ਸੋਮਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ, ਭਗਵਾਨ ਸ਼ਿਵ ਪੂਰੀ ਕਰਨਗੇ ਤੁਹਾਡੀ ਹਰੇਕ ਇੱਛਾ
4/18/2022 10:41:19 AM
ਜਲੰਧਰ (ਬਿਊਰੋ) - ਹਿੰਦੂ ਧਰਮ ਵਿਚ ਸੋਮਵਾਰ ਵਾਲੇ ਦਿਨ ਖ਼ਾਸ ਤੌਰ ’ਤੇ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਮਾਨਤਾ ਅਨੁਸਾਰ ਇਸ ਦਿਨ ਭੋਲੇਨਾਥ ਦੀ ਪੂਜਾ ਕਰਨ ਨਾਲ ਵਿਅਕਤੀ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਕਈ ਲੋਕ ਸ਼ਿਵ ਜੀ ਦੀ ਪੂਜਾ ਦੇ ਨਾਲ-ਨਾਲ ਵਰਤ ਵੀ ਰੱਖਦੇ ਹਨ। ਇਸ ਦਿਨ ਵਿਆਹੁਤਾ ਜੋੜੇ ਜੇਕਰ ਮੰਦਰ ਵਿਚ ਜਾ ਕੇ ਪੂਜਾ ਕਰਦੇ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ 'ਚ ਸੁੱਖ ਆਉਂਦੇ ਹਨ। ਵਿਆਹੁਤਾ ਜ਼ਿੰਦਗੀ ਤੋਂ ਇਲਾਵਾ ਵੀ ਸੋਮਵਾਰ ਦਾ ਵਰਤ ਵਿਅਕਤੀ ਲਈ ਵਧੀਆ ਮੰਨਿਆ ਜਾਂਦਾ ਹੈ। ਭਗਵਾਨ ਸ਼ਿਵ ਨੂੰ ਖ਼ੁਸ਼ ਕਰਨ ਲਈ ਕੁਝ ਖ਼ਾਸ ਉਪਾਅ ਕਰਨੇ ਚਾਹੀਦੇ ਹਨ, ਜਿਸ ਨਾਲ ਉਹ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰ ਦਿੰਦੇ ਹਨ.....
ਸੋਮਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ, ਹੋਵੇਗੀ ਹਰੇਕ ਇੱਛਾ ਪੂਰੀ
1. ਸੋਮਵਾਰ ਦੇ ਦਿਨ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਜੋਤਿਸ਼ ਦੀ ਮੰਨੀਏ ਤਾਂ ਇਸ ਦਿਨ ਭਗਵਾਨ ਸ਼ੰਕਰ ਦੀ ਕੁਝ ਖ਼ਾਸ ਤਰੀਕਿਆਂ ਨਾਲ ਪੂਜਾ ਕਰਨ ਨਾਲ ਕਿਰਪਾ ਮਿਲਦੀ ਹੈ।
2. ਸੋਮਵਾਰ ਦੇ ਦਿਨ ਸਿਰਫ ਸ਼ਿਵ ਜੀ ਭਗਵਾਨ ਹੀ ਨਹੀਂ ਕੁਝ ਹੋਰ ਦੇਵਤਾਵਾਂ ਨੂੰ ਵੀ ਖੁਸ਼ ਕੀਤਾ ਜਾ ਸਕਦਾ ਹੈ। ਇਸ ਦਿਨ ਪੂਜਾ ਦੇ ਨਾਲ-ਨਾਲ ਚੰਦਰ ਗ੍ਰਹਿ ਦੇ ਉਪਾਅ ਵੀ ਕੀਤੇ ਜਾਂਦੇ ਹਨ। ਜੇਕਰ ਤੁਸੀਂ ਵੀ ਇਨ੍ਹਾਂ ਉਪਾਆਂ ਨੂੰ ਕਰਦੇ ਹੋ ਤਾਂ ਤੁਹਾਡੀਆਂ ਧਨ ਸੰਬੰਧੀ ਪ੍ਰੇਸ਼ਾਨੀਆਂ ਅਤੇ ਮਾਨਸਿਕ ਤਣਾਅ ਘੱਟ ਹੋ ਸਕਦੇ ਹਨ। ਸੋਮਵਾਰ ਦੇ ਵਿਸ਼ੇਸ਼ ਦਿਨ ਸ਼ਿਵ ਜੀ ਨੂੰ ਦੁੱਧ ਅਤੇ ਜਲ ਨਾਲ ਅਭਿਸ਼ੇਕ ਕਰੋ।
3. ਸੋਮਵਾਰ ਦੇ ਦਿਨ ਮਹਾਮ੍ਰਿਤਯੂੰਜੈਯ ਮਾਤਰ ਦਾ ਜਾਪ ਕਰੋ। ਜਾਪ ਘੱਟ ਤੋਂ ਘੱਟ 108 ਵਾਰ ਕਰੋ। ਮੰਤਰ ਦਾ ਜਾਪ ਕਰਨ ਲਈ ਰੁੱਦਰਾਕਸ਼ ਦੀ ਮਾਲਾ ਦਾ ਇਸਤੇਮਾਲ ਕਰੋ। ਸੋਮਵਾਰ ਦੇ ਦਿਨ ਸ਼ਿਵ ਜੀ ਦੇ ਮੰਦਰ ਜਾਓ ਅਤੇ ਉੱਥੇ ਗਰੀਬ ਲੋਕਾਂ ਨੂੰ ਦਾਨ ਕਰੋ।
4. ਸੋਮਵਾਰ ਦੇ ਦਿਨ ਵਿਆਹੁਤਾ ਮਹਿਲਾਵਾਂ ਨੂੰ ਸੁਹਾਗ ਦਾ ਸਾਮਾਨ ਦਾਨ ਕਰੋ। ਸੁਹਾਗ ਦੇ ਸਾਮਾਨ 'ਚ ਲਾਲ ਚੂੜ੍ਹੀਆਂ, ਸਿੰਧੂਰ ਅਤੇ ਲਾਲ ਸਾੜ੍ਹੀ ਦਾ ਦਾਨ ਕਰੋ।