ਨਰਾਤਿਆਂ ''ਤੇ ਘਰ ''ਚ ਇਹ ਚੀਜ਼ਾਂ ਲਿਆ ਕੇ ਮਾਂ ਦੁਰਗਾ ਨੂੰ ਕਰੋ ਖ਼ੁਸ਼, ਖ਼ੁਸ਼ਹਾਲੀ ਦੇ ਨਾਲ ਹੋਵੇਗੀ ਧਨ ਦੀ ਵਰਖ਼ਾ

3/28/2023 11:32:24 AM

ਜਲੰਧਰ (ਬਿਊਰੋ) - ਮਾਂ ਦੁਰਗਾ ਦੀ ਪੂਜਾ ਕਰਨ ਲਈ ਚੇਤ ਦੇ ਨਰਾਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ 22 ਮਾਰਚ 2023 ਦਿਨ ਬੁੱਧਵਾਰ ਤੋਂ ਸ਼ੁਰੂ ਹੋਏ ਨੇ ਜੋ ਕਿ 30 ਮਾਰਚ 2023 ਦਿਨ ਵੀਰਵਾਰ ਨੂੰ ਖ਼ਤਮ ਹੋ ਜਾਣਗੇ। ਚੇਤ ਦੇ ਨਰਾਤਿਆਂ 'ਚ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਚੇਤ ਦੇ ਨਰਾਤੇ ਸਮੇਂ ਰਾਮ ਨੌਵਮੀ ਦਾ ਤਿਉਹਾਰ ਵੀ ਆਉਂਦਾ ਹੈ। ਚੇਤ ਨਰਾਤੇ ਦੇ ਦਿਨ ਭਗਵਾਨ ਰਾਮ ਦਾ ਜਨਮ ਹੋਇਆ ਸੀ, ਇਸ ਲਈ ਇਸ ਨੂੰ ਰਾਮ ਨੌਵਮੀ ਕਿਹਾ ਜਾਂਦਾ ਹੈ।
ਨਰਾਤਿਆਂ ਬਾਰੇ ਕਿਹਾ ਜਾਂਦਾ ਹੈ ਕਿ ਮਾਂ ਦੁਰਗਾ 9 ਦਿਨਾਂ ਲਈ ਧਰਤੀ 'ਤੇ ਆਉਂਦੀ ਹੈ, ਧਰਤੀ ਨੂੰ ਮਾਂ ਦਾ ਪੇਕਾ ਘਰ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਮਾਂ ਦਾ ਖ਼ਾਸ ਖਿਆਲ ਰੱਖਿਆ ਜਾਂਦਾ ਹੈ, ਉਸ ਨੂੰ ਚੰਗਾ ਭੋਜਨ, ਕੱਪੜੇ, ਫਲ ਅਤੇ ਫੁੱਲ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਭੇਟ ਕੀਤੀਆਂ ਜਾਂਦੀਆਂ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਸਮੇਂ ਦੌਰਾਨ ਘਰ ਵਿੱਚ ਕੁਝ ਚੀਜ਼ਾਂ ਲਿਆਉਣ ਨਾਲ ਮਾਂ ਦਾ ਆਸ਼ੀਰਵਾਦ ਪ੍ਰਾਪਤ ਹੋ ਸਕਦਾ ਹੈ। ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ।

ਸ਼ਿੰਗਾਰ ਦਾ ਸਮਾਨ
ਨਰਾਤਿਆਂ ਦੇ ਨੌਂ ਦਿਨਾਂ ਦੌਰਾਨ ਦੇਵੀ ਦੁਰਗਾ ਦੇ ਨਵਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੌਰਾਨ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਲਈ ਉਨ੍ਹਾਂ ਦੇ ਮੇਕਅਪ ਦੀਆਂ ਵਸਤੂਆਂ ਚੜ੍ਹਾਈਆਂ ਜਾਂਦੀਆਂ ਹਨ। ਧਾਰਮਿਕ ਮਾਨਤਾਵਾਂ ਅਨੁਸਾਰ ਇਸ ਨਾਲ ਦੇਵੀ ਮਾਂ ਪ੍ਰਸੰਨ ਹੁੰਦੀ ਹੈ ਅਤੇ ਸ਼ਰਧਾਲੂਆਂ ਨੂੰ ਆਸ਼ੀਰਵਾਦ ਦਿੰਦੀ ਹੈ।

