ਨਾਨਕ ਭਗਤਾ ਸਦਾ ਵਿਗਾਸੁ£ (550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ)
5/29/2019 5:30:11 AM

ਨਿਰਗੁਣ ਸ਼ਬਦ ਵਿਚਾਰ
ਅੱਠਵੀਂ ਪਉੜੀ
ਸੁਣਿਐ ਸਿਧ ਪੀਰ ਸੁਰ ਨਾਥ£।। ਸੁਣਿਐ ਧਰਤਿ ਧਵਲ ਆਕਾਸ£।। ਸੁਣਿਐ ਦੀਪ ਲੋਅ ਪਾਤਾਲ£।। ਸੁਣਿਐ ਪੋਹਿ ਨ ਸਕੈ ਕਾਲੁ£।। ਨਾਨਕ ਭਗਤਾ ਸਦਾ ਵਿਗਾਸੁ£ ਸੁਣਿਐ ਦੂਖ ਪਾਪ ਕਾ ਨਾਸੁ£।।੮।।£ਗਾਵੀਐ ਸੁਣੀਐ ਮਨਿ ਰਖੀਐ ਭਾਉ£ ਗੁਰੂ ਸਾਹਿਬ ਨੇ ਪਹਿਲਾਂ ਹੀ ਇਸ਼ਾਰਾ ਦਿੱਤਾ ਸੀ, ਗਾਵੀਐ ਔਰ ਜੋ ਗਾ ਰਿਹੈ ਉਹਨੂੰ ਸੁਣੀਐ। ਗਾਉਣਾ ਵੀ ਤੇ ਗਾਉਂਦੇ ਨੂੰ ਸੁਣਨਾ ਵੀ, ਦੋਵੇਂ ਇੱਕੋ ਹੀ ਕਿਰਿਆ ਹੈ। ਸੁਣਨਾ ਵੀ ਓਨਾ ਹੀ ਮਹੱਤਵਪੂਰਨ ਹੈ। ਗਾਵੀਐ, ਔਰ ਗਾਵੈ ਕੋ, ਕੋਈ ਵਿਰਲਾ ਹੀ ਗਾਉਂਦਾ ਹੈ। ਜਿਹਦੇ ਵੱਲ ਨਦਰਿ ਸਵੱਲੀ ਹੋ ਜਾਵੇ, ਉਹੀ ਗਾਉਂਦਾ ਹੈ। ਹੁਣ ਹੋਰ ਡੂੰਘਾ ਪੜਾਓ ਹੈ, ਸੁਣਨਾ ਹੈ। ਔਰ ਸੁਣਨ ਨਾਲ ਹੀ ਸਾਰਾ ਪਾਰ ਉਤਾਰਾ, ਸਚਿਆਰ ਪਾ ਲਿਆ। ਸੱਚ ਜਾਣ ਲਿਆ। ਸਿਰਫ ਸੁਣਨ ਨਾਲ ਹੀ। ਪਰ ਸੁਣਨਾ ਕੀ ਹੈ? ਸੁਣਨਾ ਹੈ ਜੋ ਆਵਾਜ਼ ਪੈਦਾ ਨਹੀਂ ਕਰ ਰਿਹਾ। ਅਨਹਦ ਨੂੰ ਸੁਣਨਾ ਹੈ। ਉਸ ਨੂੰ ਸੁਣਨਾ ਹੈ, ਜੋ ਕਿਸੇ ਵੀ ਤਰ੍ਹਾਂ ਦੀ ਆਵਾਜ਼ ਪੈਦਾ ਨਹੀਂ ਕਰ ਰਿਹਾ। ਸਤਿਗੁਰ ਨਾਮਦੇਵ ਜਿਸਨੂੰ ਅਣਮੜਿਆ ਮਾਂ ਦਲ ਬਾਜੇ ਕਹਿੰਦੇ ਨੇ। ਪਲਟੂ ਕਹਿੰਦੇ ਨੇ ‘‘ਉਲਟਾ ਕੂੰਆਂ ਗਗਨ ਕਾ, ਤਿਸਮੇਂ ਜਰੇ ਚਿਰਾਗ। ਤਿਸਮੇਂ ਜਰੇ ਚਿਰਾਗ ਬਿਨ ਰੋਗਨ ਬਿਨ ਬਾਤੀ। ਛੇ ਰੁੱਤ ਬਾਰਹ ਮਾਸ ਰਹੇ ਜਰਤਾ ਦਿਨ ਰਾਤੀ। ਨਿਕਸੇ ਇਕ ਆਵਾਜ਼ ਚਿਰਾਗ ਕੀ ਜੋਤੀ ਮਾਹੇ। ਗਿਆਨ ਸਮਾਧੀ ਸੁਨੇ ਔਰ ਕੋਈ ਸੁਨਤਾ ਨਾਹੇ।’’ ਇਹ ਜੋ ਚਿਰਾਗ ਦੀ ਜੋਤੀ ’ਚੋਂ ਆਵਾਜ਼ ਪੈਦਾ ਹੋ ਰਹੀ, ਉਹ ਗਿਆਨੀ ਨੂੰ ਹੀ ਸੁਣਨੀ ਹੈ। ਸੌਰ ਮੰਡਲ ਦੀ ਅੰਡਰਸਟੈਂਡਿੰਗ ਹੈ। ਸਮਝੋ ਇਸ ਨੂੰ। ਗੁਰੂ ਸਾਹਿਬ ਵੀ ਜਿਸ ਅਨਹਦ ਦੀ ਗੱਲ ਕਰਦੇ ਨੇ, ਜਿਸ ਆਵਾਜ਼ ਦੀ ਗੱਲ ਕਰ ਰਹੇ ਨੇ, ਉਹ ਵੀ ਸੌਰ ਮੰਡਲ 'ਚੋਂ ਪੈਦਾ ਹੋ ਰਹੀ ਸੂਖਮ ਆਵਾਜ਼ ਹੈ। ਕੁਦਰਤ ਦੀ ਡਾਇਲੈਕਟਸ ਨੂੰ ਸਮਝਿਆ ਜਾ ਰਿਹਾ ਹੈ। ਉਸ ਸੂਕਸ਼ਮ ਆਵਾਜ਼ ਨੂੰ ਸੁਣਨਾ ਹੈ। ਕੋਈ ਗਾ ਰਿਹਾ ਹੈ। ਗੁਰੂ ਨਾਨਕ ਗਾ ਰਹੇ ਨੇ, ਉਨ੍ਹਾਂ ਨੂੰ ਸੁਣਨਾ ਹੈ। ਫਿਰ ਸੁਣਣ ਨਾਲ ਕੀ ਹੋ ਗਿਆ। ਸੁਣਿਐ ਸਿਧ ਪੀਰ ਸੁਰ ਨਾਥ£ ਸੁਣਨ ਨਾਲ ਸਿੱਧ ਹੋ ਗਿਆ। ਸਿੱਧ ਬਹੁਤ ਵੱਡੇ ਚਿੰਤਕ ਹੋਏ ਨੇ। ਭਾਰਤ ’ਚ ਗਿਆਨ ਪ੍ਰੰਪਰਾਵਾਂ ’ਚੋਂ ਸਿੱਧ ਪ੍ਰੰਪਰਾ ਬਹੁਤ ਅਮੀਰ ਪ੍ਰੰਪਰਾ ਹੈ। ਸੁਣਨ ਨਾਲ ਪੀਰ ਹੋ ਗਿਆ। ਇਕ ਹੋਰ ਚਿੰਤਨੀ ਪ੍ਰੰਪਰਾ। ਪੀਰ ਹੋ ਗਿਆ। ਸੁਣਨ ਨਾਲ ਨਾਥ ਹੋ ਗਿਆ। ਸਾਡੇ ਕੋਲ ਨਾਥ ਪ੍ਰੰਪਰਾ ਵੀ ਬਹੁਤ ਅਮੀਰ ਪ੍ਰੰਪਰਾ ਹੈ। ਇਹ ਸਾਰੀਆਂ ਹੀ ਪ੍ਰੰਪਰਾਵਾਂ ਜੋ ਨੇ, ਫਲਸਫਾ ਜੋ ਹੈ ਇਨ੍ਹਾਂ ਦਾ, ਗੁਰੂ ਨਾਨਕ ਦੇਵ ਜੀ ਉਸ ਨੂੰ ਵੀ ਵਡਿਆ ਰਹੇ ਨੇ। ਜਦੋਂ ਕੋਈ ਮਾਨਤਾ ਦੇ ਰਿਹਾ ਹੈ ਤਾਂ ਇਸ ਨੂੰ ਸਮਝਣ ਦੀ ਜ਼ਰੂਰਤ ਹੈ। ਸੁਣਨ ਨਾਲ ਸਿਧ, ਪੀਰ, ਨਾਥ ਹੋ ਗਿਆ। ਇਹ ਫਲਸਫੇ ਦੀ ਵਡਿਆਈ ਹੈ। ਗੁਰੂ ਸਾਹਿਬ ਕਿਸ ਫਲਸਫੇ ਨੂੰ ਵਡਿਆ ਰਹੇ ਨੇ, ਬਹੁਤ ਵੱਡੀ ਗੱਲ ਹੈ। ਉਹ ਤਾਂ ਹਰ ਫਲਸਫੇ ਨਾਲ ਟੱਕਰ ਦਿੰਦੇ ਨੇ। ਪਰ ਜੇਕਰ ਕਿਤੇ ਆ ਕੇ ਸਿੱਧਾਂ ਨਾਲ ਗੋਸ਼ਟੀ ’ਚ ਪੈਂਦੇ ਨੇ ਤਾਂ ਸੰਵਾਦ ਦੀ ਸੰਭਾਵਨਾ ਹੈ ਜਿੱਥੇ, ਉੱਥੇ ਆ ਕੇ ਪੈਂਦੇ ਨੇ। ਬਹੁਤ ਬਰੀਕ ਨੁਕਤਾ ਹੈ, ਸਮਝੋ। ਸੰਭਾਵਨਾ ਪਈ ਹੈ ਸਿੱਧਾਂ ’ਚ, ਤਾਂ ਹੀ ਤਾਂ ਗੋਸ਼ਟੀ ਹੋ ਰਹੀ ਹੈ। ਸੰਵਾਦ ਚੱਲ ਰਿਹਾ ਹੈ। ਇਸੇ ਕਰਕੇ ਸੁਣਨ ਨਾਲ ਸਿੱਧ ਹੋ ਗਿਆ।
ਪਹਿਲਾਂ ਵੀ ਇਸ਼ਾਰਾ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਇੱਕਦਮ ਮਨੁੱਖਾ ਵਿਚਾਰ ਛੱਡ ਕੇ ਕੁਦਰਤ ਵੱਲ ਚਲੇ ਜਾਣਗੇ। ਬ੍ਰਹਿਮੰਡ ਵੱਲ ਚਲੇ ਜਾਣਗੇ। ਉਹ ਬਹੁਤ ਸੂਖਮ ਖਿਆਲ ਨੂੰ ਤੁਹਾਡੇ ਨਾਲ ਸਾਂਝਾ ਕਰਨ ਲੱਗ ਪੈਣਗੇ। ਇਕਦਮ ਸਥੂਲ ਤੋਂ ਸੂਖਮ ’ਚ ਚਲੇ ਜਾਣਗੇ। ਹੁਣ ਇੱਥੇ ਵੀ ਇਹੀ ਹੈ। ਸੁਣਿਐ ਧਰਤਿ ਧਵਲ ਆਕਾਸ£ ਸੁਣਨ ਨਾਲ ਹੀ ਧਰਤਿ, ਧਵਲ, ਆਕਾਸ ਹੋ ਗਿਆ। ਸੁਣਨਾ ਵੀ ਸੁਣਨਾ ਨਹੀਂ ਹੈ। ਇਹ ਵੀ ਰਜ਼ਾ ਹੀ ਹੈ। ਸੁਣਨਾ ਰਜ਼ਾ ਦਾ ਪ੍ਰਯਾਯਵਾਚੀ ਹੈ। ਇਕ ਸਮਾਨ ਸ਼ਬਦ ਨੇ ਦੋਵੇਂ। ਇਹ ਨਦਰਿ ਦਾ ਪ੍ਰਯਾਯਵਾਚੀ ਹੈ। ਨਦਰਿ ਦਾ ਸਮਾਨਅਰਥੀ ਹੈ। ਸੁਣਨ ਨਾਲ ਹੀ ਪੂਰਨ ਕਾਇਨਾਤ ਚੱਲ ਰਹੀ ਹੈ, ਰਿਦਮ 'ਚ ਚੱਲ ਰਹੀ ਹੈ। ਰਤਾ ਕੁ ਸੁਣਨ ਤੋਂ ਖੁੰਝੇ ਨਹੀਂ ਕਿ ਪਰਲੈ ਆ ਜਾਊ। ਸਤਿਗੁਰ ਨਾਮਦੇਵ ਦਾ ਬਚਨ ਹੈ-ਬੇਡੀ ਕੇ ਗੁਨ ਸੁਨ ਰੀ ਬਾਈ ਜਲਦੁ ਬਾਂਧ ਧਰੂ ਥਾਪਿਓ ਹੋ। ਉਹਨੇ ਹੀ ਜਲ ਬੰਨ੍ਹ ਕੇ ਰੱਖਿਆ ਹੈ। ਉਹ ਛੱਡ ਦੇਵੇ ਸੁਨਾਮੀ ਆ ਜਾਵੇ। ਪਰਲੈ ਆ ਜਾਵੇ। ਇਹ ਜੋ ਬੰਨ੍ਹਿਆ ਹੈ, ਇਹੀ ਕੁਦਰਤਿ ਹੈ, ਜਿਸ ਬਾਰੇ ਵਿਚਾਰ ਕਰਨੀ ਵੀ ਮੁਸ਼ਕਿਲ ਹੈ। ਸਤਿਗੁਰ ਨਾਨਕ ਦੇਵ ਜੀ ਇਸੇ ਦੀ ਵਡਿਆਈ ਵਿਚਾਰਦੇ ਨੇ। ਸੁਣਨ ਨਾਲ ਹੀ ਬ੍ਰਹਿਮੰਡ ਚੱਲ ਰਿਹਾ ਹੈ। ਸੁਣਿਐ ਦੀਪ ਲੋਅ ਪਾਤਾਲ£ ਸਾਰੇ ਜੋ ਦੀਪ ਨੇ, ਜਿਨ੍ਹਾਂ ਦੀਪਾਂ 'ਚ ਧਰਤੀ ਵੰਡੀ ਹੋਈ ਹੈ, ਲੋਕ ਨੇ, ਤਿੰਨ ਲੋਕ ਜੋ ਨੇ, ਜੋ ਪਾਤਾਲ ਲੋਕ ਨੇ, ਸਾਰੇ ਸੁਣਨ ਨਾਲ ਹੀ ਨੇ। ਸੁਣਨ ਨਾਲ ਹੀ ਸਾਰਾ ਚਿਹਨ ਚੱਕਰ ਹੈ ਇਨ੍ਹਾਂ ਦਾ। ਸੁਣਨਾ ਬਹੁਤ ਮਹੱਤਵਪੂਰਨ ਹੈ। ਅਣ-ਆਵਾਜ਼ ਨੂੰ ਸੁਣਨਾ ਹੈ। ਇਹੀ ਸੁਣਨਾ ਗਾਉਣਾ ਵੀ ਹੈ। ਦੋਵੇਂ ਇਕ ਨੇ। ਦੋਵੇਂ ਉਸ ਦੀ ਰਜ਼ੀ ਦੀ ਗਵਾਹੀ ਨੇ। ਔਰ ਇਸ ਸੁਣਨ ਨਾਲ, ਸੁਣਿਐ ਪੋਹਿ ਨ ਸਕੈ ਕਾਲੁ£ ਕਾਲੁ ਵੀ ਡਰਾ ਨਹੀਂ ਸਕਦਾ। ਮਰਨ ਤੋਂ ਫਿਰ ਡਰ ਨਹੀਂ ਲੱਗਦਾ। ਕਬੀਰ ਸਾਹਿਬ ਕਹਿ ਰਹੇ ਨੇ- ਜਿਤੁ ਮਰਨੇ ਤੇ ਜੱਗ ਡਰੇ, ਮੇਰੇ ਮਨ ਆਨੰਦ। ਫਿਰ ਡਰ ਨਹੀਂ ਰਹਿੰਦਾ। ਇੱਥੇ ਮਰਨੇ ਦੇ ਭਾਵ ਵੀ ਬਹੁਤ ਸੂਖਮ ਨੇ। ਪਲਟੂ ਸਾਹਿਬ ਕਹਿੰਦੇ ਨੇ- ''ਲਾਗੀ ਗਾਂਸੀ ਗਿਆਨ ਕੀ, ਪਲਟੂ ਮੁਆ ਤੁਰੰਤ।'' ਇਹ ਜੋ ਪਲਟੂ ਮਰਿਆ ਹੈ, ਗਿਆਨ ਨਾਲ, ਇਹ ਬਹੁਤ ਮਹੱਤਵਪੂਰਨ ਹੈ। ਫਿਰ ਮਰਨ ਵਾਲਾ ਤੁਰੰਤ ਮਰਦਾ ਹੈ, ਆਨੰਦ ਦੀ ਅਵਸਥਾ 'ਚ ਮਰਦਾ ਹੈ।
