ਨਰਾਤਿਆਂ ਦੌਰਾਨ ਇੰਝ ਕਰੋ ਮਾਂ ਦਾ 16 ਸ਼ਿੰਗਾਰ, ਹੋਵੇਗੀ ਕਿਰਪਾ

9/29/2019 10:07:25 AM

ਜਲੰਧਰ(ਬਿਊਰੋ)— ਅੱਜ ਤੋਂ ਨਰਾਤੇ ਸ਼ੁਰੂ ਹੋ ਚੁਕੇ ਹਨ। ਭਾਰਤੀ ਸੰਸਕ੍ਰਿਤੀ ਮੁਤਾਬਕ ਨਰਾਤਿਆਂ 'ਚ ਮਾਂ ਦੁਰਗਾ ਦੀ ਪੂਜਾ ਕਰਨ ਦਾ ਰਿਵਾਜ਼ ਸਦੀਆ ਪੁਰਾਣਾ ਹੈ। ਨਰਾਤਿਆਂ ਦੌਰਾਨ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਭਗਤ ਇਸ ਦੌਰਾਨ ਮਾਂ ਦੁਰਗਾ ਦੇ ਵਰਤ ਰੱਖਦੇ ਹਨ ਅਤੇ ਪੂਜਾ ਕਰਦੇ ਹਨ। ਨਰਾਤੇ ਦੇ ਪਹਿਲੇ ਦਿਨ ਕਈ ਲੋਕ ਘਰ ਵਿਚ ਕਲਸ਼ ਸਥਾਪਤ ਕਰਦੇ ਹਨ। ਇਨ੍ਹਾਂ ਨਿਯਮਾਂ ਦੇ ਪਾਲਣ ਨਾਲ ਦੇਵੀ ਦੀ ਦੋਗੁਣੀ ਕਿਰਪਾ ਦੀ ਪ੍ਰਾਪਤੀ ਹੋਵੇਗੀ। ਇਨ੍ਹਾਂ ਨਿਯਮਾਂ ’ਚ ਮਾਂ ਦਾ 16 ਸ਼ਿੰਗਾਰ ਵੀ ਆਉਂਦਾ ਹੈ।
16 ਸ਼ਿੰਗਾਰ ਦੀ ਸਮੱਗਰੀ
ਲਾਲ ਚੁੰਨੀ, ਚੂੜੀਆਂ, ਬਿਛੁੱਆ, ਇੰਤਰ, ਸੰਧੂਰ, ਮਹਾਵਰ, ਬਿੰਦੀ, ਮਹਿੰਦੀ, ਕਾਜਲ, ਚੋਟੀ, ਮੰਗਲ ਸੂਤਰ ਜਾਂ ਗਲੇ ਲਈ ਮਾਲਾ, ਝਾਂਜਰਾ, ਨੇਲ ਪੇਂਟ, ਲਾਲੀ, ਝੁੱਮਕੇ ਤੇ ਰਿਬਨ ਹੈ।

PunjabKesari
ਇੰਝ ਕਰੋ ਦੇਵੀ ਮਾਂ ਦਾ ਸ਼ਿੰਗਾਰ
ਦੇਵੀ ਦੁਰਗਾ ਦੀ ਮੂਰਤੀ ਜਾਂ ਤਸਵੀਰ ਸਥਾਪਿਤ ਕਰਨ ਲਈ ਇਕ ਚੌਕੀ ਲਿਆਓ। ਉਸ ’ਤੇ ਲਾਲ ਜਾਂ ਪੀਲੇ ਰੰਗ ਦਾ ਕੱਪੜਾ ਵਿਛਾ ਕੇ ਮਾਤਾ ਰਾਣੀ ਨੂੰ ਸਥਾਪਿਤ ਕਰੋ। ਇਸ ਤੋਂ ਬਾਅਦ ਮਾਂ ਨੂੰ ਟਿੱਕਾ ਲਗਾ ਕੇ ਇਕ-ਇਕ ਕਰਕੇ ਸ਼ਿੰਗਾਰ ਦੀ ਸਾਰੀ ਸਮੱਗਰੀ ਮਾਂ ਨੂੰ ਭੇਟ ਕਰੋ।

PunjabKesari
16 ਸ਼ਿੰਗਾਰ ਦਾ ਮਹੱਤਵ
ਮਾਨਤਾ ਹੈ ਕਿ ਜੋ ਕਿ ਵਿਅਕਤੀ ਨਰਾਤੇ ’ਚ ਮਾਤਾ ਰਾਣੀ ਦਾ ਸ਼ਿੰਗਾਰ ਕਰਦਾ ਹੈ, ਉਸ ਦੇ ਘਰ ’ਚ ਖੁਸ਼ੀਆਂ ਆਉਂਦੀਆਂ ਹਨ। ਦੱਸ ਦੇਈਏ ਕਿ ਜੋ ਵਿਆਹੁਤਾ ਮਹਿਲਾ ਦੇਵੀ ਦਾ 16 ਸ਼ਿੰਗਾਰ ਕਰਦੀ ਹੈ, ਉਸ ਨੂੰ ਖੁਦ ਵੀ 16 ਸ਼ਿੰਗਾਰ ਕਰਨਾ ਚਾਹੀਦਾ ਹੈ। ਇੰਝ ਕਰਨ ਨਾਲ ਮਾਂ ਜਲਦੀ ਖੁਸ਼ ਹੋ ਜਾਵੇਗੀ।


manju bala

Edited By manju bala