ਮਾਤਾ ਲਕਸ਼ਮੀ ਜੀ ਕਰਨਗੇ ਹਰ ਇੱਛਾ ਪੂਰੀ, ਸ਼ੁੱਕਰਵਾਰ ਨੂੰ ਜ਼ਰੂਰ ਕਰੋ ਇਨ੍ਹਾਂ ਮੰਤਰਾਂ ਦਾ ਜਾਪ

5/13/2022 11:04:37 AM

ਜਲੰਧਰ (ਬਿਊਰੋ)– ਹਿੰਦੂ ਧਰਮ ’ਚ ਲਕਸ਼ਮੀ ਮਾਤਾ ਜੀ ਦੀ ਪੂਜਾ ਧਨ ਦੀ ਦੇਵੀ ਦੇ ਰੂਪ ’ਚ ਕੀਤੀ ਜਾਂਦੀ ਹੈ। ਸੱਚੇ ਮਨ ਨਾਲ ਭਗਤਾਂ ਵਲੋਂ ਕੀਤੀ ਪੂਜਾ ਤੋਂ ਮਾਂ ਲਕਸ਼ਮੀ ਆਪਣੇ ਭਗਤਾਂ ਤੋਂ ਬਹੁਤ ਜਲਦੀ ਖ਼ੁਸ਼ ਹੋ ਜਾਂਦੀ ਹੈ। ਜ਼ਿੰਦਗੀ ’ਚ ਕਦੇ ਪੈਸੇ ਨੂੰ ਲੈ ਕੇ ਜੇਕਰ ਕੋਈ ਪ੍ਰੇਸ਼ਾਨੀ ਹੋ ਜਾਂਦੀ ਹੈ ਤਾਂ ਅਸੀਂ ਦੇਵੀ ਲਕਸ਼ਮੀ ਨੂੰ ਖ਼ੁਸ਼ ਕਰਨ ਲਈ ਕੁਝ ਨਾ ਕੁਝ ਉਪਾਅ ਕਰਦੇ ਹਾਂ, ਜਿਸ ਨਾਲ ਸਾਡੀ ਆਰਥਿਕ ਸਥਿਤੀ ਠੀਕ ਹੋ ਸਕੇ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਮਾਂ ਦੀ ਕਿਰਪਾ ਪਾਉਣ ਲਈ ਹਰ ਸ਼ੁੱਕਰਵਾਰ ਨੂੰ ਜੇਕਰ ਕੁਝ ਆਸਾਨ ਉਪਾਅ ਕੀਤਾ ਜਾਣ ਤਾਂ ਸਾਡੀਆਂ ਸਾਰੀਆਂ ਪ੍ਰੇਸ਼ਾਨੀਆਂ ਖ਼ਤਮ ਹੋ ਜਾਣਗੀਆਂ। ਇਸ ਦੇ ਨਾਲ ਤੁਹਾਡੀ ਜ਼ਿੰਦਗੀ ’ਚ ਖ਼ੁਸ਼ਹਾਲੀ ਆਵੇਗੀ।

ਸ਼ੁੱਕਰਵਾਰ ਨੂੰ ਕਰੋ ਇਹ ਉਪਾਅ

  • ਸ਼ੁੱਕਰਵਾਰ ਦੇ ਦਿਨ ਬ੍ਰਹਮਾ ਮਹੂਰਤ ’ਚ ਉੱਠ ਕੇ ਇਸ਼ਨਾਨ ਕਰੋ। ਇਸ ਤੋਂ ਬਾਅਦ ਮਾਂ ਲਕਸ਼ਮੀ ਤੇ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕਰੋ। ਸ਼ੁੱਧ ਘਿਓ ਦਾ ਦੀਵਾ ਜਗਾ ਕੇ ਸ਼੍ਰੀ ਸੂਕਤ ਦਾ ਪਾਠ ਕਰਨਾ ਚਾਹੀਦਾ ਹੈ।
  • ਸ਼ਾਮ ਦੇ ਸਮੇਂ ਪਿੱਪਲ ਦੇ ਦਰੱਖ਼ਤ ’ਤੇ ਸਰ੍ਹੋਂ ਦੇ ਤੇਲ ’ਚ ਤਿੰਨ ਬੱਤੀਆਂ ਵਾਲਾ ਦੀਵਾ ਜਗਾਓ। ਇਸ ਦੇ ਨਾਲ ਹੀ ਪੰਜ ਮੇਵਿਆਂ ਦੀ ਮਠਿਆਈ ਚੜ੍ਹਾਓ ਤੇ ਬਾਅਦ ’ਚ ਇਸ ਪ੍ਰਸਾਦ ਨੂੰ ਗਰੀਬਾਂ ’ਚ ਵੰਡ ਦਿਓ।
  • ਇਸ ਦਿਨ ਗਰੀਬਾਂ ਨੂੰ ਆਪਣੀ ਸਮਰੱਥਾ ਅਨੁਸਾਰ ਦਾਨ ਦੇਣਾ ਚਾਹੀਦਾ ਹੈ। ਜੇਕਰ ਸੰਭਵ ਹੋਵੇ ਤਾਂ ਸਫੈਦ ਰੰਗ ਦੇ ਕੱਪੜੇ ਜਾਂ ਸਫੈਦ ਰੰਗ ਦੀ ਕੋਈ ਚੀਜ਼ ਜਿਵੇਂ ਦੁੱਧ, ਚੀਨੀ, ਚੌਲ ਆਦਿ ਦਾ ਦਾਨ ਕਰਨਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।
  • ਮਾਤਾ ਲਕਸ਼ਮੀ ਜੀ ਦੀ ਪੂਜਾ ਕਰਨ ਤੋਂ ਬਾਅਦ ਸ਼ੰਖ ’ਚ ਪਾਣੀ ਭਰ ਕੇ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕਰਨ ਨਾਲ ਮਾਂ ਜਲਦੀ ਖ਼ੁਸ਼ ਹੁੰਦੀ ਹੈ।
  • ਲਕਸ਼ਮੀ ਸ਼੍ਰੀ ਯੰਤਰ ਦਾ ਅਭਿਸ਼ੇਕ ਗਾਂ ਦੇ ਦੁੱਧ ਨਾਲ ਕਰੋ। ਇਸ ਤੋਂ ਬਾਅਦ ਉਸ ਪਾਣੀ ਨੂੰ ਪੂਰੇ ਘਰ ’ਚ ਛਿੜਕ ਦਿਓ। ਇਸ ਨਾਲ ਧਨ ਲਾਭ ਦੀ ਪ੍ਰਾਪਤੀ ਹੋਵੇਗੀ

ਇਸ ਮੰਤਰ ਦਾ ਕਰੋ ਜਾਪ

‘ਓਮ ਸ਼੍ਰੀ ਸ਼ਰੀਏ ਨਮ :’ ਮੰਤਰ ਦਾ 108 ਵਾਰ ਜਾਪ ਕਰੋ। ਇਸ ਮੰਤਰ ਦਾ ਜਾਪ ਕਰਨ ਨਾਲ ਘਰ ’ਚ ਆ ਰਹੀ ਆਰਥਿਕ ਤੰਗੀ ਜਲਦੀ ਦੂਰ ਹੋਵੇਗੀ ਤੇ ਜ਼ਿੰਦਗੀ ’ਚ ਖ਼ੁਸ਼ਹਾਲੀ ਆਵੇਗੀ।

 


Aarti dhillon

Content Editor Aarti dhillon