ਹੁਣ ਨੁਕਤਾ ਅੱਗੇ ਵਧਦਾ ਹੈ। ਨਾਨਕ ਭਗਤਾ ਸਦਾ ਵਿਗਾਸੁ£ ਸਾਹਿਬ ਕਹਿ ਰਹੇ ਨੇ ਕਿ ਇਹ ਭਗਤਾ ਰਾਹੀਂ ਵਿਗਸਦਾ ਹੈ। ਸ਼ਬਦ ਵਿਗਾਸੁ (ਐਵੋਲੂਸ਼ਨ) ਉੱਤੇ ਧਿਆਨ ਦੇਣਾ ਹੈ। ਵਿਕਾਸ ਨਹੀਂ ਵਿਗਾਸੁ। ਕੁਦਰਤਿ ਨੇ ਵਿਗਸਣਾ ਹੈ। ਵਿਗਸਣ ਨੂੰ ਗੁਰੂ ਸਾਹਿਬ ਬਹੁਤ ਗਹਿਰਾ ਲੈ ਗਏ ਨੇ। ਨਾਨਕ ਭਗਤਾ ਸਦਾ ਵਿਗਾਸੁ£ ਇਹ ਭਗਤਾ ਰਾਹੀਂ ਵਿਗਸਦਾ ਹੈ। ਇਸ ਵਿਗਾਸੁ ਨੂੰ ਸਮਝੋ। ਭਗਤਾ ਰਾਹੀਂ ਹੋ ਰਿਹਾ ਹੈ। ਜੇਕਰ ਗਾਉਣਾ ਹੈ ਤਾਂ, ਮਨਿ ਰਖੀਐ ਭਾਉ, ਮਨ 'ਚ ਭਾਵ ਰੱਖਣਾ ਹੈ। ਇਹੀ ਭਾਵ ਨੇ ਵਿਗਸਣਾ ਹੈ। ਇਹਦੇ ਰਾਹੀਂ ਹੀ ਉਸ ਸੱਚ ਨੇ ਤੁਹਾਡੇ ਅੰਦਰ ਵਿਗਸਣਾ ਹੈ। ਮੌਲਣਾ ਹੈ। ਜਦੋਂ ਧਰਤ ਨੇ ਮੌਲਣਾ ਹੈ ਤਾਂ ਇਹ ਬਾਹਰੀ ਹੈ। ਜਦੋਂ ਗਿਆਨ ਨੇ ਮੌਲਣਾ ਹੈ ਤਾਂ ਇਹ ਅੰਦਰੂਨ ਘਟਿਤ ਹੋਣ ਵਾਲੀ ਹੈ। ਇਹਨੇ ਅੰਤਰ ਨੂੰ ਜਵਾਹਰਾਂ ਨਾਲ ਭਰ ਦੇਣਾ ਹੈ। ਸੱਚ ਦੀ ਤਾਕਤ ਹੀ ਇੰਨੀ ਹੈ ਕਿ ਸਾਰੇ ਪਦਾਰਥ ਫਿੱਕੇ ਪੈ ਜਾਣੇ ਨੇ। ਸਾਰੇ ਦੁੱਖ ਕੱਟੇ ਜਾਣੇ ਨੇ। ਪਾਪ ਧੁਲ ਜਾਣੇ ਨੇ। ਸੁਣਿਐ ਦੂਖ ਪਾਪ ਕਾ ਨਾਸੁ£ ੮£ ਦੁੱਖਾਂ ਦਾ ਨਾਸ ਹੋ ਜਾਣਾ ਹੈ, ਪਾਪਾਂ ਦਾ ਨਾਸ ਹੋ ਜਾਣਾ ਹੈ।
ਪਉੜੀ ਨੌਵੀਂ
ਸੁਣਿਐ ਈਸਰੁ ਬਰਮਾ ਇੰਦੁ£।। ਸੁਣਿਐ ਮੁਖਿ ਸਾਲਾਹਣ ਮੰਦੁ£।। ਸੁਣਿਐ ਜੋਗ ਜੁਗਤਿ ਤਨਿ ਭੇਦ£।। ਸੁਣਿਐ ਸਾਸਤ ਸਿਮ੍ਰਿਤ ਵੇਦ£।। ਨਾਨਕ ਭਗਤਾ ਸਦਾ ਵਿਗਾਸੁ£।। ਸੁਣਿਐ ਦੂਖ ਪਾਪ ਕਾ ਨਾਸੁ£।।੯।। £
