'ਨਰਕ ਚੌਦਸ' 'ਤੇ ਕਿਸ ਭਗਵਾਨ ਦੀ ਕੀਤੀ ਜਾਂਦੀ ਹੈ ਪੂਜਾ, ਜੁੜੀਆਂ ਹਨ ਕਈ ਰੋਚਕ ਗੱਲਾਂ

10/29/2024 5:45:36 PM

ਵੈੱਬ ਡੈਸਕ-(Nark Chaudas) ਨਰਕ ਚਤੁਰਦਸ਼ੀ ਨੂੰ ਰੂਪ ਚੌਦਸ ਜਾਂ ਛੋਟੀ ਦੀਵਾਲੀ ਵਜੋਂ ਜਾਣਿਆ ਜਾਂਦਾ ਹੈ। ਹਿੰਦੂ ਧਰਮ ਵਿੱਚ, ਇਹ ਰੋਸ਼ਨੀ ਦੇ ਤਿਉਹਾਰ ਵਿੱਚ ਸ਼ਾਮਲ ਇੱਕ ਮਹੱਤਵਪੂਰਨ ਤਿਉਹਾਰ ਹੈ ਜੋ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਹਿੰਦੂ ਕੈਲੰਡਰ ਦੇ ਅਨੁਸਾਰ, ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਛੋਟੀ ਦੀਵਾਲੀ ਵਜੋਂ ਮਨਾਇਆ ਜਾਂਦਾ ਹੈ। ਇਸੇ ਕਾਰਨ ਇਸ ਨੂੰ ਨਰਕ ਚਤੁਰਦਸ਼ੀ ਕਿਹਾ ਜਾਂਦਾ ਹੈ। ਇਸ ਵਾਰ ਛੋਟੀ ਦੀਵਾਲੀ 30 ਅਕਤੂਬਰ ਨੂੰ ਮਨਾਈ ਜਾ ਰਹੀ ਹੈ। 

PunjabKesari
ਦੀਵਾਲੀ ਦਾ ਤਿਉਹਾਰ ਭਗਵਾਨ ਸ਼੍ਰੀ ਰਾਮ ਨਾਲ ਸੰਬੰਧਿਤ ਹੈ। ਅਯੁੱਧਿਆ ਦਾ ਰਾਜਾ ਰਾਮ ਚੌਦਾਂ ਸਾਲ ਦਾ ਬਨਵਾਸ ਪੂਰਾ ਕਰਕੇ ਆਪਣੇ ਨਗਰ ਵਾਪਸ ਪਰਤੇ ਸਨ। ਇਸ ਖੁਸ਼ੀ ਵਿੱਚ ਦੀਪ ਉਤਸਵ ਹੋਇਆ ਅਤੇ ਉਦੋਂ ਤੋਂ ਹਰ ਸਾਲ ਲੋਕ ਦੀਵੇ ਜਗਾ ਕੇ ਭਗਵਾਨ ਸ਼੍ਰੀ ਰਾਮ ਦਾ ਸਵਾਗਤ ਕਰਦੇ ਹਨ। ਕਿਹਾ ਜਾਂਦਾ ਹੈ ਕਿ ਜਦੋਂ ਭਗਵਾਨ ਘਰ ਆਉਂਦੇ ਹਨ ਤਾਂ ਧਨ-ਦੌਲਤ ਅਤੇ ਬੁੱਧੀ ਘਰ ਆਉਂਦੀ ਹੈ। ਇਸ ਕਾਰਨ ਦੀਵਾਲੀ 'ਚ ਭਗਵਾਨ ਗਣੇਸ਼ ਅਤੇ ਮਾਂ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਦਿਨ ਪਹਿਲਾਂ ਆਉਣ ਵਾਲੇ ਛੋਟੀ ਦੀਵਾਲੀ ਦਾ ਤਿਉਹਾਰ ਭਗਵਾਨ ਰਾਮ ਨਾਲ ਨਹੀਂ ਬਲਕਿ ਕਿਸੇ ਹੋਰ ਦੇਵਤਾ ਨਾਲ ਜੋੜਿਆ ਜਾਂਦਾ ਹੈ। ਇਸ ਦਿਨ ਰਾਮ ਜੀ ਜਾਂ ਗਣੇਸ਼ ਲਕਸ਼ਮੀ ਦੀ ਪੂਜਾ ਨਹੀਂ ਕੀਤੀ ਜਾਂਦੀ। ਆਓ ਜਾਣਦੇ ਹਾਂ ਕਿ ਛੋਟੀ ਦੀਵਾਲੀ ਨੂੰ ਨਰਕ ਚਤੁਰਦਸ਼ੀ ਕਿਉਂ ਕਿਹਾ ਜਾਂਦਾ ਹੈ ਅਤੇ ਛੋਟੀ ਦੀਵਾਲੀ ਵਾਲੇ ਦਿਨ ਕਿਸ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ।