ਤੁਲਸੀ ਦਾ ਪੌਦਾ
ਨਰਾਤਿਆਂ ਵਾਲੇ ਕਿਸੇ ਵੀ ਸ਼ੁਭ ਸਮੇਂ ਵਿੱਚ ਘਰ ਵਿੱਚ ਤੁਲਸੀ ਦਾ ਪੌਦਾ ਲਿਆਓ ਅਤੇ ਇਸਨੂੰ ਇੱਕ ਗਮਲੇ ਵਿੱਚ ਲਗਾਓ। ਸਵੇਰੇ-ਸ਼ਾਮ ਇਸ ਪੌਦੇ ਦੇ ਕੋਲ ਦੀਵਾ ਜਗਾਓ ਅਤੇ ਲੋੜ ਅਨੁਸਾਰ ਪਾਣੀ ਦਿਓ। ਇਸ ਨਾਲ ਮਾਂ ਲਕਸ਼ਮੀ ਪ੍ਰਸੰਨ ਹੁੰਦੀ ਹੈ ਅਤੇ ਧਨ ਅਤੇ ਪਰਿਵਾਰ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੰਦੀ ਹੈ।

ਪਿੱਤਲ ਦਾ ਹਾਥੀ
ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਚੇਤਰ ਮਹੀਨੇ ਦੇ ਨਰਾਤੇ ਸ਼ੁਰੂ ਹੋਣ ਤੋਂ ਪਹਿਲਾਂ ਘਰ ਵਿੱਚ ਪਿੱਤਲ ਦਾ ਹਾਥੀ ਸਥਾਪਿਤ ਕੀਤਾ ਜਾਵੇ ਤਾਂ ਇਸ ਨਾਲ ਘਰ ਵਿੱਚ ਰੁਕਾਵਟਾਂ ਪੈਦਾ ਕਰਨ ਵਾਲੇ ਨੁਕਸ ਨਹੀਂ ਪੈਦਾ ਹੁੰਦੇ ਅਤੇ ਦੇਵੀ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ। ਪਿੱਤਲ ਦਾ ਹਾਥੀ ਨਾ ਸਿਰਫ ਨਕਾਰਾਤਮਕ ਊਰਜਾ ਨੂੰ ਦੂਰ ਰੱਖਦਾ ਹੈ, ਸਗੋਂ ਸਫਲਤਾ ਦਾ ਰਾਹ ਵੀ ਖੋਲ੍ਹਦਾ ਹੈ।

ਚਾਂਦੀ ਦਾ ਸਿੱਕਾ
ਚਾਂਦੀ ਨੂੰ ਪਵਿੱਤਰ ਅਤੇ ਸ਼ੁਭ ਧਾਤ ਮੰਨਿਆ ਜਾਂਦਾ ਹੈ। ਨਰਾਤਿਆਂ ਦੌਰਾਨ ਘਰ 'ਚ ਚਾਂਦੀ ਦਾ ਸਿੱਕਾ ਜ਼ਰੂਰ ਲੈ ਕੇ ਆਓ। ਧਿਆਨ ਰਹੇ ਕਿ ਉਸ ਸਿੱਕੇ 'ਤੇ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦਾ ਚਿੱਤਰ ਬਣਿਆ ਹੋਵੇ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ।