ਅੱਠਵੀਂ ਪਉੜੀ ਦਾ ਹੀ ਦਾਰਸ਼ਨਿਕ ਵਿਸਤਾਰ ਤੁਰਿਆ ਆ ਰਿਹਾ ਹੈ। ਸੁਣਨ ਦੀ ਹੀ ਮਹਿਮਾ ਹੋ ਰਹੀ ਹੈ। ਸੁਣਨ ਨੂੰ ਹੀ ਸਮਝਾਇਆ ਜਾ ਰਿਹਾ ਹੈ, ਸਮਝਿਆ ਜਾ ਰਿਹਾ ਹੈ। ਸੁਣਨਾ ਹੀ ਗਹਿਰਾ ਹੁੰਦਾ ਜਾ ਰਿਹਾ ਹੈ। ਵਿਚਾਰ ਰਿੜਕ ਹੋ ਰਿਹਾ ਹੈ। ਦਰਅਸਲ ਇੱਥੇ ਸੁਣਨਾ ਜੋ ਹੈ, ਉਹ ਨਾ ਸੁਣਨਾ ਹੈ। ਸੁਣਨਾ ਹੀ ਨਹੀਂ ਹੈ। ਬੰਦਾ ਜੋ ਸੁਣੇਗਾ, ਗਲਤ ਹੀ ਸੁਣੇਗਾ। ਬੰਦੇ ਦੇ ਵੱਸ ਨਹੀਂ ਸੁਣ ਸਕਣਾ। ਉਹ ਗਲਤ ਸੁਣੇਗਾ। ਉਸ ਨੇ ਵਡਿਆਈ ਹੀ ਵਿਚਾਰਨੀ ਹੈ, ਕੁੱਝ ਹੋਰ ਵਿਚਾਰ ਕਰੇਗਾ ਤਾਂ ਗਲਤ ਹੀ ਕਰੇਗਾ। ਇੱਥੇ ਸੁਣਨਾ ਬੰਦ ਕਰਨਾ ਹੈ। ਇਸੇ ਕਰਕੇ ਇੱਥੇ ਸੁਣਨਾ ਬਾਹਰੀ ਸੁਣਨਾ ਨਹੀਂ ਹੈ। ਇਹ ਉਹਦੀ ਰਜ਼ਾ ਹੈ। ਉਹ ਚਾਹੇਗਾ ਤਾਂ ਹੀ ਸੁਣ ਸਕੋਗੇ। ਜਦੋਂ ਤੁਸੀਂ ਕੁੱਝ ਨਾ ਸੁਣਨ ਦੀ ਸਮਰੱਥਾ 'ਚ ਹੋਵੋਗੇ, ਉਦੋਂ ਹੀ ਸੁਣਨ ਲੱਗ ਪਵੇਗਾ। ਬਿਨਾਂ ਆਵਾਜ਼ ਵਾਲਾ ਸੁਣੇਗਾ। ਸੁਣਨ ਦੇ ਸ਼ਬਦਿਕ ਮਾਅਨਿਆਂ ’ਚ ਨਾ ਜਾਓ। ਇਹਦੇ ਮਾਅਨੇ ਹੋਰ ਨੇ। ਉਨ੍ਹਾਂ ਨੂੰ ਸਮਝੋ। ਸੁਣਿਐ ਈਸਰੁ ਬਰਮਾ ਇੰਦੁ£ ਈਸਰੁ, ਬਰਮਾ, ਇੰਦੂ, ਜੋ ਸਾਡੇ ਭਾਰਤੀ ਦਰਸ਼ਨ 'ਚ ਅਜਿਹੇ ਤੱਤ ਨੇ, ਅਜਿਹੇ ਪ੍ਰਤੀਕ ਨੇ, ਉਹ ਖੁੱਲ੍ਹਣ ਲੱਗਦੇ ਨੇ। ਉਨ੍ਹਾਂ ਬਾਰੇ ਵਿਚਾਰ ਤੁਰ ਪਿਆ ਹੈ। ਜਿਹੜਾ ਸੁਣ ਰਿਹਾ ਹੈ, ਉਸ ਨੂੰ ਇਨ੍ਹਾਂ ਦੀ ਸੋਝੀ ਆ ਜਾਵੇਗੀ। ਸੁਣਨ ਵਾਲੇ ਨੂੰ ਹੀ। ਉਹ ਸਮਝ ਜਾਵੇਗਾ। ਇਹ ਜੋ ਤਿੰਨੇ ਪਾਤਰ ਨੇ, ਤਿੰਨੇ ਨਾਮ ਨੇ, ਤਿੰਨੇ ਸਿਧਾਂਤ ਨੇ, ਸਿਰਫ ਸੁਣਨ ਵਾਲੇ ਨੂੰ, ਸੂਖਮ ਸੁਣਨ ਵਾਲੇ ਨੂੰ ਸਮਝ ਆ ਸਕਦੇ ਨੇ, ਨਹੀਂ ਤਾਂ ਕਾਲਾ ਅੱਖਰ ਭੈਂਸ ਬਰਾਬਰ। ਸੁਣਿਐ ਮੁਖਿ ਸਾਲਾਹਣ ਮੰਦੁ£ ਸਿਰਫ ਸੁਣਨ ਨਾਲ ਹੀ ਮੰਦੁ ਦੇ ਮੁੱਖ 'ਤੇ ਵੀ ਸਲੁਹਤਾ ਆ ਜਾਵੇਗੀ। ਇਹ ਵੀ ਰਜ਼ਾ ਹੀ ਹੈ। ਉਸ ਨੂੰ ਭਾਅ ਗਿਆ, ਉਸਦੀ ਨਜ਼ਰ ਸਵੱਲੀ ਹੋ ਗਈ ਤਾਂ ਮੰਦੁ ਦਾ ਭਾਵ ਵੀ ਸਲਾਹੁਤਾ 'ਚ ਪਰਿਵਰਤਿਤ ਹੋ ਗਿਆ। ਜੇਕਰ ਸੁਣਨਾ ਆ ਗਿਆ ਤਾਂ ਸਮਝੋ ਸਚਿਆਰ ਪਾ ਲਿਆ। ਖੁਦ ਹੀ ਸੱਤ ਹੋ ਗਏ। ਮੰਦੁ ਵੀ ਸਲਾਹੁਤਾ ਕਰਨ ਲੱਗ ਪਿਆ।
ਸੁਣਿਐ ਜੋਗ ਜੁਗਤਿ ਤਨਿ ਭੇਦ£ ਜਦੋਂ ਸੁਣਿਆ ਤਾਂ ਜੋਗ ਬਾਰੇ, ਜੁਗਤ ਬਾਰੇ, ਤਨਿ ਬਾਰੇ, ਸਾਰੇ ਭੇਦ ਖੁੱਲ੍ਹ ਗਏ। ਜੋਗ ਕੀ ਹੈ? ਉਹ ਜੋਗ ਨਹੀਂ ਹੈ, ਜੋ ਭਸਮ ਰਮਾ ਕੇ ਕੀਤਾ ਜਾ ਰਿਹਾ ਹੈ। ਸੁਣਨਾ ਸ਼ੁਰੂ ਹੋ ਗਿਆ ਤਾਂ ਅੰਜਨ ਮਾਹਿ ਨਿਰੰਜਨ ਵਾਲੇ ਜੋਗ ਦੀ ਸਮਝ ਆ ਜਾਵੇਗੀ। ਇਹ ਊਰਜਾ ਦਾ ਘਟਿਤ ਹੋਣਾ ਹੀ ਹੈ। ਇਹ ਕਰਿਸ਼ਮਾ ਹੀ ਹੈ। ਤਨਿ ਦਾ ਭੇਦ ਵੀ ਪਾ ਲਵੇਗਾ। ਜੋਗ ਦੀ ਜੁਗਤ ਵੀ ਸਮਝ ਆ ਜਾਵੇਗੀ। ਰਤਾ ਕੁ ਗਹਿਰਾ ਹੈ ਪਰ ਸਮਝਣਾ ਸ਼ੁਰੂ ਕਰੋਗੇ ਤਾਂ ਸਮਝ ਵੀ ਆ ਜਾਵੇਗੀ। ਉਹਦੀ ਕਿਰਪਾ ਹੋ ਗਈ ਜੇਕਰ, ਨਦਰਿ ਹੋ ਗਈ ਜੇਕਰ। ਸੁਣਿਐ ਸਾਸਤ ਸਿਮ੍ਰਿਤ ਵੇਦ£ ਜੋ ਸ਼ਾਸਤਰ ਨੇ, ਸਿਮਰਤੀਆਂ ਨੇ, ਵੇਦ ਨੇ, ਸੁਣਨਾ ਆ ਗਿਆ ਤਾਂ ਉਨ੍ਹਾਂ ਦੇ ਭੇਦ ਵੀ ਸਮਝ ਆ ਜਾਣਗੇ। ਫਿਰ ਇਹ ਸਾਰਾ ਜੋ ਪਾਸਾਰ ਹੈ, ਉਹ ਖੁੱਲ੍ਹ ਜਾਵੇਗਾ। ਸਮਝ ਆ ਜਾਵੇਗਾ। ਸਿਰਫ ਉਹਦੇ ਭੇਦ ਨੂੰ ਸੁਣਨਾ ਆ ਗਿਆ ਜੇਕਰ। ਗੁਰੂ ਨਾਨਕ ਦੇਵ ਜੀ ਬਹੁਤ ਹੀ ਸੂਖਮ ਇਸ਼ਾਰੇ ਨਾਲ ਹਮੇਸ਼ਾ ਆਪਣਾ ਵਿਚਾਰ ਰੱਖਣਗੇ। ਉਨ੍ਹਾਂ ਦੀ ਬਾਣੀ ਦੀ ਥਾਹ ਪਾ ਸਕਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ, ਲੰਬੇ ਅਧਿਐਨ ਤੋਂ ਬਾਅਦ, ਫਿਰ ਵੀ ਬਹੁਤ ਦੂਰ ਹਾਂ। ਭਾਰਤੀ ਦਰਸ਼ਨ ਬਾਰੇ ਉਹ ਇਸ ਪਉੜੀ ’ਚ ਇਸ਼ਾਰੇ ਨਾਲ ਦੱਸ ਰਹੇ ਨੇ ਕੁੱਝ। ਪਰ ਉਸ ਸਾਰੇ ਦਰਸ਼ਨ ਨੂੰ ਸੁਣਨ ਦੇ ਭੇਦ ਪਾ ਲੈਣ ਤੋਂ ਬਾਅਦ ਪ੍ਰਸ਼ਨ ਪੈਦਾ ਕਰ ਰਹੇ ਨੇ ਸਾਡੇ ਮਨ ਅੰਦਰ। ਬਹੁਤ ਡੂੰਘੀ ਨਿਸ਼ਾਨਦੇਹੀ ਹੈ। ਦੇਖੋ ਇਸ ਪਉੜੀ ਦੀ ਪਹਿਲੀ ਸਤਰ 'ਚ ਮਿੱਥ ਆ ਰਹੀ ਹੈ। ਦੂਸਰੀ ਸਤਰ 'ਚ ਬੰਦਾ ਆ ਰਿਹਾ ਹੈ। ਤੀਸਰੀ ਸਤਰ ’ਚ ਜੋਗ ਆ ਰਿਹਾ ਹੈ। ਚੌਥੀ ਸਤਰ 'ਚ ਦਰਸ਼ਨ ਆ ਰਿਹਾ ਹੈ। ਪੰਜਵੀਂ ਸਤਰ ਫਿਰ ਭਗਤਾ ਰਾਹੀਂ ਵਿਗਸ ਰਹੀ ਕੁਦਰਤਿ ਦਾ ਪਾਸਾਰ ਹੈ। ਉਸ ਬਾਰੇ ਚਰਚਾ ਹੈ। ਇਹ ਸਤਰ ਅੱਠਵੀਂ ਪਉੜੀ 'ਚ ਵੀ ਇਵੇਂ ਹੀ ਹੈ। ਇਸ ਦਾ ਭਾਵ ਹੋਇਆ ਕਿ ਗੁਰੂ ਸਾਹਿਬ ਜਿਸ ਵਿਚਾਰ ਉੱਤੇ ਬਲ ਦੇ ਰਹੇ ਨੇ, ਉਹ ਭਗਤਾ ਰਾਹੀਂ ਵਿਗਾਸੁ ਹੈ। ਇਹ ਕੇਂਦਰ ਬਿੰਦੂ ਹੈ ਇਨ੍ਹਾਂ ਕੁੱਝ ਪਉੜੀਆਂ ਦਾ। ਔਰ ਇਸ ਵਿਗਾਸੁ ਨੇ ਹੀ ਸੱਭ ਦੇ ਦੁੱਖ/ਪਾਪ ਹਰ ਲੈਣੇ ਨੇ। ਕਸ਼ਟਾਂ ਦਾ ਨਾਸ਼ ਕਰ ਦੇਣਾ ਹੈ। ਇਹ ਕਿਰਪਾ ਹੀ ਹੈ, ਇਹ ਨਦਰਿ ਹੀ ਹੈ, ਰਜ਼ਾ ਹੀ ਹੈ ਕਿ ਜੇਕਰ ਉਹ ਦਯਾ ਕਰ ਗਿਆ ਤਾਂ ਮੁਕਤੀ ਹੈ। ਜਲ 'ਚ ਕਮਲ ਦੇ ਨਿਰਮਲ ਰਹਿਣ ਵਾਲੀ ਮੁਕਤੀ।
-ਦੇਸ ਰਾਜ ਕਾਲੀ