ਘਰ 'ਚ ਆਉਂਦੇ-ਆਉਂਦੇ ਰੁਕ ਜਾਂਦਾ ਹੈ ਪੈਸਾ ਤਾਂ ਵਾਸਤੂ ਮੁਤਾਬਕ ਇਨ੍ਹਾਂ ਚੀਜ਼ਾਂ ਦਾ ਰੱਖੋ ਖ਼ਾਸ ਧਿਆਨ

4/2/2022 5:54:53 PM

ਨਵੀਂ ਦਿੱਲੀ - ਘਰ ਵਿੱਚ ਧਨ ਦਾ ਆਉਣਾ ਦੇਵੀ ਲਕਸ਼ਮੀ ਦੀ ਕਿਰਪਾ ਦਾ ਸੰਕੇਤ ਹੈ। ਘਰ ਵਿੱਚ ਕੀਤੀ ਗਈ ਇੱਕ ਛੋਟੀ ਜਿਹੀ ਗਲਤੀ ਵੀ ਪੈਸੇ ਦੀ ਆਮਦ ਨੂੰ ਰੋਕ ਸਕਦੀ ਹੈ। ਵਾਸਤੂ ਅਨੁਸਾਰ ਘਰ ਦੇ ਮੁੱਖ ਦਰਵਾਜ਼ੇ ਤੋਂ ਲੈ ਕੇ ਅੰਦਰ ਤੱਕ ਕਈ ਅਜਿਹੀਆਂ ਚੀਜ਼ਾਂ ਹਨ ਜੋ ਤੁਹਾਨੂੰ ਅਮੀਰ ਬਣਾ ਸਕਦੀਆਂ ਹਨ। ਪਰ ਇਸ ਦੇ ਉਲਟ ਵਾਸਤੂ ਦੀਆਂ ਕਈ ਚੀਜ਼ਾਂ ਤੁਹਾਡੀ ਗਰੀਬੀ ਵਧਾ ਸਕਦੀਆਂ ਹਨ। ਜੇਕਰ ਬੈੱਡਰੂਮ, ਮੁੱਖ ਦਰਵਾਜ਼ਾ, ਬਾਥਰੂਮ, ਰਸੋਈ, ਡਰਾਇੰਗ ਰੂਮ ਸਭ ਕੁਝ ਵਾਸਤੂ ਅਨੁਸਾਰ ਰੱਖਿਆ ਜਾਵੇ ਤਾਂ ਘਰ 'ਚ ਧਨ ਦੀ ਕਮੀ ਨਹੀਂ ਹੋਵੇਗੀ। ਤਾਂ ਆਓ ਤੁਹਾਨੂੰ ਦੱਸਦੇ ਹਾਂ ਘਰ ਵਿੱਚ ਧਨ-ਦੌਲਤ ਲਿਆਉਣ ਲਈ ਕੁਝ ਖਾਸ ਵਾਸਤੂ ਟਿਪਸ।

ਮੁੱਖ ਗੇਟ 'ਤੇ ਕੂੜਾ ਨਾ ਸੁੱਟੋ

ਘਰ ਦੇ ਮੁੱਖ ਦੁਆਰ 'ਤੇ ਕਦੇ ਵੀ ਗੰਦਗੀ ਨਹੀਂ ਫੈਲਾਉਣੀ ਚਾਹੀਦੀ। ਕੂੜਾ ਫੈਲਾਉਣ ਨਾਲ ਮਾਂ ਲਕਸ਼ਮੀ ਗੁੱਸੇ ਹੋ ਜਾਂਦੀ ਹੈ। ਅਜਿਹਾ ਕਰਨ ਨਾਲ ਦੇਵੀ ਲਕਸ਼ਮੀ ਨੂੰ ਗੁੱਸਾ ਆ ਸਕਦਾ ਹੈ। ਘਰ ਦੇ ਮੁੱਖ ਪ੍ਰਵੇਸ਼ ਦੁਆਰ 'ਤੇ ਲੋੜੀਂਦੀ ਰੋਸ਼ਨੀ ਦਾ ਵੀ ਧਿਆਨ ਰੱਖੋ।

ਇਹ ਵੀ ਪੜ੍ਹੋ : ਨਵਰਾਤਰਿਆਂ ਦੌਰਾਨ ਇਨ੍ਹਾਂ 7 ਚੀਜ਼ਾਂ 'ਚੋਂ ਕੋਈ ਇੱਕ ਚੀਜ਼ ਘਰ ਲਿਆਓ, ਸਾਰੀਆਂ ਪਰੇਸ਼ਾਨੀਆਂ ਹੋਣਗੀਆਂ ਦੂਰ

