ਕਾਲਾਸ਼ਟਮੀ ''ਤੇ ਪੂਜਾ ਦੌਰਾਨ ਕੀਤੀਆਂ ਇਹ ਗ਼ਲਤੀਆਂ ਪੈ ਸਕਦੀਆਂ ਹਨ ਭਾਰੀ, ਜਾਣੋ ਸਹੀ ਨਿਯਮ ਤੇ ਤਰੀਕਾ

6/5/2026 8:57:35 AM

ਵੈੱਬ ਡੈਸਕ - ਸਨਾਤਨ ਧਰਮ 'ਚ ਹਰ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਨੂੰ ਕਾਲਾਸ਼ਟਮੀ ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ ਜੇਠ ਮਹੀਨੇ ਦੀ ਕਾਲਾਸ਼ਟਮੀ 8 ਜੂਨ ਨੂੰ ਆ ਰਹੀ ਹੈ। ਇਸ ਵਾਰ ਅਧਿਕ ਮਾਸ ਹੋਣ ਕਾਰਨ ਇਸ ਦਾ ਮਹੱਤਵ ਹੋਰ ਵੀ ਵਧ ਗਿਆ ਹੈ ਕਿਉਂਕਿ ਅਧਿਕ ਮਾਸ 'ਚ ਆਉਣ ਵਾਲੀ ਕਾਲਾਸ਼ਟਮੀ ਤਿੰਨ ਸਾਲਾਂ 'ਚ ਇਕ ਵਾਰ ਆਉਂਦੀ ਹੈ।

ਭਗਵਾਨ ਕਾਲ ਭੈਰਵ ਦੀ ਪੂਜਾ ਦਾ ਮਹੱਤਵ
ਭਗਵਾਨ ਕਾਲ ਭੈਰਵ ਨੂੰ ਭਗਵਾਨ ਸ਼ਿਵ ਦਾ ਅੰਸ਼ਾਵਤਾਰ ਅਤੇ ਰੌਦਰ ਰੂਪ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਦਿਨ ਵਿਧੀ-ਵਿਧਾਨ ਨਾਲ ਪੂਜਾ ਕਰਨ ਨਾਲ ਜੀਵਨ ਦੀ ਨਕਾਰਾਤਮਕਤਾ ਦੂਰ ਹੁੰਦੀ ਹੈ ਅਤੇ ਸ਼ਨੀ, ਰਾਹੂ-ਕੇਤੂ ਦੇ ਅਸ਼ੁਭ ਪ੍ਰਭਾਵਾਂ ਤੋਂ ਮੁਕਤੀ ਮਿਲਦੀ ਹੈ।

ਪੂਜਾ ਦੌਰਾਨ ਇਨ੍ਹਾਂ ਗਲਤੀਆਂ ਤੋਂ ਬਚੋ
ਸ਼ਾਸਤਰਾਂ ਅਨੁਸਾਰ ਕਾਲਾਸ਼ਟਮੀ ਦੇ ਦਿਨ ਕੁਝ ਗਲਤੀਆਂ ਕਰਨ ਨਾਲ ਭਗਵਾਨ ਕਾਲ ਭੈਰਵ ਦੇ ਅਪਮਾਨ ਦਾ ਦੋਸ਼ ਲੱਗ ਸਕਦਾ ਹੈ :-

ਨਸ਼ੇ ਅਤੇ ਮਾਸ ਤੋਂ ਪਰਹੇਜ਼
- ਇਸ ਦਿਨ ਵਰਤ ਰੱਖਣ ਵਾਲਿਆਂ ਅਤੇ ਨਾ ਰੱਖਣ ਵਾਲਿਆਂ ਦੋਵਾਂ ਲਈ ਮਾਸਾਹਾਰੀ ਭੋਜਨ ਅਤੇ ਸ਼ਰਾਬ ਦਾ ਸੇਵਨ ਵਰਜਿਤ ਹੈ।

