Navratri 2020: ਜਾਣੋ ਨਰਾਤਿਆਂ 'ਚ ‘ਖੇਤਰੀ’ ਬੀਜਣ ਦਾ ਮਹੱਤਵ, ਹੁੰਦੀ ਹੈ ਮਾਂ ਦੀ ਕ੍ਰਿਪਾ
10/13/2020 12:32:50 PM
ਜਲੰਧਰ (ਬਿਊਰੋ) - ਇਸ ਸਾਲ ਨਰਾਤੇ 17 ਅਕਤੂਬਰ,2020 ਨੂੰ ਸ਼ੁਰੂ ਹੋਣ ਜਾ ਰਹੇ ਹਨ। ਇਸ ਦੌਰਾਨ ਮਾਤਾ ਰਾਣੀ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਹ ਸਾਰੀ ਪੂਜਾ ਪੂਰੇ ਵਿਧੀ-ਵਿਧਾਨ ਨਾਲ ਕੀਤੀ ਜਾਂਦੀ ਹੈ। ਨਰਾਤਿਆਂ 'ਚ ਜੌਂ ਉਗਾਉਣ ਦਾ ਵੀ ਵਿਧਾਨ ਹੈ। ਸਾਰੇ ਸ਼ੁਭ ਕੰਮਾਂ ਦੀ ਸ਼ੁਰੂਆਤ ਨਰਾਤਿਆਂ 'ਚ ਹੋਵੇਗੀ। ਇਹ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਕਿਉਂ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ -
ਬ੍ਰਹਮ ਦਾ ਸਵਰੂਪ ਹੈ ਜੌਂ
ਧਰਮ ਗ੍ਰੰਥਾਂ ਅਨੁਸਾਰ ਜੌਂ ਨੂੰ ਬ੍ਰਹਮ ਦਾ ਸਵਰੂਪ ਮੰਨਿਆ ਜਾਂਦਾ ਹੈ। ਪ੍ਰਾਚੀਨ ਕਾਲ 'ਚ ਜਦੋਂ ਹਵਨ ਕੀਤਾ ਜਾਂਦਾ ਸੀ ਤਾਂ ਆਹੂਤੀ ਦੇਣ ਦੀ ਪਰੰਪਰਾ ਸੀ। ਇਸ ਤਰ੍ਹਾਂ ਸਾਨੂੰ ਅੰਨ ਭਾਵ ਜੌਂ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ। ਇਸਤੋਂ ਹੀ ਇਸਦੇ ਮਹੱਤਵ ਦਾ ਪਤਾ ਚੱਲਦਾ ਹੈ। ਨਰਾਤਿਆਂ ਦੌਰਾਨ ਜੌਂ ਲਗਾਇਆ ਜਾਂਦਾ ਹੈ। ਜੋ ਜਾਤਕ ਦੇ ਭਵਿੱਖ 'ਚ ਆਉਣ ਵਾਲੇ ਸੰਕੇਤਾਂ ਨੂੰ ਵੀ ਦਰਸਾਉਂਦਾ ਹੈ। ਮਾਨਤਾ ਹੈ ਕਿ ਨਰਾਤਿਆਂ 'ਚ ਜਦੋਂ ਜੌਂ ਲਗਾਈ ਜਾਂਦੀ ਸੀ ਅਤੇ ਉਹ ਜਿੰਨੀ ਵੱਧਦੀ ਹੈ, ਓਨੀ ਹੀ ਮਾਤਾ ਰਾਣੀ ਦੀ ਕ੍ਰਿਪਾ ਬਰਸਦੀ ਹੈ। ਇਹ ਦਰਸਾਉਂਦਾ ਹੈ ਕਿ ਵਿਅਕਤੀ ਦੇ ਘਰ 'ਚ ਸੁੱਖ-ਸਮਰਿਧੀ ਵੀ ਬਣੀ ਰਹਿੰਦੀ ਹੈ।