ਇਨ੍ਹਾਂ ਚੀਜ਼ਾਂ ਨੂੰ ਬੈੱਡਰੂਮ 'ਚ ਨਾ ਰੱਖੋ

ਬੈੱਡਰੂਮ ਵਿੱਚ ਚੱਪਲਾਂ, ਜੁੱਤੀਆਂ ਅਤੇ ਕਿਸੇ ਵੀ ਤਰ੍ਹਾਂ ਦੀ ਫਾਲਤੂ ਚੀਜ਼ ਨਾ ਰੱਖੋ। ਇਹ ਤੁਹਾਡੇ ਜੀਵਨ ਵਿੱਚ ਤਣਾਅ ਦੀ ਸਥਿਤੀ ਨੂੰ ਵਧਾ ਸਕਦਾ ਹੈ। ਇੱਥੇ ਤੁਸੀਂ ਫੁੱਲਾਂ ਦੀਆਂ ਖੂਬਸੂਰਤ ਤਸਵੀਰਾਂ ਲਗਾ ਸਕਦੇ ਹੋ। ਪਤੀ-ਪਤਨੀ ਵਿਚ ਪਿਆਰ ਬਣਾਈ ਰੱਖਣ ਲਈ ਤੁਸੀਂ ਕਮਰੇ ਵਿਚ ਰਾਧਾ-ਕ੍ਰਿਸ਼ਨ ਦੀ ਸੁੰਦਰ ਤਸਵੀਰ ਵੀ ਲਗਾ ਸਕਦੇ ਹੋ। ਤੁਸੀਂ ਚਾਹੋ ਤਾਂ ਬੈੱਡਰੂਮ 'ਚ ਹਲਕਾ ਸੰਗੀਤ ਵੀ ਚਲਾ ਸਕਦੇ ਹੋ।

ਕਾਲੇ ਰੰਗ ਦੀਆਂ ਨੇਮ ਪਲੇਟਾਂ ਨਾ ਲਗਾਓ

ਘਰ ਦੇ ਮੁੱਖ ਗੇਟ 'ਤੇ ਨੇਮ ਪਲੇਟ ਲਗਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਪਰ ਕਾਲੇ ਰੰਗ ਦੀ ਨੇਮ ਪਲੇਟ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਘਰ ਵਿੱਚ ਤਣਾਅ ਦੀ ਸਥਿਤੀ ਬਣ ਸਕਦੀ ਹੈ।

ਇਹ ਵੀ ਪੜ੍ਹੋ : Vastu Shastra : ਘਰ 'ਚ ਖੁਸ਼ਹਾਲੀ ਤੇ ਬਰਕਤ ਲਈ ਗੁਲਾਬ ਦਾ ਫੁੱਲ ਵੀ ਕਰ ਸਕਦੈ ਤੁਹਾਡੀ ਮਦਦ, ਜਾਣੋ ਆਸਾਨ ਉਪਾਅ

ਰਸੋਈ ਵਿੱਚ ਸਫਾਈ ਦਾ ਰੱਖੋ ਧਿਆਨ 

ਰਸੋਈ ਵਿੱਚ ਹਮੇਸ਼ਾ ਸਾਫ਼-ਸਫ਼ਾਈ ਦਾ ਧਿਆਨ ਰੱਖੋ। ਚੀਜ਼ਾਂ ਨੂੰ ਚੰਗੀ ਤਰ੍ਹਾਂ ਸਜਾਓ ਅਤੇ ਉਹਨਾਂ ਨੂੰ ਕ੍ਰਮਬੱਧ ਢੰਗ ਨਾਲ ਰੱਖੋ। ਪੂਜਾ ਕਰਨ ਤੋਂ ਬਾਅਦ ਰਸੋਈ 'ਚ ਵੀ ਧੂਪ ਬੱਤੀ ਜ਼ਰੂਰ ਜਗਾਓ। ਇਸ ਨਾਲ ਰਸੋਈ ਦੀ ਨਕਾਰਾਤਮਕਤਾ ਦੂਰ ਹੋ ਜਾਵੇਗੀ। ਰਸੋਈ ਅਜਿਹੀ ਜਗ੍ਹਾ ਹੋਣੀ ਚਾਹੀਦੀ ਹੈ, ਜਿੱਥੇ ਰੌਸ਼ਨੀ ਚੰਗੀ ਤਰ੍ਹਾਂ ਆਉਂਦੀ ਰਹੇ।

ਬਾਥਰੂਮ ਵਿੱਚ ਟੂਟੀਆਂ ਦਾ ਧਿਆਨ ਰੱਖੋ

ਜੇਕਰ ਬਾਥਰੂਮ ਵਿੱਚ ਕੋਈ ਵੀ ਟੂਟੀ ਬਹੁਤ ਜ਼ਿਆਦਾ ਲੀਕ ਹੁੰਦੀ ਹੈ, ਤਾਂ ਉਸ ਨੂੰ ਤੁਰੰਤ ਠੀਕ ਕਰਵਾਓ। ਇਹ ਛੋਟੀ ਜਿਹੀ ਗੱਲ ਵੀ ਤੁਹਾਡੇ ਘਰ ਵਿੱਚ ਧਨ ਦਾ ਨੁਕਸਾਨ ਕਰ ਸਕਦੀ ਹੈ। ਬਾਥਰੂਮ ਨੂੰ ਹਮੇਸ਼ਾ ਸਾਫ਼ ਰੱਖੋ। ਬਹੁਤ ਜ਼ਿਆਦਾ ਪਾਣੀ ਬਰਬਾਦ ਨਾ ਕਰੋ।

ਇਹ ਵੀ ਪੜ੍ਹੋ : Vastu and Colors: ਤਣਾਅ ਮੁਕਤ ਰਹਿਣ ਲਈ ਇਨ੍ਹਾਂ ਰੰਗਾਂ ਦੀ ਕਰੋ ਵਰਤੋਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor Harinder Kaur