Navratri 2021 : ਨਵਰਾਤਿਆਂ ‘ਚ 9 ਦਿਨ ਪਾਓ ਇਸ ਰੰਗ ਦੇ ਕੱਪੜੇ, ਸਾਰੀਆਂ ਮਨੋਕਾਮਨਾਵਾਂ ਹੋਣਗੀਆਂ ਪੂਰੀਆਂ

10/7/2021 10:44:39 AM

ਜਲੰਧਰ (ਬਿਊਰੋ) - ਹਿੰਦੂ ਧਰਮ ’ਚ ਨਰਾਤੇ ਦਾ ਤਿਓਹਾਰ ਖ਼ਾਸ ਮਹੱਤਵ ਰੱਖਦਾ ਹੈ। ਪੰਚਾਂਗ ਅਨੁਸਾਰ ਸ਼ਾਰਦ ਨਰਾਏ ਦਾ ਤਿਓਹਾਰ 7 ਅਕਤੂਬਰ ਨੂੰ ਵੀਰਵਾਰ ਨੂੰ ਦਿਨ ਆਰੰਭ ਹੋਵੇਗਾ ਅਤੇ ਇਸਦੀ ਸਮਾਪਤੀ 15 ਅਕਤੂਬਰ ਸ਼ੁੱਕਰਵਾਰ ਨੂੰ ਹੋਵੇਗੀ। ਨਰਾਤੇ ਦੇ 9 ਦਿਨਾਂ ਤੱਕ ਮਾਂ ਦੁਰਗਾ ਜੀ ਦੇ ਵੱਖ-ਵੱਖ ਰੂਪਾਂ ਦੀ ਅਰਾਧਨਾ ਕੀਤੀ ਜਾਂਦੀ ਹੈ ਅਤੇ ਵੱਖ-ਵੱਖ ਚੀਜ਼ਾਂ ਦੇ ਭੋਗ ਲਗਾਏ ਜਾਂਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਨਰਾਤੇ ਦਾ ਵਰਤ ਰੱਖਦੇ ਹਨ। ਇਸੇ ਲਈ ਜੇਕਰ ਨਰਾਤਿਆਂ ਦੇ ਦਿਨਾਂ ’ਚ ਵੱਖ-ਵੱਖ ਰੰਗਾਂ ਦੇ ਕੱਪੜੇ ਪਾ ਕੇ ਮਾਂ ਦੀ ਅਰਾਦਨਾ ਕੀਤੀ ਜਾਵੇ ਤਾਂ ਮਾਂ ਪ੍ਰਸੰਨ ਹੁੰਦੀ ਹੈ ਅਤੇ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਨਰਾਤੇ ਦੇ ਇਨ੍ਹਾਂ 9 ਦਿਨਾਂ ’ਚ ਤੁਹਾਡੇ ਲਈ ਕਿਹੜੇ ਦਿਨ ਕਿਹੜੇ ਰੰਗ ਦੇ ਕੱਪੜੇ ਪਾਉਣੇ ਸ਼ੁਭ ਹਨ....

ਪਹਿਲੇ ਦਿਨ ਪੀਲੇ ਰੰਗ ਦੇ ਕੱਪੜੇ
ਨਰਾਤੇ ਦੇ ਪਹਿਲੇ ਨਿਦ ਮਾਂ ਦੁਰਗਾ ਦੇ ਪਹਿਲੇ ਰੂਪ ਮਾਤਾ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਮਾਂ ਦੇ ਭਗਤਾਂ ਨੂੰ ਪੀਲੇ ਰੰਗ ਦੇ ਕੱਪੜੇ ਪਹਿਣ ਕੇ ਮਾਂ ਦੀ ਅਰਾਧਨਾ ਕਰਨੀ ਚਾਹੀਦੀ ਹੈ।

ਦੂਜਾ ਦਿਨ ਹਰੇ ਰੰਗ ਦੇ ਕੱਪੜੇ
ਨਰਾਏ ਦੇ ਦੂਜੇ ਦਿਨ ਮਾਂ ਬ੍ਰਹਮਚਾਰਣੀ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਮਾਨਤਾ ਅਨੁਸਾਰ ਇਸ ਦਿਨ ਭਗਤਾਂ ਨੂੰ ਹਰੇ ਰੰਗ ਦੇ ਕੱਪੜੇ ਪਹਿਨ ਕੇ ਮਾਂ ਦੀ ਪੂਜਾ ਅਰਚਨਾ ਕਰਨੀ ਚਾਹੀਦੀ ਹੈ।

Navratri 2021 : ਅੱਜ ਤੋਂ ਸ਼ੁਰੂ ਹੋ ਰਹੇ ਨਵਰਾਤਿਆਂ 'ਚ ਬਣ ਰਿਹਾ ਇਹ ਸੰਜੋਗ, ਜਾਣੋ ਕਿਹੋ ਜਿਹਾ ਹੋਵੇਗਾ

ਤੀਜਾ ਦਿਨ ਭੂਰੇ ਰੰਗ ਦੇ ਕੱਪੜੇ
ਨਰਾਤੇ ਦੇ ਤੀਜੇ ਦਿਨ ਮਾਂ ਦੁਰਗਾ ਦੇ ਚੰਦਰਘੰਟਾ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਭਗਤਾਂ ਨੂੰ ਭੂਰੇ ਰੰਗ ਦੇ ਕੱਪੜੇ ਪਾ ਕੇ ਮਾਂ ਦੀ ਪੂਜਾ ਅਰਚਨਾ ਕਰਨੀ ਚਾਹੀਦੀ ਹੈ। 