ਅਨੈਤਿਕ ਕੰਮਾਂ ਤੋਂ ਦੂਰੀ
- ਭਗਵਾਨ ਕਾਲ ਭੈਰਵ ਨੂੰ 'ਦੰਡਪਾਣੀ' ਮੰਨਿਆ ਗਿਆ ਹੈ, ਇਸ ਲਈ ਇਸ ਦਿਨ ਕਿਸੇ ਵੀ ਤਰ੍ਹਾਂ ਦੇ ਅਨੈਤਿਕ ਜਾਂ ਗਲਤ ਕੰਮ ਕਰਨ ਵਾਲਿਆਂ ਨੂੰ ਉਹ ਕਠੋਰ ਸਜ਼ਾ ਦਿੰਦੇ ਹਨ।

ਪ੍ਰਸੰਨ ਕਰਨ ਲਈ ਕਰੋ ਇਹ ਵਿਸ਼ੇਸ਼ ਉਪਾਅ

ਭੈਰਵ ਦੇਵ ਦੀ ਕਿਰਪਾ ਪ੍ਰਾਪਤ ਕਰਨ ਲਈ ਹੇਠ ਲਿਖੇ ਕੰਮ ਕੀਤੇ ਜਾ ਸਕਦੇ ਹਨ :-

ਕਾਲੇ ਕੁੱਤੇ ਦੀ ਸੇਵਾ
- ਕਾਲਾਸ਼ਟਮੀ ਦੇ ਦਿਨ ਕਾਲੇ ਕੁੱਤੇ ਨੂੰ ਦੁੱਧ ਪਿਲਾਉਣਾ ਜਾਂ ਦੁੱਧ-ਰੋਟੀ ਖੁਆਉਣੀ ਬਹੁਤ ਸ਼ੁਭ ਮੰਨੀ ਜਾਂਦੀ ਹੈ।

ਦੀਪ ਦਾਨ
- ਕਾਲ ਭੈਰਵ ਦੇ ਮੰਦਰ 'ਚ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ।

ਦਾਨ-ਪੁੰਨ
- ਮੰਦਰ 'ਚ ਉੜਦ ਦੀ ਦਾਲ, ਕਾਲੇ ਤਿਲ ਅਤੇ ਸਰ੍ਹੋਂ ਦਾ ਤੇਲ ਦਾਨ ਕਰੋ।

ਬੱਚਿਆਂ ਨੂੰ ਤੋਹਫ਼ੇ
- ਛੋਟੇ ਲੜਕਿਆਂ ਨੂੰ ਉਨ੍ਹਾਂ ਦੀ ਪਸੰਦ ਦੀਆਂ ਚੀਜ਼ਾਂ ਭੇਟ ਕਰਨ ਨਾਲ ਵੀ ਭੈਰਵ ਦੇਵ ਪ੍ਰਸੰਨ ਹੁੰਦੇ ਹਨ।

ਇਨ੍ਹਾਂ ਨਿਯਮਾਂ ਦੀ ਪਾਲਣਾ ਕਰਕੇ ਤੁਸੀਂ ਆਪਣੇ ਜੀਵਨ ਦੇ ਸੰਕਟਾਂ ਨੂੰ ਦੂਰ ਕਰ ਸਕਦੇ ਹੋ ਅਤੇ ਸੁਖ-ਸ਼ਾਂਤੀ ਪ੍ਰਾਪਤ ਕਰ ਸਕਦੇ ਹੋ।

 ਨੋਟ :- ਇਹ ਜਾਣਕਾਰੀ ਆਮ ਧਾਰਮਿਕ ਮਾਨਤਾਵਾਂ 'ਤੇ ਆਧਾਰਿਤ ਹੈ, ਜਗਬਾਣੀ ਇਸ ਦੀ ਪੁਸ਼ਟੀ ਨਹੀਂ ਕਰਦਾ। 


Sunaina

Content Editor Sunaina