ਹਰਸਿੰਗਾਰ ਦਾ ਬੂਟਾ
ਵਾਸਤੂ ਅਨੁਸਾਰ ਨਰਾਤਿਆਂ ਦੌਰਾਨ ਹਰਸਿੰਘਰ ਦਾ ਪੌਦਾ ਲਗਾਉਣ ਨਾਲ ਘਰ ਵਿੱਚ ਧਨ ਅਤੇ ਖੁਸ਼ਹਾਲੀ ਵਧਦੀ ਹੈ। ਪਰ, ਧਿਆਨ ਰੱਖੋ ਕਿ ਨਹਾਉਣ ਤੋਂ ਬਾਅਦ, ਇਸ ਪੌਦੇ ਨੂੰ ਘਰ ਵਿੱਚ ਲਗਾਓ ਅਤੇ ਰੋਜ਼ਾਨਾ ਪਾਣੀ ਦਿਓ।

ਸ਼ੰਖਪੁਸ਼ਪੀ ਦੀ ਜੜ੍ਹ
ਨਰਾਤਿਆਂ ਦੇ ਕਿਸੇ ਵੀ ਦਿਨ ਕਿਸੇ ਵੀ ਸ਼ੁਭ ਸਮੇਂ ਵਿੱਚ ਸ਼ੰਖਪੁਸ਼ਪੀ ਦੀ ਜੜ੍ਹ ਲਿਆਓ। ਇਸ ਜੜ੍ਹ ਨੂੰ ਚਾਂਦੀ ਦੇ ਡੱਬੇ ਵਿੱਚ ਭਰ ਕੇ ਘਰ ਦੀ ਤਿਜੋਰੀ ਜਾਂ ਅਲਮਾਰੀ ਵਿੱਚ ਰੱਖੋ। ਅਜਿਹਾ ਕਰਨ ਨਾਲ ਕਦੇ ਵੀ ਪੈਸੇ ਦੀ ਘਾਟ ਨਹੀਂ ਹੁੰਦੀ।

ਚੇਤ ਦੇ ਨਰਾਤਿਆਂ ਦੇ ਦਿਨ ਤੇ ਮਾਂ ਦੇ ਨੌ ਰੂਪ

ਪਹਿਲਾ ਨਰਾਤਾ 22 ਮਾਰਚ 2023 ਦਿਨ ਬੁੱਧਵਾਰ : ਮਾਂ ਸ਼ੈਲਪੁੱਤਰੀ
ਦੂਜਾ ਨਰਾਤਾ 23 ਮਾਰਚ 2023 ਦਿਨ ਵੀਰਵਾਰ : ਮਾਂ ਬ੍ਰਹਮਚਾਰਣੀ
ਤੀਜਾ ਨਰਾਤਾ 24 ਮਾਰਚ 2023 ਦਿਨ ਸ਼ੁੱਕਰਵਾਰ : ਮਾਂ ਚੰਦਰਘੰਟਾ
ਚੌਥਾ ਨਰਾਤਾ 25 ਮਾਰਚ 2023 ਦਿਨ ਸ਼ਨੀਵਾਰ : ਮਾਂ ਕੁਸ਼ਮਾਂਡਾ
ਪੰਜਵਾਂ ਨਰਾਤਾ 26 ਮਾਰਚ 2023 ਦਿਨ ਐਤਵਾਰ : ਮਾਂ ਸਕੰਦਮਾਤਾ
ਛੇਵਾਂ ਨਰਾਤਾ 27 ਮਾਰਚ 2023 ਦਿਨ ਸੋਮਵਾਰ : ਮਾਂ ਕਾਤਿਆਨੀ
ਸੱਤਵਾਂ ਨਰਾਤਾ 28 ਮਾਰਚ 2023 ਦਿਨ ਮੰਗਲਵਾਰ : ਮਾਂ ਕਾਲਰਾਤਰੀ ਪੂਜਾ
ਅਸ਼ਟਮੀ 29 ਮਾਰਚ 2023 ਦਿਨ ਬੁੱਧਵਾਰ : ਮਾਂ ਮਹਾਗੌਰੀ, ਮਹਾਅਸ਼ਟਮੀ
ਨੌਵਮੀ 30 ਮਾਰਚ 2023 ਦਿਨ ਵੀਰਵਾਰ : ਮਾਂ ਸਿੱਧੀਦਾਤਰੀ,ਦੁਰਗਾ ਮਹਾਨੌਮਵੀ, ਰਾਮ ਨੌਮਵੀ


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor sunita