ਚੌਥੇ ਦਿਨ ਨਾਰੰਗੀ ਰੰਗ ਦੇ ਕੱਪੜੇ
ਨਰਾਤੇ ਦੇ ਚੌਥੇ ਦਿਨ ਦੁਰਗਾ ਮਾਂ ਦੇ ਕੁਸ਼ਮਾਂਡਾ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਸ ਮਾਂ ਦੇ ਭਗਤਾਂ ਨੂੰ ਨਾਰੰਗੀ ਰੰਗ ਦੇ ਕੱਪੜੇ ਪਾ ਕੇ ਪੂਜਾ ਅਰਚਨਾ ਕਰਨੀ ਚਾਹੀਦੀ ਹੈ।

ਪੰਜਵੇਂ ਦਿਨ ਸਫੇਦ ਰੰਗ ਦੇ ਕੱਪੜੇ
ਨਰਾਤੇ ਦੇ 5ਵੇਂ ਦਿਨ ਮਾਂ ਸਕੰਦਮਾਤਾ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਇਸ ਮਾਂ ਨੂੰ ਆਪਣੇ ਭਗਤ ਸਫੇਦ ਰੰਗ ਦੇ ਕੱਪੜਿਆਂ ’ਚ ਪਸੰਦ ਆਉਂਦੇ ਹਨ। ਇਸ ਲਈ ਇਸ ਦਿਨ ਸਫੇਦ ਰੰਗ ਦੇ ਕੱਪੜੇ ਪਾ ਕੇ ਪੂਜਾ ਅਰਚਨਾ ਕਰਨੀ ਚਾਹੀਦੀ ਹੈ।

ਪੜ੍ਹੋ ਇਬ ਵੀ ਖ਼ਬਰ- Navratri 2021: ਨਰਾਤਿਆਂ 'ਚ ‘ਖੇਤਰੀ’ ਬੀਜਣ ਦਾ ਜਾਣੋ ਖ਼ਾਸ ਮਹੱਤਵ, ਬਣੀ ਰਹਿੰਦੀ ਹੈ ਘਰ 'ਚ ਸੁੱਖ-ਸ਼ਾਂਤੀ

6ਵੇਂ ਦਿਨ ਲਾਲ ਰੰਗ ਦੇ ਕੱਪੜੇ
ਨਰਾਤੇ ਦੇ 6ਵੇਂ ਦਿਨ ਮਾਂ ਕਾਤਿਆਨੀ ਦੀ ਪੂਜਾ ਕਰਨ ਦਾ ਰਿਵਾਜ ਹੈ। ਮਾਂ ਕਾਤਿਆਨੀ ਨੂੰ ਲਾਲ ਰੰਗ ਦੇ ਕੱਪੜੇ ਕਾਫੀ ਪਸੰਦ ਹਨ। ਇਸ ਲਈ ਭਗਤਾਂ ਨੂੰ ਲਾਲ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ।

7ਵੇਂ ਦਿਨ ਨੀਲੇ ਰੰਗ ਦੇ ਕੱਪੜੇ
7ਵੇਂ ਦਿਨ ਮਾਂ ਕਾਲਰਾਤਰੀ ਦੀ ਪੂਜਾ ਅਰਚਨਾ ਹੁੰਦੀ ਹੈ। ਭਗਤਾਂ ਨੂੰ ਇਸ ਦਿਨ ਨੀਲੇ ਕੱਪੜੇ ਪਾ ਕੇ ਪੂਜਾ ਅਰਚਨਾ ਕਰਨੀ ਚਾਹੀਦੀ ਹੈ।

8ਵੇਂ ਦਿਨ ਗੁਲਾਬੀ ਰੰਗ ਦੇ ਕੱਪੜੇ
ਨਰਾਏ ਦੇ 8ਵੇਂ ਦਿਨ ਮਾਂ ਦੁਰਗਾ ਦੇ 8ਵੇਂ ਰੂਪ ਮਹਾਂਗੌਰੀ ਦੀ ਪੂਜਾ ਹੁੰਦੀ। ਇਸ ਦਿਨ ਪੂਜਨ ਕਰਦੇ ਸਮੇਂ ਭਗਤਾਂ ਨੂੰ ਗੁਲਾਬੀ ਰੰਗ ਦੇ ਕੱਪੜੇ ਪਾਉਣ ਚਾਹੀਦੇ ਹਨ।

ਪੜ੍ਹੋ ਇਬ ਵੀ ਖ਼ਬਰ- Navratri 2021: ਇਸ ਦਿਨ ਤੋਂ ਸ਼ੁਰੂ ਹੋ ਰਹੇ ਹਨ ‘ਨਰਾਤੇ’, ਜਾਣੋ ਕਲਸ਼ ਸਥਾਪਨਾ ਦਾ ਸ਼ੁਭ ਮੂਹਰਤ ਅਤੇ ਮਹੱਤਵ

9ਵੇਂ ਦਿਨ ਜਾਮਣੀ ਰੰਗ ਦੇ ਕੱਪੜੇ
ਨਰਾਤੇ ਦੇ 9ਵੇਂ ਦਿਨ ਯਾਨੀ ਆਖਰੀ ਦਿਨ ਮਾਂ ਦੁਰਗਾ ਦੇ ਸਿੱਦੀਧਾਤਰੀ ਰੂਪ ਦੀ ਪੂਜਾ ਅਰਚਨਾ ਕਰਨੀ ਚਾਹੀਦੀ ਹੈ। ਇਸ ਭਗਤਾਂ ਲਈ ਜਾਮਣੀ ਰੰਗ ਦੇ ਕੱਪੜੇ ਪਹਿਨਣਾ ਸ਼ੁਭ ਮੰਨਿਆ ਜਾਂਦਾ ਹੈ।


rajwinder kaur

Content Editor rajwinder kaur