ਖਾਸ ਹੈ ਮਾਂ ਦਾ ਤੀਜਾ ਨਰਾਤਾ, ਕਰੋ ਚੰਦਰਘੰਟਾ ਦੇਵੀ ਦੀ ਪੂਜਾ

10/1/2019 9:21:21 AM

ਜਲੰਧਰ(ਬਿਊਰੋ)— ਨਰਾਤੇ ਦੇ ਤੀਜੇ ਦਿਨ ਮਾਂ ਚੰਦਰਘੰਟਾ ਦੀ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਵੀਰ ਰਸ ਦੀ ਦੇਵੀ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦਾ ਰੂਪ ਕਾਫੀ ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਹੁੰਦਾ ਹੈ। ਮਾਂ ਦਾ ਇਹ ਰੂਪ ਸ਼ਾਂਤ ਅਤੇ ਕਲਿਆਣਕਾਰੀ ਹੈ। ਇਨ੍ਹਾਂ ਦੇ ਮੱਥੇ 'ਤੇ ਘੰਟੇ ਦੇ ਆਕਾਰ ਦਾ ਅੱਧਾ ਚੰਦ ਹੈ ਇਸ ਲਈ ਇਨ੍ਹਾਂ ਨੂੰ ਚੰਦਰਘੰਟਾ ਕਿਹਾ ਜਾਂਦਾ ਹੈ। ਦੇਵੀ ਨੂੰ ਵੀਰ ਰਸ ਦੀ ਦੇਵੀ ਕਹਿ ਕੇ ਵੀ ਸੰਬੋਧਿਤ ਕੀਤਾ ਜਾਂਦਾ ਹੈ। ਇਨ੍ਹਾਂ ਦਾ ਸਰੀਰ ਸੋਨੇ ਦੀ ਤਰ੍ਹਾਂ ਰੋਸ਼ਨ ਹੈ ਅਤੇ ਦੱਸ ਹੱਥ ਹਨ। ਇਨ੍ਹਾਂ ਦਾ ਵਾਹਨ ਸ਼ੇਰ ਹੈ।
 ਨਰਾਤੇ ਦੀ ਤੀਜੇ ਦਿਨ ਪੂਜਾ ਦਾ ਬਹੁਤ ਮਹੱਤਵ ਹੁੰਦਾ ਹੈ। ਮਾਂ ਦੀ ਕਿਰਪਾ ਨਾਲ ਭਗਤ ਨੂੰ ਮਾਂ ਦੇ ਦਰਸ਼ਨ ਹੁੰਦੇ ਹਨ ਈਸ਼ਵਰੀ ਮਹਿਕ ਤੇ ਧੁਨੀਆਂ ਸੁਣਾਈ ਦਿੰਦੀਆਂ ਹਨ। ਕਈ ਤਰ੍ਹਾਂ ਦੇ ਰਤਨਾਂ ਨਾਲ ਸੁਸ਼ੋਭਿਤ ਮਾਂ ਸ਼ੇਰ 'ਤੇ ਸਵਾਰ ਹੈ ਅਤੇ ਦੇਵੀ ਨੇ ਆਪਣੇ 10 ਹੱਥਾਂ 'ਚ ਖੜਗ, ਅਕਸ਼ਮਾਲਾ, ਤੀਰ, ਧਨੁਸ਼, ਕਮਲ, ਤ੍ਰਿਸ਼ੂਲ, ਤਲਵਾਰ, ਕਮੰਡਲ, ਗੁਰਜ, ਸ਼ੰਖ ਆਦਿ ਫੜੇ ਹਨ।
ਇਨ੍ਹਾਂ ਦੇ ਗਲੇ 'ਚ ਫੁੱਲਾਂ ਦੀ ਮਾਲਾ ਹੈ। ਦੇਵੀ ਚੰਦਰਘੰਟਾ ਦੀ ਪੂਜਾ ਦਾ ਸੰਬੰਧ ਸ਼ੁੱਕਰ ਗ੍ਰਹਿ ਨਾਲ ਹੈ। ਵਾਸਤੂਪੁਰਸ਼ ਸਿਧਾਂਤ ਮੁਤਾਬਕ ਦੇਵੀ ਚੰਦਰਘੰਟਾ ਦੀ ਪੂਜਾ ਦਾ ਸੰਬੰਧ ਅਗਨੀ ਤੱਤਾਂ ਨਾਲ ਹੈ, ਇਸ ਦੀ ਦਿਸ਼ਾ ਦੱਖਣੀ-ਪੂਰਬ 'ਚ ਹੈ। ਮਾਂ ਚੰਦਰਘੰਟਾ ਦੀ ਪੂਜਾ 'ਚ ਗੁਲਾਬੀ ਰੰਗ ਦੇ ਫੁੱਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਦੁੱਧ-ਚਾਵਲ ਦੀ ਬਣੀ ਖੀਰ ਦਾ ਭੋਗ ਲਗਾਉਣਾ ਚਾਹੀਦਾ ਹੈ ਅਤੇ ਸ਼ਿੰਗਾਰ 'ਚ ਇਨ੍ਹਾਂ ਨੂੰ ਖੁਸ਼ਬੂਦਾਰ ਵਸਤੂਆਂ ਅਤੇ ਸੈਂਟ ਚੜ੍ਹਾਏ ਜਾਂਦੇ ਹਨ।
 ਮਾਂ ਦੀ ਕਿਰਪਾ ਨਾਲ ਵਿਅਕਤੀ ਦੀ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਂਦੀਆਂ ਹਨ ਤੇ ਉਹ ਸੰਸਾਰ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਮੁਕਤੀ ਮਿਲਦੀ ਹੈ। ਮਾਂ ਦੀ ਪੂਜਾ ਨਾਲ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਉਥੇ ਹੀ ਲੋਕਾਂ ਦਾ ਕਹਿਣਾ ਹੈ ,ਕਿ ਜੋ ਲੋਕ ਨਰਾਤਿਆਂ ਦੇ ਵਰਤ ਰੱਖਣ ਅਤੇ ਨਾਲ-ਨਾਲ ਇੱਥੇ ਮਾਂ ਦੇ ਚਰਣਾਂ ’ਚ ਹਾਜ਼ਰੀ ਲਗਵਾਉਂਦੇ ਹਨ ਉਨ੍ਹਾਂ ਦੀ ਹਰ ਇੱਛਾ ਪੂਰੀ ਹੁੰਦੀ ਹੈ।


manju bala

Edited By manju bala