PunjabKesari

ਇਹ ਵੀ ਪੜ੍ਹੋ- Diwali 2024 : ਘਰ 'ਚ ਪਈਆਂ ਇਹ ਬੇਕਾਰ ਚੀਜ਼ਾਂ ਹੁੰਦੀਆਂ ਨੇ ਅਸ਼ੁੱਭ, ਤੁਰੰਤ ਕੱਢੋ ਬਾਹਰ
ਛੋਟੀ ਦੀਵਾਲੀ 'ਤੇ ਕਿਸ ਭਗਵਾਨ ਦੀ ਪੂਜਾ ਹੁੰਦੀ ਹੈ
ਨਰਕ ਚਤੁਰਦਸ਼ੀ ਦੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਖ਼ਾਸ ਕਰਕੇ ਮੌਤ ਦੇ ਦੇਵਤਾ ਯਮਰਾਜ ਅਤੇ ਧਨ ਦੀ ਦੇਵੀ ਲਕਸ਼ਮੀ ਜੀ ਦੀ ਵੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਇਸ਼ਨਾਨ ਕਰ ਲੈਣਾ ਚਾਹੀਦਾ ਹੈ। ਮਾਨਤਾ ਅਨੁਸਾਰ ਰੂਪ ਚੌਦਸ ਦੇ ਦਿਨ ਭਗਵਾਨ ਕ੍ਰਿਸ਼ਨ ਨੇ ਨਰਕਾਸੁਰ ਨੂੰ ਮਾਰ ਕੇ ਲਗਭਗ 16,000 ਔਰਤਾਂ ਨੂੰ ਕੈਦ ਤੋਂ ਆਜ਼ਾਦ ਕਰਵਾਇਆ ਸੀ। ਇਸ ਦਿਨ ਭਗਵਾਨ ਯਮਰਾਜ ਦੀ ਪੂਜਾ ਕੀਤੀ ਜਾਂਦੀ ਹੈ, ਇਸ ਲਈ ਇਸ ਦਿਨ ਕਿਸੇ ਵੀ ਜੀਵ ਦੀ ਹੱਤਿਆ ਨਹੀਂ ਕਰਨੀ ਚਾਹੀਦੀ।
ਨਰਕ ਚਤੁਰਦਸ਼ੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ
ਨਰਕ ਚਤੁਰਦਸ਼ੀ ਦੇ ਦਿਨ ਪੂਜਾ ਤਾਂ ਕੀਤੀ ਜਾਂਦੀ ਹੈ ਪਰ ਇਸ ਦਿਨ ਤੁਹਾਨੂੰ ਹੋਰ ਵੀ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਘਰ 'ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹੇ। ਆਓ ਜਾਣਦੇ ਹਾਂ ਕਿ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਰੂਪ ਚੌਦਸ ਵਾਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਇਸ਼ਨਾਨ ਕਰਨਾ ਚਾਹੀਦਾ ਹੈ।
ਰੂਪ ਚੌਦਸ ਵਾਲੇ ਦਿਨ ਆਪਣੇ ਮੱਥੇ 'ਤੇ ਤਿਲਕ ਵੀ ਲਗਾਉਣਾ ਚਾਹੀਦਾ ਹੈ।
ਨਰਕ ਚਤੁਦਸ਼ੀ 'ਤੇ ਯਮਰਾਜ ਦੇ ਨਾਮ 'ਤੇ ਦੀਵਾ ਜਗਾਉਣਾ ਚਾਹੀਦਾ ਹੈ।
ਛੋਟੀ ਦੀਵਾਲੀ ਦੇ ਦਿਨ ਘਰ ਦੀ ਦੱਖਣ ਦਿਸ਼ਾ ਨੂੰ ਗੰਦਾ ਨਹੀਂ ਰੱਖਣਾ ਚਾਹੀਦਾ।

