Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

10/12/2020 10:03:40 AM

ਜਲੰਧਰ (ਬਿਊਰੋ) - ਅਧਿਕ ਮਾਸ ਪੈਣ ਕਾਰਨ ਇਸ ਸਾਲ ਨਰਾਤੇ ਦਾ ਤਿਉਹਾਰ 17 ਅਕਤੂਬਰ 2020 ਤੋਂ ਸ਼ੁਰੂ ਹੋ ਰਿਹਾ ਹੈ। ਹਿੰਦੂ ਪੰਚਾਂਗ ਮੁਤਾਬਕ ਅਜਿਹਾ ਸੰਯੋਗ 19 ਸਾਲ ਬਾਅਦ ਬਣ ਰਿਹਾ ਹੈ। ਭਾਰਤੀ ਸੰਸਕ੍ਰਿਤੀ ਮੁਤਾਬਕ ਨਰਾਤਿਆਂ 'ਚ ਮਾਂ ਦੁਰਗਾ ਦੀ ਪੂਜਾ ਕਰਨ ਦਾ ਰਿਵਾਜ਼ ਸਦੀਆ ਪੁਰਾਣਾ ਹੈ। ਨਰਾਤਿਆਂ ਦੌਰਾਨ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਭਗਤ ਇਸ ਦੌਰਾਨ ਮਾਂ ਦੁਰਗਾ ਦੇ ਵਰਤ ਰੱਖਦੇ ਹਨ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ। ਨਰਾਤੇ ਦੇ ਪਹਿਲੇ ਦਿਨ ਕਈ ਲੋਕ ਘਰ ਵਿਚ ਕਲਸ਼ ਸਥਾਪਤ ਕਰਦੇ ਹਨ ਪਰ ਇਨ੍ਹੀਂ ਦਿਨੀਂ ਭਗਤਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਹੁੰਦਾ ਹੈ। ਨਰਾਤਿਆਂ ਦੌਰਾਨ ਕੁਝ ਕੰਮ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ ਨਹੀਂ ਤਾਂ ਮਾਂ ਦੁਰਗਾ ਨਾਰਾਜ਼ ਹੋ ਜਾਂਦੀ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
. ਨਰਾਤਿਆਂ ਵਿਚ ਜੋ ਲੋਕ ਵਰਤ ਰੱਖ ਰਹੇ ਹਨ ਉਨ੍ਹਾਂ ਨੂੰ ਨਰਾਤੇ ਦੇ ਨੌਂ ਦਿਨਾਂ ਤੱਕ ਦਾੜ੍ਹੀ-ਮੁੱਛ, ਨਹੁੰ ਅਤੇ ਵਾਲ ਨਹੀਂ ਕਟਵਾਉਣੇ ਚਾਹੀਦੇ।
. ਜੋ ਲੋਕ ਨਰਾਤੇ ਦੇ ਦਿਨ ਆਪਣੇ ਘਰ ਵਿਚ ਕਲਸ਼ ਸਥਾਪਤ ਕਰਦੇ ਹਨ ਅਤੇ ਦੀਵਾ ਜਗਾਉਂਦੇ ਹਨ, ਉਨ੍ਹਾਂ ਲੋਕਾਂ ਨੂੰ ਨਰਾਤਿਆਂ ਦੌਰਾਨ ਆਪਣਾ ਘਰ ਖਾਲੀ ਨਹੀਂ ਛੱਡਣਾ ਚਾਹੀਦਾ। ਉਹ ਘਰ ਨੂੰ ਖਾਲੀ ਛੱਡ ਕੇ ਕੀਤੇ ਨਹੀਂ ਜਾ ਸਕਦੇ। 
. ਨਰਾਤਿਆਂ ਦੇ ਦਿਨਾਂ ’ਚ ਘਰ ਅੰਦਰ ਲੱਸਣ, ਪਿਆਜ਼, ਨਾਨਵੈੱਜ਼, ਸ਼ਰਾਬ ਅਤੇ ਕੋਈ ਵੀ ਨਸ਼ੀਲੀ ਚੀਜ਼ ਨਹੀਂ ਲਿਆਉਣੀ ਚਾਹੀਦੀ। ਇਸ ਤੋਂ ਇਲਾਵਾ ਨਾ ਹੀ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।
. ਨਰਾਤਿਆਂ ਦੌਰਾਨ ਜੋ ਲੋਕ ਵਰਤ ਰੱਖ ਰਹੇ ਹਨ, ਉਨ੍ਹਾਂ ਸਾਰਿਆਂ ਨੂੰ ਬੈਲਟ ਜਾਂ ਫਿਰ ਚਮੜੇ ਤੋਂ ਬਣੀਆਂ ਚੀਜ਼ਾਂ ਨਹੀਂ ਪਹਿਣਨੀਆਂ ਚਾਹੀਦੀਆਂ।
. ਵਰਤ ਰੱਖਣ ਵਾਲਿਆਂ ਨੂੰ ਖਾਣੇ ’ਚ ਆਨਾਜ ਅਤੇ ਨਮਕ ਦਾ ਸੇਵਨ ਨਹੀਂ ਕਰਨਾ ਚਾਹੀਦਾ। 
. ਇਸ ਤੋਂ ਇਲਾਵਾ ਨਰਾਤਿਆਂ ਵਿਚ ਤੁਹਾਨੂੰ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ। 


rajwinder kaur

Content Editor rajwinder kaur