ਸ਼ਨੀ ਦੇਵ ਦੀ ਪੂਜਾ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

11/2/2019 1:05:21 PM

ਜਲੰਧਰ (ਬਿਊਰੋ) — ਸ਼ਨੀਵਾਰ ਦੇ ਦਿਨ ਸ਼ਨੀ ਦੇਵ ਦੀ ਪੂਜਾ ਸ਼ੁੱਭ ਫਲ ਦਿੰਦੀ ਹੈ। ਕੁੰਡਲੀ 'ਚ ਸ਼ਨੀ ਸਬੰਧੀ ਕੋਈ ਵੀ ਮਾੜਾ ਪ੍ਰਭਾਵ ਚੱਲ ਰਿਹਾ ਹੋਵੇ ਤਾਂ ਇਸ ਦਿਨ ਵਿਸ਼ੇਸ਼ ਉਪਾਅ ਅਤੇ ਪੂਜਾ ਕਰਨ ਨਾਲ ਹਰ ਸਮੱਸਿਆ ਤੋਂ ਰਾਹਤ ਮਿਲਦੀ ਹੈ। ਸ਼ਨੀ ਦੀ ਦਸ਼ਾ ਇਕ ਵਾਰ ਸ਼ੁਰੂ ਹੋ ਜਾਵੇ ਤਾਂ ਇਸ ਦਾ ਪ੍ਰਭਾਵ ਇਕ ਰਾਸ਼ੀ 'ਤੇ ਢਾਈ ਸਾਲ ਅਤੇ ਸਾਢੇ ਸਾਤੀ ਦੇ ਰੂਪ 'ਚ ਲੰਮੇ ਸਮੇਂ ਤਕ ਭੋਗਣਾ ਪੈਂਦਾ ਹੈ। ਜੇਕਰ ਕਿਸੇ ਵਿਅਕਤੀ ਦੀ ਕੁੰਡਲੀ 'ਚ ਸ਼ਨੀ ਅਸ਼ੁੱਭ ਸਥਿਤੀ 'ਚ ਹੋਵੇ ਤਾਂ ਉਸ ਨੂੰ ਕਈ ਤਰ੍ਹਾਂ ਦੇ ਮਾੜੇ ਪ੍ਰਭਾਵ ਝੱਲਣੇ ਪੈਂਦੇ ਹਨ ਤੇ ਜੀਵਨ 'ਚ ਛੋਟੀਆਂ-ਮੋਟੀਆਂ ਸਫਲਤਾਵਾਂ ਦੇ ਲਈ ਵੀ ਕੜੀ ਮਿਹਨਤ ਕਰਨੀ ਪੈਂਦੀ ਹੈ। ਸ਼ਨੀ ਦੀ ਭਗਤੀ ਸਰੀਰਕ, ਪਰਿਵਾਰਿਕ, ਸਮਾਜਿਕ, ਮਾਨਸਿਕ, ਆਰਥਿਕ, ਪ੍ਰਸ਼ਾਸਨਿਕ ਸਮੱਸਿਆਵਾਂ ਦੂਰ ਕਰਦੀ ਹੈ। ਸ਼ਨੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਚਿੰਤਾ ਦਾ ਨਿਵਾਰਣ ਕਰਨਾ ਹੋਵੇ ਤਾਂ ਸ਼ਨੀ ਮੰਤਰ, ਸ਼ਨੀ ਸਤਰੋਤ ਵਿਸ਼ੇਸ ਰੂਪ ਨਾਲ ਸ਼ੁੱਭ ਰਹਿੰਦੇ ਹਨ। ਸ਼ਨੀ ਦੀ ਪੂਜਾ ਕਰਦੇ ਸਮੇਂ ਰੱਖੋ ਕੁਝ ਗੱਲਾਂ ਦਾ ਧਿਆਨ :-
ਸੂਰਜ ਚੜ੍ਹਣ ਤੋਂ ਪਹਿਲਾਂ ਤੇ ਸੂਰਜ ਡੁੱਬਣ ਦੇ ਬਾਅਦ ਕੀਤੀ ਗਈ ਪੂਜਾ ਲਾਭ ਦਿੰਦੀ ਹੈ।
ਸ਼ਾਂਤ ਮਨ ਨਾਲ ਸ਼ਨੀ ਦੇਵ ਦੀ ਪੂਜਾ ਕਰਨੀ ਚਾਹੀਦੀ ਹੈ।
ਤਾਂਬੇ ਦੇ ਭਾਂਡਿਆਂ ਦੀ ਵਰਤੋਂ ਨਾ ਕਰੋ। ਲੋਹੇ ਦੀ ਵਸਤੂਆਂ ਸ਼ਨੀ ਦੇਵ ਨੂੰ ਅਰਪਿਤ ਕਰਨ ਨਾਲ ਉਹ ਖੁਸ਼ ਹੁੰਦੇ ਹਨ।
ਧਿਆਨ ਰੱਖੋ ਜਦੋਂ ਸ਼ਨੀ ਦੇਵ 'ਤੇ ਤੇਲ ਚੜ੍ਹਾਓ ਤਾਂ ਉਹ ਇੱਧਰ-ਉੱਧਰ ਨਾ ਡਿੱਗੇ।
ਸ਼ਨੀ ਮੰਤਰਾਂ ਦਾ ਜਾਪ ਕਰਦੇ ਸਮੇਂ ਆਪਣਾ ਮੂੰਹ ਪੱਛਮ ਦਿਸ਼ਾ 'ਚ ਰੱਖੋ।
ਲਾਲ ਕੱਪੜੇ, ਫਲ-ਫੁੱਲ ਸ਼ਨੀ ਨੂੰ ਨਹੀਂ ਚੜ੍ਹਾਉਣੇ ਚਾਹੀਦੇ। ਨੀਲੇ ਜਾਂ ਕਾਲੇ ਰੰਗ ਦੀਆਂ ਚੀਜ਼ਾਂ ਦੀ ਵਰਤੋਂ ਕਰਨਾ ਸ਼ੁੱਭ ਹੁੰਦਾ ਹੈ।
ਸ਼ਨੀ ਦੀ ਮੂਰਤੀ ਦੇ ਦਰਸ਼ਨ ਸਾਹਮਣੇ ਤੋਂ ਨਹੀਂ, ਸਾਈਡ ਤੋਂ ਕਰਨੇ ਚਾਹੀਦੇ ਹਨ।
ਸ਼ਨੀ ਦੇਵ ਦੇ ਉਸ ਮੰਦਰ 'ਚ ਜਾਓ, ਜਿੱਥੇ ਉਹ ਸ਼ਿਲਾ ਦੇ ਰੂਪ 'ਚ ਬਿਰਾਜਮਾਨ ਹੋਣ।
ਸ਼ਨੀਵਾਰ ਦੇ ਦਿਨ ਸਿਰਫ ਸਾਤਵਿਕ ਆਹਾਰ ਲੈਣਾ ਚਾਹੀਦਾ ਹੈ।
ਸ਼ਨੀ ਦੀ ਪੂਜਾ ਪਿੱਪਲ ਦੇ ਰੁੱਖ ਹੇਠਾਂ ਬੈਠ ਕੇ ਕਰਨਾ ਸ਼ੁੱਭ ਹੁੰਦਾ ਹੈ।