ਮਹਾਸ਼ਿਵਰਾਤਰੀ 2026 : ਜਾਣੋ ਕਦੋਂ ਹੈ ਸਰਕਾਰੀ ਛੁੱਟੀ 15 ਜਾਂ 16 ਫਰਵਰੀ

2/13/2026 5:06:34 PM

ਨਵੀਂ ਦਿੱਲੀ - ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਪਰ ਸਾਲ 2026 'ਚ ਇਸ ਦੀ ਤਰੀਕ ਅਤੇ ਛੁੱਟੀ ਨੂੰ ਲੈ ਕੇ ਸ਼ਰਧਾਲੂਆਂ 'ਚ ਕਾਫੀ ਭੰਬਲਭੂਸਾ ਪਾਇਆ ਜਾ ਰਿਹਾ ਹੈ। ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਸ਼ਿਵਰਾਤਰੀ 15 ਫਰਵਰੀ ਨੂੰ ਹੈ ਜਾਂ 16 ਫਰਵਰੀ ਨੂੰ। ਜੇਕਰ ਤੁਸੀਂ ਵੀ ਇਸ ਬਾਰੇ ਸਪੱਸ਼ਟ ਜਾਣਕਾਰੀ ਚਾਹੁੰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ।

ਕਦੋਂ ਰੱਖਿਆ ਜਾਵੇਗਾ ਵਰਤ?
- ਜੋਤਿਸ਼ ਗਣਨਾਵਾਂ ਮੁਤਾਬਕ, ਫੱਗਣ ਮਹੀਨੇ ਦੀ ਚਤੁਰਦਸ਼ੀ ਤਿਥੀ 15 ਫਰਵਰੀ 2026 (ਐਤਵਾਰ) ਨੂੰ ਆ ਰਹੀ ਹੈ ਕਿਉਂਕਿ ਮਹਾਸ਼ਿਵਰਾਤਰੀ ਦੀ ਮੁੱਖ ਪੂਜਾ 'ਨਿਸ਼ੀਥ ਕਾਲ' ਯਾਨੀ ਅੱਧੀ ਰਾਤ ਨੂੰ ਕੀਤੀ ਜਾਂਦੀ ਹੈ ਅਤੇ ਇਹ ਸੰਯੋਗ 15 ਫਰਵਰੀ ਦੀ ਰਾਤ ਨੂੰ ਹੀ ਬਣ ਰਿਹਾ ਹੈ, ਇਸ ਲਈ ਸ਼ਿਵ ਭਗਤ 15 ਫਰਵਰੀ ਨੂੰ ਹੀ ਵਰਤ ਰੱਖਣਗੇ ਅਤੇ ਸ਼ਿਵਾਲਿਆਂ 'ਚ ਜਲ ਅਭਿਸ਼ੇਕ ਕਰਨਗੇ।

ਸ਼ੁੱਭ ਮਹੂਰਤ ਦਾ ਸਮਾਂ

ਚਤੁਰਦਸ਼ੀ ਤਿਥੀ ਦੀ ਸ਼ੁਰੂਆਤ : 15 ਫਰਵਰੀ, ਸ਼ਾਮ 05:04 ਵਜੇ ਤੋਂ
ਚਤੁਰਦਸ਼ੀ ਤਿਥੀ ਦੀ ਸਮਾਪਤੀ : 16 ਫਰਵਰੀ, ਦੁਪਹਿਰ 03:15 ਵਜੇ ਤੱਕ
ਨਿਸ਼ੀਥ ਕਾਲ ਪੂਜਾ : 15 ਫਰਵਰੀ ਦੀ ਅੱਧੀ ਰਾਤ ਨੂੰ ਹੋਵੇਗੀ

ਸਰਕਾਰੀ ਛੁੱਟੀ ਬਾਰੇ ਸਥਿਤੀ

ਪੰਜਾਬ ਸਰਕਾਰ ਦੇ ਕੈਲੰਡਰ ਅਨੁਸਾਰ 15 ਫਰਵਰੀ (ਐਤਵਾਰ) ਨੂੰ ਹੀ ਮਹਾਸ਼ਿਵਰਾਤਰੀ ਦੀ ਜਨਤਕ ਛੁੱਟੀ ਐਲਾਨੀ ਗਈ ਹੈ ਕਿਉਂਕਿ ਇਸ ਦਿਨ ਪਹਿਲਾਂ ਹੀ ਐਤਵਾਰ ਦੀ ਹਫਤਾਵਾਰੀ ਛੁੱਟੀ ਹੈ, ਇਸ ਲਈ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। 16 ਫਰਵਰੀ (ਸੋਮਵਾਰ) ਨੂੰ ਕੋਈ ਸਰਕਾਰੀ ਛੁੱਟੀ ਨਹੀਂ ਹੈ ਅਤੇ ਸਾਰੇ ਅਦਾਰੇ ਆਮ ਵਾਂਗ ਖੁੱਲ੍ਹਣਗੇ। ਹਾਲਾਂਕਿ, ਜਿਹੜੇ ਸ਼ਰਧਾਲੂ ਵਰਤ ਰੱਖਣਗੇ, ਉਹ 16 ਫਰਵਰੀ ਦੀ ਸਵੇਰ ਨੂੰ ਆਪਣਾ ਵਰਤ ਖੋਲ੍ਹਣਗੇ (ਪਾਰਣ ਕਰਨਗੇ)। 
 


Sunaina

Content Editor Sunaina