ਨਰਾਤਿਆਂ ਦੇ ਵਰਤ ''ਚ ਕੀ ਖਾਈਏ, ਇੱਥੇ ਪੜ੍ਹੋ ਪੂਰੀ ਲਿਸਟ

9/24/2025 5:13:43 PM

ਵੈੱਬ ਡੈਸਕ- ਸ਼ਾਰਦੀਯ ਨਰਾਤਿਆਂ ਦੀ ਸ਼ੁਰੂਆਤ ਨਾਲ ਹੀ ਘਰ-ਘਰ 'ਚ ਉਤਸ਼ਾਹ ਤੇ ਰੌਣਕ ਵੱਧ ਜਾਂਦੀ ਹੈ। ਲੋਕ ਘਰਾਂ 'ਚ ਪੂਜਾ, ਘਟ ਸਥਾਪਨਾ, ਹਵਨ ਕਰਦੇ ਹਨ ਅਤੇ 9 ਦਿਨਾਂ ਦੇ ਵਰਤ ਰੱਖਦੇ ਹਨ। ਇਸ ਦੌਰਾਨ ਅਕਸਰ ਲੋਕ ਸੋਚਦੇ ਹਨ ਕਿ ਵਰਤ 'ਚ ਕੀ ਖਾਣਾ ਠੀਕ ਹੈ ਅਤੇ ਕਿਹੜੀਆਂ ਚੀਜ਼ਾਂ ਮਨ੍ਹਾਂ ਹਨ। ਆਓ ਜਾਣਦੇ ਹਾਂ ਨਰਾਤਿਆਂ ਦੇ ਵਰਤ 'ਚ ਖਾਧੀਆਂ ਜਾਣ ਵਾਲੀਆਂ ਚੀਜ਼ਾਂ ਦੀ ਸੂਚੀ।

1. ਦੁੱਧ ਅਤੇ ਦੁੱਧ ਨਾਲ ਬਣੀਆਂ ਚੀਜ਼ਾਂ

ਵਰਤ 'ਚ ਫਲਾਹਾਰ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਤੁਸੀਂ ਦੁੱਧ, ਦਹੀਂ, ਪਨੀਰ, ਲੱਸੀ, ਮਾਵਾ ਖਾ ਸਕਦੇ ਹੋ। ਖੀਰ ਅਤੇ ਹੋਰ ਮਠਿਆਈਆਂ ਵੀ ਸਹੀ ਹਨ।

2. ਸਬਜ਼ੀਆਂ

ਵਰਤ 'ਚ ਕੁਝ ਚੁਣੀਆਂ ਹੋਈਆਂ ਸਬਜ਼ੀਆਂ ਖਾਧੀਆਂ ਜਾ ਸਕਦੀਆਂ ਹਨ ਜਿਵੇਂ:
ਆਲੂ, ਸ਼ਕਰਕੰਦ, ਗਾਜਰ, ਕੱਦੂ, ਲੌਕੀ, ਖੀਰਾ, ਕਕੜੀ, ਹਰੀ ਮਿਰਚ, ਨਿੰਬੂ ਅਤੇ ਹਰਾ ਧਨੀਆ। ਕੁਝ ਲੋਕ ਟਮਾਟਰ ਵੀ ਵਰਤਦੇ ਹਨ।

3. ਫਲ

ਲਗਭਗ ਸਾਰੇ ਫਲ ਵਰਤ 'ਚ ਖਾਧੇ ਜਾ ਸਕਦੇ ਹਨ।
ਜਿਵੇਂ: ਕੇਲਾ, ਸੇਬ, ਪਪੀਤਾ, ਸੰਤਰਾ, ਅਨਾਰ, ਅਮਰੂਦ, ਪਾਈਨਐਪਲ, ਕੀਵੀ, ਸ਼ਰੀਫ਼ਾ ਆਦਿ।

4. ਡ੍ਰਾਈ ਫਰੂਟਸ

ਊਰਜਾ ਲਈ ਡ੍ਰਾਈ ਫਰੂਟ ਬਹੁਤ ਲਾਭਦਾਇਕ ਹਨ।
ਬਾਦਾਮ, ਕਾਜੂ, ਅਖਰੋਟ, ਕਿਸ਼ਮਿਸ਼, ਖਜੂਰ, ਅੰਜੀਰ, ਚਿਰੌਂਜੀ, ਮੂੰਗਫਲੀ, ਨਾਰੀਅਲ ਆਦਿ ਖਾ ਸਕਦੇ ਹੋ। ਧਿਆਨ ਰੱਖੋ ਕਿ ਨਮਕੀਨ ਪਿਸਤਾ ਤੋਂ ਬਚਣਾ ਚਾਹੀਦਾ ਹੈ।

5. ਅਨਾਜ ਤੇ ਹੋਰ ਚੀਜ਼ਾਂ

ਵਰਤ 'ਚ ਸਾਬੂਦਾਣਾ, ਸਿੰਘਾੜੇ ਦਾ ਆਟਾ, ਕੱਟੂ ਦਾ ਆਟਾ, ਸਮਾ ਦੇ ਚੌਲ ਖਾ ਸਕਦੇ ਹੋ।
ਇਨ੍ਹਾਂ ਨਾਲ ਪੂੜੀ, ਪਰਾਂਠਾ, ਖਿਚੜੀ, ਖੀਰ ਆਦਿ ਬਣ ਸਕਦੇ ਹਨ। ਨਾਰੀਅਲ ਪਾਣੀ ਵੀ ਪੀ ਸਕਦੇ ਹੋ।

ਵਰਤ ਦੇ ਨਿਯਮ

ਜੇ ਲੂਣ ਖਾਂਦੇ ਹੋ ਤਾਂ ਸਿਰਫ਼ ਸੇਂਧਾ ਲੂਣ ਦੀ ਵਰਤੋ ਕਰੋ।
ਕੁਝ ਲੋਕ ਸਿਰਫ਼ ਮਿੱਠੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor DIsha