PunjabKesari

ਇਹ ਵੀ ਪੜ੍ਹੋ-Diwali 2024 :Dhanteras ਦੀ ਇਸ 'ਅਸ਼ੁੱਭ ਘੜੀ' 'ਚ ਨਾ ਕਰੋ ਖਰੀਦਾਰੀ ਕਰਨ ਦੀ ਗਲਤੀ
ਨਰਕ ਚਤੁਰਦਸ਼ੀ ਦੇ ਮੌਕੇ 'ਤੇ ਘਰ ਦੀ ਸਫ਼ਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।
ਰੂਪ ਚੌਦਸ ਵਾਲੇ ਦਿਨ ਸਵੇਰੇ ਇਸ਼ਨਾਨ ਕਰਕੇ ਭਗਵਾਨ ਕ੍ਰਿਸ਼ਨ ਦੀ ਪੂਜਾ ਕਰਨੀ ਚਾਹੀਦੀ ਹੈ।
ਨਰਕ ਚੌਦਸ 'ਤੇ ਘਰ ਦੀਆਂ ਔਰਤਾਂ ਚਾਰ ਮੂੰਹ ਵਾਲਾ ਦੀਵਾ ਬਣਾ ਕੇ ਰਾਤ ਦੇ ਸਮੇਂ ਤਿਲਾਂ ਦਾ ਤੇਲ ਜਾਂ ਸਰ੍ਹੋਂ ਦਾ ਤੇਲ ਪਾ ਕੇ ਜਗਾਉਂਦੀਆਂ ਹਨ।
ਮਾਨਤਾ ਹੈ ਕਿ ਜੋ ਵੀ ਸ਼ਰਧਾਲੂ ਰੂਪ ਚੌਦਸ 'ਤੇ ਬ੍ਰਹਮਾ ਮੁਹੂਰਤ 'ਚ ਇਸ਼ਨਾਨ ਕਰਕੇ ਭਗਵਾਨ ਯਮਰਾਜ ਦੀ ਪੂਜਾ ਕਰਦਾ ਹੈ, ਉਹ ਸਵਰਗ ਦੀ ਪ੍ਰਾਪਤੀ ਅਤੇ ਨਰਕ ਜਾਣ ਤੋਂ ਬਚ ਜਾਂਦਾ ਹੈ।
ਰੂਪ ਚੌਦਸ ਨੂੰ ਉਬਟਨ ਲਗਾ ਕੇ ਇਸ਼ਨਾਨ ਕਰਨ ਦੀ ਵੀ ਪਰੰਪਰਾ ਹੈ।

ਇਹ ਵੀ ਪੜ੍ਹੋ- Diwali ਮੌਕੇ ਘਰ 'ਚ ਜ਼ਰੂਰ ਲਗਾਓ ਇਨ੍ਹਾਂ ਪੱਤਿਆਂ ਨਾਲ ਤਿਆਰ ਤੋਰਨ, ਨਹੀਂ ਲੱਗੇਗੀ ਬੁਰੀ ਨਜ਼ਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Aarti dhillon

Content Editor Aarti dhillon