ਵਿਆਹ ''ਚ ਆ ਰਹੀਆਂ ਰੁਕਾਵਟਾਂ ਹੋਣਗੀਆਂ ਦੂਰ! ਵਾਸਤੂ ਅਨੁਸਾਰ ਕਰੋ ਇਹ ਉਪਾਅ

12/10/2025 5:23:51 PM

ਵੈੱਬ ਡੈਸਕ- ਹਿੰਦੂ ਧਾਰਮਿਕ ਮਾਨਤਾਵਾਂ ਅਨੁਸਾਰ ਵਿਆਹ 16 ਸੰਸਕਾਰਾਂ 'ਚ ਸਭ ਤੋਂ ਮਹੱਤਵਪੂਰਨ ਮੰਨਿਆ ਗਿਆ ਹੈ। ਇਹ ਨਾ ਸਿਰਫ਼ ਦੋ ਲੋਕਾਂ ਦੇ ਮਿਲਾਪ ਦਾ ਪਵਿੱਤਰ ਬੰਧਨ ਹੈ, ਸਗੋਂ ਜੀਵਨ ਨੂੰ ਖੁਸ਼ਹਾਲ ਬਣਾਉਣ ਦਾ ਆਧਾਰ ਵੀ ਹੈ। ਪਰ ਕਈ ਵਾਰੀ ਘਰ-ਪਰਿਵਾਰ 'ਚ ਵਿਆਹ ਲੰਬੇ ਸਮੇਂ ਤੱਕ ਰੁਕਿਆ ਰਹਿ ਜਾਣ ਜਾਂ ਵਾਰ-ਵਾਰ ਰੁਕਾਵਟਾਂ ਆਉਣ ਦੇ ਪਿੱਛੇ ਵਾਸਤੂ ਦੋਸ਼ ਕਾਰਨ ਮੰਨੇ ਜਾਂਦੇ ਹਨ। ਵਿਦਵਾਨਾਂ ਮੁਤਾਬਕ, ਕੁਝ ਸਧਾਰਨ ਵਾਸਤੂ ਉਪਾਅ ਅਪਣਾ ਕੇ ਇਨ੍ਹਾਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕਦਾ ਹੈ।

1. ਪਲੰਗ ਦੇ ਹੇਠਾਂ ਸਮਾਨ ਨਾ ਰੱਖੋ

ਵਾਸਤੂ ਅਨੁਸਾਰ ਪਲੰਗ ਦੇ ਹੇਠਾਂ ਕਿਸੇ ਵੀ ਤਰ੍ਹਾਂ ਦਾ ਰੱਦੀ ਸਮਾਨ, ਖਾਸ ਕਰਕੇ ਲੋਹੇ ਦੀ ਚੀਜ਼ ਰੱਖਣਾ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਵਿਆਹ 'ਚ ਆ ਰਹੀਆਂ ਰੁਕਾਵਟਾਂ ਦਾ ਪ੍ਰਭਾਵ ਵਧਦਾ ਹੈ। ਸਾਫ਼-ਸੁਥਰਾ ਅਤੇ ਬਿਨਾਂ ਸਮਾਨ ਵਾਲਾ ਪਲੰਗ ਸੁਖਦਾਈ ਮੰਨਿਆ ਗਿਆ ਹੈ।

2. ਗੁਪਤ ਦਾਨ ਕਰਨਾ ਲਾਭਕਾਰੀ

ਜੇਕਰ ਕਿਸੇ ਕੁੜੀ ਜਾਂ ਮੁੰਡੇ ਦਾ ਵਿਆਹ ਵਾਰ-ਵਾਰ ਰੁਕਦਾ ਹੈ ਤਾਂ ਗੁਪਤ ਦਾਨ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਮੁਤਾਬਕ ਦਾਨ ਕਰਨ ਨਾਲ ਸਾਰੇ ਦੋਸ਼ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਕਿਉਂਕਿ ਦਾਨ ਨਾਲ ਕਿਸਮਤ 'ਚ ਤਰੱਕੀ ਆਉਂਦੀ ਹੈ।

3. ਸੋਮਵਾਰ ਨੂੰ ਸ਼ਿਵਲਿੰਗ ਦੀ ਪੂਜਾ

ਵਿਵਾਹ ਦੇ ਯੋਗ ਬਣਾਉਣ ਲਈ ਸੋਮਵਾਰ ਦੇ ਦਿਨ ਸ਼ਿਵਲਿੰਗ ਦੀ ਭਗਤੀ ਵਿਸ਼ੇਸ਼ ਫਲਦਾਈ ਮੰਨੀ ਜਾਂਦੀ ਹੈ। ਸ਼ਵੇਤਾਰਕ ਦੇ ਫੁੱਲ ਜਾਂ ਪੱਤਿਆਂ ਤੇ ‘ਰਾਮ’ ਲਿਖ ਕੇ ਮਹਾਦੇਵ ਨੂੰ ਅਰਪਿਤ ਕਰਨ ਨਾਲ ਰੁਕਾਵਟਾਂ ਹੌਲੀ-ਹੌਲੀ ਦੂਰ ਹੋਣ ਲੱਗਦੀਆਂ ਹਨ।

4. ਹਲਦੀ ਨਾਲ ਸੰਬੰਧਤ ਉਪਾਅ

ਜੋਤਿਸ਼ ਅਨੁਸਾਰ ਹਲਦੀ ਦਾ ਸੰਬੰਧ ਗੁਰੂ ਗ੍ਰਹਿ ਨਾਲ ਜੋੜਿਆ ਗਿਆ ਹੈ, ਜੋ ਵਿਆਹ ਦਾ ਕਾਰਕ ਹੈ। ਇਸ ਲਈ ਵੀਰਵਾਰ ਨੂੰ ਹਲਦੀ ਵਾਲੇ ਪਾਣੀ ਨਾਲ ਇਸ਼ਨਾਨ ਕਰਨਾ ਜਾਂ ਹਲਦੀ ਦੀ ਗੱਠ ਨੂੰ ਸਿਰਹਾਣੇ ਜਾਂ ਬਿਸਤਰੇ ਦੇ ਹੇਠਾਂ ਰੱਖ ਕੇ ਸੌਂਣਾ ਲਾਭਕਾਰੀ ਮੰਨਿਆ ਜਾਂਦਾ ਹੈ।

5. ਵੀਰਵਾਰ ਨੂੰ ਭਗਵਾਨ ਵਿਸ਼ਨੂੰ ਦੀ ਭਗਤੀ

ਵੀਰਵਾਰ ਦਾ ਦਿਨ ਵਿਸ਼ਨੂੰ ਭਗਵਾਨ ਨੂੰ ਸਮਰਪਿਤ ਹੈ। ਇਸ ਦਿਨ ਵਿਸ਼ਨੂੰ ਜੀ ਦੀ ਵਿਸ਼ੇਸ਼ ਭਗਤੀ ਕਰਨ ਨਾਲ ਵਿਆਹ-ਸੰਬੰਧੀ ਰੁਕਾਵਟਾਂ ਦੂਰ ਹੁੰਦੀਆਂ ਹਨ। ਇਸ ਨਾਲ ਨਾਲ ਹਲਦੀ ਲੱਗੇ ਦੋ ਆਟੇ ਦੇ ਪੇੜੇ ਗਾਂ ਨੂੰ ਖੁਆਉਣਾ ਵੀ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।

ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।


DIsha

Content Editor DIsha