ਕਿਹਾ ਜਾਂਦਾ ਹੈ ਕਿ ਜੇਕਰ ਜੌਂ ਦੇ ਅੰਕੁਰ 2 ਤੋਂ 3 ਦਿਨ 'ਚ ਆ ਜਾਂਦੇ ਹਨ ਤਾਂ ਇਹ ਬੇਹੱਦ ਸ਼ੁੱਭ ਹੁੰਦਾ ਹੈ। ਉਥੇ ਹੀ ਜੇਕਰ ਜੌਂ ਨਰਾਤਿਆਂ ਦੇ ਖ਼ਤਮ ਹੋਣ ਤਕ ਨਾ ਉੱਗੇ ਤਾਂ ਇਹ ਚੰਗਾ ਨਹੀਂ ਮੰਨਿਆ ਜਾਂਦਾ। ਹਾਲਾਂਕਿ, ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜੇਕਰ ਤੁਸੀਂ ਜੌਂ ਠੀਕ ਤਰੀਕੇ ਨਾਲ ਨਹੀਂ ਲਗਾਇਆ ਤਾਂ ਵੀ ਜੌਂ ਨਹੀਂ ਹੁੰਦਾ। ਇਸ ਲਈ ਧਿਆਨ ਰੱਖੋ ਕਿ ਜੌਂ ਚੰਗੇ ਤਰੀਕੇ ਨਾਲ ਬੀਜੋ।
ਆਓ ਜਾਣਦੇ ਹਾਂ ਮਾਂ ਦੁਰਗਾ ਦੇ ਨੌ ਰੂਪ ਕੀ ਹਨ: -
1. ਮਾਂ ਸ਼ੈਲਪੁਤਰੀ
2. ਮਾਂ ਬ੍ਰਹਮਾਚਾਰਿਨੀ
3. ਮਾਂ ਚੰਦਰਘੰਟਾ
4. ਮਾਂ ਕੁਸ਼ਮੰਦਾ
5. ਮਾਂ ਸਕੰਦ ਮਾਤਾ
6. ਮਾਂ ਕਤਿਆਯਨੀ
7. ਮਾਂ ਕਲਰਾਤਰੀ
8. ਮਾਂ ਮਹਾਗੌਰੀ
9. ਮਾਤਾ ਸਿਧੀਦਾਤਰੀ
ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ
ਪੜ੍ਹੋ ਇਹ ਵੀ ਖਬਰ - Navratri 2020: 17 ਅਕਤੂਬਰ ਤੋਂ ਸ਼ੁਰੂ ਹੋਣਗੇ ਨਰਾਤੇ, ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ, ਪੂਜਾ ਵਿਧੀ ਤੇ ਮਹੱਤਵ
ਰੰਗ ਵੀ ਕਰਦਾ ਹੈ ਨਿਰਭਰ
ਇਸ ਰਾਸ਼ੀ ਵਾਲਿਆਂ ਦੇ ਧਨ, ਸਨਮਾਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ ਇਸਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਜੌਂ ਦਾ ਰੰਗ ਵੀ ਕਾਫੀ ਨਿਰਭਰ ਕਰਦਾ ਹੈ ਸ਼ੁੱਭ ਅਤੇ ਅਸ਼ੁੱਭ 'ਤੇ। ਜੇਕਰ ਜੌਂ ਦੇ ਉੱਪਰ ਦਾ ਅੱਧਾ ਹਿੱਸਾ ਹਰਾ ਹੈ ਪਰ ਹੇਠਾਂ ਦਾ ਹਿੱਸਾ ਪੀਲਾ ਹੈ ਤਾਂ ਇਸ ਨਾਲ ਸਾਲ ਦਾ ਪਤਾ ਚੱਲਦਾ ਹੈ। ਇਸ ਨਾਲ ਪਤਾ ਚੱਲਦਾ ਹੈ ਕਿ ਵਿਅਕਤੀ ਦਾ ਅੱਧਾ ਸਾਲ ਚੰਗਾ ਹੁੰਦਾ ਹੈ ਅਤੇ ਬਾਕੀ ਦਾ ਪਰੇਸ਼ਾਨੀਆਂ ਨਾਲ ਭਰਿਆ ਹੋਇਆ। ਉਥੇ ਹੀ ਜੇਕਰ ਜੌਂ ਦਾ ਰੰਗ ਪੂਰੀ ਤਰ੍ਹਾਂ ਹਰਾ ਹੋਵੇ ਜਾਂ ਫਿਰ ਸਫੇਦ ਹੋਵੇ ਤਾਂ ਇਸਤੋਂ ਪਤਾ ਚੱਲਦਾ ਹੈ ਕਿ ਵਿਅਕਤੀ ਦਾ ਪੂਰਾ ਸਾਲ ਕਾਫੀ ਚੰਗਾ ਜਾਵੇਗਾ। ਨਾਲ ਹੀ ਜੀਵਨ 'ਚ ਅਪਾਰ ਖੁਸ਼ੀਆਂ ਅਤੇ ਸਮਰਿਧੀ ਦੇ ਵਾਸ ਦੇ ਵੀ ਸੰਕੇਤ ਇਸਤੋਂ ਮਿਲਦੇ ਹਨ।