਫਲ (ਕੇਲਾ, ਅਨਾਰ, ਸੇਬ ਆਦਿ) ਦਿੱਤੇ ਜਾ ਸਕਦੇ ਹਨ।
- ਸ਼ਿੰਗਾਰ ਦਾ ਸਮਾਨ ਜਿਵੇਂ ਕਿ ਲਾਲ ਚੂੜੀਆਂ, ਬਿੰਦੀ, ਨੇਲਪਾਲਿਸ਼, ਲਿਪਸਟਿਕ ਆਦਿ ਦੇਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।
- ਜੀਰਾ ਜਾਂ ਚੌਲ ਕਪੜੇ 'ਚ ਬੰਨ੍ਹ ਕੇ ਦੇਣ ਨਾਲ ਘਰ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ।
ਅਸ਼ਟਮੀ ਤੇ ਨੌਮੀ ਦੀ ਤਾਰੀਖ਼ਾਂ (2025)
ਅਸ਼ਟਮੀ ਤਰੀਕ- 29 ਸਤੰਬਰ ਸ਼ਾਮ 4:32 ਤੋਂ 30 ਸਤੰਬਰ ਸ਼ਾਮ 6:07 ਵਜੇ ਤੱਕ।
ਨੌਮੀ ਤਰੀਕ- 30 ਸਤੰਬਰ ਸ਼ਾਮ 6:08 ਤੋਂ 1 ਅਕਤੂਬਰ ਸ਼ਾਮ 7:02 ਵਜੇ ਤੱਕ।
ਕੰਜਕ ਪੂਜਨ ਦਾ ਸ਼ੁੱਭ ਮਹੂਰਤ
ਅਸ਼ਟਮੀ ਅਤੇ ਨੌਮੀ ਦੋਵੇਂ ਦਿਨ ਸਵੇਰ ਤੋਂ ਸ਼ਾਮ ਤੱਕ ਕੰਜਕ ਪੂਜਨ ਕੀਤਾ ਜਾ ਸਕਦਾ ਹੈ। ਪਰ ਸ਼ਾਸਤਰਾਂ ਅਨੁਸਾਰ ਦੁਪਹਿਰ ਤੋਂ ਪਹਿਲਾਂ, ਯਾਨੀ 12 ਵਜੇ ਤੋਂ ਪਹਿਲਾਂ ਕੰਜਕਾਂ ਨੂੰ ਭੋਜਨ ਕਰਵਾਉਣਾ ਸਭ ਤੋਂ ਸ਼ੁੱਭ ਮੰਨਿਆ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8